ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼’ ਨੇ ਸਾਲ 2026 ਲਈ 10ਵੀਂ ਅਤੇ 12ਵੀਂ ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਕ ਵਾਰ ਫਿਰ ਨਤੀਜਿਆਂ ਵਿਚ ਕੁੜੀਆਂ ਨੇ ਬਾਜ਼ੀ ਮਾਰੀ ਹੈ। ਇਸ ਸਾਲ ਬੋਰਡ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। 10ਵੀਂ ਜਮਾਤ (ਆਈਸੀਐਸਸੀ) ਦਾ ਕੁੱਲ ਪਾਸ ਪ੍ਰਤੀਸ਼ਤ 99.18% ਰਿਹਾ ਹੈ, ਜਦਕਿ 12ਵੀਂ ਜਮਾਤ (ਆਈਸੀਐਸ) ਵਿਚ 98.13% ਵਿਦਿਆਰਥੀ ਪਾਸ ਹੋਏ ਹਨ।ਪਿਛਲੇ ਸਾਲਾਂ ਦੇ ਰੁਝਾਨ ਨੂੰ ਬਰਕਰਾਰ ਰੱਖਦਿਆਂ, ਇਸ ਵਾਰ ਵੀ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। 12ਵੀਂ (ਆਈਸੀਐਸ) ਵਿਚ ਕੁੜੀਆਂ ਦਾ ਪਾਸ ਪ੍ਰਤੀਸ਼ਤ 99.45% ਰਿਹਾ, ਜਦਕਿ ਮੁੰਡਿਆਂ ਦਾ ਪਾਸ ਪ੍ਰਤੀਸ਼ਤ 98.64% ਦਰਜ ਕੀਤਾ ਗਿਆ। 10ਵੀਂ (ਆਈਸੀਐਸਸੀ) ਵਿਚ ਕੁੜੀਆਂ 99.37% ਪਾਸ ਪ੍ਰਤੀਸ਼ਤ ਨਾਲ ਮੁੰਡਿਆਂ (98.84%) ਤੋਂ ਅੱਗੇ ਰਹੀਆਂ।
12ਵੀਂ (ਨਾਨ-ਮੈਡੀਕਲ) ਵਿਚ, ਲੁਧਿਆਣਾ ਦੇ ਰੋਯਾਂਸ਼ ਗੁਪਤਾ ਨੇ 99.25%, ਦੀਵਾਨਰ ਸਿੰਘ ਮਿੱਚਾ ਨੇ 98.5% ਅਤੇ ਆਸ਼ਿਕਾ ਗੋਇਲ ਨੇ 98% ਅੰਕ ਪ੍ਰਾਪਤ ਕੀਤੇ। ਮੈਡੀਕਲ ਸਟੀਮ ਵਿਚ ਟੀਆ ਉਪਾਧਿਆਏ ਨੇ 97%, ਨਿਸ਼ਕਾ ਖੰਨਾ ਨੇ 95% ਅਤੇ ਫਤਿਹਵੀਰ ਸਿੰਘ ਨੇ 92.25% ਅੰਕ ਪ੍ਰਾਪਤ ਕੀਤੇ। ਕਾਮਰਸ ਸਟ੍ਰੀਮ ਵਿਚ ਕਿਆਨ ਬੇਰੀ ਨੇ 99.25%, ਪਰਮਕਬੀਰ ਸਿੰਘ ਨੇ 97% ਅਤੇ ਰਹਿਮਤਪ੍ਰੀਤ ਕੌਰ ਅਤੇ ਸਾਤਵਿਕ ਦੁੱਗਲ ਨੇ 96.75% ਅੰਕ ਪ੍ਰਾਪਤ ਕੀਤੇ। ਹਿਊਮੈਨਿਟੀਜ਼ ਸਟ?ਰੀਮ ਵਿਚ ਸਹਰ ਗੁਪਤਾ ਅਤੇ ਗੁਰਦਿੱਤ ਪ੍ਰਤਾਪ ਸਿੰਘ ਗਿੱਲ ਨੇ 98%, ਤਨੀਸ਼ਾ ਸੂਦ ਨੇ 97.75% ਅਤੇ ਨੀਸਾ ਸੋਨੀ ਨੇ 97% ਅੰਕ ਪ੍ਰਾਪਤ ਕੀਤੇ।
10ਵੀਂ ਜਮਾਤ ਦੇ ਸਾਇੰਸ ਸਟ੍ਰੀਮ ਵਿਚ ਅਰਨਵ ਗਰਗ ਨੇ 99.2%, ਇਸ਼ਿਤਾ ਗੋਇਲ ਅਤੇ ਰਿਦਿਤ ਗੋਇਲ ਨੇ 98% ਅਤੇ ਸਾਬੀਰ ਵਰਮਾ ਨੇ 97.8% ਅੰਕ ਪ੍ਰਾਪਤ ਕੀਤੇ। ਕਾਮਰਸ ਸਟ੍ਰੀਮ ਵਿਚ, ਨਮਿਆ ਕਪੂਰ ਨੇ 99.6% ਅੰਕ ਪ੍ਰਾਪਤ ਕੀਤੇ, ਉਸ ਤੋਂ ਬਾਅਦ ਜਾਨਿਆ ਮਾਗੋ ਨੇ 99.2% ਅਤੇ ਸਾਨਵੀ ਦਾਦੂ ਨੇ 99% ਅੰਕ ਪ੍ਰਾਪਤ ਕੀਤੇ। ਵਿਦਿਆਰਥੀ ਆਪਣਾ ਸਕੋਰਕਾਰਡ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਦੇਖ ਸਕਦੇ ਹਨ।
ਆਈਐਸਸੀ ਵਿੱਚ ਲੜਕੀਆਂ ਨੇ 99.48 ਫੀਸਦੀ ਪਾਸ ਪ੍ਰਤੀਸ਼ਤਤਾ ਹਾਸਲ ਕੀਤੀ, ਜਦੋਂ ਕਿ ਲੜਕਿਆਂ ਦੀ ਪ੍ਰਤੀਸ਼ਤਤਾ 98.81 ਫੀਸਦੀ ਰਹੀ। ਆਈਸੀਐਸਸੀ ਪ੍ਰੀਖਿਆ ਵਿੱਚ 2,56,590 ਉਮੀਦਵਾਰ ਸਫਲ ਹੋਏ, ਜਦੋਂ ਕਿ 2,131 ਪ੍ਰੀਖਿਆ ਪਾਸ ਨਹੀਂ ਕਰ ਸਕੇ। ਦੂਜੇ ਪਾਸੇ ਆਈਐਸਸੀ ਪ੍ਰੀਖਿਆ ਵਿੱਚ 1,02,414 ਉਮੀਦਵਾਰ ਸਫਲ ਹੋਏ, ਜਦੋਂ ਕਿ 902 ਫੇਲ੍ਹ ਹੋ ਗਏ।
ਸ਼੍ਰੇਣੀਵਾਰ, ਆਈਸੀਐਸਸੀ ਵਿੱਚ ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਨੇ 99.26 ਫੀਸਦੀ ਪਾਸ ਪ੍ਰਤੀਸ਼ਤਤਾ ਦਰਜ ਕੀਤੀ, ਇਸ ਤੋਂ ਬਾਅਦ ਹੋਰ ਪੱਛੜੀਆਂ ਸ਼੍ਰੇਣੀਆਂ (99.24 ਫੀਸਦੀ), ਅਨੁਸੂਚਿਤ ਕਬੀਲੇ (98.07 ਫੀਸਦੀ) ਅਤੇ ਅਨੁਸੂਚਿਤ ਜਾਤੀਆਂ (98.76 ਫੀਸਦੀ) ਦਾ ਨੰਬਰ ਆਉਂਦਾ ਹੈ। ਆਈਐਸਸੀ ਵਿੱਚ ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਨੇ 99.17 ਫੀਸਦੀ, ਹੋਰ ਪੱਛੜੀਆਂ ਸ਼੍ਰੇਣੀਆਂ ਨੇ 99.12 ਫੀਸਦੀ, ਅਨੁਸੂਚਿਤ ਜਾਤੀਆਂ ਨੇ 98.77 ਫੀਸਦੀ ਅਤੇ ਅਨੁਸੂਚਿਤ ਕਬੀਲਿਆਂ ਨੇ 98.84 ਫੀਸਦੀ ਪਾਸ ਪ੍ਰਤੀਸ਼ਤਤਾ ਦਰਜ ਕੀਤੀ। ਇਹ ਪ੍ਰੀਖਿਆਵਾਂ ਆਈਸੀਐਸਸੀ ਵਿੱਚ 67 ਵਿਸ਼ਿਆਂ ਅਤੇ ਆਈਐਸਸੀ ਵਿੱਚ 45 ਵਿਸ਼ਿਆਂ ਵਿੱਚ ਕਰਵਾਈਆਂ ਗਈਆਂ ਸਨ।
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


