ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਨਿਗਮ ਤੇ ਕੌਂਸਲ ਚੋਣਾਂ ਦਰਮਿਆਨ ਮਨੀ ਲਾਂਡਰਿੰਗ ਦੇ ਮਾਮਲੇ ’ਚ ਰੌਇਲ ਅਸਟੇਟ ਗਰੁੱਪ ਅਤੇ ਚੰਡੀਗੜ੍ਹ ਰੌਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਦੇ ਅੱਧੀ ਦਰਜਨ ਟਿਕਾਣਿਆਂ ’ਤੇ ਛਾਪੇ ਮਾਰੇ। ਇਨ੍ਹਾਂ ਕੰਪਨੀਆਂ ਨਾਲ ਜੁੜੇ ਰੀਅਲ ਅਸਟੇਟ ਡਿਵੈਲਪਰ ਪਰਵੀਨ ਕਾਂਸਲ ਉਰਫ਼ ਰੌਕੀ ਦੀ ਚੰਡੀਗੜ੍ਹ ਦੇ ਸੈਕਟਰ 20 ਵਿਚਲੀ ਰਿਹਾਇਸ਼ ’ਤੇ ਵੀ ਈ ਡੀ ਦੀ ਟੀਮ ਨੇ ਛਾਪਾ ਮਾਰਿਆ। ਪਰਵੀਨ ਕਾਂਸਲ ਰੌਕੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਨੇੜਲਾ ਰਿਹਾ ਹੈ ਅਤੇ ਰਾਮਪੁਰਾ ਫੂਲ ਦਾ ਰਹਿਣ ਵਾਲਾ ਹੈ।
ਈ ਡੀ ਦੀਆਂ ਟੀਮਾਂ ਨੇ ਪਰਵੀਨ ਕਾਂਸਲ ਉਰਫ਼ ਰੌਕੀ ਤੋਂ ਇਲਾਵਾ ਨੀਰਜ ਕਾਂਸਲ, ਅਨੁਰਾਗ ਮਿੱਢਾ, ਦਲਜੀਤ ਸਿੰਘ, ਸੁਮਿਤ ਬਾਂਸਲ, ਲਿਆਕਤ ਅਲੀ ਨਾਲ ਜੁੜੇ ਟਿਕਾਣਿਆਂ ’ਤੇ ਛਾਪੇ ਮਾਰ ਕੇ ਤਲਾਸ਼ੀ ਮੁਹਿੰਮ ਚਲਾਈ। ਈ ਡੀ ਦੇ ਰਡਾਰ ’ਤੇ ਕੁੱਝ ਸਮੇਂ ਤੋਂ ਪਰਵੀਨ ਕਾਂਸਲ ਅਤੇ ਨੀਰਜ ਕਾਂਸਲ ਸਨ ਅਤੇ ਇਹ ਮਾਮਲਾ ਜ਼ਮੀਨ ਨਾਲ ਕਥਿਤ ਬੇਨਿਯਮੀਆਂ ਨਾਲ ਜੁੜਿਆ ਵੀ ਦੱਸਿਆ ਜਾ ਰਿਹਾ ਹੈ।
ਈ ਡੀ ਦੀਆਂ ਟੀਮਾਂ ਨੇ ਅੱਜ ਸਵੇਰ ਛੇ ਵਜੇ ਮੁਹਾਲੀ, ਜ਼ੀਰਕਪੁਰ ਅਤੇ ਚੰਡੀਗੜ੍ਹ ’ਚ ਉਪਰੋਕਤ ਕੰਪਨੀ ਦੇ ਟਿਕਾਣਿਆਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਕੰਪਨੀ ਦੇ ਚੰਡੀਗੜ੍ਹ ਦਿੱਲੀ ਕੌਮੀ ਮਾਰਗ ’ਤੇ ਪੈਂਦੇ ਮੁੱਖ ਦਫ਼ਤਰ ਦੀ ਵੀ ਤਲਾਸ਼ੀ ਲਈ ਗਈ। ਪਤਾ ਲੱਗਿਆ ਹੈ ਕਿ ਈ ਡੀ ਦੀਆਂ ਟੀਮਾਂ ਵੱਲੋਂ ਜਾਇਦਾਦਾਂ ਨਾਲ ਸਬੰਧਿਤ ਦਸਤਾਵੇਜ਼ਾਂ, ਡਿਜੀਟਲ ਡਿਵਾਈਸ ਅਤੇ ਵਿੱਤੀ ਲੈਣ ਦੇਣ ਨਾਲ ਸਬੰਧਿਤ ਰਿਕਾਰਡ ਜ਼ਬਤ ਵੀ ਕੀਤਾ ਗਿਆ ਹੈ। ਈ ਡੀ ਤਰਫ਼ੋਂ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਈ ਡੀ ਦੀ ਇਸ ਛਾਪੇਮਾਰੀ ਦਾ ਆਧਾਰ ਮੁਹਾਲੀ ’ਚ 19 ਜੁਲਾਈ 2025 ਨੂੰ ਦਰਜ ਹੋਈ ਐੱਫ਼ ਆਈ ਆਰ ਬਣੀ ਹੈ ਜੋ ਕਿ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਿਤ ਹੈ। ਅਜਿਹਾ ਕਰਕੇ ਗਮਾਡਾ ਨੂੰ ਕਾਨੂੰਨੀ ਦੇਣਦਾਰੀਆਂ ’ਚ ਧੋਖਾ ਕੀਤਾ ਗਿਆ ਅਤੇ 32.67 ਕਰੋੜ ਦਾ ਡਿਸਆਨਰ ਚੈੱਕ ਜਮ?ਹਾ ਕਰਾਇਆ ਗਿਆ। ਈ ਡੀ ਨੇ ਜਾਂਚ ’ਚ ਪਾਇਆ ਕਿ ਕੰਪਨੀ ਵੱਲ ਗਮਾਡਾ ਦੇ ਬਕਾਏ ਖੜ੍ਹੇ ਹਨ ਅਤੇ ਫੰਡਾਂ ਨੂੰ ਡਾਈਵਰਟ ਕੀਤੇ ਜਾਣ ਦਾ ਵੀ ਮਾਮਲਾ ਹੈ। ਰੌਇਲ ਅਸਟੇਟ ਗਰੁੱਪ ਨਾਲ ਸਬੰਧਿਤ ਕੰਪਨੀਆਂ ਦਾ ਲੈਣ ਦੇਣ ਸ਼ੱਕੀ ਜਾਪਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਜੂਨ 2025 ’ਚ ਬਿਲਡਰ ਪਰਵੀਨ ਕਾਂਸਲ ਉਰਫ਼ ਰੌਕੀ ਸਮੇਤ ਤਿੰਨ ਜਣਿਆਂ ’ਤੇ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਸੀ। ਉਸ ਵਕਤ ਕਾਂਸਲ ਦੇ ਸਾਥੀ ਪਿਆਰੇ ਲਾਲ ਗਰਗ ਨੇ ਹੀ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਸੀ ਕਿ ਰੌਕੀ ਕਾਂਸਲ ਨੇ ਨਿਊ ਚੰਡੀਗੜ੍ਹ ’ਚ ਇੱਕ ਪ੍ਰਮੁੱਖ ਜ਼ਮੀਨ ਦੀ ਧੋਖਾਧੜੀ ਨਾਲ ਮਾਲਕੀ ਬਦਲੀ ਸੀ। ਮਾਲ ਵਿਭਾਗ ਦੇ ਅਧਿਕਾਰੀਆਂ ਦੀ ਰਿਪੋਰਟ ਮਗਰੋਂ ਇਹ ਮਾਮਲਾ ਖੋਲ੍ਹਿਆ ਗਿਆ ਸੀ।
Breaking News
- देश की पहली हाइड्रोजन ईंधन आधारित ट्रेन को दिखाई हरी झंडी, इस ऐतिहासिक पहल से हरियाणा बना हरित परिवहन क्रांति का अग्रदूत
- मुख्यमंत्री नायब सिंह सैनी के नेतृत्व में हरियाणा सरकार, यहां के नौजवान, किसान, बहनें-बेटियां, सबके लिए बेहतरीन काम कर रही है: प्रधानमंत्री नरेंद्र मोदी
- मोदी के विजन और सैनी सरकार की प्रतिबद्धता से बदल रहा हरियाणा का स्वास्थ्य परिदृश्य: आरती सिंह राव
- हाइड्रोजन ट्रेन का शुभारंभ देश को विकसित राष्ट्र बनाने की ओर बड़ा कदम : श्रुति चौधरी
- भारत में विकास की गति होगी तेज: श्याम सिंह राणा
- हाइड्रोजन आधारित परिवहन भविष्य की आवश्यकता, हरित ऊर्जा को मिलेगा बढ़ावा : विपुल गोयल
- प्रधानमंत्री श्री नरेंद्र मोदी के नेतृत्व में हरियाणा ने रचा इतिहास, स्वच्छ एवं हरित परिवहन की दिशा में देश का बड़ा कदम : कृष्ण लाल पंवार
- हरियाणा को मिली बड़ी सौगात: पीएम मोदी ने जींद से देश की पहली हाइड्रोजन ट्रेन को दिखाई हरी झंडी, राज्यपाल और मुख्यमंत्री रहे मौजूद


