ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਹੱਕੀ ਤੇ ਜਾਇਜ ਮੰਗਾਂ ਤੋਂ ਪੰਜਾਬ ਸਰਕਾਰ ਵਲੋ ਮੁਕਰਨ ਅਤੇ ਪੰਜਾਬ ਦੇ ਮੁਲਾਜ਼ਮਾ ਦੇ ਸਕੇਲਾਂ ਭੱਤਿਆ ਵਾਰੇ ਗੁਮਰਾਹਕੁੰਨ ਪ੍ਰਚਾਰ ਖਿਲਾਫ ਅਤੇ ਮਾਣ ਭਤਿਆ ’ਤੇ ਕੰਮ ਕਰ ਰਹੀਆ ਮਿਡ ਡੇਅ ਮੀਲ ਵਰਕਰਾਂ, ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਕੰਪਿਊਟਰ ਅਧਿਆਪਕਾਂ ਕੱਚੇ ਅਧਿਆਪਕਾਂ ਅਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਨੂੰ ਪਿਛਲੇ ਪੰਜ ਸਾਲਾਂ ਤੋ ਨਾ ਵਿਚਾਰਨ ’ਤੇ ਪੂਰੇ ਪੰਜਾਬ ਵਿੱਚ ਬਲਾਕ ਤਹਿਸੀਲ ਪੱਧਰਾਂ ਤੇ ਸਮੂਹਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕਰਨ ਦੇ ਦਿੱਤੇ ਸੱਦੇ ਤਹਿਤ ਗੜ ਸ਼ੰਕਰ ਤਹਿਸੀਲ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸਥਾਨਕ ਗਾਂਧੀ ਪਾਰਕ ਵਿਖੇ ਰੋਹ ਭਰਪੂਰ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਪ੍ਰਦਰਸ਼ਨ ਮਾਰਚ ਕੀਤਾ ਗਿਆ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਮੁਕੇਸ਼ ਕੁਮਾਰ, ਸ਼ਾਮ ਸ਼ੁੰਦਰ,ਵਿਨੇ ਕੁਮਾਰ, ਸੰਦੀਪ ਗਿੱਲ,ਬਲਕਾਰ ਸਿੰਘ ਮਘਾਣੀਆ,ਬਲਵੰਤ ਰਾਮ,ਵਿਨੋਦ ਕੁਮਾਰ,ਨਰੇਸ਼ ਕੁਮਾਰ,ਇੰਦਰਜੀਤ ਕੌਰ,ਗੁਰਬਖਸ਼ ਕੌਰ,ਮੈਡਮ ਗੀਤਾਂਜਲੀ,ਹੰਸ ਰਾਜ ਗੜਸ਼ੰਕਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਨ 7ਤੇ ਤੇ ਕੰਮ ਕਰ ਰਹੀਆਂ ਮਿਡ ਡੇ ਮੀਲ ਵਰਕਰਾਂ ਆਸ਼ਾ ਵਰਕਰਾਂ ਅਤੇ ਆਂਗਣ ਵਾਲੀ ਵਰਕਰਾਂ ਨੂੰ ਬਿਲਕੁਲ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ, ਨਾ ਹੀ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਗਿਆ ਅਤੇ ਨਾ ਹੀ ਛੇਵੇਂ ਤਨਖਾਹ ਕਮਿਸ਼ਨ ਦਾ ਰਹਿੰਦਾ ਦੂਜਾ ਭਾਗ ਨੂੰ ਜਾਰੀ ਕੀਤਾ, ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਨਾਂ ਤਹਿਤ ਸਿਰਫ ਤਨਖਾਹ ਵਿੱਚ ਨਿਗੂਣਾ ਵਾਧ ਹੀ ਕੀਤਾ ਹੈ, ਕੰਪਿਊਟਰ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿੱਚ ਮਰਜਿੰਗ ਨਹੀਂ ਕੀਤੀ ਜਾ ਰਹੀ ਅਤੇ ਪੰਜਾਬ ਹਾਈਕੋਰਟ ਵਲੋ ਮੁਲਾਜ਼ਮਾ ਦੇ ਡੀ ਏ ਦੇ ਹੱਕ ਵਿੱਚ ਦਿੱਤੇ ਫੈਸਲੇ ਖਿਲਾਫ ਕੋਰਟ ਵਿੱਚ ਜਾ ਕੇ ਰੋਕਣ ਦੇ ਕੀਤੇ ਯਤਨਾਂ ਵਿਚ ਮੂੰਹ ਦੀ ਖਾਣ ਤੋ ਬਾਅਦ ਉਲਟਾ ਵਿਤ ਮੰਤਰੀ ਵਲੋ ਪੰਜਾਬ ਦੇ ਮੁਲਾਜ਼ਮਾਂ ਵਲੋ ਲੰਬੇ ਸ਼ੰਘਰਸ਼ ਤੋ ਬਾਅਦ ਪ੍ਰਾਪਤ ਕੀਤੇ ਸਕੇਲ ਭ?ਤਿਆ ਵਾਰੇ ਗੁਮਰਾਹਕੁੰਨ ਬਿਆਨਬਾਜ਼ੀ ਕੀਤੀ ਗਈ ਹੈ ਜਿਸ ਖਿਲਾਫ ਪੰਜਾਬ ਦੇ ਸਮੂਹ ਮੁਲਾਜ਼ਮਾ ਵਿੱਚ ਰੋਹ ਦੇ ਭਾਬੜ ਵਾਲੇ ਹਨ। ਮੋਰਚੇ ਦੇ ਆਗੂਆ ਜਰਨੈਲ ਸਿੰਘ,ਮਨਜੀਤ ਸਿੰਘ ਬੰਗਾ,ਰਾਜ ਕੁਮਾਰ,ਪਰਮਿੰਦਰ ਪੱਖੋਵਾਲ ਜਗਦੀਪ ਸਿੰਘ,ਸੱਤਪਾਲ ਕਲੇਰ, , ਪਵਨ ਗੋਇਲ,ਜੀਤ ਸਿੰਘ ਬਗਵਾਈ, ਪਰਮਾ ਨੰਦ,ਸ਼ਿੰਗਾਰਾ ਰਾਮ,ਗੋਪੀ ਰਾਮ,ਪਵਨ ਕੁਮਾਰ,ਸੁਰਿੰਦਰ ਹੀਰ,ਜਗਦੀਸ਼ ਪੱਖੋਵਾਲ,ਗੁਰਨਾਮ ਹਾਜੀ ਪੁਰ,ਨਰਿੰਦਰ ਕੁਮਾਰ,ਬਲਬੀਰ ਕੌਰ,ਨਰੇਸ਼ ਮਹਿੰਦਵਣੀ,ਨਿਤਿਨ ਸੁਮਨ,ਮਨੋਜ ਸ਼ਰਮਾ,ਹਰਮੇਸ਼ ਕੁਮਾਰ ਮਲਕੋਵਾਲ,ਸੰਦੀਪ ਕੁਮਾਰ,ਮੁਖ਼ਤਿਆਰ ਚੰਦ,ਦਿਲਾਵਰ ਸਿੰਘ,ਮਨਜੀਤ ਅਰਮਾਨ,ਮਨਜੀਤ ਸਿੰਘ,ਪਵਨ ਕੁਮਾਰ ਬੀਣੇਵਾਲ,ਭਾਰਤ ਜਯੋਤੀ,ਬਲਜਿੰਦਰ ,ਨੀਲਮ ਕੁਮਾਰੀ ,ਪ੍ਰਤਿਭਾ.ਮਨਤਾ ਇੰਦਰਜੀਤ ਕੌਰ,ਸੁੱਚਾ ਰਾਮ,ਜਸਵੀਰ ਸਿੰਘ,ਖੁਸ਼ਵਿੰਦਰ ਕੌਰ,ਬਲਜੀਤ ਕੌਰ ਅਤੇ ਭਰਾਤਰੀ ਜੱਥੇਬੰਦੀਆ ਵਲੋ ਕਿਸਾਨ ਆਗੂਆ ਹਰਮੇਸ਼ ਢੇਸੀ,ਗੁਰਨੇਕ ਸਿੰਘ ਭੱਜਲ,ਰਾਮਜੀਦਾਸ ਚੌਹਾਨ,ਹਰਵਿੰਦਰ ਸਿੰਘ ਬਾਠ, ਕੁਲਵਿੰਦਰ ਸਿੰਘ ਸੰਘਾ,ਕੁਲਵਿੰਦਰ ਚਾਹਲ,ਸ਼ਿੰਗਾਰਾ ਭੱਜਲ ਅਤੇ ਮਜਦੂਰ ਆਗੂ ਪਰਮਜੀਤ ਸਿੰਘ ਚੌਹੜਾ ਨੇ ਆਖਿਆ ਕਿ ਮਿਡ-ਡੇ-ਮੀਲ ਵਰਕਰਾਂ, ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਦੁਗਣੇ ਕਰਨ ਦੇ ਆਪਣੇ ਵਾਅਦੇ ਤੋਂ ਸਰਕਾਰ ਭੱਜ ਚੁੱਕੀ ਹੈ। ਰੈਲੀ ਵਿਚ ਭਰਾਤਰੀ ਜੱਥੇਬੰਦੀਆ ਵਲੋ ਕਿਸਾਨ ਆਗੂਆ ਹਰਮੇਸ਼ ਢੇਸੀ,ਗੁਰਨੇਕ ਸਿੰਘ ਭੱਜਲ,ਰਾਮਜੀਦਾਸ ਚੌਹਾਨ,ਹਰਵਿੰਦਰ ਸਿੰਘ ਬਾਠ, ਕੁਲਵਿੰਦਰ ਸਿੰਘ ਸੰਘਾ,ਕੁਲਵਿੰਦਰ ਚਾਹਲ,ਸ਼ਿੰਗਾਰਾ ਭੱਜਲ ਅਤੇ ਮਜਦੂਰ ਆਗੂ ਪਰਮਜੀਤ ਸਿੰਘ ਚੌਹੜਾ ਨੇ ਵੀ ਮੁਲਾਜਮ ਸ਼ੰਘਰਸ਼ ਦਾ ਸਮੱਰਥਨ ਕਰਦਿਆ ਇਕਮੁੱਠਤਾ ਦਾ ਪਰਗਟਾਵਾ ਕੀਤਾ। ਅੰਤ ਵਿਚ ਅਧਿਆਪਕ ਆਗੂ ਅਸ਼ਵਨੀ ਰਾਣਾ ਨੇ ਆਏ ਸਭ ਸਾਥੀਆ ਦਾ ਧੰਨਵਾਦ ਕੀਤਾ।
ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਕਰ ਪੰਜਾਬ ਸਰਕਾਰ ਨੇ ਮੁਲਾਜ਼ਮਾ ਪ੍ਰਤੀ ਨਾ ਪੱਖੀ ਰਵੱਇਆ ਨਾ ਤਿਆਗਿਆ ਅਤੇ ਮੁਲਾਜ਼ਮਾ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਵੇਗਾ।
Breaking News
- ਸੀਐਮ ਮਾਨ ਨੇ ਕੇਜਰੀਵਾਲ ਅਤੇ ਸਿਸੋਦੀਆ ਦੀ ਮੌਜੂਦਗੀ ’ਚ ਰਵੀ ਸ਼ੰਕਰ ਨਾਲ ਕੀਤੀ ਮੁਲਾਕਾਤ
- ‘ਮਨ ਕੀ ਬਾਤ’ ਵਿੱਚ ਪੀਐਮ ਮੋਦੀ ਨੇ ਨਸ਼ਾ-ਮੁਕਤ ਭਾਰਤ, ਮਹਿਲਾ ਸਸ਼ਕਤੀਕਰਨ ਤੇ ‘ਵੋਕਲ ਫ਼ਾਰ ਲੋਕਲ’ ’ਤੇ ਦਿੱਤਾ ਸੱਦਾ
- ਉਜ਼ਬੇਕਿਸਤਾਨ ਦਾ ਪ੍ਰਧਾਨ ਮੰਤਰੀ ਮੋਦੀ ਲਈ ਸਭ ਤੋਂ ਉੱਚਾ ਸਨਮਾਨ
- आईबीबीआई (IBBI) ने इन्सॉल्वेंसी प्रोफेशनल नवनीत गुप्ता को निलंबित किया!
- केंद्रीय खेल मंत्री डॉ. मनसुख मांडविया ने मेजर ध्यानचंद राष्ट्रीय स्टेडियम में राष्ट्रीय खेल दिवस समारोह का नेतृत्व किया
- केंद्रीय मंत्रीडॉ. जितेन्द्र सिंह ने जम्मू में 1,503 करोड़ रुपये की लागत से बनने वाली पीएमजीएसवाई सड़कों की आधारशिला रखी
- केंद्रीय मंत्री डॉ. जितेंद्र सिंह ने रोकी जा सकने वाली दिव्यांगता की रोकथाम के लिए महिलाओं के बीच अधिक जागरूकता फैलाने का आह्वान किया
- उपराष्ट्रपति श्री सी. पी. राधाकृष्णन ने बेंगलुरु में कर्नाटक के पूर्व मुख्यमंत्री श्री रामकृष्ण हेगड़े जी के जन्म शताब्दी समारोह में भाग लिया


