ਸਰਕਾਰ ਵੱਲੋਂ ਸੂਬੇ ਭਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ ਕੀਤੇ ਜਾਣ ਦੇ ਬਾਵਜੂਦ ਪਟਿਆਲਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕੂੜੇ ਦੇ ਲੱਗੇ ਢੇਰਾਂ ਨੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ! ਬੀਤੇ ਦਿਨੀ ਸ਼ਹਿਰ ਦੀ ਸਫਾਈ ਨੂੰ ਬਣਾਈ ਰੱਖਣ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪ੍ਰੰਤੂ ਇਸ ਦੇ ਬਾਵਜੂਦ ਸ਼ਹਿਰ ਅੰਦਰ ਫੈਲੀ ਗੰਦਗੀ ਜਿਥੇ ਪ੍ਰਸ਼ਾਸਨਅਤੇ ਨਗਰ ਨਿਗਮ ਦੇ ਸਫਾਈ ਦਾਅਵਿਆ ਦੀ ਪੋਲ ਖੋਲ ਦਿੱਤੀ ਹੈ ਉਥੇ ਗੰਦਗੀ ਦੇ ਲੱਗੇ ਢੇਰਾਂ ਨੇ ਸ਼ਹਿਰ ਵਾਸੀਆਂ ਦੀ ਨੀਂਦ ਹਰਾਮ ਕਰ ਰੱਖੀ ਹੈ!ਪੰਜਾਬ ਸਰਕਾਰ ਵੱਲੋਂ “ਚਲਾਈ ਜਾ ਰਹੀ ਸਫਾਈ ਮੁਹਿੰਮ ਤਹਿਤ ਅੱਜ ਜਿਥੇ ਮੰਤਰੀ , ਵਿਧਾਇਕ, ਮੇਅਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਚੇਅਰਮੈਨ ਹੱਥਾਂ ਚ ਝਾੜੂ ਲੈ ਕੇ ਸ਼ਹਿਰ ਦੀ ਸਫਾਈ ਕਰਦੇ ਮੀਡੀਆਂ ਚ ਸੁਰੱਖਿਆਂ ਵਟੋਰ ਰਹੇ ਹਨ ਉਥੇ ਸ਼ਹਿਰ ਚ ਲੱਗੇ ਗੰਦਗੀ ਦੇ ਲੱਗੇ ਢੇਰ ਅੱਜ ਸਫਾਈ ਦੀ ਅਸਲ ਸਚਾਈ ਬਿਆਨ ਕਰ ਰਹੇ ਹਨ! ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦੀ ਕੋਹਲੀ ਟਰਾਂਸਪੋਰਟ ਤੋਂ ਸਿਰਫ 50ਗ਼ਜ਼ ਦੀ ਦੁਰੀ ਤੇ ਲਹੌਰੀ ਗੇਟ ਚੌਂਕ ਵਿਖ਼ੇ ਪਿਛਲੇ 15 ਦਿਨਾਂ ਤੋਂ ਕੋਈ ਕੁੜਾ ਲਿਫਟ ਨਹੀਂ ਕਰਵਾਇਆ ਜਾ ਰਿਹਾ! ਇੱਥੇ ਕੂੜਾ ਨਿਰਧਾਰਤ ਥਾਂ ਤੋਂ ਬਾਹਰ ਨਿਕਲ ਕੇ ਸੜਕ ਤੱਕ ਫੈਲ ਗਿਆ ਹੈ, ਜਿਸ ਕਾਰਨ ਰਾਹਗੀਰਾਂ ਤੇ ਇਲਾਕਾ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਸਨੀਕਾਂ ਤੇ ਇੱਥੋਂ ਲੰਘਣ ਵਾਲੇ ਲੋਕਾਂ ਨੇ ਗੰਦਗੀ ਕਾਰਨ ਸਿਹਤ ਸਬੰਧੀ ਚਿੰਤਾ ਪ੍ਰਗਟਾਈ। ਐੱਮ ਆਰ ਐੱਫ ਕੇਂਦਰ ’ਤੇ ਤਾਇਨਾਤ ਨਗਰ ਨਿਗਮ ਦੇ ਇਸਤਰੀ ਮੁਲਾਜ਼ਮ ਨੇ ਦੱਸਿਆ ਕਿ ਰੋਕਣ ਦੇ ਬਾਵਜੂਦ ਇਥੇ ਨੇੜੇ ਦੇ ਵਸਨੀਕ ਆਪਣੇ ਘਰਾਂ ਦਾ ਕੂੜਾ ਕਰਕਟ ਇਕੱਠਾ ਕਰ ਕੇ ਸੁਟ ਦਿੰਦੇ ਹਨ!ਅਤੇ ਕੇਂਦਰ ’ਤੇ ਲੱਗਾ ਕੂੜਾ ਕੰਪੈਕਟਰ ਤੇ ਹਾਈਡ?ਰੋਲਿਕ ਹੁੱਕ-ਲੋਡਰ ਮਸ਼ੀਨ ਕਈ ਦਿਨਾਂ ਤੋਂ ਖਰਾਬ ਪਈ ਹੈ। ਇਸ ਤੋਂ ਇਲਾਵਾ ਕੂੜਾ ਲੈਂਡਫਿਲ
ਸਾਈਟ ’ਤੇ ਲਿਜਾਣ ਲਈ ਐਮਆਰਐੱਫ ਨਾਲ ਜੁੜਿਆ ਟਰੱਕ ਵੀ ਕਰੀਬ ਇੱਕ ਹਫ਼ਤੇ ਤੋਂ ਇਥੋਂ ਕੂੜਾ ਨਹੀ ਚੁੱਕ ਰਿਹਾ ਪ੍ਰੰਤੂ ਕੁਝ ਵੀ ਹੋਵੇ
ਕੂੜਾ ਚੁੱਕਣ ਅਤੇ ਲਿਜਾਣ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ। ਨਤੀਜੇ ਵਜੋਂ ਚੌਂਕ ਚ ਕੂੜੇ ਦੇ ਢੇਰ ਲੱਗ ਪਏ ਹਨ। ਨਿਰਧਾਰਤ ਥਾਂ ਭਰਨ ਤੋਂ ਬਾਅਦ ਕੂੜਾ ਸੜਕ ਕਿਨਾਰੇ ਵੀ ਸੁੱਟਿਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਕਿਹਾ ਹੈ ਕਿ ਕੂੜੇ ਨੂੰ ਇਸ ਥਾਂ ਤੋਂ ਤੁਰੰਤ ਨੂੰ ਤੁਰੰਤ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕਿਆਂ ਦੇ ਨੇੜੇ ਸਫ਼ਾਈ ਬਣਾਈ ਰੱਖਣ ਲਈ ਕੂੜੇ ਦੀ ਨਿਯਮਤ ਲਿਫਟਿੰਗ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਸ ਦੌਰਾਨ ਐੱਮਆਰਐੱਫ ’ਤੇ ਕੂੜੇ ਦੇ ਓਵਰਫਲੋ ਹੋਣ ਦੀ ਸਥਿਤੀ ਨੇ ਸ਼ਹਿਰ ਦੇ ਕੂੜਾ ਪ੍ਰਬੰਧਨ ਢਾਂਚੇ ਅਤੇ ਮਸ਼ੀਨਰੀ ਦੀ ਸਾਂਭ-ਸੰਭਾਲ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਵਸਨੀਕਾਂ ਨੇ ਮੰਗ ਕੀਤੀ ਕਿ ਕੂੜਾ ਪ੍ਰਬੰਧਨ ਨਾਲ ਸਬੰਧਿਤ ਮਸ਼ੀਨਰੀ ਖਰਾਬ ਹੋਣ ਦੀ ਸੂਰਤ ਵਿੱਚ ਉਸ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਉਹ ਮਾਮਲੇ ਨੂੰ ਦੇਖਣਗੇ ਤੇ ਸਬੰਧਿਤ ਅਧਿਕਾਰੀਆਂ ਨੂੰ ਇਕੱਠਾ ਹੋਇਆ ਕੂੜਾ ਜਲਦ ਤੋਂ ਜਲਦ ਚੁਕਵਾਉਣ ਲਈ ਕਹਿਣਗੇ।
ਡੱਬੀ
ਵਿਧਾਇਕ ਅਜੀਤ ਪਾਲ ਕੋਹਲੀ ਨੇ ਨਗਰ ਨਿਗਮ ਨੂੰ ਕੂੜਾ ਤਰੁੰਤ ਚੁਕਵਾਉਨ ਦੇ ਦਿੱਤੇ ਆਦੇਸ਼ ::ਕੂੜੇ ਦੇ ਲੱਗੇ ਢੇਰਾਂ ਦਾ ਜਦੋ ਇਹ ਮਾਮਲਾ ਸਥਾਨਕ ਵਿਧਾਇਕ ਅਜੀਤ ਪਾਲ ਕੋਹਲੀ ਦੇ ਧਿਆਨ ਵਿੱਚ ਲਿ ਆਂਦਾ ਗਿਆ ਤਾਂ ਉਹਨਾਂ ਤਰੁੰਤ ਐਕਸ਼ਨ ਲੈਂਦੇ ਹੋਏ ਨਗਰ ਨਿਗਮ ਅਧਿਕਾਰਿਆ ਨੂੰ ਕੂੜੇ ਦੇ ਲੱਗੇ ਢੇਰਾਂ ਨੂੰ ਚੁੱਕਵਾਂਉਣ ਦੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਹਰ ਕੀਮਤ ਤੇ ਸ਼ਾਫ ਰੱਖਣਾ ਸਾਡੀ ਜ਼ਿਮੇਵਾਰੀ ਹੈ!ਅਤੇ ਸਫਾਈ ਦੇ ਮੁੱਦੇ ਤੇ ਕੋਈ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ!
Breaking News
- ਅਮਨ ਅਰੋੜਾ ਵੱਲੋਂ 5,600 ਵਿਦਿਆਰਥੀਆਂ ਨੂੰ ਸਕੂਲੀ ਬੈਗਾਂ ਦੀ ਵੰਡ; ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
- ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਈਸਾਪੁਰ ਦੇ 200 ਪਰਿਵਾਰਾਂ ਨੂੰ ਮਿਲੇ ਮਾਲਕੀ ਹੱਕ
- ਧੂਰੀ ਨੇਤਰ ਬੈਂਕ ਸੰਮਤੀ ਅਤੇ ਨਿਸ਼ਕਾਮ ਸੇਵਾ ਸਭਾ ਨੇ ਅੱਖਾਂ ਦਾ 39ਵਾਂ ਵਿਸ਼ਾਲ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ
- ਡੀ.ਜੀ.ਪੀ. ਐਮ.ਐਫ. ਫਾਰੂਕੀ ਭਾਰਤੀ ਚੌਕਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਚੁਣੇ ਗਏ ਪ੍ਰਧਾਨ
- ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ-2026 ਤਹਿਤ ਸੁਖਦੇਵ ਮਾਦਪੁਰੀ ਯਾਦਗਾਰੀ ਸਮਾਗਮ ਅਤੇ ਸਾਹਿਤਕ ਵਿਚਾਰ-ਚਰਚਾ ਕਰਵਾਈ ਗਈ
- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 2 ਅਤੇ 3 ਦਸੰਬਰ ਨੂੰ ਮੀਟ, ਅੰਡੇ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ
- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਘੋੜਸਵਾਰੀ ਮੇਲਾ-3 ਦੇ ਦੂਜੇ ਦਿਨ ਪੱਲਣਪੁਰ ਵਿਖੇ ਸ਼ਿਰਕਤ
- ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ: ਮਾਨ ਸਰਕਾਰ ਵੱਲੋਂ 29 ਨਵੰਬਰ ਨੂੰ ਵਾਰਾਣਸੀ ਵਿਖੇ ਕਰਵਾਇਆ ਜਾਵੇਗਾ ਮਹਾਨ ਕੀਰਤਨ ਸਮਾਗਮ


