ਅੱਜ ਚੰਡੀਗੜ੍ਹ ਵਿਖੇ ਸਾਂਝਾ ਮੁਲਾਜ਼ਮ ਫਰੰਟ ਵੱਲੋਂ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ,ਡੀ ਏ ਦੀ ਬਕਾਇਆ ਰਾਸ਼ੀ ਜਾਰੀ ਕਰਨ ਸਬੰਧੀ,17/7/2020ਦਾ ਨੌਟੀਫਿਕੇਸਨ ਅਤੇ 15/1/2015 ਦਾ ਨੋਟੀਫ਼?ਕੇਸ਼ਨ ਰੱਦ ਕਰਵਾਉਣ ਲਈ 39ਸੈਕਟਰ ਦੀ ਅਨਾਜ ਮੰਡੀ ਵਿੱਚ ਰੋਸ ਧਰਨਾ ਲਗਾਇਆ ਗਿਆ ।ਇਸ ਧਰਨੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੰਗਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ।ਇਸ ਧਰਨੇ ਵਿੱਚ ਵਾਰਡ ਅਟੈਡੈਟ ਯੂਨੀਅਨ ਦੇ ਸੂਬਾ ਪ੍ਰਧਾਨ ਸਸਪਾਲ ਸਿੰਘ ਰਟੋਲ ਸਮੇਤ ਵੱਡੀ ਗਿਣਤੀ ਵਿੱਚ ਕੇਡਰ ਸ਼ਾਮਲ ਹੋਇਆ ।ਪ੍ਰਧਾਨ ਵੱਲੋਂ ਪ੍ਰੈੱਸ ਨਾਲ ਫੋਨ ਤੇ ਗੱਲਬਾਤ ਕਰਦਿਆਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼?ਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਅਪੀਲ ਕੀਤੀ । ਸਟੇਟ ਕਮੇਟੀ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਗੁਰਦੀਪ ਕੰਬੋਜ ਫਾਜ਼ਿਲਕਾ ਨੇ ਯੂਨੀਅਨ ਵੱਲੋਂ ਬੋਲਦਿਆਂ ਹੋਇਆਂ ਸਰਕਾਰ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ।ਇਸੇ ਤਰ੍ਹਾਂ ਪਲਵਿੰਦਰ ਸਿੰਘ ਲੁਧਿਆਣਾ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਜੇਕਰ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰਦੀ ਅਤੇ ਡੀ ਏ ਕਿਸ਼ਤ ਜਾਰੀ ਨਹੀਂ ਕਰਦੀ ਅਤੇ ਪੰਜਾਬ ਦੇ ਪੇਅ ਸਕੇਲ ਲਾਗੂ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਗੁਰਦੀਪ ਕੰਬੋਜ, ਮਨਪ੍ਰੀਤ ਕੰਬੋਜ ਫਾਜ਼ਿਲਕਾ, ਸ੍ਰੀਮਤੀ ਦਰੋਪਤੀ ਬਾਈ ਫਾਜ਼ਿਲਕਾ, ਮੋਨੂ ਸ਼ੁਕਲਾ ਫਾਜ਼ਿਲਕਾ, ਸਨੋਜ ਕੁਮਾਰ ਫਾਜ਼ਿਲਕਾ, ਪਵਨ ਕੁਮਾਰ ਫਾਜ਼ਿਲਕਾ ,ਪਲਵਿੰਦਰ ਸਿੰਘ ਲੁਧਿਆਣਾ, ਅਮਨਪ੍ਰੀਤ ਸਿੰਘ ਲੁਧਿਆਣਾ, ਰਾਕੇਸ਼ ਸਿੰਘ ਲੁਧਿਆਣਾ, ਜੁਗਰਾਜ ਸਿੰਘ ਲੁਧਿਆਣਾ,ਹਰਬੰਸ ਸਿੰਘ ਬਰਨਾਲਾ,ਗੁਰਚਰਨ ਸਿੰਘ ਬਰਨਾਲਾ,ਲਖਵਿੰਦਰ ਸਿੰਘ ਫ਼?ਰੋਜ਼ਪੁਰ,ਅਮਰਜੀਤ ਸਿੰਘ ਫ਼?ਰੋਜ਼ਪੁਰ,ਰਘਵੀਰ ਸਿੰਘ ਮਾਨਸਾ, ਪ੍ਰਦੀਪ ਸਿੰਘ ਮਾਨਸਾ, ਬਲਦੇਵ ਸਿੰਘ ਮਾਨਸਾ, ਅਰਵਿੰਦਰ ਸਿੰਘ ਮਾਨਸਾ,ਚਮਕੌਰ ਸਿੰਘ ਸ਼ੁਤਰਾਣਾ,ਬਲਕਾਰ ਸਿੰਘ ਦਿੜਬਾ,ਗੁਰਦੀਪ ਸਿੰਘ ਕੌਹਰੀਆਂ, ਸਤਿਗੁਰ ਸਿੰਘ ਕੌਹਰੀਆਂ,ਨਿਰਮਲ ਸਿੰਘ ਕੌਹਰੀਆਂ,ਸੰਦੀਪ ਸਿੰਘ,ਦਰਸ਼ਨ ਸਿੰਘ ਦਿੜਬਾ,ਕੁਲਦੀਪ ਸਿੰਘ ਦਿੜਬਾ,ਸਿੰਗਾਰਾ ਸਿੰਘ ਕੌਹਰੀਆਂ,ਗਗਨਦੀਪ ਸਿੰਘ ਕੌਹਰੀਆਂ,ਸਚਿਨ ਦਿੜਬਾ,ਸੁਖਦੇਵ ਸਿੰਘ ਮੋਗਾ ਮੌਜੂਦ ਰਹੇ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


