ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਨੇ ਵੀਰਵਾਰ ਨੂੰ ਇੱਕ ਇਤਿਹਾਸਕ ਮੁਲਾਕਾਤ ਦੌਰਾਨ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਲਈ ਦੁਵੱਲੀ ਸਾਂਝੇਦਾਰੀ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕੀਤਾ। ਇਸ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਨੇ ਅਸੈਨਿਕ ਪ੍ਰਮਾਣੂ ਊਰਜਾ, ਸਮੁੰਦਰੀ ਸੁਰੱਖਿਆ ਅਤੇ ਮਹੱਤਵਪੂਰਨ ਖਣਿਜਾਂ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਕਈ ਮਹੱਤਵਪੂਰਨ ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ।
ਇਸ ਦੌਰੇ ਦੀ ਸਭ ਤੋਂ ਵੱਡੀ ਪ੍ਰਾਪਤੀ ਅਸੈਨਿਕ ਪ੍ਰਮਾਣੂ ਊਰਜਾ ਨਾਲ ਜੁੜਿਆ ਸਮਝੌਤਾ ਰਿਹਾ। ਇਸ ਦੇ ਜ਼ਰੀਏ ਹੁਣ ਆਸਟ੍ਰੇਲੀਆ ਤੋਂ ਭਾਰਤ ਨੂੰ ਯੂਰੇਨੀਅਮ ਦੀ ਵਪਾਰਕ ਸਪਲਾਈ ਦਾ ਰਸਤਾ ਖੁੱਲ੍ਹ ਗਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਇਸ ਨਾਲ ਭਾਰਤ ਦੇ ਸਵੱਛ ਊਰਜਾ ਦੇ ਟੀਚਿਆਂ ਨੂੰ ਨਵੀਂ ਗਤੀ-ਮਿਲੇਗੀ ਅਤੇ ਭਾਰਤੀ ਪ੍ਰਮਾਣੂ ਊਰਜਾ ਪ੍ਰੋਜੈਕਟਾਂ ਨੂੰ ਵੱਡੀ ਮਦਦ ਮਿਲੇਗੀ। ਆਸਟ੍ਰੇਲੀਆਈ ਪੀਐਮ ਅਲਬਾਨੀਜ਼ ਨੇ ਵੀ ਕਿਹਾ ਕਿ ਇਹ ਵਿਵਸਥਾ ਭਾਰਤ ਵਿੱਚ ਗੈਰ-ਜੀਵਾਸ਼ਮ ਬੰਧਨ ਆਧਾਰਿਤ ਊਰਜਾਂ ਸਮਰੱਥਾ ਵਧਾਉਣ ਵਿੱਚ ਸਹਾਈ ਹੋਵੇਗੀ।
ਤੇਜ਼ੀ ਨਾਲ ਬਦਲਦੇ ਭੂ-ਰਾਜਨੀਤਿਕ ਮਾਹੌਲ ਦੇ ਵਿਚਕਾਰ ਦੋਵਾਂ ਦੇਸ਼ਾਂ ਨੇ ਸੁਰੱਖਿਆ ’ਤੇ ਇੱਕ ਸਾਂਝੀ ਘੋਸ਼ਣਾ ਜਾਰੀ ਕੀਤੀ। ਪੀਐਮ ਮੋਦੀ ਨੇ ਭਾਰਤ-ਆਸਟਰੇਲੀਆ ਰੱਖਿਆ ਨਵੋਨਮੇਸ਼ ਗਲਿਆਰਾ ਬਣਾਉਣ ਦਾ ਐਲਾਨ ਕੀਤਾ, ਜੋ ਰੱਖਿਆ ਸਟਾਰਟਅੱਪਸ ਅਤੇ ਉਦਯੋਗਾਂ ਨੂੰ ਜੋੜੇਗਾ। ਇਸ ਤੋਂ ਇਲਾਵਾ ਦੋਵੇਂ ਦੇਸ਼ ਜਹਾਜ਼ਾਂ ਦੇ ਨਿਰਮਾਣ, ਮੁਰੰਮਤ ਅਤੇ ਰੱਖ-ਰਖਾਅ ਦੇ ਖੇਤਰ ਵਿੱਚ ਵੀ ਮਿਲ ਕੇ ਅੱਗੇ ਵਧਣਗੇ੍ਟ ਅਲਬਾਨੀਜ਼ ਨੇ ਭਾਰਤ ਨੂੰ ਆਸਟਰੇਲੀਆ ਦਾ ਚੋਟੀ ਦੇ ਪੱਧਰ ਦਾ ਸੁਰੱਖਿਆ ਸਾਂਝੇਦਾਰ’ ਕਰਾਰ ਦਿੱਤਾ। ਮੋਦੀ ਨੇ ਕਿਹਾ, ‘ਹਿੰਦ ਪ੍ਰਸ਼ਾਂਤ ਖੇਤਰ ਸਿਰਫ਼ ਦੋ ਸਮੁੰਦਰਾਂ ਦਾ ਸੰਗਮ ਨਹੀਂ ਹੈ। ਇਹ ਭਾਰਤ ਅਤੇ ਆਸਟਰੇਲੀਆ ਵਰਗੇ ਸਮਾਨ ਸੋਚ ਵਾਲੇ ਲੋਕਤੰਤਰਾਂ ਦੀਆਂ ਸਾਂਝੀਆਂ ਇੱਛਾਵਾਂ ਦਾ ਵੀ ਪ੍ਰਤੀਕ ਹੈ।’ ਮੋਦੀ ਨੇ ਕਿਹਾ, ‘ਅੱਜ ਅਸੀਂ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਇੱਕ ਮਹੱਤਵਪੂਰਨ ਸਾਂਝਾ ਐਲਾਨ ਜਾਰੀ ਕੀਤਾ ਹੈ।ਭਾਰਤ ਆਸਟਰੇਲੀਆ ਰੱਖਿਆ ਨਵੀਨਤਾ ਕੋਰੀਡੋਰ ਰਾਹੀਂ, ਅਸੀਂ ਰੱਖਿਆ ਸਟਾਰਟਅੱਪਸ ਅਤੇ ਉਦਯੋਗਾਂ ਨੂੰ ਜੋੜਨ ਲਈ ਕੰਮ ਕਰਾਂਗੇ।’
ਸੁਰੱਖਿਆ ਅਤੇ ਊਰਜਾ ਤੋਂ ਇਲਾਵਾ, ਸਾਈਬਰ ਸੁਰੱਖਿਆ, ਮਹੱਤਵਪੂਰਨ ਤਕਨਾਲੋਜੀ ਅਤੇ ਸਪਲਾਈ ਚੇਨ ਲਈ ਇੱਕ ਖਾਕਾ ਤਿਆਰ ਕੀਤਾ ਗਿਆ ਹੈ। ਮੋਦੀ ਨੇ ਕਿਹਾ ਕਿ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਸਹਿ ਸੁਰੱਖਿਆ ਅਤੇ ਸਵੱਛ ਊਰਜਾ ਨੂੰ ਅਪਣਾਉਣ ਲਈ ਬਹੁਤ ਅਹਿਮ ਹੈ। ਦੋਵਾਂ ਨੇਤਾਵਾਂ ਨੇ ਅੱਤਵਾਦ ਨੂੰ ਪੂਰ ਇੱਕ ਗੰਭੀਰ ਚੁਣੌਤੀ ਦੱਸਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਤਵਾਦ ਵਿਰੁੱਧ ਉਨ੍ਹਾਂ ਦੀ ਲੜਾਈ ਸਾਂਝੀ ਹੈ ਅਤੇ ਉ ਅਡੋਲ ਹੈ। ਪੀਐਮ ਮੋਦੀ ਨੇ ਜ਼ੋਰ ਦਿੱਤਾ ਕਿ ਦੁਨੀਆ ਵਿੱਚ ਜਾਰੀ ਤਣਾਅ ਅਤੇ ਸੰਘਰਸ਼ਾਂ ਦਾ ਹੱਲ ਸਿਰ ਕੂਟਨੀਤੀ ਨਾਲ ਹੀ ਹੋ ਸਕਦਾ ਹੈ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਕਿ ਆਸਟਰੇਲੀਆ ਅਤੇ ਭਾਰਤ ਦੇਸ ਮਜ਼ਬੂਤ ਅਤੇ ਮਹੱਤਵਪੂਰਨ ਹਨ, ਪਹਿਲਾਂ ਕਦੇ ਨਹੀਂ ਰਹੇ। ਦੋਵਾਂ ਦੇਸ਼ਾਂ ਨੇ ਪ੍ਰਸਤਾਵਿਤ ਵਿਆਪਕ ਆਰ ਸਮਝੌਤੇ ਅਤੇ ਦੁਵੱਲੇ ਨਿਵੇਸ਼ ਸੁਰੱਖਿਆ ਸਮਝੌਤੇ ’ਤੇ ਵੀ ਤੇਜ਼ੀ ਨਾਲ ਕੰਮ ਕਰਨ ਦਾ ਫੈਸਲਾ ਲਿਆ ਹੈ। ਇਕੱਠੇ ਪੂਰੇ ਇੰਡੋ-ਪੈਸੀਫਿਕ ਵਿੱਚ ਸ਼ਾਂਤੀ, ਸਥਿਰਤਾ, ਨੇਵੀਗੇਸ਼ਨ ਦੀ ਆਜ਼ਾਦੀ ਅਤੇ ਨਿਯਮ-ਅਧਾਰਤ ਵਿਵਸਥਾ ਨੂੰ ਕਰਾਂਗੇ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


