ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਸਿਨੇਮਾ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਾਲੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਅੰਤਰਰਾਸ਼ਟਰੀ ਪੱਧਰ ’ਤੇ ਇੱਕ ਹੋਰ ਅਜਿਹਾ ਇਤਿਹਾਸਕ ਮੁਕਾਮ ਹਾਸਲ ਕਰ ਲਿਆ ਹੈ, ਜਿਸ ਨੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਅਮਰੀਕਾ ਦੇ ਪ੍ਰਸਿੱਧ ਸ਼ਹਿਰ ਲਾਸ ਐਂਜਲਸ ਦੀ ਸਿਟੀ ਕੌਂਸਲ ਵੱਲੋਂ ਇੱਕ ਅਧਿਕਾਰਤ ਨਾਗਰਿਕ ਮਤਾ ਪਾਸ ਕਰਕੇ ਆਉਣ ਵਾਲੀ 6 ਜਨਵਰੀ, 2027 ਨੂੰ ਅਧਿਕਾਰਤ ਤੌਰ ’ਤੇ ‘ਦਿਲਜੀਤ ਦੋਸਾਂਝ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇੱਕ ਵੀਡੀਓ ਵਿੱਚ ਲਾਸ ਐਂਜਲਸ ਦੇ ਅਧਿਕਾਰੀਆਂ ਵੱਲੋਂ ਇਹ ਵੱਕਾਰੀ ਸਨਮਾਨ ਖ਼ੁਦ ਦਿਲਜੀਤ ਦੋਸਾਂਝ ਨੂੰ ਸੌਂਪਿਆ ਗਿਆ। ਇਹ ਸਨਮਾਨ ਉਨ੍ਹਾਂ ਨੂੰ ਪੰਜਾਬੀ ਸੰਗੀਤ ਅਤੇ ਦੱਖਣੀ ਏਸ਼ੀਆਈ ਪ੍ਰਤੀਨਿਧਤਾ ਨੂੰ ਅਮਰੀਕੀ ਮੁੱਖ ਧਾਰਾ ਦੇ ਸੱਭਿਆਚਾਰ ਵਿੱਚ ਹਰਮਨ ਪਿਆਰਾ ਬਣਾਉਣ ਅਤੇ ਵਿਲੱਖਣ ਯੋਗਦਾਨ ਪਾਉਣ ਲਈ ਦਿੱਤਾ ਗਿਆ ਹੈ।
ਲਾਸ ਐਂਜਲਸ ਦੀ ਸਿਟੀ ਕੌਂਸਲ ਵਿੱਚ ਇਸ ਇਤਿਹਾਸਕ ਮਤੇ ਨੂੰ ਪੇਸ਼ ਕਰਨ ਵਾਲੀ ਉੱਥੋਂ ਦੀ ਕਾਊਂਸਲਵੂਮੈਨ ਮੋਨਿਕਾ ਰੌਡਰਿਗਜ਼ ਨੇ ਦਿਲਜੀਤ ਦੋਸਾਂਝ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਉਨ੍ਹਾਂ ਦੱਸਿਆ ਕਿ ਇਹ ਖ਼ਾਸ ਦਿਨ 6 ਜਨਵਰੀ ਨੂੰ ਦਿਲਜੀਤ ਦੋਸਾਂਝ ਦੇ ਜਨਮਦਿਨ ਵਾਲੇ ਦਿਨ ਹੀ ਮਨਾਇਆ ਜਾਵੇਗਾ। ਮੋਨਿਕਾ ਰੌਡਰਿਗਜ਼ ਨੇ ਲਾਸ ਐਂਜਲਸ ਦੀ ਵੰਨ-ਸੁਵੰਨਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸ਼ਹਿਰ ਦੀ ਇਹੋ ਖਾਸੀਅਤ ਹੈ ਕਿ ਇੱਥੇ ਜਦੋਂ ਕੋਈ ਵੱਡਾ ਸੱਭਿਆਚਾਰਕ ਜਾਂ ਕ੍ਰਿਪਟੋ ਸ਼ੋਅ ਹੁੰਦਾ ਹੈ, ਤਾਂ ਕੋਰੀਅਨ, ਮੈਕਸੀਕਨ ਅਤੇ ਹੋਰ ਕਈ ਭਾਈਚਾਰਿਆਂ ਦੇ ਲੋਕ ਇਕੱਠੇ ਆ ਕੇ ਵਰਲਡ ਕੱਪ ਵਾਂਗ ਜਸ਼ਨ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਗਲੋਬਲ ਸ਼ਹਿਰ ਵਿੱਚ ਦਿਲਜੀਤ ਦੋਸਾਂਝ ਦਾ ਸਵਾਗਤ ਕਰਨਾ ਅਤੇ ਉਨ੍ਹਾਂ ਦੇ ਨਾਂ ’ਤੇ ਦਿਨ ਦਾ ਐਲਾਨ ਕਰਨਾ ਪੂਰੇ ਸ਼ਹਿਰ ਲਈ ਬੇਹੱਦ ਮਾਣ ਵਾਲੀ ਗੱਲ ਹੈ
ਸਨਮਾਨ ਮਿਲਣ ’ਤੇ ਭਾਵੁਕ ਹੋਏ ਦਿਲਜੀਤ
ਇਸ ਐਨੇ ਵੱਡੇ ਕੌਮਾਂਤਰੀ ਸਨਮਾਨ ਨੂੰ ਹਾਸਲ ਕਰਦੇ ਹੋਏ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਬੇਹੱਦ ਭਾਵੁਕ ਅਤੇ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਨਿਮਰਤਾ ਸਹਿਤ ਹੱਥ ਜੋੜ ਕੇ ਇਹ ਸਨਮਾਨ ਕਬੂਲ ਕੀਤਾ ਅਤੇ ਕਿਹਾ, ‘ਮੈਂ ਬਿਲਕੁਲ ਨਿਸ਼ਬਦ ਹਾਂ, ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਹਾਂ, ਪਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।’ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਲਾਸ ਐਂਜਲਸ ਵਰਗੇ ਮਹਾਨਗਰ ਵਿੱਚ ਹੁਣ ਹਰ ਸਾਲ ਉਨ੍ਹਾਂ ਦੇ ਨਾਂ ’ਤੇ ਦਿਨ ਮਨਾਇਆ ਜਾਵੇਗਾ, ਤਾਂ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਤਾੜੀਆਂ ਮਾਰੀਆਂ ਅਤੇ ਆਪਣੇ ਜਾਣੇ-ਪਛਾਣੇ ਮਜ਼ਾਕੀਆ ਅੰਦਾਜ਼ ਵਿੱਚ ਆਪਣੀ ਹੀ ਸੁਪਰਹਿੱਟ ਲਾਈਨ ਗਾ ਕੇ ਸੁਣਾਈ— ‘ਹੁਣ ਹੋਇਆ ਤੈਨੂੰ ਗੱਡੀ ’ਚ ਬਿਠਾ ਕੇ ਲੈ ਜਾਵਾਂ ਨੀ ਮੈਂ ਐਲਏ ਨੂੰ…।’
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


