ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਜਨਤਕ ਸਟੇਜਾਂ ਤੋਂ ਜਥੇਬੰਦੀ ਖ਼?ਲਾਫ਼ ਕੀਤੇ ਜਾ ਰਹੇ ਲਗਾਤਾਰ ਬਿਆਨਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਅਧੂਰੀ ਜਾਣਕਾਰੀ ਜਾਂ ਕਿਸੇ ਏਜੰਡੇ ਤਹਿਤ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਬੇਤੁਕੀ ਬਿਆਨਬਾਜ਼ੀ ਕਾਰਨ ਜਿੱਥੇ ਜਥੇਬੰਦੀਆਂ ਦੀ ਏਕਤਾ ਦਾ ਰਾਹ ਔਖਾ ਹੋ ਗਿਆ ਹੈ ਉੱਥੇ ਦੀ ਜਥੇਬੰਦੀ ਦੀ ਸਾਖ਼ ਨੂੰ ਸੀ ਠੇਸ ਪਹੁੰਚਓਣ ਦਾ ਕੰਮ ਕੀਤਾ ਜਾ ਰਿਹਾ ਹੈ। ਜਥੇਬੰਦੀ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨ ਅਤੇ ਪੰਜਾਬ ਦੇ ਕਿਸਾਨ-ਮਜ਼ਦੂਰ ਸੰਘਰਸ਼ ਦੀ ਏਕਤਾ ਨੂੰ ਕਮਜ਼ੋਰ ਨਾ ਕਰਨ। ਜਥੇਬੰਦੀ ਦੇ ਆਗੂਆਂ ਨੇ ਬਲਬੀਰ ਸਿੰਘ ਰਾਜੇਵਾਲ ਦੇ ਉਸ ਦਾਅਵੇ ਨੂੰ ਸਿਰੇ ਤੋਂ ਰੱਦ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨ ਕਿਸਾਨ ਅੰਦੋਲਨ 1 ਦੌਰਾਨ ਕਰੀਬ 20 ਦਿਨ ਲੇਟ ਸਿੰਘੂ ਬਾਰਡਰ ਪਹੁੰਚੇ ਸਨ। ਆਗੂਆਂ ਨੇ ਕਿਹਾ ਕਿ ਇਹ ਦਾਅਵਾ ਕੋਰਾ ਝੂਠ ਹੀ ਨਹੀਂ ਬਲਕਿ ਤੱਥਾਂ ਦੇ ਬਿਲਕੁਲ ਉਲਟ ਹੈ, ਉਹਨਾਂ ਅਖ਼ਬਾਰਾਂ ਦੀਆਂ ਉਸ ਸਮੇਂ ਦੀਆਂ ਸੁਰਖੀਆਂ, ਖ਼ਬਰਾਂ ਅਤੇ ਵੀਡੀਓ ਸਬੂਤ ਪੇਸ਼ ਕਰਦਿਆਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਟਰੈਕਟਰ- ਟਰਾਲੀਆਂ ਦੇ ਕਾਫ਼ਲੇ 27 ਨਵੰਬਰ ਨੂੰ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਏ ਅਤੇ 29 ਨਵੰਬਰ ਨੂੰ ਸਿੰਘੂ ਬਾਰਡਰ ਪਹੁੰਚ ਗਏ ਸਨ। ਜਿਸਦਾ ਸਬੂਤ ਉਹਨਾਂ ਨੇ 29 ਨਵੰਬਰ 2020 ਨੂੰ ਦਿੱਲੀ ਦੇ ਅਲੀਪੁਰ ਥਾਣੇ ਵਿੱਚ ਦਰਜ਼ ਐੱਫ ਆਈ ਆਰ ਨੰਬਰ 813 ਦੇ ਹਵਾਲੇ ਨਾਲ ਦਿੱਤਾ। ਉਹਨਾ ਨੇ ਬੀ ਕੇ ਯੂ ਏਕਤਾ ਉਗਰਾਹਾਂ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ 29 ਨਵੰਬਰ ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਸਿੰਘੂ ਤੇ ਲੱਗੀ ਸਟੇਜ ਤੇ ਪਹੁੰਚਣ ਦੀ ਫੋਟੋ ਅਤੇ ਵੀਡੀਓ ਕਲਿੱਪ ਜਾਰੀ ਕੀਤੀ। ਆਗੂਆਂ ਵੱਲੋਂ 27 ਨਵੰਬਰ ਅਤੇ 29 ਨਵੰਬਰ 2020 ਨੂੰ ਜਥੇਬੰਦੀ ਦੇ ਦਿੱਲੀ ਕੂਚ ਅਤੇ ਪਹੁੰਚਣ ਬਾਰੇ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ। ਆਗੂਆਂ ਨੇ ਕਿਹਾ ਕਿ ਜੇਕਰ ਰਾਜੇਵਾਲ ਸਾਹਿਬ ਕੋਲ ਇਸ ਤੋਂ ਵੱਖਰੇ ਕੋਈ ਸਬੂਤ ਹਨ ਤਾਂ ਉਹ ਉਨ੍ਹਾਂ ਨੂੰ ਜਨਤਕ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਪਣੇ ਸਫ਼ਰ ਨਾਲ ਸਬੰਧਤ ਸਾਰੇ ਤੱਥ ਅਤੇ ਵੀਡੀਓ ਸਬੂਤ ਜਨਤਕ ਕਰਨ ਲਈ ਤਿਆਰ ਹੈ ਅਤੇ ਰਾਜੇਵਾਲ ਸਾਹਿਬ ਨੂੰ ਉਨ੍ਹਾਂ ਸਾਰੇ ਰਸਤਿਆਂ ’ਤੇ ਲਿਜਾਣ ਲਈ ਵੀ ਤਿਆਰ ਹੈ, ਜਿਨ੍ਹਾਂ ਰਾਹੀਂ ਜਥੇਬੰਦੀ ਦੇ ਕਾਫ਼ਲੇ ਸਿੰਘੂ ਬਾਰਡਰ ਪਹੁੰਚੇ ਸਨ। ਜਥੇਬੰਦੀ ਨੇ ਰਾਜੇਵਾਲ ਸਾਹਿਬ ਵੱਲੋਂ ਲਗਾਤਾਰ ਲਗਾਏ ਜਾ ਰਹੇ ਇਸ ਇਲਜ਼ਾਮ ਦਾ ਵੀ ਜਵਾਬ ਦਿੱਤਾ ਕਿ ਸਰਕਾਰ ਨਾਲ ਮਿਲੀਭੁਗਤ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ’ਬੱਤੀਆਂ ਵਾਲੇ ਚੌਂਕ’ ਵਿੱਚ ਪਹੁੰਚਾਇਆ ਗਿਆ ਸੀ। ਆਗੂਆਂ ਨੇ ਕਿਹਾ ਕਿ ਜੇਕਰ ਇਸ ਸਬੰਧੀ ਰਾਜੇਵਾਲ ਸਾਹਿਬ ਕੋਲ ਕੋਈ ਠੋਸ ਸਬੂਤ ਹੈ ਤਾਂ ਉਹ ਜਨਤਕ ਕਰਨ। ਜਥੇਬੰਦੀ ਹਰ ਤੱਥ ਦੀ ਜਾਂਚ ਅਤੇ ਜਨਤਕ ਚਰਚਾ ਲਈ ਤਿਆਰ ਹੈ। 26 ਜਨਵਰੀ 2021 ਦੇ ਮਾਮਲੇ ਸਬੰਧੀ ਆਗੂਆਂ ਨੇ ਕਿਹਾ ਕਿ ਇਸ ਘਟਨਾ ਬਾਰੇ ਵੀ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਉਸ ਸਮੇਂ ਸੰਯੁਕਤ ਕਿਸਾਨ ਮੋਰਚਾ ਵੱਲੋਂ, ਲਗਾਤਾਰ ਤੀਜੀ ਵਾਰ ਪ੍ਰੋਗਰਾਮ ਬਦਲ ਕੇ, ਦਿੱਤੀ ਗਈ ਰਿੰਗ ਰੋਡ ’ਤੇ ਜਾਣ ਦੀ ਕਾਲ ਨੂੰ ਹੀ ਲਾਗੂ ਕੀਤਾ ਗਿਆ ਸੀ। ਇਸ ਲਈ ਇਸ ਮਾਮਲੇ ਨੂੰ ਵਾਰ-ਵਾਰ ਇੱਕ ਵੱਖਰੇ ਰੂਪ ਵਿੱਚ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕੀਤਾ ਜਾਣਾ ਚਾਹੀਦਾ ਹੈ। ਜਥੇਬੰਦੀ ਨੇ ਕਿਹਾ ਕਿ ਮੋਗਾ ਰੈਲੀ ਦੌਰਾਨ ਐਸ ਕੇ ਐਮ ਵੱਲੋਂ ਪਾਸ ਕੀਤੇ ਏਕਤਾ ਮਤੇ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਸੀ ਕਿ ਏਕਤਾ ਦੀ ਖ਼ਾਤਰ ਕੋਈ ਵੀ ਧਿਰ ਜਨਤਕ ਤੌਰ ’ਤੇ ਪਿਛਲੀਆਂ ਗੱਲਾਂ ਨੂੰ ਲੈ ਕੇ ਇੱਕ-ਦੂਜੇ ਵਿਰੁੱਧ ਟਿੱਪਣੀਆਂ ਨਹੀਂ ਕਰੇਗੀ। ਆਗੂਆਂ ਨੇ ਕਿਹਾ ਕਿ ਇਸ ਮਤੇ ਦੀ ਭਾਵਨਾ ਦਾ ਸਤਿਕਾਰ ਕਰਨਾ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਪਰ ਬਲਬੀਰ ਸਿੰਘ ਰਾਜੇਵਾਲ ਵੱਲੋਂ ਲਗਾਤਾਰ ਇਸ ਮਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸਦਾ ਨੋਟਿਸ ਐਸ ਕੇ ਐਮ ਵੱਲੋਂ ਲਿਆ ਜਾਣਾ ਚਾਹੀਦਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ ਕਿ ਲਗਭਗ ਦੋ ਸਾਲ ਪਹਿਲਾਂ ਵੀ ਰਾਜੇਵਾਲ ਸਾਹਿਬ ਤੱਕ ਤੱਥ ਪਹੁੰਚਾਉਣ ਅਤੇ ਇਨ੍ਹਾਂ ਮਸਲਿਆਂ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਸਮੇਂ ਵੀ ਉਹ ਗੱਲਬਾਤ ਲਈ ਤਿਆਰ ਨਹੀਂ ਹੋਏ। ਇਸ ਦੇ ਬਾਵਜੂਦ ਜਨਤਕ ਸਟੇਜਾਂ ਤੋਂ ਜਥੇਬੰਦੀ ਖ਼?ਲਾਫ਼ ਗੁੰਮਰਾਹਕੁੰਨ ਬਿਆਨਬਾਜ਼ੀ ਜਾਰੀ ਰਹੀ। ਆਗੂਆਂ ਨੇ ਕਿਹਾ ਕਿ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਅੰਦਰੂਨੀ ਮੀਟਿੰਗਾਂ ਦੌਰਾਨ ਏਕਤਾ ਨੂੰ ਸੱਟ ਮਾਰਨ ਵਾਲੀ ਬਿਆਨਬਾਜ਼ੀ ਨਾ ਕਰਨ ਦੀ ਗੱਲ ਕੀਤੀ ਜਾਂਦੀ ਹੈ, ਪਰ ਜਨਤਕ ਸਟੇਜ ’ਤੇ ਆਉਂਦੇ ਹੀ ਉਸ ਦੇ ਉਲਟ ਬਿਆਨ ਦਿੱਤੇ ਜਾਂਦੇ ਹਨ। ਜਥੇਬੰਦੀ ਨੇ ਕਿਹਾ ਕਿ ਅਜਿਹੀ ਦੋਹਰੀ ਪਹੁੰਚ ਕਿਸਾਨ ਅੰਦੋਲਨ ਲਈ ਨੁਕਸਾਨਦੇਹ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਜਥੇਬੰਦੀ ਨੇ ਕਿਸਾਨ-ਮਜ਼ਦੂਰ ਏਕਤਾ ਅਤੇ ਸੰਘਰਸ਼ ਦੇ ਵੱਡੇ ਹਿੱਤ ਵਿੱਚ ਜਨਤਕ ਤੌਰ ’ਤੇ ਹਰ ਦੋਸ਼ ਦਾ ਜਵਾਬ ਦੇਣ ਤੋਂ ਜਾਣਬੁੱਝ ਕੇ ਗੁਰੇਜ਼ ਕੀਤਾ ਹੈ। ਪਰ ਹੁਣ ਜੇਕਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਾਰੀ ਰਹਿੰਦੀ ਹੈ ਤਾਂ ਜਥੇਬੰਦੀ ਨੂੰ ਤੱਥਾਂ ਸਮੇਤ ਆਪਣਾ ਪੱਖ ਹੋਰ ਤਿੱਖੇ ਢੰਗ ਨਾਲ ਜਨਤਕ ਕਰਨ ਲਈ ਮਜਬੂਰ ਹੋਣਾ ਪਵੇਗਾ। ਆਗੂਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸੇ ਵੀ ਨਿੱਜੀ ਟਕਰਾਅ ਦੇ ਪੱਖ ਵਿੱਚ ਨਹੀਂ ਹੈ। ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਸਮੁੱਚੇ ਲੋਕਾਂ ਦੇ ਹਿੱਤ ਵਿੱਚ ਜਥੇਬੰਦੀਆਂ ਦੀ ਏਕਤਾ ਸਭ ਤੋਂ ਵੱਡੀ ਲੋੜ ਹੈ। ਇਸ ਲਈ ਰਾਜੇਵਾਲ ਨੂੰ ਚਾਹੀਦਾ ਹੈ ਕਿ ਜਨਤਕ ਸਟੇਜਾਂ ਤੋਂ ਜਥੇਬੰਦੀ ਵਿਰੁੱਧ ਇਲਜ਼ਾਮ ਲਗਾਉਣ ਦੀ ਬਜਾਏ ਤੱਥਾਂ ਅਤੇ ਮੁੱਦਿਆਂ ’ਤੇ ਗੱਲਬਾਤ ਕੀਤੀ ਜਾਵੇ। ਅੰਤ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਜਨਤਕ ਤੌਰ ’ਤੇ ਆਹਮਣੇ-ਸਾਹਮਣੇ ਬੈਠ ਕੇ, ਮੀਡੀਆ ਦੀ ਹਾਜ਼ਰੀ ਵਿੱਚ ਇਨ੍ਹਾਂ ਸਾਰੇ ਮਸਲਿਆਂ ’ਤੇ ਖੁੱਲ੍ਹੀ ਚਰਚਾ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਜੇਕਰ ਰਾਜੇਵਾਲ ਸਾਹਿਬ ਆਪਣੇ ਦਾਅਵਿਆਂ ’ਤੇ ਕਾਇਮ ਹਨ ਤਾਂ ਉਹ ਜਨਤਕ ਬਹਿਸ ਲਈ ਅੱਗੇ ਆਉਣ ਅਤੇ ਦੋਵੇਂ ਧਿਰਾਂ ਆਪਣੇ -ਆਪਣੇ ਸਬੂਤ ਲੋਕਾਂ ਦੇ ਸਾਹਮਣੇ ਰੱਖਣ। ਉਹਨਾਂ ਕਿਹਾ ਕਿ ਜਥੇਬੰਦੀਆਂ ਦੀ ਏਕਤਾ ਪੰਜਾਬ ਅਤੇ ਦੇਸ਼ ਤੇ ਹੋ ਰਹੇ ਹਮਲਿਆਂ ਲਈ ਜ਼ਰੂਰੀ ਹੈ ਅਤੇ ਇਸ ਏਕਤਾ ਨੂੰ ਕਮਜ਼ੋਰ ਕਰਨ ਵਾਲੀ ਹਰ ਬਿਆਨਬਾਜ਼ੀ ਅਤੇ ਹਰ ਕੋਸ਼ਿਸ਼ ਦਾ ਤੱਥਾਂ ਸਮੇਤ ਜਵਾਬ ਦਿੱਤਾ ਜਾਵੇਗਾ ।
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


