ਅੱਜ ਸੈਕਟਰ 125 ਸੰਨੀ ਇਨਕਲੇਵ ਦੇ ਜਾਗਰੂਕ ਨਾਗਰਿਕਾਂ ਦੀ ਅਹਿਮ ਅਤੇ ਭਾਰੀ ਇਕੱਤਰਤਾ ਰਾਜ ਕੰਪਲੈਕਸ ਵਿੱਚ ਹੋਈ, ਜਿਸ ਵਿੱਚ ਬਲਾਕ ਬੀ ਅਤੇ ਬਲਾਕ ਸੀ ਦੇ ਫਿਕਰਮੰਦ ਲੋਕਾਂ ਨੇ ਭਾਗ ਲਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਮਤੇ ਰਾਹੀਂ ਦੇਸੁਮਾਜਰਾ ਫਤਿਹਉਂਲਾਪੁਰ ਤੋਂ ਸੰਨੀ ਇਨਕਲੇਵ ਸੈਕਟਰ 125 ਨਾਲ ਜੁੜਦੀ ਗਲੀ ਦੀ ਬੱਦਤਰ ਹਾਲਤ ’ਤੇ ਚਿੰਤਾ ਜਤਾਈ ਗਈ, ਜਿਸ ਵਿੱਚ ਕੁਝ ਗੈਰ ਜ਼ਿੰਮੇਵਾਰ ਲੋਕ ਆਪਣੇ ਘਰਾਂ ਦਾ ਕੂੜਾ ਕਰਕਟ ਸੁੱਟ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ। ਇਸ ਤੋਂ ਇਲਾਵਾ ਸੀਵਰੇਜ ਦਾ ਗੰਦਾ ਪਾਣੀ ਗਲੀ ਵਿੱਚ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਅੱਗੇ ਇਸ ਤਰ੍ਹਾਂ ਚੱਲ ਰਿਹਾ ਹੈ, ਜਿਵੇਂ ਉਸਦਾ ਕੋਈ ਮਾਲਕੀ ਨਹੀਂ, ਕੂੜੇ ਦਾ ਡੰਪ ਹੋਵੇ। ਮੀਟਿੰਗ ਵਿੱਚ ਸ਼ਾਮਲ ਵਿਅਕਤੀਆਂ ਨੇ ਇੱਕਸੁਰ ਵਿੱਚ ਸਬੰਧਤ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਦੀ ਸਬੰਧੀ ਸਹਿਮਤੀ ਜਤਾਈ, ਜਿਹੜੇ ਆਪਣੀ ਗੈਰ ਜ਼ਿੰਮੇਵਾਰਾਨਾ ਹਰਕਤ ਰਾਹੀਂ ਆਪਣੇ ਘਰਾਂ ਦਾ ਕੂੜਾ ਕਰਕਟ ਕਿਸੇ ਹੋਰ ਦੇ ਘਰਾਂ ਅੱਗੇ ਫੈਲਾ ਰਹੇ ਹਨ। ਮੀਟਿੰਗ ਵਿੱਚ ਸਰਬਸੰਮਤੀ ਨਾਲ ਐਸੋਸੀਏਸ਼ਨ ਬਣਾਉਣ ਅਤੇ ਸਫਾਈ ਪ੍ਰਬੰਧਾਂ ਦੀ ਨਿਗਰਾਨੀ ਲਈ ਲੋੜੀਂਦੇ ਕਦਮ ਚੁੱਕਣ ਬਾਰੇ ਵੀ ਸਹਿਮਤੀ ਬਣੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੁਲਜੀਤ ਸਿੰਘ ਸੈਣੀ, ਐਡਵੋਕੇਟ ਨੋਟਰੀ ਤਜਿੰਦਰ ਕੌਰ, ਐੱਚ ਐਸ ਵੇਰਕਾ, ਐਡਵੋਕੇਟ ਜਾਨਸ਼ੀਨ ਸਚਦੇਵਾ, ਰਜਿੰਦਰ ਕੁਮਾਰ, ਉਪਕਾਰ ਸਿੰਘ, ਹਰਮਨਪ੍ਰੀਤ ਸਿੰਘ, ਪੀ ਕੇ ਗਰਗ, ਜਤਿੰਦਰ ਸਿੰਘ, ਰੋਹਿਤ ਬਾਂਸਲ, ਕ੍ਰਿਸ਼ਨ ਸੈਣੀ, ਰਾਕੇਸ਼ ਰਾਣਾ, ਸਤਵਿੰਦਰ ਸਿੰਘ, ਅੰਕੁਸ਼ ਸੂਦ, ਜਸਵਿੰਦਰ ਸਿੰਘ, ਕੁਨਾਲ ਨਾਹਰ, ਸਤਿੰਦਰ ਸਿੰਘ, ਰਾਕੇਸ਼ ਕੁਮਾਰ, ਲਖਵੀਰ ਸਿੰਘ, ਅਮਨਦੀਪ ਸਿੰਘ, ਅਮਰੀਕ ਸਿੰਘ ਮਾਨ, ਪਰਮਜੀਤ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਜ਼ਿੰਮੇਵਾਰ ਵਿਅਕਤੀ ਸ਼ਾਮਲ ਸਨ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


