ਭਾਵੇਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੇ ਰਾਜ ਵਿਚ ਕਾਂਗਰਸ ਦੇ ਵੱਖ-ਵੱਖ ਧੜਿਆਂ ਨੂੰ ਇੱਕ ਮੰਚ ਉਤੇ ਲੈ ਕੇ ਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਕੱਲ ਇਥੇ ਹੋਈ ਕਾਂਗਰਸ ਪਾਰਟੀ ਦੀ ਜਿਲਾ ਮੁਹਾਲੀ ਦੀ ਭਰਵੀਂ ਰੈਲੀ ਵਿਚ ਇਹ ਗੱਲ ਖੁੱਲ ਕੇ ਸਾਹਮਣੇ ਆਈ ਹੈ ਕਿ ਅੱਜ ਵੀ ਕਾਂਗਰਸ ਵੱਖ-ਵੱਖ ਧੜਿਆਂ ਵਿਚ ਵੰਡੀ ਹੋਈ ਹੈ।
ਕੱਲ ਇਥੇ ਹੋਈ ਮੀਟਿੰਗ ਵਿਚ ਖਰੜ ਦੇ ਜੰਮਪਲ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨਾਂ ਦਾ ਧੜਾ ਮੀਟਿੰਗ ਵਿਚ ਨਹੀਂ ਪਹੁੰਚਿਆ। ਭਾਵੇਂ ਮੀਟਿੰਗ ਵਿਚ ਇਕੱਠ ਭਰਵਾਂ ਸੀ ਪਰ ਚੰਨੀ ਜਿਸ ਦਾ ਇਸ ਖੇਤਰ ਵਿਚ ਬਹੁਤ ਅਸਰ ਰਸੂਖ ਹੈ, ਦਾ ਇਸ ਮੀਟਿੰਗ ਵਿਚ ਨਾ ਪਹੁੰਚਣਾ ਸਾਰਿਆਂ ਨੂੰ ਰੜਕਦਾ ਰਿਹਾ। ਇੰਝ ਹੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵਿਰੋਧੀ ਆਗੂ ਅਤੇ ਇਥੋਂ ਤੱਕ ਕਿ ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਰੈਲੀ ਵਿਚ ਭਾਗ ਨਹੀਂ ਲਿਆ। ਐਨੇ ਆਗੂਆਂ ਦੇ ਨਾ ਆਉਣ ਕਾਰਨ ਵਰਕਰਾਂ ਵਿਚ ਭੰਬਲਭੂਸਾ ਪੈਦਾ ਹੋ ਜਾਂਦਾ ਹੈ।
ਜਦੋਂ ਪੱਤਰਕਾਰਾਂ ਨੇ ਇਸ ਸਬੰਧੀ ਭੁਪੇਸ਼ ਬਘੇਲ ਨੂੰ ਪੁੱਛਿਆ ਵੀ ਤਾਂ ਉਹ ਕੋਈ ਸਪੱਸਟ ਉਤਰ ਨਹੀਂ ਦੇ ਸਕੇ। ਇਸ ਤਰੀਕੇ ਨਾਲ ਇਹ ਗੱਲ ਸਪਸੱਟ ਨਜ਼ਰ ਆਉਂਦੀ ਹੈ ਕਿ ਉਹ ਪਾਰਟੀ ਵਿਚ ਧੜੇਬੰਦੀ ਨੂੰ ਖਤਮ ਕਰਨ ਵਿਚ ਸਫਲ ਨਹੀਂ ਹੋ ਸਕੇ ਹਨ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਵੀ ਚਰਚਾ ਹੈ ਕਿ ਕਾਂਗਰਸ ਹਾਈ ਕਮਾਂਡ ਅਤੇ ਭੁਪੇਸ਼ ਬਘੇਲ ਪਾਰਟੀ ਦੀ ਇਸ ਲੜਾਈ ਨੂੰ ਖਤਮ ਨਹੀਂ ਕਰਵਾ ਸਕੀਆਂ ਹਨ। ਕੱਲ ਦਾ ਪ੍ਰੋਗਰਾਮ ਇਸ ਲਈ ਉਲੀਕਿਆ ਗਿਆ ਸੀ ਕਿ ਬੂਥ ਲੈਵਲ ਉਤੇ ਪਾਰਟੀ ਨੂੰ ਮਜਬੂਤ ਕਰਨਾ ਹੈ। ਜਦੋਂ ਸਾਰੇ ਆਗੂ ਹੀ ਇਕੱਠੇ ਨਾ ਹੋਣ ਅਤੇ ਪਾਰਟੀ ਇੱਕ ਦੂਜੇ ਦੇ ਵਿਰੋਧ ਵਿਚ ਕੰਮ ਕਰ ਰਹੇ ਹਨ ਤਾਂ ਪਾਰਟੀ ਬੂਥ ਲੈਵਲ ਤੇ ਕਿਵੇਂ ਮਜਬੂਤ ਹੋਵੇਗੀ, ਇਹ ਸੋਚਣ ਵਾਲੀ ਗੱਲ ਹੈ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


