ਨਵੀਂ ਦਿੱਲੀ, 17 ਅਪ੍ਰੈਲ (ਦੇਸ਼ ਪ੍ਰਦੇਸ਼ ਬਿਊਰੋ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਨ ’ਚ ਲਗਾਤਾਰ ਤੀਜੀ ਵਾਰ ਚੁਣੇ ਜਾਣ ’ਤੇ ਹਰੀਵੰਸ਼ ਨੂੰ ਵਧਾਈ ਦਿੱਤੀ। ਪੀ.ਐੱਮ. ਮੋਦੀ ਨੇ ਕਿਹਾ, ਰਾਜ ਸਭਾ ਦੇ ਡਿਪਟੀ ਸਪੀਕਰ ਵਜੋਂ ਲਗਾਤਾਰ ਤੀਜੀ ਵਾਰ ਚੁਣੇ ਜਾਣਾ, ਇਸ ਸਦਨ ਦਾ ਤੁਹਾਡੇ ਪ੍ਰਤੀ ਡੂੰਘਾ ਵਿਸਵਾਸ ਅਤੇ ਬੀਤੇ ਸਮੇਂ ’ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਤੁਹਾਡੀ ਕੋਸ਼ਿਸ਼ ’ਤੇ ਇਕ ਤਰ੍ਹਾਂ ਨਾਲ ਸਦਨ ਦੀ ਮੋਹਰ ਹੈ।” ਪੀ.ਐੱਮ. ਮੋਦੀ ਨੇ ਹਰੀਵੰਸ਼ ਦੇ ਪਿਛਲੇ 2 ਕਾਰਜਕਾਲਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੀਡਰਸ਼ਿਪ ’ਚ ਸਦਨ ਦੀ ਸ਼ਕਤੀ ਹੋਰ ਪ੍ਰਭਾਵੀ ਹੋਈ ਹੈ। ਉਹ ਆਪਣੇ ਨਿੱਜੀ ਜੀਵਨ ਦੇ ਅਨੁਭਵਾਂ ਦਾ ਵੀ ਸਦਨ ਨੂੰ ਸਹੀ ਚਲਾਉਣ ’ਚ ਇਸਤੇਮਾਲ ਕਰਦੇ ਹਨ। ਇਸ ਨਾਲ ਸਦਨ ਦਾ ਕੰਮਕਾਜ ਅਤੇ ਮਾਹੌਲ ਹੋਰ ਚੰਗਾ ਹੋ ਜਾਂਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਉਨ੍ਹਾਂ ਦੇ ਕਾਰਜਕਾਲ ’ਚ ਸਦਨ ਦੇ ਕੰਮਕਾਜ ਨੂੰ ਨਵੀਂ ਉੱਚਾਈ ਮਿਲੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੀਵੰਸ਼ ਦਾ ਜਨਤਕ ਜੀਵਨ ਸਿਰਫ਼ ਸੰਸਦੀ ਕੰਮਾਂ ਤੱਕ ਸੀਮਿਤ ਨਹੀਂ ਰਿਹਾ ਹੈ। ਪੱਤਰਕਾਰੀ ’ਚ ਉੱਚ ਮਿਆਰਾਂ ਨੂੰ ਉਨ੍ਹਾਂ ਨੇ ਹਮੇਸ਼ਾ ਆਧਾਰ ਮੰਨਿਆ। ਉਨ੍ਹਾਂ ਦੀ ਲਿਖਤੀ ’ਚ ਧਾਰ ਹੈ ਪਰ ਬੋਲੀ ਅਤੇ ਵਿਵਹਾਰ ’ਚ ਕੋਮਲਤਾ ਅਤੇ ਨਿਮਰਤਾ ਹੈ। ਉਹ ਆਪਣੇ ਲੇਖਾਂ ’ਚ ਆਪਣਾ ਪੱਖ ਕਾਫ਼ੀ ਦ੍ਰਿੜਤਾ ਨਾਲ ਰੱਖਦੇ ਸਨ। ਪੱਤਰਕਾਰੀ ’ਚ ਵੀ ਅੰਤਿਮ ਵਿਅਕਤੀ ਤੱਕ ਪਹੁੰਚਣ ਦੀ ਉਨ੍ਹਾਂ ਦੀ ਕੋਸ਼ਿਸ਼ ਰਹੀ। ਉਨ੍ਹਾਂ ਦੇ ਰਾਜਨੀਤਕ ਜੀਵਨ ’ਚ ਵੀ ਉਨ੍ਹਾਂ ਦੀ ਛਾਇਆ ਨਜ਼ਰ ਆਉਂਦੀ ਹੈ। ਡਿਪਟੀ ਸਪੀਕਰ ਨੂੰ ਨਵੇਂ ਸੰਸਦ ਮੈਂਬਰਾਂ ਨੂੰ ਪ੍ਰੇਰਨਾ ਸਰੋਤ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਤੋਂ ਕਾਫ਼ੀ ਕੁਝ ਸਿਖ ਸਕਦੇ ਹਨ। ਸਮੇਂ ਦੀ ਪਾਬੰਦੀ ਉਨ੍ਹਾਂ ਦੀ ਵਿਸ਼ੇਸ਼ਤਾ ਰਹੀ ਹੈ। ਜਦੋਂ ਤੋਂ ਉਹ ਰਾਜ ਸਭਾ ਦੇ ਮੈਂਬਰ ਬਣੇ ਹਨ, ਪੂਰੇ ਸਮੇਂ ਸਦਨ ’ਚ ਹੁੰਦੇ ਹਨ। ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਕਾਰਨ ਇਹ ਸੰਭਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਦਨ ਦੇ ਬਾਹਰ ਵੀ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਨਿਭਾਉਂਦੇ ਹਨ. ਇਹ ਧਿਆਨ ਆਕਰਸ਼ਿਤ ਕਰਨ ਵਾਲਾ ਹੈ। ਉਨ੍ਹਾਂ ਦੇ ਕੰਮ ਸ਼ਲਾਘਾਯੋਗ ਹੋਣ ਦੇ ਨਾਲ ਸ਼ਾਨਦਾਰ ਵੀ ਹਨ। ਉਨ੍ਹਾਂ ਨੇ ਆਪਣੇ ਸੰਸਦ ਮੈਂਬਰ ਫੰਡ ਦਾ ਇਸਤੇਮਾਲ ਸਿੱਖਿਆ ਖੇਤਰ ਅਤੇ ਯੁਵਾ ਪੀੜ੍ਹੀ ਨੂੰ ਕੇਂਦਰ ’ਚ ਰੱਖ ਕੇ ਕੀਤਾ ਹੈ, ਯੂਨੀਵਰਸਿਟੀਆਂ ਚ ਖੋਜ ਅਤੇ ਅਧਿਐਨ ਕੇਂਦਰ ਬਣਵਾਏ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਹਰੀਵੰਸ਼ ਦਾ ਜੀਵਨ ਅੱਜ ਵੀ ਆਪਣੇ ਪਿੰਡ ਨਾ ਜੁੜਿਆ ਹੋਇਆ ਹੈ। ਉਹ ਲਗਾਤਾਰ ਉੱਥੇ ਆਪਣਾ ਯੋਗਦਾਨ ਦਿੰਦੇ ਰਹਿੰਦੇ ਹਨ। ਨਵੇਂ ਸਦਨ ਦੇ ਨਿਰਮਾਣ ’ਚ ਹੀ ਉਨ੍ਹਾਂ ਨੇ ਕਾਫ਼ੀ ਯੋਗਦਾਨ ਦਿੱਤਾ ਹੈ ਭਾਵੇਂ ਗੇਟਾਂ ਦੇ ਨਾਮਕਰਨ ਹੋਣ ਜਾਂ ਆਰਟ ਗੈਲਰੀ ਨੂੰ ਡਿਜ਼ਾਈਨ ਦੇਣਾ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


