ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਵੱਲੋਂ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਵਿੱਚ ਸੁੱਧ ਪਾਣੀਂ, ਸੀਵਰੇਜ ਦੀ ਵੱਡੀ ਸਮੱਸਿਆ, ਪਛੜੇ ਵਰਗਾਂ ਵਿੱਚ ਸਹੂਲਤਾਂ ਦੀ ਘਾਟ, ਸਟਰੀਟ ਲਾਈਟਾਂ ਦੀ ਸਮੱਸਿਆ ਅਤੇ ਸ਼ਹਿਰ ਦੇ ਸੁੰਦਰੀਕਰਨ ਦੇ ਨਾਂਮ ਤੇ ਹੋ ਰਹੀ ਪੈਸੇ ਦੀ ਦੁਰਵਰਤੋ ਨੂੰ ਲੈਕੇ ਸੰਨੀ ਟਾਵਰ ਸਥਿਤੀ ਨਗਰ ਨਿਗਮ ਦੇ ਗੇਟ ਕੋਲ ਇੱਕ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ ਜਿਸ ਵਿੱਚ ਮੋਗਾ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਵਿੱਚ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਹਲਕਾ ਧਰਮਕੋਟ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ, ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਹਲਕਾ ਬਾਘਾ ਪੁਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਯੂਥ ਕੋਰ ਕਮੇਟੀ ਮੈਂਬਰ ਸੁਖਜੀਤ ਸਿੰਘ ਮਾਹਲਾ, ਸ਼ਹਿਰੀ ਪ੍ਰਧਾਨ ਮੋਗਾ ਜਗਦੀਸ਼ ਛਾਬੜਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ, ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਥਰਾਜ, ਬੀਸੀ ਵਿੰਗ ਦੇ ਸ਼ਹਿਰੀ ਪ੍ਰਧਾਨ ਮੋਗਾ ਸੁਖਚੈਨ ਸਿੰਘ ਰਾਮੂਵਾਲਾ, ਰਾਜਿੰਦਰ ਸਿੰਘ ਡੱਲਾ,ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯੂਥ ਦੇਬ ਅਸੀਸ ਮਲਿਕ, ਪ੍ਰਧਾਨ ਗੁਰਬਿੰਦ ਸਿੰਘ ਸਿੰਘਾ ਵਾਲਾ, ਰਵਦੀਪ ਸਿੰਘ ਦਾਰਾਪੁਰ, ਮਾਸਟਰ ਗੁਰਦੀਪ ਸਿੰਘ ਮਹੇਸਰੀ, ਬਿਪਨਪਾਲ ਸਿੰਘ ਖੋਸਾ, ਨਰਿੰਦਰ ਸਿੰਘ ਬੁੱਕਣ ਵਾਲਾ, ਸ਼ਹਿਰੀ ਪ੍ਰਧਾਨ ਯੂਥ ਸੁਖ ਗਿੱਲ, ਸੀਨੀਅਰ ਆਗੂਆਂ ਵਿੱਚ ਬੂਟਾ ਸਿੰਘ ਦੌਲਤਪੁਰਾ, ਰਾਜਵੰਤ ਸਿੰਘ ਮਾਹਲਾ, ਗੋਵਰਧਨ ਪੋਪਲੀ, ਗੁਰਚਰਨ ਸਿੰਘ ਕਾਲੀਏ ਵਾਲਾ ਮਨਜੀਤ ਸਿੰਘ ਧੰਮੂ, ਜਰਨੈਲ ਸਿੰਘ ਦੁੱਨੇਕੇ ਸਾਬਕਾ ਡਿਪਟੀ ਮੇਅਰ, ਕੁਲਦੀਪ ਸਿੰਘ ਦੀਪਾ ਸ਼ਹਿਰੀ ਸਰਕਲ ਪ੍ਰਧਾਨ, ਰਣਜੀਤ ਸਿੰਘ ਭਾਊ, ਦਿਲਬਾਗ ਸਿੰਘ ਰੰਧਾਵਾ ਜਸਵਿੰਦਰ ਸਿੰਘ ਕੁੱਕੀ ਫਤਿਹਗੜ੍ਹ ਕੋਰੋਟਾਣਾ ਭਾਨ ਸਿੰਘ ਭੁੱਲਰ ਤਲਵੰਡੀ ਭੰਗਰੀਆਂ ਪੂਰਨ ਸਿੰਘ ਪੱਤੋ ਦਰਸਨ ਸਿੰਘ ਕਾਹਨ ਸਿੰਘ ਵਾਲਾ ਭੁਪਿੰਦਰ ਸਿੰਘ ਕਾਲੀਏਵਾਲਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਇਸ ਮੌਕੇ ਤੇ ਸੰਜੀਤ ਸਿੰਘ ਸੰਨੀ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਨੁੱਖ ਦੀ ਮੁਢਲੀ ਜਰੂਰਤ ਪਾਂਣੀ ਹੁੰਦੀ ਹੈ ਅਤੇ ਨਗਰ ਨਿਗਮ ਮੋਗਾ ਦਾ ਵੀ ਇਹ ਮੁਢਲਾ ਫਰਜ਼ ਬਣਦਾ ਹੈ ਕਿ ਸ਼ਹਿਰ ਵਾਸੀਆਂ ਨੂੰ ਸੁੱਧ ਪਾਣੀਂ ਪੀਣ ਲਈ ਮੁਹੱਈਆ ਕਰਵਾਏ ਪਰ ਨਗਰ ਨਿਗਮ ਮੋਗਾ ਇਸ ਮੁਢਲੀ ਸਹੂਲਤ ਵੀ ਦੇਣ ਤੋਂ ਅਸਮਰਥ ਹੈ ਖਾਸ ਕਰਕੇ ਸ਼ਹਿਰ ਦੇ ਪਛੜੇ ਹੋਏ ਵਾਰਡ ਜਿੱਥੇ ਉਨ੍ਹਾਂ ਲੋਕਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਸੂਰਤੇਹਾਲ ਇਹ ਹੈ ਕਿ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਰਿਹਾ ਹੈ ਅਤੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਤੇ ਉੱਥੇ ਲੋਕ ਕਾਲਾ ਪੀਲੀਆ, ਉਲਟੀਆਂ, ਦਸਤ ਅਤੇ ਇਨਫੈਕਸ਼ਨ ਦੇ ਸ਼ਿਕਾਰ ਹੋ ਰਹੇ ਹਨ ਤੇ ਇਨ੍ਹਾਂ ਗੰਭੀਰ ਬਿਮਾਰੀਆਂ ਨਾਲ ਬਹੁਤੇ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ ਤੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋਏ। ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਐਨਾ ਮੰਦਾ ਹਾਲ ਹੈ ਕਿ ਸੰਘਣੀ ਵਸੋਂ ਦੇ ਖੇਤਰਾਂ ਵਿੱਚ ਓਪਨ ਕੂੜੇ ਦੇ ਢੇਰ ਲੱਗੇ ਆਮ ਵੇਖੇ ਜਾਂਦੇ ਹਨ ਉਧਾਰਨ ਦੇ ਤੌਰ ਤੇ ਮੋਗਾ ਸ਼ਹਿਰ ਦੇ ਮੇਨ ਬਜਾਰ ਵਿੱਚ ਦੇਵ ਹੋਟਲ ਅਤੇ ਸੇਖਾਂ ਵਾਲੇ ਚੌਂਕ ਵਿੱਚਕਾਰ ਕੂੜੇ ਦਾ ਢੇਰ ਪੱਕੇ ਤੌਰ ਤੇ ਰਹਿੰਦਾਂ ਹੈ ਜਿਸ ਨਾਲ ਉੱਥੇ ਵਸਣ ਵਾਲੇ ਘਰਾਂ ਦੇ ਲੋਕ ਅਤੇ ਦੁਕਾਨਦਾਰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਮੇਨ ਬਜਾਰ ਹੋਣ ਕਰਕੇ ਉੱਥੋਂ ਫੈਲਦੀ ਬਦਬੂ ਵਿੱਚੋਂ ਲੰਘਣਾ ਮੁਹਾਲ ਹੋ ਜਾਂਦਾ ਹੈ ਅਤੇ ਨਗਰ ਨਿਗਮ ਦੇ ਕੰਨ ਤੇ ਜੂੰ ਨਹੀਂ ਸਰਕਦੀ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚਟਾਨ ਵਾਂਗ ਸ਼ਹਿਰ ਵਾਸੀਆਂ ਦੇ ਨਾਲ ਖੜਾ ਹੈ ਤੇ ਨਗਰ ਨਿਗਮ ਵਿੱਚ ਕੀਤੇ ਜਾ ਰਹੇ ਘੋਟਾਲਿਆਂ ਦੀ ਜਾਂਚ ਕਰਵਾਏਗਾ ਸ਼੍ਰੋਮਣੀ ਅਕਾਲੀ ਦਲ ਅਤੇ ਜੇਕਰ ਮਾਣਯੋਗ ਅਦਾਲਤ ਦਾ ਸਹਾਰਾ ਲੈਣਾ ਪਿਆ ਤਾਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਲਈ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਅਤੇ ਸ਼੍ਰੋਮਣੀ ਅਕਾਲੀ ਦਲ ਸਹਿਰ ਵਾਸੀਆਂ ਦੇ ਹੱਕਾਂ ਲਈ ਲੜਦਾ ਰਹੇਗਾ।
Breaking News
- ਨਸ਼ਾ ਵਿਰੋਧੀ ਆਗੂ ਪਰਮਿੰਦਰ ਝੋਟਾ ਦੇ ਕਤਲ ਦੇ ਵਿਰੋਧ ’ਚ ਲਹਿਰਾਗਾਗਾ ਰਿਹਾ ਮੁਕੰਮਲ ਬੰਦ ਭਰਾਤਰੀ ਜਥੇਬੰਦੀਆਂ ਵੱਲੋਂ ਜਾਖਲ-ਸੁਨਾਮ ਮੁੱਖ ਮਾਰਗ ’ਤੇ ਧਰਨਾ ਦੇ ਕੇ ਕੀਤਾ ਚੱਕਾ ਜਾਮ
- ਪੰਜਾਬ ਬੰਦ ਦੇ ਸੱਦੇ ’ਤੇ ਕੋਟ ਈਸੇ ਖਾਂ ਪੂਰਨ ਤੌਰ ’ਤੇ ਬੰਦ ਰਿਹਾ, ਦੁਕਾਨਦਾਰਾਂ ਨੇ ਦਿੱਤਾ ਸਮਰਥਨ
- ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਧਾਰੀਵਾਲ ਰਿਹਾ ਮੁਕੰਮਲ ਬੰਦ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਰੋਸ ਮਾਰਚ
- ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈ ਕੇ ਸਨੌਰ ’ਚ ਮੁਕੰਮਲ ਬੰਦ ਕਰਵਾਇਆ
- ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਬੀਕੇਯੂ ਉਗਰਾਹਾਂ ਨੇ ਦਿੜ੍ਹਬਾ ’ਚ ਕੱਢਿਆ ਮੁਜ਼ਾਹਰਾ
- ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੱਡੇ ਰੂਪ ਵਿੱਚ ਸ਼ਮੂਲੀਅਤ, ਅੰਮ੍ਰਿਤਸਰ ਸ਼ਹਿਰ ਮੁਕੰਮਲ ਬੰਦ
- ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈ ਕੇ ਪੰਜਾਬ ’ਚ ਵੱਖ-ਵੱਖ ਥਈਂ ਮੁਕੰਮਲ ਬੰਦ ਬੀ ਕੇ ਯੂ ਏਕਤਾ ਅਜ਼ਾਦ ਅਤੇ ਬੀ ਕੇ ਯੂ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ ਨੇ ਸਾਂਝੇ ਤੌਰ ਤੇ ਪੰਜਾਬ ਬੰਦ ਦੇ ਸੱਦੇ ਨੂੰ ਦਿੱਤਾ ਸਮਰਥਨ- ਆਗੂਆਂ ਨੂੰ ਪÇੁਲਸ ਨੇ ਹਿਰਾਸਤ ਵਿੱਚ ਲੈ ਕੇ ਕੀਤਾ ਰਾਹਾਅ
- ਜਲੰਧਰ ਕੈਂਟ ਸੀਟ ’ਤੇ ‘ਆਪ’ ਦੀ ਨਵੀਂ ਰਣਨੀਤੀ ਤਹਿਤ ਦੀਪਕ ਬਾਲੀ ਹਲਕਾ ਇੰਚਾਰਜ ਨਿਯੁਕਤ


