ਪੰਜਾਬ ਪੁਰਸਾਂ ਦੇ ਅਧਿਕਾਰਾਂ ਅਤੇ ਉਨਾਂ ਲਈ ਬਰਾਬਰ ਨਿਆਂ ਲਈ ਚੱਲ ਰਹੀ ਮੁਹਿੰਮ ਇੱਕ ਮਹੱਤਵਪੂਰਨ ਮੀਲ ਪੱਥਰ ‘ਤੇ ਪਹੁੰਚ ਗਈ ਹੈ। ਯੂਨਾਈਟਿਡ ਸ਼ਿਵਾਲਿਕ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪੀਯੂਸ ਵਿਜ ਨੇ ਐਡਵੋਕੇਟ ਚੇਤਨ ਵਿਜ, ਭੁਪਿੰਦਰ ਸਿੰਘ, ਨਰਿੰਦਰ ਸਿੰਘ ਤਲਵਾਰ, ਸੰਦੀਪ ਸਿੰਘ, ਉਮੇਸ਼ ਪਾਂਡੇ ਅਤੇ ਅਰਜੁਨ ਦੇ ਨਾਲ, ਸ਼ਿਵਾਲਿਕ ਸਿਟੀ ਵਿੱਚ ਰਾਸਟਰੀ ਪੁਰਸ਼ ਕਮਿਸ਼ਨ ਲਈ ਸੰਕਲਪ ਅਤੇ ਮੁਹਿੰਮ ਦੇ ਮੋਢੀ ਡਾ. ਨਿਤਿਆ ਪ੍ਰਕਾਸ਼ ਦਾ ਸਨਮਾਨ ਕੀਤਾ।
ਇਸ ਮੌਕੇ ਤੇ ਐਡਵੋਕੇਟ ਪੀਯੂਸ ਵਿਜ ਨੇ ਕਿਹਾ ਕਿ ਪਿਛਲੇ 15 ਮਹੀਨਿਆਂ ਤੋਂ, ਡਾ. ਨਿਤਿਆ ਪ੍ਰਕਾਸ਼ ਰਾਸਟਰੀ ਪੱਧਰ ‘ਤੇ ਪੁਰਸਾਂ ਦੇ ਮੁੱਦਿਆਂ, ਮਾਨਸਿਕ ਸਿਹਤ, ਪਰਿਵਾਰਕ ਝਗੜਿਆਂ, ਕੁਝ ਕਾਨੂੰਨਾਂ ਦੀ ਕਥਿਤ ਦੁਰਵਰਤੋਂ ਅਤੇ ਪੁਰਸ਼ ਪੀੜਤਾਂ ਲਈ ਇੱਕ ਪ੍ਰਭਾਵਸਾਲੀ ਸਹਾਇਤਾ ਪ੍ਰਣਾਲੀ ਦੀ ਜਰੂਰਤ ਵਰਗੇ ਮੁੱਦਿਆਂ ਨੂੰ ਲਗਾਤਾਰ ਉਠਾ ਰਹੇ ਹਨ। ਉਨਾਂ ਦੇ ਨਿਰੰਤਰ ਯਤਨਾਂ ਦੇ ਨਤੀਜੇ ਵਜੋਂ, ਇਹ ਮੁੱਦਾ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਰਿਹਾ ਹੈ।
ਹਾਲ ਹੀ ਵਿੱਚ, ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਸੰਸਦ ਵਿੱਚ ਰਾਸਟਰੀ ਪੁਰਸ਼ ਕਮਿਸ਼ਨ ਬਿੱਲ ਪੇਸ਼ ਕਰਦੇ ਹੋਏ ਕਿਹਾ ਕਿ ਕੇਤਨ ਕੇਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਮਰਦ ਵੀ ਕਈ ਮਾਮਲਿਆਂ ਵਿੱਚ ਪੀੜਤ ਹੋ ਸਕਦੇ ਹਨ ਅਤੇ ਉਨਾਂ ਨੂੰ ਸੰਸਥਾਗਤ ਸੁਰੱਖਿਆ ਅਤੇ ਨਿਆਂ ਮਿਲਣਾ ਚਾਹੀਦਾ ਹੈ।
ਸਮਾਗਮ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਅਧਿਕਾਰਾਂ ਦੀ ਰੱਖਿਆ ਕਰਨਾ ਜਰੂਰੀ ਹੈ, ਪਰ ਉਨਾਂ ਮਰਦਾਂ ਦੀਆਂ ਸਮੱਸਿਆਵਾਂ ‘ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਜੋ ਸੱਚਮੁੱਚ ਅਨਿਆਂ ਦਾ ਸਾਹਮਣਾ ਕਰ ਰਹੇ ਹਨ। ਉਨਾਂ ਦਾ ਮੰਨਣਾ ਸੀ ਕਿ ਸਮਾਨਤਾ ਨਿਆਂ ਪ੍ਰਣਾਲੀ ਦੀ ਨੀਂਹ ਹੋਣੀ ਚਾਹੀਦੀ ਹੈ ਅਤੇ ਹਰੇਕ ਨਾਗਰਿਕ ਭਾਵੇਂ ਮਰਦ ਹੋਵੇ ਜਾਂ ਔਰਤ ਨੂੰ ਨਿਰਪੱਖ ਸੁਣਵਾਈ ਅਤੇ ਲੋੜੀਂਦੀ ਕਾਨੂੰਨੀ ਸਹਾਇਤਾ ਮਿਲਣੀ ਚਾਹੀਦੀ ਹੈ।
ਸਮਾਗਮ ਦੇ ਅੰਤ ਵਿੱਚ ਡਾ. ਨਿਤਿਆ ਪ੍ਰਕਾਸ਼ ਨੂੰ ਸਾਲ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਮੌਜੂਦ ਮੈਂਬਰਾਂ ਨੇ ਉਮੀਦ ਪ੍ਰਗਟਾਈ ਕਿ ਮਰਦਾਂ ਦੇ ਅਧਿਕਾਰਾਂ ਨਾਲ ਸਬੰਧਤ ਮੁੱਦਿਆਂ ‘ਤੇ ਸਕਾਰਾਤਮਕ ਗੱਲਬਾਤ ਜਾਰੀ ਰਹੇਗੀ ਅਤੇ ਸਮਾਜ ਵਿੱਚ ਨਿਆਂ, ਸਮਾਨਤਾ ਅਤੇ ਸੰਵੇਦਨਸੀਲਤਾ ਹੋਰ ਮਜਬੂਤ ਹੋਵੇਗੀ।
Breaking News
- ‘ਮਨ ਕੀ ਬਾਤ’ ‘ਚ PM ਮੋਦੀ ਨੇ ਚੁੱਕਿਆ ਜਵਾਨੀ ਦਾ ਮੁੱਦਾ ! ਨਸ਼ੇ ਨੂੰ ਦੱਸਿਆ ਸਭ ਤੋਂ ਵੱਡੀ ਚੁਣੌਤੀ
- ਕਰਾਚੀ ‘ਚ ਛੇ ਮੰਜ਼ਿਲਾ ਇਮਾਰਤ ਡਿੱਗੀ, ਮ੍ਰਿਤਕਾਂ ਦੀ ਗਿਣਤੀ 15 ਹੋਈ
- ਨਾਕਾਬੰਦੀ ਦੀ ਉਲੰਘਣਾ ਕਰਨ ਵਾਲੇ ਜਹਾਜ਼ ‘ਤੇ ਅਮਰੀਕਾ ਨੇ ਕਰ’ਤਾ ਹਮਲਾ ! ਕ੍ਰੂ ਮੈਂਬਰ ਸੁਰੱਖਿਅਤ
- ਫ਼ਿਲਮ ‘ਯੇ ਪ੍ਰੇਮ ਮੋਲ ਲਿਆ’ ਦਾ ਬਾਕਸ ਆਫ਼ਿਸ ‘ਤੇ ਕਮਾਲ: ਦੁਨੀਆ ਭਰ ‘ਚ ਕਮਾਈ 18 ਕਰੋੜ ਪਾਰ
- ਪਹਿਲਗਾਮ ਹਮਲੇ ਤੇ ‘ਆਪ੍ਰੇਸ਼ਨ ਸਿੰਦੂਰ’ ‘ਤੇ ਬਣੇਗੀ ਫ਼ਿਲਮ, ਫਿਲਮਮੇਕਰ ਅਰਜੁਨ ਸਰਜਾ ਕਰਨਗੇ ਨਿਰਦੇਸ਼ਨ
- ਮਾਨਵ ਠੱਕਰ, ਮਾਨੁਸ਼ ਸ਼ਾਹ ਅਤੇ ਦੀਆ ਚਿਤਲੇ ਕਰਨਗੇ ਭਾਰਤੀ ਟੀਮ ਦੀ ਅਗਵਾਈ
- ਟੀਮ ਇੰਡੀਆ ਤੋਂ ਬਾਹਰ ਹੋਣਾ ਦੁਖਦਾਈ, ਪਰ ਉਮੀਦ ਨਹੀਂ ਛੱਡੀ: ਸੂਰਿਆਕੁਮਾਰ ਯਾਦਵ
- ਏਅਰ ਇੰਡੀਆ ਨੇ ਸਾਊਦੀ ਅਰਬ ਲਈ ਉਡਾਣਾਂ ਦੀ ਮੁਅੱਤਲੀ 31 ਦਸੰਬਰ ਤੱਕ ਵਧਾਈ


