ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਸੱਦੇ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਵੱਖ ਵੱਖ ਸੂਬਿਆਂ ਦੇ ਪ੍ਰਮੁੱਖ ਕਿਸਾਨ ਆਗੂਆਂ ਦਾ 13 ਮੈਂਬਰੀ ਵਫ਼ਦ ਨੇ 3 ਸਤੰਬਰ ਨੂੰ ਗੂਰਗ੍ਰਮ ਦੇ ਰੈਸਟ ਹਾਊਸ ਵਿਖੇ ਦੇਸ਼ ਦੇ ਕਿਸਾਨਾਂ ਦੀਆਂ ਖੇਤੀ ਨਾਲ ਜੁੜੀਆਂ ਭਖਦੀਆਂ ਮੰਗਾਂ ਤੇ ਹੰਗਾਮੀ ਮੀਟਿੰਗ ਹੋਈ ਜੋਕਿ ਦੇਰ ਰਾਤ ਤੱਕ ਚੱਲੀ ਜਿਸ ਦੀ ਸੰਖੇਪ ਜਾਣਕਾਰੀ ਦਿੰਦਿਆਂ ਇੰਡੀਅਨ ਫਰਮਰਜ਼ ਐਸੋਸੀਏਸ਼ਨ ਦੇ ਕੋਮੀ ਪ੍ਰਧਾਨ ਸ੍ਰ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂਅ 10 ਮੰਗਾਂ ਦਾ ਇੱਕ ਲਿਖਤੀ ਪੱਤਰ ਸੌਂਪਿਆ ਗਿਆ ਇਸ ਮੀਟਿੰਗ ਵਿੱਚ ਸ੍ਰ ਡੱਲੇਵਾਲ ਅਤੇ ਸ੍ਰ ਬਹਿਰੂ ਤੋਂ ਇਲਾਵਾ ਜਿਹੜੇ ਹੋਰ ਕਿਸਾਨ ਆਗੂ ਸ਼ਾਮਿਲ ਹੋਏ ਅਭਿਮਨਿਊ ਕੋਹਾਰ ਹਰਿਆਣਾ ਪੀ.ਆਰ. ਪਾਂਡਿਅਨ ਤਾਮਿਲਨਾਡੂ ਮਹੇਸ਼ ਬੇਲਗਾਂਵਕਰ ਕਰਨਾਟਕ ਗਜੇਂਦਰ ਝਾਲਾ ਗੁਜਰਾਤ ਇੰਦਰਜੀਤ ਪੰਨੀਵਾਲਾ ਰਾਜਸਥਾਨ ਰਜਿੰਦਰ ਚਾਹਲ ਹਰਿਆਣਾ ਹਰਸ਼ਦੀਪ ਸਿੰਘ ਹਰਿਆਣਾ ਲੀਲਾਧਰ ਰਾਜਪੂਤ ਮੱਧ ਪ੍ਰਦੇਸ਼ ਪ੍ਰਹਿਲਾਦ ਪੂਨੀਆ ਅਤੇ ਸੋਨਵੀਰ ਚੌਧਰੀ ਉੱਤਰ ਪ੍ਰਦੇਸ਼ ਸੁਖਦੇਵ ਸਿੰਘ ਭੋਜਰਾਜ ਪੰਜਾਬ ਮੌਜੂਦ ਸਨ ਜਿਸ ਵਿੱਚ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ 10 ਨੁਕਾਤੀ ਮੰਗ ਪੱਤਰ ਸੌਂਪਿਆ ਜਗਜੀਤ ਸਿੰਘ ਡੱਲੇਵਾਲ (ਪੰਜਾਬ), ਪੀ.ਆਰ. ਪਾਂਡਿਅਨ (ਤਾਮਿਲਨਾਡੂ), ਮਹੇਸ਼ ਬੇਲਗਾਂਵਕਰ (ਕਰਨਾਟਕ), ਗਜੇਂਦਰ ਝਾਲਾ (ਗੁਜਰਾਤ), ਇੰਦਰਜੀਤ ਪੰਨੀਵਾਲਾ (ਰਾਜਸਥਾਨ), ਰਜਿੰਦਰ ਚਾਹਲ (ਹਰਿਆਣਾ), ਹਰਸ਼ਦੀਪ ਸਿੰਘ (ਹਰਿਆਣਾ), ਲੀਲਾਧਰ ਰਾਜਪੂਤ (ਮੱਧ ਪ੍ਰਦੇਸ਼), ਪ੍ਰਹਿਲਾਦ ਪੂਨੀਆ ਅਤੇ ਸੋਨਵੀਰ ਚੌਧਰੀ (ਉੱਤਰ ਪ੍ਰਦੇਸ਼), ਸਤਨਾਮ ਸਿੰਘ ਬਹਿਰੂ (ਪੰਜਾਬ), ਸੁਖਦੇਵ ਸਿੰਘ ਭੋਜਰਾਜ (ਪੰਜਾਬ), ਅਤੇ ਅਭਿਮਨਿਊ ਕੋਹਾਰ (ਹਰਿਆਣਾ) ਮੌਜੂਦ ਸਨ। ਮੀਟਿੰਗ ਲਗਭਗ ਤਿੰਨ ਘੰਟੇ ਚੱਲੀ ਅਤੇ ਕਈ ਤਰ੍ਹਾਂ ਦੀਆਂ ਮੰਗਾਂ ’ਤੇ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀ ਨੂੰ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਤੱਥ ਅਤੇ ਜਾਇਜ਼ ਚਿੰਤਾਵਾਂ ਪੇਸ਼ ਕੀਤੀਆਂ, ਜਿਸ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਖੇਤੀਬਾੜੀ, ਡੇਅਰੀ, ਪੋਲਟਰੀ ਅਤੇ ਮੱਛੀ ਪਾਲਣ ਖੇਤਰਾਂ ਦੇ ਹਿੱਤਾਂ ਦੀ ਰੱਖਿਆ ਕਰੇਗਾ ਅਤੇ ਭਾਰਤ ਸਰਕਾਰ ਜਲਦੀ ਹੀ ਇਸ ਮਾਮਲੇ ’ਤੇ ਆਪਣੀ ਸਥਿਤੀ ਜਨਤਕ ਤੌਰ ’ਤੇ ਸਪੱਸ਼ਟ ਕਰੇਗੀ ਅਤੇ ਹਾਈ-ਟੈਂਸ਼ਨ ਪਾਵਰ ਲਾਈਨਾਂ ਲਈ ਢੁਕਵੇਂ ਮੁਆਵਜ਼ੇ ਦੇ ਮੁੱਦੇ ’ਤੇ, ਉਨ੍ਹਾਂ ਮੌਜੂਦਾ ਨੀਤੀ ਵਿੱਚ ਕੁਝ ਕਮੀਆਂ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਉਹ ਜਲਦੀ ਹੀ ਇਨ੍ਹਾਂ ਕਮੀਆਂ ਨੂੰ ਦੂਰ ਕਰਨਗੇ ਅਤੇ ਇੱਕ ਬਿਹਤਰ ਨੀਤੀ ਪੇਸ਼ ਕਰਨਗੇ। ਉਨ੍ਹਾਂ ਨੇ ਐਮਐਸਪੀ ਗਰੰਟੀ ਕਾਨੂੰਨ, ਸਵਾਮੀਨਾਥਨ ਕਮਿਸ਼ਨ ਰਿਪੋਰਟ, ਕਿਸਾਨਾਂ ਲਈ ਕਰਜ਼ਾ ਰਾਹਤ, ਫਸਲ ਬੀਮਾ ਯੋਜਨਾ ਵਿੱਚ ਸੁਧਾਰ, ਗੰਨੇ ਦੀ ਐਫਆਰਪੀ 600 ਰੁਪਏ ਪ੍ਰਤੀ ਕੁਇੰਟਲ ਵਧਾਉਣ, ਭੂਮੀ ਪ੍ਰਾਪਤੀ ਐਕਟ ਵਿੱਚ 2013 ਦੇ ਉਪਬੰਧਾਂ ਨੂੰ ਦੁਬਾਰਾ ਲਾਗੂ ਕਰਨ ਆਦਿ ਮੰਗਾਂ ’ਤੇ ਸਬੰਧਤ ਮੰਤਰਾਲਿਆਂ ਨੂੰ ਤੱਥਾਂ ਸਮੇਤ ਕਿਸਾਨਾਂ ਦੇ ਵਿਚਾਰ ਦੱਸਣ ਦਾ ਭਰੋਸਾ ਦਿੱਤਾ।
Breaking News
- ‘ਸ਼ੀਸ਼ ਮਹਿਲ’ ਨੂੰ ਲੈ ਕੇ ਸੀਐਮ ਰੇਖਾ ਗੁਪਤਾ ਦਾ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ, ਕਿਹਾ- ਦਿੱਲੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਣੀ ਚਾਹੀਦੀ ਹੈ ਸੱਚਾਈ
- ‘ਇੱਕੋ ਭਾਈਚਾਰੇ ਨੂੰ ਖੁਸ਼ ਕਰਨ ਲਈ ਹੋ ਰਹੀਆਂ ਜੱਜਾਂ ਦੀਆਂ ਸਿਫ਼ਾਰਸ਼ਾਂ’, ਸਾਬਕਾ CJI ਬੀਆਰ ਗਵਈ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
- ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ
- ਜਲੰਧਰ ਦਿਹਾਤੀ ‘ਚ ਹਰਕਮਲਪ੍ਰੀਤ ਸਿੰਘ ਖੱਖ ਨੇ ਸੰਭਾਲਿਆ SSP ਦਾ ਚਾਰਜ, ਦਿੱਤਾ ਗਿਆ ਗਾਰਡ ਆਫ਼ ਆਨਰ
- ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ ਅਮਰਿੰਦਰ
- ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ
- ਪੰਚਕੂਲਾ ‘ਚ CM ਨਾਇਬ ਸੈਣੀ ਦਾ ਵੱਡਾ ਤੋਹਫ਼ਾ; ਆਸ਼ਰਮ ਨੂੰ ਦਿੱਤੇ 21 ਲੱਖ ਰੁਪਏ
- ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ ਦੀ ਕਰੇਗਾ ਮੇਜ਼ਬਾਨੀ


