24 ਅਪ੍ਰੈਲ 2026 ਦਾ ਦਿਨ ਆਮ ਆਦਮੀ ਪਾਰਟੀ ਲਈ ਕਿਸੇ ਸੁਨਾਮੀ ਤੋਂ ਘੱਟ ਨਹੀਂ ਰਿਹਾ। ਰਾਘਵ ਚੱਢਾ ਅਤੇ ਹੋਰ 6 ਸੰਸਦ ਮੈਂਬਰਾਂ ਵੱਲੋਂ ‘ਆਪ’ ਛੱਡ ਕੇ ਭਾਜਪਾ ’ਚ ਜਾਣ ਦੇ ਐਲਾਨ ਨੇ ਪਾਰਟੀ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਸੱਤ ਸੰਸਦ ਮੈਂਬਰਾਂ ਵਿੱਚ ਸਵਾਤੀ ਮਾਲੀਵਾਲ ਵੀ ਸ਼ਾਮਲ ਹਨ। ਅੱਜ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਸਾਫ਼ ਕਰ ਦਿੱਤਾ ਕਿ ਉਹ ‘ਆਪ’ ਛੱਡ ਚੁੱਕੇ ਹਨ ਅਤੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਭਾਜਪਾ ਦੀ ਵਰਕਰ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ, ‘ਮੈਂ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ ਅਤੇ ਮੈਂ ਭਾਜਪਾ ’ਚ ਸ਼ਾਮਲ ਹੋ ਗਈ ਹਾਂ। 2006 ਤੋਂ ਮੈਂ ਅਰਵਿੰਦ ਕੇਜਰੀਵਾਲ ਨਾਲ ਕੰਮ ਕਰ ਰਹੀ ਸੀ, ਆਪਣਾ ਘਰ ਛੱਡਿਆ, ਨੌਕਰੀ ਛੱਡੀ, 7 ਸਾਲ ਝੁੱਗੀਆਂ ’ਚ ਰਹੀ ਅਤੇ ਹਰ ਅੰਦੋਲਨ ’ਚ ਉਨ੍ਹਾਂ ਦਾ ਸਾਥ ਦਿੱਤਾ, ਪਰ ਅਰਵਿੰਦ ਕੇਜਰੀਵਾਲ ਨੇ ਆਪਣੇ ਹੀ ਘਰ ’ਚ ਮੈਨੂੰ ਇੱਕ ਗੁੰਡੇ ਤੋਂ ਕੁਟਵਾਇਆ।’
ਸਵਾਤੀ ਨੇ ਅੱਗੇ ਦੱਸਿਆ, ‘ਜਦੋਂ ਮੈਂ ਇਸ ਦੇ ਖਿਲਾਫ ਆਵਾਜ਼ ਉਠਾਈ ਤਾਂ ਮੈਨੂੰ ਡਰਾਇਆ ਅਤੇ ਧਮਕਾਇਆ ਗਿਆ… ਇਸ ਕਾਰਨ 2 ਸਾਲਾਂ ’ਚ ਮੈਨੂੰ ਇੱਕ ਵਾਰ ਵੀ ਪਾਰਟੀ ਦੇ ਸਮੇਂ ’ਚੋਂ ਸੰਸਦ ’ਚ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਅਰਵਿੰਦ ਕੇਜਰੀਵਾਲ ਮਹਿਲਾ ਵਿਰੋਧੀ ਹਨ, ਉਹ ਦੇਸ਼ ਵਿੱਚ ਝੂਠ, ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਲਈ ਜਾਣੇ ਜਾਂਦੇ ਹਨ।’
ਸਵਾਤੀ ਨੇ ਅੱਗੇ ਕਿਹਾ, ‘ਉਹ ਪੰਜਾਬ ਦੀ ਸਰਕਾਰ ਨੂੰ ਰਿਮੋਟ ਕੰਟਰੋਲ ਨਾਲ ਚਲਾ ਰਹੇ ਹਨ ਅਤੇ ਪੰਜਾਬ ਨੂੰ ਇਨ੍ਹਾਂ ਨੇ ਆਪਣਾ ਨਿੱਜੀ ਏਟੀਐਮ ਬਣਾ ਦਿੱਤਾ ਹੈ। ਰੇਤ ਮਾਈਨਿੰਗ, ਨਸ਼ਿਆਂ ਦੀ ਵਰਤੋਂ ਪੰਜਾਬ ਵਿੱਚ ਸਿਖਰਾਂ ’ਤੇ ਹੈ, ਸਭ ਕੁਝ ਇਨ੍ਹਾਂ ਦੀ ਸ਼ਹਿ ਹੇਠ ਹੋ ਰਿਹਾ ਹੈ।’
ਰਾਜ ਸਭਾ ਮੈਂਬਰ ਨੇ ਅੱਗੇ ਕਿਹਾ, ‘ਮੈਂ ਮੰਨਦੀ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਨਾ ਸਿਰਫ਼ ਦੇਸ਼ ਵਿਚ ਬਲਕਿ ਵਿਸ਼ਵ ਵਿੱਚ ਸਭ ਤੋਂ ਪ੍ਰਸਿੱਧ ਨੇਤਾ ਹਨ, ਚਾਹੇ ਉਹ ਆਪ੍ਰੇਸ਼ਨ ਸਿੰਦੂਰ ਹੋਵੇ, ਦੇਸ਼ ਵਿੱਚੋਂ ਨਕਸਲਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੋਵੇ, ਜਾਂ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਲਿਆਉਣਾ ਹੋਵੇ। ਮੈਂ ਕਿਸੇ ਮਜਬੂਰੀ ਵਿੱਚ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੀ, ਮੈਂ ਇਸ ਲਈ ਭਾਜਪਾ ਵਿੱਚ ਸ਼ਾਮਲ ਹੋ ਰਹੀ ਹਾਂ ਕਿਉਂਕਿ ਮੈਂ ਦਿਲੋਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਵਿਸ਼ਵਾਸ ਰੱਖਦੀ ਹਾਂ।’
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


