ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਤੇ ਵੱਖ ਵੱਖ ਵਾਰਡਾਂ ਵਿਚੋਂ ਸੱਤਾਧਾਰੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਇਕ ਵਾਰਡ ਵਿਚੋਂ ਵੋਟਾਂ ਕੱਟ ਕੇ ਦੂਜੇ ਵਾਰਡ ਵਿਚ ਕੀਤੇ ਜਾਣ ਦੇ ਗੰਭੀਰ ਦੋਸ਼ ਲਗਾਏ ਹਨ। ਨਗਰ ਕੌਂਸਲ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਨੋਟੀਫਿਕੇਸ਼ਨ ਤੋਂ ਬਾਅਦ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਸੱਤਾਧਾਰੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਵਾਰਡ ਨੰਬਰ 18 ਦੀਆਂ 298 ਵੋਟਾਂ ਨੂੰ ਕੱਟ ਕੇ ਵਾਰਡ ਨੰਬਰ 16 ਅਤੇ 17 ਵਿਚ ਕਰ ਦਿੱਤਾ ਹੈ। ਇਸ ਤੋਂ ਇਲਾਵਾ 165 ਵੋਟਾਂ ਨੂੰ ਉਕਤ ਵਾਰਡ ਨੰ 18 ਵਿਚੋਂ ਕੱਟਦੇ ਹੋਏ ਇੰਨਾਂ ਨੂੰ ਵਾਰਡ ਨੰ 19 ਵਿਚ ਕਰ ਦਿੱਤਾ ਗਿਆ ਹੈ। ਇੰਨਾਂ ਹੀ ਨਹੀਂ ਆਪਣੇ ਚਹੇਤਿਆਂ ਨੂੰ ਫਾਇਦਾ ਦੇਣ ਲਈ ਵਾਰਡ ਨੰ 18 ਵਿਚ 135 ਵੋਟਾਂ ਬਾਹਰੀ ਵਾਰਡਾਂ ਵਿਚੋਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਵਾਰਡ ਨੰ 4 ਦੀਆਂ ਵੋਟਾਂ ਨੂੰ ਕੱਟ ਕੇ ਵਾਰਡ ਨੰਬਰ 7 ਵਿਚ ਕਰ ਦਿੱਤਾ ਗਿਆ ਹੈ। ਉਨ੍ਹਾਂ ਸਿੱਧੇ ਤੌਰ ਤੇ ਕਿਹਾ ਕਿ ਇਸ ਕੰਮ ਦਾ ਖਮਿਆਜਾ ਉਨ੍ਹਾਂ ਨੂੰ ਭੁਗਤਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਧਰਨਾ ਲਗਾਵਾਂਗੇ, ਕੋਰਟ ਵਿਚ ਜਾਵਾਂਗੇ ਅਤੇ ਪ੍ਰਦਰਸ਼ਨ ਕਰਾਂਗੇ। ਫਿਲਹਾਲ ਉਹ ਗਿੱਦੜਬਾਹਾ ਦੇ ਐੱਸ.ਡੀ.ਐੱਮ. ਅਰਵਿੰਦਰ ਪਾਲ ਸਿੰਘ ਨੂੰ ਇਸ ਮਾਮਲੇ ਸੰਬੰਧੀ ਮਿਲਣ ਲਈ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਏ ਕਿ ਕਾਂਗਰਸ ਦੇ ਉਮੀਦਵਾਰਾਂ ਨੂੰ ਨੋ ਡਿਊਜ ਸਰਟੀਫਿਕੇਟ ਨਹੀਂ ਜਾਰੀ ਕੀਤੇ ਜਾ ਰਹੇ ਅਤੇ ਕਿਸੇ ਵਿਅਕਤੀ ਪਾਸੋ ਘਰ ਦਾ ਨਕਸ਼ਾ ਮੰਗਿਆ ਜਾ ਰਿਹਾ ਹੈ ਅਤੇ ਕਿਸੇ ਤੋਂ ਕੁਝ ਹੋਰ। ਉਨ੍ਹਾਂ ਕਿਹਾ ਕਿ ਅਜਿਹੀਆਂ ਧਾਂਦਲੀਆਂ ਕਰਕੇ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਡੱਟ ਕੇ ਗਿੱਦੜਬਾਹਾ ਨਗਰ ਕੌਂਸਲ ਦੀ ਚੋਣ ਸਾਰੇ ਵਾਰਡਾਂ ਵਿਚ ਲੜੇਗੀ ਅਤੇ ਜਿੱਤ ਵੀ ਪ੍ਰਾਪਤ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਦੀਪਕ ਗਰਗ, ਐਡਵੋਕੇਟ ਮੋਹਿਤ ਗਰਗ ਗੌਰਵ, ਸੰਦੀਪ ਗਰਗ ਸੀਪਾ, ਦਵਿੰਦਰ ਸਿੰਘ ਹੰਟੀ, ਸੁਖਮੰਦਰ ਸਿੰਘ ਲੱਕੀ, ਬਿੰਦਰ ਬਾਂਸਲ, ਐਡਵੋਕੇਟ ਤਰੁਣ ਗਰਗ, ਹੈਪੀ ਅਹੂਜਾ ਆਦਿ ਵੀ ਮੌਜੂਦ ਸਨ।
ਦੂਜੇ ਪਾਸੇ ਜਦੋਂ ਇਸ ਪੂਰੇ ਮਾਮਲੇ ਸੰਬੰਧੀ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵੋਟਰ ਲਿਸਟਾਂ ਬਾਰੇ ਜਿੰਨਾਂ ਜਿੰਨਾ ਮੈਂਬਰਾਂ ਵੱਲੋਂ ਇਤਰਾਜ ਦਿੱਤੇ ਗਏ ਸਨ ਉਨ੍ਹਾਂ ਦੀ ਸੁਣਵਾਈ ਉਪਰੰਤ ਹੀ ਪਬਲੀਕੇਸ਼ਨ ਕੀਤੀ ਗਈ ਹੈ ਅਤੇ ਕਿਸੇ ਵੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਜਾਂ ਫਾਇਦਾ ਪਹੁੰਚਾਉਣ ਦੇ ਦੋਸ਼ ਬੇਬੁਨਿਆਦ ਹਨ, ਜਿੱਥੋਂ ਤੱਕ ਐੱਨ.ਓ.ਸੀ. ਦਾ ਸਵਾਲ ਹੈ, ਉਹ ਨਿਯਮਾਂ ਅਨੁਸਾਰ ਅਪਲਾਈ ਕਰਨ ਵਾਲਿਆਂ ਨੂੰ ਜਾਰੀ ਕੀਤੀ ਜਾ ਰਹੀਆਂ ਹਨ।
Breaking News
- मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात
- मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की
- उत्कृष्ट कार्य करने वाली महिलाओं को सम्मानित करेगी हरियाणा सरकार: श्रुति चौधरी
- ग्रामीण क्षेत्रों में सड़कों का जाल मजबूत कर रही सरकार : रणबीर गंगवा
- प्रधानमंत्री नरेंद्र मोदी का सपना किसान को पारदर्शी तरीके से हाथ में मिले उसकी पॉलिसी : श्री श्याम सिंह राणा
- हरियाणा में साइबर सुरक्षा और डिजिटल बुनियादी ढांचे की मजबूती के लिए 738 करोड़ की दो परियोजनाओं को मंजूरी
- गुरुग्राम सहित पूरे एनसीआर में प्रदूषण नियंत्रण के उपायों की होगी क्लोज मॉनिटरिंग : राव नरबीर सिंह
- मुख्यमंत्री नायब सिंह सैनी ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया


