Close Menu
Rozana Desh PardeshRozana Desh Pardesh
    What's Hot

    ਸਾਈਪ੍ਰਸ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੇ ਰੁਖ਼ ਦਾ ਸਮਰਥਨ ਕਰਦੈ ਦੋਵਾਂ ਦੇਸ਼ਾਂ ਵਿਚਕਾਰ ਛੇ ਸਮਝੌਤਿਆਂ ’ਤੇ ਦਸਤਖਤ

    May 22, 2026

    हरियाणा में तकनीक और कौशल के संगम से बढ़ेगा रोजगार मुख्य सचिव अनुराग रस्तोगी ने की स्किलिंग इकोसिस्टम में सुधारों की समीक्षा

    May 22, 2026

    मुख्य आयुक्त टी.सी. गुप्ता ने कहा– समयबद्ध, पारदर्शी और जवाबदेह सेवा वितरण को मजबूत करने की दिशा में बड़ा कदम

    May 22, 2026
    Facebook X (Twitter) Instagram YouTube
    Breaking News
    • ਸਾਈਪ੍ਰਸ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੇ ਰੁਖ਼ ਦਾ ਸਮਰਥਨ ਕਰਦੈ ਦੋਵਾਂ ਦੇਸ਼ਾਂ ਵਿਚਕਾਰ ਛੇ ਸਮਝੌਤਿਆਂ ’ਤੇ ਦਸਤਖਤ
    • हरियाणा में तकनीक और कौशल के संगम से बढ़ेगा रोजगार मुख्य सचिव अनुराग रस्तोगी ने की स्किलिंग इकोसिस्टम में सुधारों की समीक्षा
    • मुख्य आयुक्त टी.सी. गुप्ता ने कहा– समयबद्ध, पारदर्शी और जवाबदेह सेवा वितरण को मजबूत करने की दिशा में बड़ा कदम
    • हरियाणा ईवी और ऑटोमोबाइल विनिर्माण का बनेगा वैश्विक हब : मुख्यमंत्री नायब सिंह सैनी
    • मुख्यमंत्री नायब सिंह सैनी के निर्देशानुसार आमजन को घर बैठे उपलब्ध करवाई जा रही हैं सरकारी सेवाएं
    • हरियाणा की सिंचाई एवं महिला एवं बाल विकास मंत्री श्रुति चौधरी ने आंगनवाड़ी केंद्रों, क्रेच, बाल देखभाल संस्थानों एवं शिशु निकेतन केंद्रों का औचक निरीक्षण किया
    • मुख्यमंत्री नायब सिंह सैनी ने नई दिल्ली में इंडस्ट्रीज व व्यापारिक संगठनों के प्रतिनिधियों के साथ की बैठक
    • मुख्यमंत्री नायब सिंह ने जापान के निवेशकों को दिया प्रदेश में पार्टनरशिप का निमंत्रण
    Saturday, May 23
    Facebook X (Twitter) Instagram YouTube
    Rozana Desh PardeshRozana Desh Pardesh
    Advertise With Us Epaper
    • ਮੁੱਖ ਪੰਨਾ
    • ਪੰਜਾਬ
    • ਹਰਿਆਣਾ
    • ਚੰਡੀਗੜ੍ਹ
    • ਰਾਸ਼ਟਰੀ
    • ਅੰਤਰਰਾਸ਼ਟਰੀ
    • ਵਪਾਰ
    • ਰਾਜਨੀਤੀ
    • ਮਨੋਰੰਜਨ
    • ਖੇਡਾਂ
    • ਟੈਕਨੋਲੋਜੀ
    • ਸੰਪਰਕ
    Rozana Desh PardeshRozana Desh Pardesh
    ਈ-ਪੇਪਰ
    Home»Punjab»ਮਿੱਡ-ਡੇ-ਮੀਲ ਵਰਕਰਾਂ ਨੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਰੈਲੀ ਕਰਕੇ ਕੀਤਾ ਰੋਹ ਭਰਪੂਰ ਮਾਰਚ
    Punjab

    ਮਿੱਡ-ਡੇ-ਮੀਲ ਵਰਕਰਾਂ ਨੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਰੈਲੀ ਕਰਕੇ ਕੀਤਾ ਰੋਹ ਭਰਪੂਰ ਮਾਰਚ

    May 9, 20264 Mins Read
    Share Facebook Twitter Telegram Email WhatsApp

    ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਨੇ ਆਪਣੇ ਸੰਘਰਸ਼ ਦੀ ਲਗਾਤਾਰਤਾ ਨੂੰ ਜਾਰੀ ਰੱਖਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੂਬਾ ਪ੍ਰਧਾਨ ਬਿਮਲਾ ਰਾਣੀ ਫਾਜ਼ਿਲਕਾ ਦੀ ਪ੍ਰਧਾਨਗੀ ਹੇਠ ਸੂਬਾਈ ਰੈਲੀ ਕਰਨ ਉਪਰੰਤ ਰੋਸ ਭਰਪੂਰ ਨਾਅਰੇਬਾਜ਼ੀ ਕਰਦੇ ਹੋਏ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਦੇ ਹਲਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਹ ਭਰਪੂਰ ਸਿੰਘ ਮਾਰਚ ਕੀਤਾ। ਇਸ ਤੋਂ ਪਹਿਲਾਂ ਬੱਸ ਸਟੈਂਡ ਦੇ ਨੇੜੇ ਇਕੱਠੀਆਂ ਹੋਈਆਂ ਹਜ਼ਾਰਾਂ ਮਿਡ ਡੇ ਮੀਲ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਕਮਲਜੀਤ ਕੌਰ, ਪਰਵੀਨ ਬਾਲਾ ਫ਼ਤਹਿਗੜ੍ਹ ਸਾਹਿਬ, ਇਕਬਾਲ ਕੌਰ ਪਟਿਆਲਾ, ਆਸ਼ਾ ਰਾਣੀ ਹੁਸ਼ਿਆਰਪੁਰ, ਕਮਲੇਸ਼ ਕੌਰ ਰੋਪੜ, ਮਮਤਾ ਸੈਦਪੁਰ ਕਪੂਰਥਲਾ, ਕਰਮਜੀਤ ਰਾਏਸਰ ਬਰਨਾਲਾ, ਸਿਮਰਨਜੀਤ ਪਾਸਲਾ ਜਲੰਧਰ, ਜਸਵੀਰ ਕੌਰ ਤਰਨਤਾਰਨ, ਸਿੰਬਲ ਕੌਰ ਫਰੀਦਕੋਟ, ਸੁਨੀਤਾ ਫ਼ਾਜ਼ਿਲਕਾ, ਕੁਲਵਿੰਦਰ ਕੌਰ ਮੋਹਾਲੀ, ਹਰਮੇਸ਼ ਕੌਰ ਅਨੰਦਪੁਰ ਸਾਹਿਬ ਤੋਂ ਇਲਾਵਾ ਫੈਡਰੇਸ਼ਨ ਦੇ ਸੁਬਾਈ ਆਗੂ ਸਾਥੀ ਗੁਰਬਿੰਦਰ ਸਿੰਘ ਸਸਕੋਰ ਸੂਬਾ ਜਨਰਲ ਸਕੱਤਰ ਜੀ ਟੀ ਯੂ,ਦਰਸ਼ਨ ਸਿੰਘ ਬੜਵਾ, ਸਾਥੀ ਗੁਰਬਿੰਦਰ ਚੰਡੀਗੜ੍ਹ ,ਜਸਵਿੰਦਰਪਾਲ ਕਾਂਗੜ ਪਸਸਫ ਰੋਪੜ, ਗੁਰਪ੍ਰੀਤ ਸਿੰਘ ਗਿੱਲ, ਕਰਮ ਜੇਤੇਵਾਲ, ਆਦਿ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਮਿੱਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਗੰਭੀਰਤਾ ਨਾ ਦਿਖਾਉਣ ਸੰਬੰਧੀ ਮਿੱਡ -ਡੇ-ਮੀਲ ਵਰਕਰਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਆਗੂਆਂ ਨੇ ਕਿਹਾ ਕਿ ਮਿੱਡ ਡੇ ਮੀਲ ਵਰਕਰਾਂ ਨੂੰ ਰੈਗੂਲਰ ਕਰਕੇ ਅਤੇ ਉਹਨਾਂ ਤੇ ਘੱਟੋ ਘੱਟ ਉਜਰਤ ਨੂੰ ਲਾਗੂ ਕਰਕੇ 26000/- ਰੁਪਏ ਮਹੀਨਾ ਮਿਹਨਤਾਨਾ ਤਾਂ ਪੰਜਾਬ ਸਰਕਾਰ ਨੇ ਕੀ ਦੇਣਾ ਸੀ, ਸਗੋਂ ਸਾਡੇ ਤਿੰਨ ਸਾਲਾਂ ਤੋਂ ਵੱਧ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਆਪਣੇ ਕੀਤੇ ਚੋਣ ਵਾਅਦੇ ਅਨੁਸਾਰ ਮਿੱਡ ਡੇ ਮੀਲ ਵਰਕਰਾਂ ਦਾ ਮਿਹਨਤਾਨਾ ਦੁੱਗਣਾ ਕਰਨ ਅਤੇ ਲਾਗੂ ਕਰਨ ਲਈ ਕੋਈ ਵੀ ਯੋਗ ਕਾਰਵਾਈ ਅਜੇ ਤੱਕ ਨਹੀਂ ਕੀਤੀ,ਜਿਸ ਕਰਕੇ ਸਮੁੱਚੇ ਪੰਜਾਬ ਦੀਆਂ ਮਿੱਡ ਡੇ ਮੀਲ ਵਰਕਰਾਂ ਦੇ ਮਨਾਂ ਵਿੱਚ ਪੰਜਾਬ ਸਰਕਾਰ ਦੇ ਪ੍ਰਤੀ ਗੁੱਸੇ ਅਤੇ ਨਫ਼ਰਤ ਦੀ ਭਾਵਨਾ ਭਰੀ ਪਈ ਹੈ। ਮਿੱਡ ਡੇ ਮੀਲ ਵਰਕਰਾਂ ਨੂੰ ਦਿੱਤਾ ਜਾਂਦਾ ਮਾਮੂਲੀ ਜਿਹਾ ਮਾਣ ਭੱਤਾ ਦੇਣ ਲਈ ਵਾਰ ਵਾਰ ਵੱਖ -ਵੱਖ ਬੈਂਕਾਂ ਵਿੱਚ ਖ਼ਾਤਾ ਖੋਲ੍ਹਣ ਲਈ ਖੱਜਲ ਖੁਆਰ ਕਰਨਾ ਬੰਦ ਕੀਤਾ ਜਾਵੇ ਅਤੇ ਜੋ ਪਹਿਲਾਂ ਹੀ ਬੈਂਕ ਖਾਤੇ ਚੱਲ ਰਹੇ ਹਨ, ਉਹਨਾਂ ਵਿੱਚ ਹੀ ਮਾਣ ਭੱਤਾ ਲਾਗਾਤਾਰ ਪਾਇਆ ਜਾਵੇ।ਸਾਲ ਦੌਰਾਨ ਦੋ ਵਰਦੀਆਂ ਦਿੱਤੀਆਂ ਜਾਣ,ਹਰ 25 ਬੱਚਿਆਂ ਪਿੱਛੇ ਇੱਕ ਹੋਰ ਵਾਧੂ ਵਰਕਰ ਰੱਖੀ ਜਾਵੇ,ਮਿੱਡ -ਡੇ-ਮੀਲ ਵਰਕਰਾਂ ਤੋਂ ਜ਼ਬਰੀ ਹੋਰ ਵਾਧੂ ਕੰਮ ਲੈਣੇ ਬੰਦ ਕੀਤੇ ਜਾ ਰਹੇ,ਸਰਵਿਸ ਬੁੱਕਾਂ ਲਗਾਈਆਂ ਜਾਣ,ਪਛਾਣ ਪੱਤਰ ਜਾਰੀ ਕੀਤੇ ਜਾਣ ਰਹੇ,ਹਰ ਮਹੀਨੇ ਮਾਣ ਭੱਤਾ ਦੇਣਾ ਯਕੀਨੀ ਬਣਾਇਆ ਜਾਵੇ, ਸਰਕਾਰੀ ਇਸਤਰੀ ਮੁਲਾਜ਼ਮਾਂ ਵਾਂਗ ਛੁੱਟੀਆਂ ਦਿੱਤੀਆਂ ਜਾਣ, ਅਚਨਚੇਤ ਛੁੱਟੀ ਲੈਣ ਸਮੇਂ ਖਾਣਾ ਬਣਾਉਣ ਦਾ ਬਦਲਵਾਂ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇ ਆਦਿ ਮੰਗ ਪੱਤਰ ਵਿੱਚ ਦਰਜ਼ ਮੰਗਾਂ ਨੂੰ ਮਨਵਾਉਣ ਅਤੇ ਲਾਗੂ ਕਰਵਾਉਣ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇ ਕਰ ਪੰਜਾਬ ਸਰਕਾਰ ਨੇ ਮਿੱਡ ਡੇ ਮੀਲ ਵਰਕਰਾਂ ਦੀਆਂ ਮੰਗਾਂ ਮੰਨਣ ਅਤੇ ਲਾਗੂ ਕਰਨ ਲਈ ਕੋਈ ਵੀ ਗੰਭੀਰਤਾ ਨਾ ਦਿਖਾਈ ਤਾਂ ਮਿੱਡ ਡੇ ਮੀਲ ਵਰਕਰਾਂ ਪੰਜਾਬ ਸਰਕਾਰ ਨੂੰ ਸਬਕ ਸਿਖਾਉਣ ਲਈ ਵਿਧਾਨ ਸਭਾ ਚੋਣਾਂ 2027 ਵਿੱਚ ਇੱਕ ਜੁੱਟ ਹੋ ਕੇ ਲਾਮਬੰਦੀ ਕਰਨਗੀਆਂ,ਜਿਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਜਰੂਰ ਹੀ ਭੁਗਤਣਾ ਪਵੇਗਾ। ਮਿਡ ਡੇ ਮੀਲ ਵਰਕਰਾਂ ਦੇ ਰੋਹ ਨੂੰ ਦੇਖਦੇ ਹੋਏ ਉਪ ਮੰਡਲ ਮੈਜਿਸਟਰੇਟ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਬੀ ਡੀ ਪੀ ਓ ਇਸ਼ਾਨ ਚੌਧਰੀ ਨੇ ਧਰਨੇ ਵਿੱਚ ਪਹੁੰਚ ਕੇ ਵਰਕਰਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕਿ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਮਿਤੀ 20-05-2026 ਨੂੰ ਸਵੇਰੇ 11 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਫਿਕਸ ਕਰਵਾਈ ਹੈ।ਇਸ ਤੋਂ ਬਾਅਦ ਮਿਡ ਡੇ ਮੀਲ ਵਰਕਰਾਂ ਦਾ ਗੁੱਸਾ ਸ਼ਾਂਤ ਹੋਇਆ। ਸਟੇਜ ਸਕੱਤਰ ਦੀ ਕਾਰਵਾਈ ਸਾਥੀ ਰਾਮ ਦਾਸ ਸਸਕੋਰ ਨੇ ਬਾਖੂਬੀ ਨਿਭਾਈ, ਜਿਸ ਦੀ ਸਮੂਹ ਜੱਥੇਬੰਦੀਆ ਨੇ ਖੂਬ ਸਰਾਹਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਵਿੱਤ ਸਕੱਤਰ ਪ੍ਰਵੀਨ ਕੌਰ ਫ਼ਤਿਹਗੜ੍ਹ ਸਾਹਿਬ, ਕਮਲਜੀਤ ਕੌਰ ਹੁਸ਼ਿਆਰਪੁਰ , ਮਮਤਾ ਸੈਦਪੁਰ ਪ੍ਰਧਾਨ ਕਪੂਰਥਲਾ, ਕਰਮਜੀਤ ਕੌਰ ਰਾਏਸਰ ,ਸਿੰਮਲ ਕੌਰ ਫਰੀਦਕੋਟ, ਸੁਨੀਤਾ ਫਾਜ਼ਿਲਕਾ ਹਰਮੇਸ਼ ਕੌਰ ਪ੍ਰਧਾਨ ਰੋਪੜ, ਚਰਨਜੀਤ ਕੌਰ ਜਲੰਧਰ , ਜਸਵੀਰ ਕੌਰ ਬੰਡਾਲਾ, ਰਿੰਪੀ ਰਾਣੀ ਪ੍ਰਧਾਨ ਨਵਾਂ ਸ਼ਹਿਰ, ਸੰਤੋਸ਼ ਪਾਸ਼ੀ ਪ੍ਰਧਾਨ ਪਠਾਨਕੋਟ, ਜਸਵੀਰ ਕੌਰ ਪ੍ਰਧਾਨ ਲੁਧਿਆਣਾ, ਇਕਬਾਲ ਕੌਰ ਪ੍ਰਧਾਨ ਪਟਿਆਲਾ, ਸੁਨੀਤਾ ਫਾਜ਼ਿਲਕਾ, ਗੁਰਜੀਤ ਕੌਰ ਮਨਜੀਤ ਕੌਰ, ਕੁਲਵਿੰਦਰ ਕੌਰ ਮੌਹਾਲੀ , ਸੁਖਵਿੰਦਰ ਕੌਰ ਤਰਨਤਾਰਨ ਤੋਂ ਇਲਾਵਾ ਸੰਜੀਵ ਕੁਮਾਰ ਮੋਠਾਪੁਰ, ਲਖਵਿੰਦਰ ਸਿੰਘ ਖਾਨਪੁਰ, ਸੁਰਜੀਤ ਕੋਰ ਪਟਿਆਲਾ, ਬਲਵੀਰ ਝਿੰਜੜੀ, ਅਮਰੀਕ ਸਿੰਘ ਸਮੀਰੋਵਾਲ, ਰਣਜੀਤ ਸਿੰਘ ਵਿਰਕ, ਪਵਨ ਕੁਮਾਰ ਹੁਸ਼ਿਆਰਪੁਰ,ਅਨਿਲ ਕੁਮਾਰ ਗੁਰਦਾਸਪੁਰ, ਸੋਮਨਾਥ, ਸੁਖਵਿੰਦਰ ਸਿੰਘ ਜਲੰਧਰ,ਨਿਰਮਲ ਸਿੰਘ ਤਰਨਤਾਰਨ, ਚਰਨਜੀਤ ਸਿੰਘ, ਓਂਕਾਰ ਸਿੰਘ, ਨਿਰਮਲ ਜੀਤ ਕੋਰ, ਹਰਮੇਸ਼ ਕੋਰ ਢੇਰ, ਮਹਿੰਦਰ ਕੌਰ, ਸੁਨੀਤਾ ਮੋਹਾਲੀ,ਆਦਿ ਸਾਥੀ ਭਰਾਤਰੀ ਤੌਰ ਤੇ ਸ਼ਾਮਲ ਸਨ।

    Share. Facebook Twitter Pinterest Email WhatsApp

    Related Posts

    ਸਾਈਪ੍ਰਸ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੇ ਰੁਖ਼ ਦਾ ਸਮਰਥਨ ਕਰਦੈ ਦੋਵਾਂ ਦੇਸ਼ਾਂ ਵਿਚਕਾਰ ਛੇ ਸਮਝੌਤਿਆਂ ’ਤੇ ਦਸਤਖਤ

    May 22, 2026

    ਹਰ ਪੱਖੋਂ ਗਿਆਨਵਾਨ, ਅਕਾਲੀ ਦਲ ਪ੍ਰਤੀ ਵਫਾਦਾਰ ਤੇ ਲੋਕ ਸੇਵਾ ਨੂੰ ਸਮਰਪਿਤ ਸ਼ਖਸੀਅਤ ਸਨ ਜਥੇ: ਤੋਤਾ ਸਿੰਘ : ਸੁਖਬੀਰ ਸਿੰਘ ਬਾਦਲ ਵੱਡੀ ਗਿਣਤੀ ਵਿੱਚ ਪਹੁੰਚੇ ਲੋਕ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਸ਼ਮੂਲੀਅਤ ਦੇ ਲਈ ਰਿਣੀ ਰਹਾਂਗਾ : ਮੱਖਣ ਬਰਾੜ

    May 22, 2026

    ਨੈਸ਼ਨਲ ਹਾਈਵੇ ’ਤੇ ਟੁਰਿਸਟ ਬੱਸ ਪਲਟੀ, ਪਿੱਛੋਂ ਆ ਵੱਜੀਆਂ ਤਿੰਨ ਚਾਰ ਗੱਡੀਆਂ

    May 22, 2026
    Add A Comment
    Leave A Reply Cancel Reply

    Join Us
    • Facebook
    • Twitter
    • Instagram
    • YouTube
    https://rozanadeshpardesh.com/wp-content/uploads/2026/05/01-05-2026.pdf
    • Business
    • Chandigarh
    • Entertainment
    • Haryana
    • International
    • National
    • Politics
    • Punjab
    • Sports
    • Technology
    Latest News

    ਸਾਈਪ੍ਰਸ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੇ ਰੁਖ਼ ਦਾ ਸਮਰਥਨ ਕਰਦੈ ਦੋਵਾਂ ਦੇਸ਼ਾਂ ਵਿਚਕਾਰ ਛੇ ਸਮਝੌਤਿਆਂ ’ਤੇ ਦਸਤਖਤ

    May 22, 2026

    हरियाणा में तकनीक और कौशल के संगम से बढ़ेगा रोजगार मुख्य सचिव अनुराग रस्तोगी ने की स्किलिंग इकोसिस्टम में सुधारों की समीक्षा

    May 22, 2026

    मुख्य आयुक्त टी.सी. गुप्ता ने कहा– समयबद्ध, पारदर्शी और जवाबदेह सेवा वितरण को मजबूत करने की दिशा में बड़ा कदम

    May 22, 2026

    हरियाणा ईवी और ऑटोमोबाइल विनिर्माण का बनेगा वैश्विक हब : मुख्यमंत्री नायब सिंह सैनी

    May 22, 2026

    मुख्यमंत्री नायब सिंह सैनी के निर्देशानुसार आमजन को घर बैठे उपलब्ध करवाई जा रही हैं सरकारी सेवाएं

    May 22, 2026
    Facebook X (Twitter) WhatsApp Instagram YouTube

    About

    Welcome to Rojana Desh Pardesh, your trusted source for real-time news, in-depth analysis, and insightful stories from around the world. We cover politics, technology, business, entertainment, and more—bringing you accurate and fact-checked updates 24/7. Stay informed, stay ahead!

    Quick Links

    • Home
    • About Us
    • Epaper
    • Advertise With Us
    • Classified
    • Contact Us

    Categories

    • Punjab
    • National
    • International
    • Business
    • Politics
    • Entertainment
    • Sports

    Latest News

    ਸਾਈਪ੍ਰਸ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੇ ਰੁਖ਼ ਦਾ ਸਮਰਥਨ ਕਰਦੈ ਦੋਵਾਂ ਦੇਸ਼ਾਂ ਵਿਚਕਾਰ ਛੇ ਸਮਝੌਤਿਆਂ ’ਤੇ ਦਸਤਖਤ

    May 22, 2026

    हरियाणा में तकनीक और कौशल के संगम से बढ़ेगा रोजगार मुख्य सचिव अनुराग रस्तोगी ने की स्किलिंग इकोसिस्टम में सुधारों की समीक्षा

    May 22, 2026

    © 2026 Razana Desh Pardesh. All Rights Reserved 

    • Privacy Policy
    • Terms & Conditions

    Type above and press Enter to search. Press Esc to cancel.