ਸ੍ਰੀ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੀਰੀ-ਪੀਰੀ ਦੇ ਵੱਡਮੁੱਲੇ ਮਹਾਨ ਸਿਧਾਂਤ ਨੂੰ ਮੁੱਖ ਰੱਖਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਸਿਰਜਣਾ ਕੀਤੀ ਗਈ ਸੀ, ਉਸ ਮਹਾਨ ਸਥਾਂਨ ਤੋ ਮੀਰੀ-ਪੀਰੀ ਮਾਰਚ ਦੇ ਦੂਜੇ ਪੜਾਅ ਦੇ ਸੁਰੂ ਹੋਣ ਅਤੇ ਮਲੇਰਕੋਟਲਾ ਵਿਖੇ ਪਹੁੰਚਣ ਤੇ ਜਿਥੇ ਮਲੇਰਕੋਟਲਾ ਜ਼ਿਲ੍ਹੇ ਦੀ ਸੰਗਤ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੀ-ਆਇਆਂ ਆਖਦਾ ਹੈ, ਉਥੇ ਇਸ ਜ਼ਿਲ੍ਹੇ ਵਿਚ ਪਹੁੰਚਣ ਦੇ ਮੌਕੇ ਤੇ ਕੁਝ ਕੌਮੀ ਨੁਕਤਿਆਂ ਨੂੰ ਆਪ ਜੀ ਦੇ ਵਿਚਾਰ ਗੋਚਰੇ ਕਰਨ ਅਤੇ ਅਮਲ ਕਰਨ ਦੀ ਜੋਰਦਾਰ ਮੰਗ ਕਰਦੇ ਹਾਂ ਜਿਵੇਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਮੀਰੀ-ਪੀਰੀ ਸਿਧਾਂਤ ਦਾ ਜੋ ਕੇਂਦਰ ਹੈ, ਜਿਥੇ ਸਿਆਸਤ ਨੂੰ ਧਰਮ ਦੀ ਮਜਬੂਤ ਕੂੰਡੀ ਪਾ ਕੇ ਚਲਾਉਣਾ ਅਤੇ ਸਿੱਖ ਸਿਆਸਤ ਨੂੰ ਸਹੀ ਦਿਸ਼ਾ ਵੱਲ ਅੱਗੇ ਵਧਾਉਣ ਦੀ ਅੱਜ ਸਖਤ ਲੋੜ ਹੈ, ਉਸ ਉਤੇ ਅਮਲ ਕਰਨ ਦੀ ਮੰਗ ਕਰਦੇ ਹਾਂ । ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਹੋਰ ਦੂਸਰੇ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆਂ ਤੇ ਸੇਵਾਮੁਕਤੀਆਂ ਲਈ ਹਰ ਕੀਮਤ ਤੇ ਕੌਮ ਨੂੰ ਪ੍ਰਵਾਨਿਤ ਨਿਯਮਾਵਾਲੀ ਬਣਾਉਣ ਦੀ ਜਿਥੇ ਮੰਗ ਕਰਦੇ ਹਾਂ, ਉਥੇ ਇਹ ਉਮੀਦ ਕਰਦੇ ਹਾਂ ਕਿ ਕੋਈ ਵੀ ਸਿਆਸੀ ਧਿਰ ਜਾਂ ਐਸ.ਜੀ.ਪੀ.ਸੀ ਉਤੇ ਕਾਬਜ ਧਿਰ ਸਾਡੀਆ ਇਸ ਮਹਾਨ ਸੰਸਥਾਵਾਂ ਅਤੇ ਉਨ੍ਹਾਂ ਉਤੇ ਬਿਰਾਜਮਾਨ ਸਿੰਘ ਸਾਹਿਬਾਨ ਦੀਆਂ ਸਖਸ਼ੀਅਤਾਂ ਦੀ ਕੌਮੀ ਸ਼ਕਤੀ ਦੀ ਦੁਰਵਰਤੋ ਨਾ ਹੋ ਸਕੇ । ਜਥੇਦਾਰ ਸਾਹਿਬਾਨ ਸਿੱਖੀ ਸਿਧਾਤਾਂ ਤੇ ਨਿਯਮਾਂ ਅਨੁਸਾਰ ਬਿਨ੍ਹਾਂ ਕਿਸੇ ਦਬਾਅ ਦੇ ਆਜਾਦਆਨਾ ਕੌਮੀ ਫੈਸਲੇ ਕਰਨ ਦੇ ਸਮਰੱਥ ਹੋ ਸਕਣ।
ਸਿੱਖ ਨੌਜਵਾਨੀ ਤੇ ਅਧਾਰਿਤ ਖਾਲਸਾ ਪੰਥ ਦਾ ਹਰਿਆਵਲ ਦਸਤਾ ਸਿੱਖ ਸਟੂਡੈਂਟ ਫੈਡਰੇਸਨ ਦੇ ਸਭਧੜਿਆ ਨੂੰ ਵਿਚਾਰਧਾਰਕ ਸਾਂਝ ਰਾਹੀ ਇਕ ਕਰਕੇ ਇਸ ਦਸਤੇ ਦੀ ਇਕ ਹੀ ਸਿੱਖ ਸਟੂਡੈਂਟ ਫੈਡਰੇਸਨ ਕਾਇਮ ਕਰਨ ਦਾ ਯਤਨ ਕੀਤਾ ਜਾਵੇ ਜਿਵੇਕਿ ਸ਼ਹੀਦ ਭਾਈ ਅਮਰੀਕ ਸਿੰਘ ਦੀ ਅਗਵਾਈ ਵਿਚ ਨੌਜਵਾਨੀ ਵਿਚਰਦੀ ਹੋਈ ਆਪਣੇ ਕੌਮੀ ਫਰਜਾਂ ਦੀ ਬਾਖੂਬੀ ਪੂਰਤੀ ਕਰਦੀ ਰਹੀ ਹੈ।
ਸਮੁੱਚੇ ਪੰਥਕ ਧੜਿਆ, ਗਰੁੱਪਾਂ ਨੂੰ ਇਕ ਕਰਨ ਲਈ ਉਸੇ ਤਰ੍ਹਾਂ ਅਮਲ ਹੋਣ ਜਿਵੇ ਬੀਤੇ ਸਮੇ ਵਿਚ ਮੁਸਕਿਲ ਦੀਆਂ ਘੜੀਆਂ ਵਿਚ 12 ਮਿਸਲਾਂ ਇਕੱਠੀਆ ਹੋਕੇ ਦੁਸਮਣ ਤਾਕਤਾਂ ਵਿਰੁੱਧ ਜੂਝਦੀਆ ਵੀ ਰਹੀਆ ਹਨ ਅਤੇ ਫਤਹਿ ਵੀ ਪ੍ਰਾਪਤ ਕਰਦੀਆ ਰਹੀਆ ਹਨ ।
ਇਸ ਮਹਾਨ ਅਸਥਾਂਨ ਤੋ ਗੁਰੂ ਸਾਹਿਬਾਨ ਧਰਮ ਦਾ ਪ੍ਰਚਾਰ ਕਰਦੇ ਰਹੇ ਹਨ । ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਆਈ ਵੱਡੀ ਖੜੋਤ ਨੂੰ ਖਤਮ ਕਰਕੇ ਇਸ ਦਿਸ਼ਾ ਵੱਲ ਉਸਾਰੂ ਉਦਮ ਹੋਣ ਦੇ ਨਾਲ-ਨਾਲ ਸਿੱਖ ਕੌਮ ਦਾ ਆਪਣਾ ਐਸ.ਜੀ.ਪੀ.ਸੀ ਦੇ ਅਧਿਕਾਰਿਤ ਅਧੀਨ ਟੀ.ਵੀ ਚੈਨਲ ਕਾਇਮ ਹੋਵੇ । ਜਿਥੇ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ-ਨਾਲ ਸਿੱਖੀ ਕਿਰਦਾਰ ਨੂੰ ਮਜਬੂਤੀ ਦੇਣ ਲਈ ਧਾਰਮਿਕ ਲੀਹਾਂ ਤੇ ਅਮਲ ਹੋਣ।
ਪੰਜਾਬ ਅਸੈਬਲੀ ਦੀਆਂ 2027 ਵਿਚ ਚੋਣਾਂ ਆ ਰਹੀਆ ਹਨ। ਇਨ੍ਹਾਂ ਚੋਣਾਂ ਵਿਚ ਕੌਮ ਪੱਖੀ ਅਤੇ ਪੰਜਾਬ ਸੂਬੇ ਪੱਖੀ ਨਤੀਜਾ ਨਿਕਲ ਸਕੇ, ਉਸ ਲਈ ਸਭ ਪੰਥਕ ਧਿਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਇਕੱਤਰ ਕਰਕੇ ਅਗਲੀ ਸਿਆਸੀ ਜੰਗ ਲੜਨ ਲਈ ਮਾਹੌਲ ਤਿਆਰ ਕਰਵਾਉਣ ਦਾ ਯਤਨ ਕੀਤਾ ਜਾਵੇ ਤਾਂ ਜੋ ਪੰਥਕ ਸਰਕਾਰ ਕਾਇਮ ਹੋ ਸਕੇ।
ਬੀਜੇਪੀ-ਆਰ.ਐਸ.ਐਸ. ਦੇ ਸਿਆਸੀ ਸੰਗਠਨਾਂ ਵੱਲੋ ਜੋ ਸਾਡੇ ਤਖ਼ਤ ਸ੍ਰੀ ਹਜੂਰ ਸਾਹਿਬ ਬੋਰਡ ਅਤੇ ਤਖਤ ਸ੍ਰੀ ਪਟਨਾ ਸਾਹਿਬ ਬੋਰਡ ਦੇ ਵਿਚ ਦਖਲਅੰਦਾਜੀ ਕਰਦੇ ਹੋਏ ਸਾਡੇ ਧਾਰਮਿਕ ਪ੍ਰਬੰਧਾਂ ਵਿਚ ਘੁਸਪੈਠ ਕੀਤੀ ਜਾ ਰਹੀ ਹੈ । ਉਸਨੂੰ ਰੋਕਣ ਲਈ ਕੌਮੀ ਪੱਧਰ ਤੇ ਹੁਕਮਰਾਨਾਂ ਨੂੰ ਤਾੜਨਾਂ ਵੀ ਹੋਵੇ ਤੇ ਇਸ ਵਿਸੇ ਤੇ ਸਮੁੱਚੀ ਚਾਰਜੋਈ ਵੀ ਕਰਨ ਦਾ ਪ੍ਰਬੰਧ ਹੋਵੇ ।
ਅਜਿਹਾ ਪ੍ਰਚਾਰ ਤੇ ਪ੍ਰਸਾਰ ਹੋਵੇ ਕਿ ‘ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ’ ਦਾ ਬੁਲੰਦ ਨਾਅਰਾ ਪ੍ਰਤੱਖ ਰੂਪ ਵਿਚ ਨਜਰ ਆਵੇ । ਇਸ ਵਿਸੇ ਤੇ ਸਭ ਸਿੱਖੀ ਸੰਸਥਾਵਾਂ ਨੂੰ ਇਕ ਲੜੀ ਵਿਚ ਜੋੜਨ ਦਾ ਪ੍ਰਬੰਧ ਹੋਵੇ । ਕਿਉਂਕਿ ਸਿੱਖ ਕੌਮ ਦਾ ਜਾਂ ਸਿੱਖ ਧਰਮ ਦਾ ਕਿਸੇ ਵੀ ਕੌਮ, ਫਿਰਕੇ, ਕਬੀਲੇ, ਧਰਮ ਆਦਿ ਨਾਲ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਨਹੀ ਹੈ । ਬਲਕਿ ਸਿੱਖ ਕੌਮ ਤਾਂ ਆਪਣੇ ਜਨਮ ਤੋ ਹੀ ਹਰ ਤਰ੍ਹਾਂ ਦੇ ਜਬਰ ਜੁਲਮ, ਬੇਇਨਸਾਫੀ ਅਤੇ ਵਿਤਕਰਿਆ ਵਿਰੁੱਧ ਜੂਝਣ, ਮਜਲੂਮਾਂ ਦੀ ਰੱਖਿਆ ਕਰਨ, ਬੇਸਹਾਰਿਆ ਦਾ ਸਹਾਰਾ ਬਣਨ, ਦੀਨ ਦੁੱਖੀਆਂ ਦੇ ਦਰਦ ਦੂਰ ਕਰਨ ਦੀਆਂ ਇਨਸਾਨੀ ਤੇ ਕੌਮੀ ਜਿੰਮੇਵਾਰੀਆ ਨਿਭਾਉਂਦੀ ਆ ਰਹੀ ਹੈ। ਫਿਰ ਸਾਡੇ ਨਾਲ ਹਿੰਦੂਤਵ ਹੁਕਮਰਾਨ 1947 ਤੋ ਹੀ ਇਹ ਵਿਤਕਰੇ, ਜਬਰ, ਬੇਇਨਸਾਫੀਆਂ, ਧੋਖਾ ਕਿਉਂ ਕਰਦੇ ਆ ਰਹੇ ਹਨ ? ਇਸ ਮੁੱਦੇ ਨੂੰ ਕੌਮਾਂਤਰੀ ਪੱਧਰ ਉਤੇ ਸਾਹਮਣੇ ਲਿਆਕੇ ਸੰਸਾਰ ਪੱਧਰ ਤੇ ਹਿੰਦੂਤਵ ਹੁਕਮਰਾਨਾਂ ਦੇ ਜਬਰ ਕਹਿਰ ਨੂੰ ਨੰਗਾਂ ਕਰਨ ਦਾ ਜਿਥੇ ਸਾਡਾ ਫਰਜ ਬਣ ਜਾਂਦਾ ਹੈ, ਉਥੇ ਗੁਲਾਮੀ ਦੇ ਜੂਲੇ ਨੂੰ ਲਾਹਕੇ ਪੂਰਨ ਰੂਪ ਵਿਚ ਆਜਾਦੀ ਪ੍ਰਾਪਤ ਕਰਨਾ ਵੀ ਸਾਡਾ ਮਕਸਦ ਹੋਣਾ ਚਾਹੀਦਾ ਹੈ। ਇਸਦੀ ਪ੍ਰਮੁੱਖਤਾ ਤੇ ਪ੍ਰਵਾਨਗੀ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਜਾਰੀ ਹੋਵੇ। ਫਿਰ ਹੀ ਕੌਮ ਆਪਣੀ ਮੰਜਿਲ ਵੱਲ ਸਮੂਹਿਕ ਰੂਪ ਵਿਚ ਇਕ ਤਾਕਤ ਹੋ ਕੇ ਵੱਧ ਸਕੇਗੀ ਅਤੇ ਫਤਹਿ ਪ੍ਰਾਪਤ ਕਰ ਸਕੇਗੀ । ਪੂਰਨ ਉਮੀਦ ਕਰਦੇ ਹਾਂ ਕਿ ਸਾਡੇ ਵੱਲੋ ਸਮੁੱਚੀ ਕੌਮ ਦੇ ਬਿਨ੍ਹਾਂ ਤੇ ਆਪ ਜੀ ਦੀ ਅਗਵਾਈ ਵਿਚ ਮੀਰੀ-ਪੀਰੀ ਮਾਰਚ ਦੇ ਪਹੁੰਚਣ ਤੇ ਜਿਥੇ ਸਵਾਗਤ ਕਰਦੇ ਹਾਂ, ਉਥੇ ਸਾਡੇ ਵੱਲੋ ਇਸ ਦਿੱਤੇ ਗਏ ਯਾਦ-ਪੱਤਰ ਵਿਚ ਦਰਜ ਗੰਭੀਰ ਕੌਮੀ ਨੁਕਤਿਆ ਉਤੇ ਵਿਚਾਰ ਕਰਦੇ ਹੋਏ ਅਗਲੇਰੇ ਅਮਲ ਕਰਨ ਦੀ ਕਿਰਪਾਲਤਾ ਕਰੋਗੇ ਅਤੇ ਕੌਮ ਨੂੰ ਇਕ ਲੜੀ ਵਿਚ ਪ੍ਰੋ ਕੇ ਅਗਲੇ ਕੌਮੀ ਨਿਸ਼ਾਨੇ ਲਈ ਚੱਲਣ ਲਈ ਪ੍ਰੇਰਣਾ ਦੇਵੋਗੇ ।
Breaking News
- ਸੀਐਮ ਮਾਨ ਨੇ ਕੇਜਰੀਵਾਲ ਅਤੇ ਸਿਸੋਦੀਆ ਦੀ ਮੌਜੂਦਗੀ ’ਚ ਰਵੀ ਸ਼ੰਕਰ ਨਾਲ ਕੀਤੀ ਮੁਲਾਕਾਤ
- ‘ਮਨ ਕੀ ਬਾਤ’ ਵਿੱਚ ਪੀਐਮ ਮੋਦੀ ਨੇ ਨਸ਼ਾ-ਮੁਕਤ ਭਾਰਤ, ਮਹਿਲਾ ਸਸ਼ਕਤੀਕਰਨ ਤੇ ‘ਵੋਕਲ ਫ਼ਾਰ ਲੋਕਲ’ ’ਤੇ ਦਿੱਤਾ ਸੱਦਾ
- ਉਜ਼ਬੇਕਿਸਤਾਨ ਦਾ ਪ੍ਰਧਾਨ ਮੰਤਰੀ ਮੋਦੀ ਲਈ ਸਭ ਤੋਂ ਉੱਚਾ ਸਨਮਾਨ
- आईबीबीआई (IBBI) ने इन्सॉल्वेंसी प्रोफेशनल नवनीत गुप्ता को निलंबित किया!
- केंद्रीय खेल मंत्री डॉ. मनसुख मांडविया ने मेजर ध्यानचंद राष्ट्रीय स्टेडियम में राष्ट्रीय खेल दिवस समारोह का नेतृत्व किया
- केंद्रीय मंत्रीडॉ. जितेन्द्र सिंह ने जम्मू में 1,503 करोड़ रुपये की लागत से बनने वाली पीएमजीएसवाई सड़कों की आधारशिला रखी
- केंद्रीय मंत्री डॉ. जितेंद्र सिंह ने रोकी जा सकने वाली दिव्यांगता की रोकथाम के लिए महिलाओं के बीच अधिक जागरूकता फैलाने का आह्वान किया
- उपराष्ट्रपति श्री सी. पी. राधाकृष्णन ने बेंगलुरु में कर्नाटक के पूर्व मुख्यमंत्री श्री रामकृष्ण हेगड़े जी के जन्म शताब्दी समारोह में भाग लिया


