-ਦੇਸ਼ ਵਿੱਚ ਖੰਡ ਦੀ ਸਪਲਾਈ ਘਟਣ ਅਤੇ ਇਸ ਦੀਆਂ ਕੀਮਤਾਂ ਵਧਣ ਦੇ ਖ਼ਦਸ਼ੇ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ 2026-27 ਦੇ ਈਥਾਨੌਲ ਸਪਲਾਈ ਸਾਲ ਲਈ ਗੰਨੇ ਦੇ ਰਸ, ਖੰਡ ਦੇ ਸ਼ਰਬਤ ਅਤੇ ਬੀ-ਹੈਵੀ ਮੋਲੇਸਿਸ ਤੋਂ ਈਥਾਨੌਲ ਬਣਾਉਣ ਵਾਲੇ ਉਤਪਾਦਕਾਂ ਨੂੰ ਨਵੇਂ ਟੈਂਡਰ ਵਿੱਚ ਸ਼ਾਮਲ ਨਹੀਂ ਕੀਤਾ। ਇਸ ਦਾ ਸਿੱਧਾ ਮਤਲਬ ਹੈ ਕਿ ਤੇਲ ਕੰਪਨੀਆਂ ਨੇ ਇਸ ਵਾਰ ਇਨ੍ਹਾਂ ਸਰੋਤਾਂ ਤੋਂ ਬਣਨ ਵਾਲੇ ਈਥਾਨੌਲ ਦੀ ਖ਼ਰੀਦ ਲਈ ਬੋਲੀਆਂ ਨਹੀਂ ਮੰਗੀਆਂ।ਸਰਕਾਰ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਦੇਸ਼ ਦੇ ਲੋਕਾਂ ਲਈ ਖੰਡ ਦੀ ਲੋੜੀਂਦੀ ਮਾਤਰਾ ਬਾਜ਼ਾਰ ਵਿੱਚ ਉਪਲਬਧ ਰਹੇ। ਜੇ ਗੰਨੇ ਤੋਂ ਬਣਨ ਵਾਲੀ ਖੰਡ ਦਾ ਵੱਡਾ ਹਿੱਸਾ ਈਥਾਨੌਲ ਬਣਾਉਣ ਲਈ ਵਰਤਿਆ ਜਾਂਦਾ ਹੈ ਤਾਂ ਬਾਜ਼ਾਰ ਵਿੱਚ ਖੰਡ ਦੀ ਮਾਤਰਾ ਘਟ ਸਕਦੀ ਹੈ। ਇਸ ਨਾਲ ਕੀਮਤਾਂ ਵਧਣ ਦਾ ਖ਼ਦਸ਼ਾ ਵੀ ਰਹਿੰਦਾ ਹੈ।
ਸਰਕਾਰੀ ਤੇਲ ਕੰਪਨੀਆਂ ਨੇ ਨਵੰਬਰ 2026 ਤੋਂ ਸ਼ੁਰੂ ਹੋਣ ਵਾਲੇ ਨਵੇਂ ਸਪਲਾਈ ਸਾਲ ਲਈ ਲਗਭਗ 11 ਅਰਬ ਲੀਟਰ ਈਥਾਨੌਲ ਖ਼ਰੀਦਣ ਵਾਸਤੇ ਟੈਂਡਰ ਜਾਰੀ ਕੀਤਾ ਹੈ। ਇਸ ਵਾਰ ਮੱਕੀ, ਟੁੱਟੇ ਚੌਲਾਂ ਅਤੇ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਤੋਂ ਖ਼ਰੀਦੇ ਜਾਣ ਵਾਲੇ ਵਾਧੂ ਚੌਲਾਂ ਤੋਂ ਈਥਾਨੌਲ ਬਣਾਉਣ ਵਾਲੀਆਂ ਕੰਪਨੀਆਂ ਬੋਲੀ ਲਗਾ ਸਕਣਗੀਆਂ।
ਸਰਕਾਰ ਵੱਲੋਂ ਗੰਨੇ ਦੀ ਥਾਂ ਮੱਕੀ ਅਤੇ ਚੌਲਾਂ ਤੋਂ ਈਥਾਨੌਲ ਬਣਾਉਣ ਨੂੰ ਤਰਜੀਹ ਦੇਣ ਨਾਲ ਮੱਕੀ ਦੀ ਮੰਗ ਵਧਣ ਦੀ ਸੰਭਾਵਨਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਕਿਸਾਨਾਂ ਨੂੰ ਆਪਣੇ ਆਪ ਵੱਧ ਕੀਮਤ ਮਿਲਣ ਲੱਗ ਪਵੇਗੀ।
ਭਾਰਤ ਸਰਕਾਰ ਪੈਟਰੋਲ ਵਿੱਚ ਈਥਾਨੌਲ ਮਿਲਾਉਣ ਦੀ ਯੋਜਨਾ ਰਾਹੀਂ ਵਿਦੇਸ਼ਾਂ ਤੋਂ ਕੱਚੇ ਤੇਲ ਦੀ ਦਰਾਮਦ ਘਟਾਉਣਾ ਚਾਹੁੰਦੀ ਹੈ। ਇਸ ਯੋਜਨਾ ਤਹਿਤ ਪੈਟਰੋਲ ਵਿੱਚ 20 ਫ਼ੀਸਦੀ ਈਥਾਨੌਲ ਮਿਲਾਉਣ ਨੂੰ 520 ਕਿਹਾ ਜਾਂਦਾ ਹੈ। ੲਪਰ ਹੁਣ ਸਰਕਾਰ ਸਾਹਮਣੇ ਦੋਹਰੀ ਚੁਣੌਤੀ ਹੈ। ਇੱਕ ਪਾਸੇ ਪੈਟਰੋਲ ਵਿੱਚ ਈਥਾਨੌਲ ਮਿਲਾਉਣ ਲਈ ਲੋੜੀਂਦਾ ਬਾਲਣ ਉਪਲਬਧ ਕਰਵਾਉਣਾ ਹੈ ਅਤੇ ਦੂਜੇ ਪਾਸੇ ਖੰਡ ਦੀ ਸਪਲਾਈ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣਾ ਹੈ। ਕੁਝ ਵਾਹਨ ਚਾਲਕਾਂ ਨੇ ਪੁਰਾਣੇ ਵਾਹਨਾਂ ਵਿੱਚ 520 ਪੈਟਰੋਲ ਦੀ ਵਰਤੋਂ ਬਾਰੇ ਚਿੰਤਾ ਵੀ ਜਤਾਈ ਹੈ। ਇਸ ਲਈ ਈਥਾਨੌਲ ਦੀ ਸਪਲਾਈ ਵਧਾਉਣ ਦੇ ਨਾਲ-ਨਾਲ ਵਾਹਨਾਂ ਦੀ ਅਨੁਕੂਲਤਾ ਅਤੇ ਖਪਤਕਾਰਾਂ ਦੀਆਂ ਚਿੰਤਾਵਾਂ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ।
Breaking News
- ਡਿਪਟੀ ਕਮਿਸ਼ਨਰ ਮੋਹਾਲੀ ਨਾਲ ਖਰੜ ਹਲਕੇ ਦੇ ਵਿਕਾਸ ਕਾਰਜਾਂ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ
- ਮੋਗਾ ਮਹਾਂ ਰੈਲੀ ਨੇ ਤੋੜੇ ਸਾਰੇ ਰਿਕਾਰਡ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਕਾਂ ਦਾ ਦਿਲੋਂ ਕੀਤਾ ਧੰਨਵਾਦ
- ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 310ਵਾਂ ਦਿਨ: ਪੰਜਾਬ ਪੁਲਿਸ ਵੱਲੋਂ 505 ਥਾਈਂ ਛਾਪੇਮਾਰੀ; 158 ਕਾਬੂ
- ਮੋਗਾ ਵਿੱਚ ਸਟੇਜ ਤੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਲਾਭਪਾਤਰੀਆਂ ਨੇ ਸਾਂਝੀ ਕੀਤੀ ਆਪਣੀ ਹੱਡਬੀਤੀ, ਵਿੱਤੀ ਸਹਾਇਤਾ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ
- ‘ਖੁਸ਼ਹਾਲ ਪੰਜਾਬ’ ਮੋਗਾ ਰੈਲੀ ਵਿੱਚ 2 ਲੱਖ ਲੋਕਾਂ ਦਾ ਰਿਕਾਰਡ ਇਕੱਠ,ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਜਾਇਆ ਚੋਣ ਬਿਗਲ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 10 ਲੱਖ ਲਾਭਪਾਤਰੀਆਂ ਨੂੰ ਲਾਭ ਪਹੁੰਚਾਉਣ ਲਈ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ
- ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੁੱਖ ਦਫ਼ਤਰ ਵਿਖੇ ‘ਸੰਵਿਧਾਨ ਦਿਵਸ’ ਮਨਾਇਆ
- प्रधानमंत्री श्री नरेंद्र मोदी के नेतृत्व में भारत ने विश्व में बनाई नई पहचान, 2047 तक विकसित राष्ट्र बनाने का संकल्प: डिप्टी स्पीकर डॉ. कृष्ण लाल मिड्ढा


