
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਪਣੇ ਮਨ ਕੀ ਬਾਤ ਰੇਡੀਓ ਪ੍ਰੋਗਰਾਮ ਦੌਰਾਨ ਦੇਸ਼ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ 134ਵੇਂ ਐਪੀਸੋਡ ਦੀ ਸ਼ੁਰੂਆਤ ਹਾਲ ਹੀ ਵਿੱਚ ਹੋਏ ਰਾਸ਼ਟਰੀ ਅਥਲੈਟਿਕਸ ਫੈਡਰੇਸ਼ਨ ਮੁਕਾਬਲੇ ਦੀ ਚਰਚਾ ਨਾਲ ਕੀਤੀ। ਉਨ੍ਹਾਂ ਐਥਲੀਟ ਗੁਰਿੰਦਰਵੀਰ ਸਿੰਘ ਅਤੇ ਅਨੀਮੇਸ਼ ਕੁਜੂਰ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ, ਝਾਰਖੰਡ ਦੇ ਰਾਂਚੀ ਵਿੱਚ ਹੋਏ ਸੀਨੀਅਰ ਐਥਲੈਟਿਕਸ ਮੁਕਾਬਲੇ ਵਿੱਚ ਲਗਭਗ 800 ਐਥਲੀਟਾਂ ਨੇ ਹਿੱਸਾ ਲਿਆ ਸੀ। ਕੁੱਲ ਚਾਰ ਰਾਸ਼ਟਰੀ ਰਿਕਾਰਡ ਟੁੱਟੇ ਸਨ। ਪ੍ਰਧਾਨ ਮੰਤਰੀ ਨੇ ਇਨ੍ਹਾਂ ਸਾਰੇ ਐਥਲੀਟਾਂ ਨੂੰ ਵਧਾਈ ਦਿੱਤੀ। ਫਿਰ ਉਨ੍ਹਾਂ ਦੋਵਾਂ ਐਥਲੀਟਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀਆਂ ਯਾਤਰਾਵਾਂ ਬਾਰੇ ਜਾਣਿਆ।
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਭਰ ਵਿੱਚ ਚੱਲ ਰਹੀ ਤੇਜ਼ ਗਰਮੀ ਦੀ ਲਹਿਰ ਦੇ ਸੰਬੰਧ ਵਿੱਚ ਨਾਗਰਿਕਾਂ ਨੂੰ ਆਪਣੀ ਪਿਛਲੀ ਅਪੀਲ ਦੁਹਰਾਈ। ਉਨ੍ਹਾਂ ਕਿਹਾ ਕਿ ਮੇਰੇ ਪਿਆਰੇ ਦੇਸ਼ ਵਾਸੀਓ, ਦੇਸ਼ ਦੇ ਜ਼ਿਆਦਾਤਰ ਹਿੱਸੇ ਇਸ ਸਮੇਂ ਤੇਜ਼ ਗਰਮੀ ਦਾ ਸਾਹਮਣਾ ਕਰ ਰਹੇ ਹਨ। ਸੂਰਜ ਤਪ ਰਿਹਾ ਹੈ ਅਤੇ ਗਰਮ ਹਵਾਵਾਂ ਚੱਲ ਰਹੀਆਂ ਹਨ। ਅਜਿਹੇ ਮਾਹੌਲ ਵਿੱਚ, ਹਰ ਕਿਸੇ ਨੂੰ ਆਪਣਾ ਧਿਆਨ ਰੱਖਣ ਦੀ ਲੋੜ ਹੈ। ਪਾਣੀ ਪੀਂਦੇ ਰਹੋ। ਜੇਕਰ ਤੁਹਾਨੂੰ ਧੁੱਪ ਵਿੱਚ ਬਾਹਰ ਜਾਣਾ ਹੀ ਪਵੇ, ਤਾਂ ਸਾਵਧਾਨ ਰਹੋ। ਸਰਕਾਰ ਦੁਆਰਾ ਪੂਰੇ ਦੇਸ਼ ਲਈ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਨਾ ਭੁੱਲੋ।
ਗਰਮੀ ਤੋਂ ਬਚਾਅ ਅਤੇ ਦੇਸੀ ਡਰਿੰਕਸਦੇਸ਼ ਭਰ ਵਿੱਚ ਚੱਲ ਰਹੀ ਲੂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਹਾਈਡ੍ਰੇਟਿਡ ਰਹਿਣ (ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦੇਣ) ਅਤੇ ਪ੍ਰਸ਼ਾਸਨ ਵੱਲੋਂ ਜਾਰੀ ਗਾਈਡਲਾਈਨਜ਼ ਦਾ ਪਾਲਣ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਭਾਰਤੀ ਰਵਾਇਤੀ ਪੇਅ ਪਦਾਰਥਾਂ ਜਿਵੇਂ ਪੰਜਾਬ ਅਤੇ ਹਰਿਆਣਾ ਦੀ ਲੱਸੀ, ਰਾਜਸਥਾਨ ਅਤੇ ਗੁਜਰਾਤ ਦੀ ਛਾਛ, ਬਿਹਾਰ ਅਤੇ ਝਾਰਖੰਡ ਦਾ ਸੱਤੂ ਸ਼ਰਬਤ, ਕੋਨਕਣ ਤੇ ਗੋਆ ਦਾ ਕੋਕਮ ਸ਼ਰਬਤ ਅਤੇ ਸੋਲ ਕਢੀ, ਦੱਖਣ ਭਾਰਤ ਦੇ ਪਾਨਕਮ ਅਤੇ ਨੀਰ ਮੋਰ ਅਤੇ ਓਡੀਸ਼ਾ ਦੇ ਬੇਲ ਪਾਨਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਤਾਜ਼ਗੀ ਹੀ ਨਹੀਂ ਦਿੰਦੇ, ਸਗੋਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਭਿੰਨਤਾ ਦੇ ਪ੍ਰਤੀਕ ਵੀ ਹਨ। ਡਾਲਫਿਨ ਰੈਸਕਿਊ ਐਂਬੂਲੈਂਸ ਅਤੇ ਨਦੀ ਦੀ ਸਫ਼ਾਈ ਪ੍ਰਧਾਨ ਮੰਤਰੀ ਨੇ ‘ਡਾਲਫਿਨ ਰੈਸਕਿਊ ਐਂਬੂਲੈਂਸ’ ਦੀ ਵਿਲੱਖਣ ਪਹਿਲਕਦਮੀ ਦੀ ਸ਼ਲਾਘਾ ਕੀਤੀ, ਜਿਸ ਨੇ 13 ਘੰਟੇ ਦੇ ਮੁਸ਼ਕਲ ਅਪਰੇਸ਼ਨ ਤੋਂ ਬਾਅਦ ਗੰਗਾ ਨਦੀ ਦੀ ਡਾਲਫਿਨ ਨੂੰ ਬਚਾਇਆ। ਇਹ ਮੋਬਾਈਲ ਹਸਪਤਾਲ ਵਰਗੀ ਐਂਬੂਲੈਂਸ ਆਕਸੀਜਨ ਸਪੋਰਟ ਅਤੇ ਖ਼ਾਸ ਸਟ੍ਰੈਚਰਾਂ ਨਾਲ ਲੈਸ ਹੈ। ਇਸ ਦੇ ਨਾਲ ਹੀ ਉਨ੍ਹਾਂ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਆਕਾਸ਼ ਗੁਪਤਾ ਦੀ ਕਹਾਣੀ ਸਾਂਝੀ ਕੀਤੀ, ਜਿਨ੍ਹਾਂ ਨੇ ਸਥਾਨਕ ਨੌਜਵਾਨਾਂ ਨੂੰ ਨਾਲ ਲੈ ਕੇ ਪ੍ਰਦੂਸ਼ਿਤ ਮਨੋਰਮਾ ਨਦੀ ਵਿੱਚੋਂ ਜਲ-ਕੁੰਭੀ ਅਤੇ ਪਲਾਸਟਿਕ ਦਾ ਕੂੜਾ ਸਾਫ਼ ਕਰਕੇ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਈ।
ਖਗੋਲ ਵਿਗਿਆਨ ਅਤੇ ਸਮਾਜਿਕ ਪਹਿਲਕਦਮੀਵਿਗਿਆਨ ਵੱਲ ਮੁੜਦਿਆਂ, ਪੀਐਮ ਮੋਦੀ ਨੇ ਕਿਹਾ ਕਿ ਨੌਜਵਾਨਾਂ ਵਿੱਚ ਖਗੋਲ ਵਿਗਿਆਨ ਦੇ ਕਲੱਬ ਬਹੁਤ ਮਕਬੂਲ ਹੋ ਰਹੇ ਹਨ। ਉਨ੍ਹਾਂ ’ਐਸਟਰੋ ਕੇਰਲਾ’ ਦੇ ਯਤਨਾਂ ਦਾ ਜ਼ਿਕਰ ਕੀਤਾ, ਜੋ ਟੈਲੀਸਕੋਪ ਬਣਾਉਣ ਦੀਆਂ ਵਰਕਸ਼ਾਪਾਂ ਲਗਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਪਲੈਨੇਟੇਰੀਅਮ ਜਾਣ ਲਈ ਪ੍ਰੇਰਿਤ ਕੀਤਾ।
ਅਖੀਰ ਵਿੱਚ, ਉਨ੍ਹਾਂ ਕੇਰਲ ਦੇ ਅਲੁਵਾ ਵਿੱਚ ਸਾਜੀ ਵਲਸੇਰਿਲ ਦੁਆਰਾ ਸ਼ੁਰੂ ਕੀਤੀ ਇੱਕ ਪ੍ਰੇਰਨਾਦਾਇਕ ਮੁਹਿੰਮ ਦੀ ਤਾਰੀਫ਼ ਕੀਤੀ। ਇੱਕ ਬੇੜੀ ਹਾਦਸੇ ਵਿੱਚ ਵਿਦਿਆਰਥੀਆਂ ਦੀ ਜਾਨ ਜਾਣ ਤੋਂ ਦੁਖੀ ਹੋ ਕੇ, ਸਾਜੀ ਨੇ ਇੱਕ ਸਵਿਮਿੰਗ ਟ੍ਰੇਨਿੰਗ ਮਿਸ਼ਨ ਸ਼ੁਰੂ ਕੀਤਾ ਜਿਸ ਤਹਿਤ ਉਹ ਹੁਣ ਤੱਕ ਦਿਵਿਆਂਗ ਬੱਚਿਆਂ ਸਮੇਤ 15,000 ਤੋਂ ਵੱਧ ਲੋਕਾਂ ਨੂੰ ਤੈਰਾਕੀ ਸਿਖਾ ਕੇ ਉਨ੍ਹਾਂ ਦੀ ਜਾਨ ਬਚਾਉਣ ਦਾ ਹੁਨਰ ਦੇ ਚੁੱਕੇ ਹਨ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


