ਸੀ.ਪੀ.ਆਈ (ਐਮ)ਜਿਲ੍ਹਾ ਮੋਗਾ ਵੱਲੋ ਕੋਟ ਈਸ਼ੇ ਖਾਂ ਦੇ ਮੇਨ ਚੌਂਕ ਵਿੱਚ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਕਾਮਰੇਡ ਸੁਰਜੀਤ ਸਿੰਘ ਗਗੜਾ ਸੂਬਾ ਕਮੇਟੀ ਮੈਂਬਰ,ਕਾਮਰੇਡ ਸਚਿਨ ਵਡੇਰਾ ਜਿਲ੍ਹਾ ਸਕੱਤਰ ਅਤੇ ਕਾਮਰੇਡ ਰਾਮ ਕ੍ਰਿਸ਼ਨ ਧਰਮਕੋਟ ਜਿਲ੍ਹਾ ਸਕੱਤਰੇਤ ਮੈਂਬਰ ਸੀ.ਪੀ.ਆਈ (ਐਮ)ਜਿਲ੍ਹਾ ਮੋਗਾ ਨੇ ਦੱਸਿਆ ਕਿ ਕਿਸ ਤਰ੍ਹਾਂ ਮੁੱਖ ਚੋਣ ਕਮਿਸ਼ਨਰ ਨੇ ਬੀ.ਜੇ.ਪੀ. ਸਰਕਾਰ ਨਾਲ ਮਿਲ ਕੇ ਬਿਹਾਰ,ਪੱਛਮੀ ਬੰਗਾਲ ਵਿੱਚ ਵਿਰੋਧੀ ਪਾਰਟੀਆ ਦੀਆ ਵੋਟਾ ਕਟੀਆ ਅਤੇ ਜਾਅਲੀ ਬਣਾ ਕਿ ਬੀਜੇਪੀ ਦੀਆ ਸਰਕਾਰਾ ਇਹਨਾਂ ਰਾਜਾ ਵਿੱਚ ਬਨਾਉਣ ਵਿੱਚ ਮੱਦਦ ਕੀਤੀ।ਨਵੀਆ ਵੋਟਾ ਬਨਾਉਣ ਲਈ ਫਾਰਮ ਨੰਬਰ 6 ਵਿੱਚ ਇਹ ਕਾਲਮ ਜੋੜਿਆ ਕਿ ਵੋਟ ਬਨਾਉਣ ਵਾਲੇ ਦੀ ਜਾਂ ਉਸ ਦੇ ਰਿਸ਼ਤੇਦਾਰ ਦੀ ਵੋਟ ਸਾਲ 2003 ਦੀ ਵੋਟਰ ਸੂਚੀ ਵਿੱਚ ਦਰਜ ਹੋਵੇ ਤਾਂ ਹੀ ਵੋਟ ਬਣ ਸਕਦੀ ਹੈ। ਜੋ ਕਿ ਜਨਤਾ ਨਾਲ ਧੋਖਾ ਹੈ।ਉਹਨਾ ਦੱਸਿਆ ਕਿ ਚੋਣ ਕਮਿਸ਼ਨ ਵਿੱਚ 3 ਚੋਣ ਕਮਿਸ਼ਨ ਹਨ ਪਰੰਤੂ ਉਹਨਾ ਦੀ ਇਸ ਕੰਮ ਵਿੱਚ ਸਲਾਹ ਵੀ ਨਹੀ ਲਈ ਗਈ ਸਗੋ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਹੀ ਆਪਣੀ ਮਨਮਰਜੀ ਕੀਤੀ ।ਜਿਸ ਸਬੰਧੀ ਦੂਸਰੇ 2 ਚੋਣ ਕਮਿਸ਼ਨਰਾ ਨੇ ਕਿਹਾ ਕਿ ਇਸ ਸੀ.ਐਸ.ਆਰ. ਸਬੰਧੀ ੳਉਹਨਾ ਵੱਲੋ 14 ਵਾਰ ਵਿਰੋਧ ਦਰਜ ਕਰਵਾਇਆ ਗਿਆ ਪਰੰਤੂ ਉਹਨਾ ਦੇ ਇਤਰਾਜਾ ਨੂੰ ਨਜ਼ਰ ਅੰਦਾਜ ਕਰਕੇ ਸੀ.ਐਸ.ਆਰ ਨੂੰ ਲਾਗੂ ਕਰ ਦਿੱਤਾ ਗਿਆ।ਉਹਨਾ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੋਦੀ ਸਰਕਾਰ ਤੋ ਮੰਗ ਕੀਤੀ।
ਸੀ.ਪੀ.ਆਈ(ਐਮ)ਵੱਲੋ ਅੱਜ ਪਾਰਟੀ ਦਫਤਰ ਧਰਮਕੋਟ ਰੋਡ ਕੋਟ ਈਸ਼ੇ ਖਾਂ ਵਿਖੇ ਸਹੀਦ ਭਗਤ ਸਿੰਘ ਦਾ 119ਵਾਂ ਜਨਮ ਦਿਨ ਮਨਾਇਆ ਗਿਆ ਅਤੇ ਹਾਜਰ ਸਾਥੀਆ ਨੇ ਸਹੀਦ ਭਗਤ ਸਿੰਘ ਦੇ ਪੂਰਨਿਆਂ ਤੇ ਚਲਣ ਦਾ ਸੰਕਲਪ ਲਿਆ। ਇਸ ਸਮੇਂ ਹੋਰਨਾ ਤੋ ਇਲਾਵਾ ਕਾਮਰੇਡ ਸੁਖਦੇਵ ਸਿੰਘ ਘਲੋਟੀ, ਕਾਮਰੇਡ ਬਲਰਾਮ ਸਿੰਘ ਠਾਕੁਰ ,ਕਾਮਰੇਡ ਜੱਗਾ ਸਿੰਘ ਬੱਡੂਵਾਲ, ਕਾਮਰੇਡ ਗੁਰਿੰਦਰ ਸਿੰਘ ਵੈਰੜ,ਕਾਮਰੇਡ ਸੁਰਜਨ ਪਾਲ ਸਿੰਘ ਕੋਟ ਈਸ਼ੇ ਖਾਂ ,ਕਾਮਰੇਡ ਸੁਰਿੰਦਰ ਪਾਲ ਕੋਟ ਈਸ਼ੇ ਖਾ,ਕਾਮਰੇਡ ਗੁਰਦੇਵ ਸਿੰਘ ਬੱਡੂਵਾਲ, ਕਾਮਰੇਡ ਕੁਲਵਿੰਦਰ ਸਿੰਘ ਰਡਿਆਲਾ, ਕਾਮਰੇਡ ਹਰਭਜਨ ਸਿੰਘ ਮਹਿਲ, ਕਾਮਰੇਡ ਰੋਹਿਤ ਕਾਲੜਾ ,ਹਰਜਿੰਦਰ ਸਿੰਘ ਕਾਦਰਵਾਲਾਅਤੇ ਨਵਕਾਸ਼, ਨਵਕਾਸ ਖੇਤੀ ਸਟੋਰ ਵਾਲੇ ਹਾਜ਼ਰ ਸਨ। ਕੈਪਸ਼ਨ ਨਾਰੇਬਾਜੀ ਕਰਨ ਮੌਕੇ ਦਾ ਦ੍ਰਿਸ਼ ।
Breaking News
- ਅਮਨ ਅਰੋੜਾ ਵੱਲੋਂ 5,600 ਵਿਦਿਆਰਥੀਆਂ ਨੂੰ ਸਕੂਲੀ ਬੈਗਾਂ ਦੀ ਵੰਡ; ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
- ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਈਸਾਪੁਰ ਦੇ 200 ਪਰਿਵਾਰਾਂ ਨੂੰ ਮਿਲੇ ਮਾਲਕੀ ਹੱਕ
- ਧੂਰੀ ਨੇਤਰ ਬੈਂਕ ਸੰਮਤੀ ਅਤੇ ਨਿਸ਼ਕਾਮ ਸੇਵਾ ਸਭਾ ਨੇ ਅੱਖਾਂ ਦਾ 39ਵਾਂ ਵਿਸ਼ਾਲ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ
- ਡੀ.ਜੀ.ਪੀ. ਐਮ.ਐਫ. ਫਾਰੂਕੀ ਭਾਰਤੀ ਚੌਕਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਚੁਣੇ ਗਏ ਪ੍ਰਧਾਨ
- ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ-2026 ਤਹਿਤ ਸੁਖਦੇਵ ਮਾਦਪੁਰੀ ਯਾਦਗਾਰੀ ਸਮਾਗਮ ਅਤੇ ਸਾਹਿਤਕ ਵਿਚਾਰ-ਚਰਚਾ ਕਰਵਾਈ ਗਈ
- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 2 ਅਤੇ 3 ਦਸੰਬਰ ਨੂੰ ਮੀਟ, ਅੰਡੇ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ
- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਘੋੜਸਵਾਰੀ ਮੇਲਾ-3 ਦੇ ਦੂਜੇ ਦਿਨ ਪੱਲਣਪੁਰ ਵਿਖੇ ਸ਼ਿਰਕਤ
- ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ: ਮਾਨ ਸਰਕਾਰ ਵੱਲੋਂ 29 ਨਵੰਬਰ ਨੂੰ ਵਾਰਾਣਸੀ ਵਿਖੇ ਕਰਵਾਇਆ ਜਾਵੇਗਾ ਮਹਾਨ ਕੀਰਤਨ ਸਮਾਗਮ


