ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਕ੍ਰਿਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਅੱਜ ਮੋਗਾ ਵਿਖੇ ਦੋ ਐਕਸੀਅਨਾਂ (ਬਲਵੀਰ ਹਰੀ ਅਤੇ ਮਨਦੀਪ ਸਿੰਘ) ਦੇ ਦਫ਼ਤਰਾਂ ਅੱਗੇ ਭਾਰਤੀ ਕਿਸਾਨ ਕ੍ਰਾਂਤੀਕਾਰੀ ਦੀ ਸੂਬਾ ਕਮੇਟੀ ਦੇ ਸੱਦੇ ਤੇ ਬਿਜਲੀ ਕੱਟਾਂ ਦੇ ਖਿਲਾਫ ਧਰਨਾ ਲਾਇਆ ਗਿਆ। ਧਰਨੇ ਵਿੱਚ ਬਲਾਕ ਧਰਮਕੋਟ, ਬਲਾਕ ਮੋਗਾ-1 (ਡਗਰੂ) ਅਤੇ ਮੋਗਾ- 2 (ਅਜਿਤਵਾਲ) ਦੇ ਪਿੰਡਾਂ ਵਿੱਚੋਂ ਕਾਫੀ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ। ਭਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਵੀ ਭਰਵਾਂ ਹੁੰਗਾਰਾ ਦਿੱਤਾ
ਧਰਨੇ ਨੂੰ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ,ਜਗਰਾਜ ਸਿੰਘ ਜ਼ਿਲਾ ਆਗੂ ਬੀ ਕੇ ਯੂ ਏਕਤਾ ਆਜ਼ਾਦ,ਬਲਜਿੰਦਰ ਸਿੰਘ ਜ਼ਿਲਾ ਆਗੂ ਬੀ ਕੇ ਯੂ ਏਕਤਾ ਆਜ਼ਾਦ,ਜ਼ਿਲਾ ਪ੍ਰਧਾਨ ਜਗਮੋਹਨ ਸਿੰਘ ਕੰਗ, ਬਲਾਕ ਪ੍ਰਧਾਨ ਗੁਰਜੀਤ ਸਿੰਘ ਜਲਾਲਾਬਾਦ,ਜਿਲਾ ਸੀਨੀਅਰ ਮੀਤ ਪ੍ਰਧਾਨ ਟਹਿਲ ਸਿੰਘ ਝੰਡੇਆਣਾ, ਬਲਾਕ ਪ੍ਰਧਾਨ ਸੰਦੀਪ ਸਿੰਘ ਚੂਹੜਚੱਕ, ਜਿਲਾ ਕੈਸ਼ੀਅਰ ਜਗਜੀਤ ਸਿੰਘ ਸਮਰਾ, ਕਰਮਜੀਤ ਸਿੰਘ ਨੇ ਸੰਬੋਧਨ ਕੀਤਾ।
ਸਾਰੇ ਆਗੂਆਂ ਨੇ ਬਿਜਲੀ ਦੇ ਕੱਟਾਂ ਨਾਲ ਪੈਦਾ ਹੋਏ ਦੁੱਖਾਂ ਬਾਰੇ ਚਾਨਣਾ ਪਾਇਆ। ਕਿਰਤੀ ਲੋਕ ਬਿਜਲੀ ਨਾ ਹੋਣ ਕਰਕੇ ਗਰਮੀ ਦੀ ਵਜਹਾ ਕਰਕੇ ਰਾਤ ਨੂੰ ਪੂਰਾ ਸੌਂ ਨਹੀਂ ਪਾਉਂਦੇ। ਰਾਤ ਨੂੰ ਮੱਛਰ ਵੀ ਟਿਕਣ ਨਹੀਂ ਦਿੰਦੇ। ਮੱਛਰਾਂ ਦੇ ਕੱਟਣ ਨਾਲ ਲੋਕੀ ਬਿਮਾਰ ਹੋ ਰਹੇ ਹਨ। ਖੇਤਾਂ ਚ ਬੀਜੀਆਂ ਚਰੀਆਂ ਅਤੇ ਬਰਸੀਨ ਪਾਣੀ ਦੀ ਕਿੱਲਤ ਵਲੋਂ ਸੜ ਰਹੇ ਹਨ ?। ਵਿਦਿਆਰਥੀ ਲਾਈਟ ਬਿਨਾਂ ਪੜ ਨਹੀਂ ਸਕਦੇ। ਪਹਿਲਾਂ ਹੀ ਦੁੱਬਰ ਜ਼ਿੰਦਗੀ ਕਿਰਤੀ ਲੋਕਾਂ ਦੀ ਹੋਰ ਹੋ ਰਹੀ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ 12 ਹਜਾਰ ਮੈਗਾਵਾਟ ਤੋਂ ਉੱਪਰ ਬਿਜਲੀ ਦੀ ਲੋੜ ਹੈ, ਪਰ ਪੰਜਾਬ ਸਰਕਾਰ ਕੋਲ ਬਿਜਲੀ 4700 ਮੈਗਾਵਾਟ ਹੈ। ਇਸ ਕਰਕੇ ਬਿਜਲੀ ਬੋਰਡ ਵੱਡੇ ਵੱਡੇ ਕੱਟ ਲਾ ਰਿਹਾ ਹੈ। ਇਹ ਬਿਜਲੀ ਦੀ ਘਾਟ ਸਰਕਾਰੀ ਨੀਤੀਆਂ ਕਰਕੇ ਹੈ। ਇਹਨਾਂ ਦੀਆਂ ਨੀਤੀਆਂ ਨੇ ਸਰਕਾਰੀ ਥਰਮਲ ਪਲਾਂਟ ਬਠਿੰਡਾ ਬੰਦ ਕਰ ਦਿੱਤਾ ਹੈ। ਸਰਕਾਰੀ ਪਲਾਂਟ ਬੰਦ ਕਰਕੇ ਪ੍ਰਾਈਵੇਟ ਪਲਾਂਟਾਂ ਤੇ ਜਿਆਦਾ ਨਿਰਭਰ ਹੋਏ ਹਨ। ਜੇਕਰ ਨੀਤੀਆਂ ਸਹੀ ਹੋਣ ਤਾਂ ਬਿਜਲੀ ਦਾ ਸੰਕਟ ਅਤੇ ਬਿਜਲੀ ਦੇ ਕੱਟਾਂ ਦਾ ਹੱਲ ਹੋ ਸਕਦਾ ਹੈ।
ਸਰਕਾਰ ਨੂੰ ਨਹਿਰਾਂ ਉੱਤੇ ਛੋਟੇ ਪ੍ਰੋਜੈਕਟ ਲਾ ਕੇ ਬਿਜਲੀ ਪੈਦਾ ਕਰਨੀ ਚਾਹੀਦੀ ਹੈ। ਪੰਜਾਬ ਨਹਿਰਾਂ ਦਾ ਜਾਲ ਹੈ। ਸਾਡੇ ਇਲਾਕੇ ਵਿਚ ਦੌਧਰ ਵਿਖੇ ਨਹਿਰ ਦੇ ਉੱਤੇ ਪ੍ਰੋਜੈਕਟ ਲਾਇਆ ਹੈ, ਜਿਸ ਨਾਲ ਤਿੰਨ ਪਿੰਡਾਂ ਨੂੰ ਬਿਜਲੀ ਸਪਲਾਈ ਹੁੰਦੀ ਹੈ। ਸੂਰਜੀ ਊਰਜਾ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਲੁਧਿਆਣੇ ਦਾ ਡੀਐਮਸੀ ਹੋਸਪਿਟਲ ਸੂਰਜੀ ਊਰਜਾ ਨਾਲ ਸਾਰੀ ਰਾਤ ਏਸੀ ਵੀ ਚਲਾਉਂਦਾ ਹੈ। ਲੋਕਾਂ ਨੂੰ ਸੋਲਰ ਲਾਉਣ ਲਈ ਸਰਕਾਰ ਸਬਸਿਡੀਆਂ ਦੇਵੇ ਤਾਂ ਕਿ ਬਿਜਲੀ ਘਰਾਂ ਦੀਆਂ ਛੱਤਾਂ ਤੇ ਹੀ ਪੈਦਾ ਹੋ ਸਕੇ। ਪੌਣ ਬਿਜਲੀ ਪੈਦਾ ਕਰਨ ਲਈ ਭਾਰਤ ਬਹੁਤ ਹੀ ਅਨੁਕੂਲ ਹੈ। ਭਾਰਤ ਦੇ ਤਿੰਨ ਪਾਸੇ ਸਮੁੰਦਰ ਲੱਗਦਾ ਹੈ । ਸਮੁੰਦਰ ਦੇ ਨਾਲ ਨਾਲ ਪੌਣ ਪੱਖੇ ਲਗਾ ਕੇ, ਸਮੁੰਦਰ ਦੇ ਕਿਨਾਰਿਆਂ ਤੇ ਮਸ਼ੀਨਾਂ ਲਗਾ ਕੇ ਅਸੀਂ ਅੰਤਾਂ ਦੀ ਬਿਜਲੀ ਪੈਦਾ ਕਰ ਸਕਦੇ ਹਾਂ। ਪੱਖੇ ਨੇ ਮਸ਼ੀਨਾਂ ਚਲਾਉਣੀਆਂ ਹਨ ਤੇ ਪੱਖਾ ਕੁਦਰਤੀ ਹਵਾ ਨੇ ਚਲਾਉਣਾ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਕਾਰਪੋਰੇਟਾਂ ਨੂੰ ਮੁਨਾਫੇ ਦੇਣ ਦੇ ਲਈ ਆਤਮ ਨਿਰਭਰ ਨਹੀਂ ਹੋ ਰਹੀ ਸਗੋਂ ਉਹਨਾਂ ਦੇ ਮੁਨਾਫੇ ਵਧਾਉਣ ਲਈ ਕਾਰੋਬਾਰ ਉਹਨਾਂ ਨੂੰ ਸੌਂਪ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਦੀ ਘਾਟ ਨੂੰ ਕੇਂਦਰੀ ਸਰਕਾਰ ਕੇਂਦਰੀ ਪੂਲ ਦੇ ਵਿੱਚੋਂ ਬਿਜਲੀ ਦੇ ਕੇ ਪੂਰਾ ਕਰੇ ਤਾਂ ਜੋ ਬਿਜਲੀ ਸੰਕਟ ਪੰਜਾਬ ਵਿੱਚ ਹੱਲ ਹੋ ਸਕੇ। ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਪੈਦਾ ਕਰਨ ਤੇ ਸਰਕਾਰ ਜ਼ੋਰ ਲਾਵੇ ਤਾਂ ਜੋ ਬਿਜਲੀ ਕੱਟਾਂ ਦਾ ਹੱਲ ਹੋ ਸਕੇ। ਅਖੀਰ ਦੇ ਵਿੱਚ ਐਕਸੀਅਨ ਨੂੰ ਮੰਗ ਪੱਤਰ ਦਿੱਤਾ ਅਤੇ ਨਾਰੇਬਾਜ਼ੀ ਕਰਕੇ ਪ੍ਰੋਗਰਾਮ ਸਮਾਪਤ ਕੀਤਾ। ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਧੀਕ ਨਿਗਰਾਨ ਇੰਜੀਨੀਅਰ ਮੋਗਾ ਸਰਦਾਰ ਮਨਦੀਪ ਸਿੰਘ ਸੰਧੂ ਨੇ ਆਪਣਾ ਪੱਖ ਰੱਖਦਿਆ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਥੋੜੇ ਬਹੁਤੇ ਕੱਟ ਬਿਜਲੀ ਦੇ ਜਰੂਰ ਲੱਗੇ ਸਨ ਪਰ ਹੁਣ ਹੁਣ ਬਿਜਲੀ ਸਪਲਾਈ ਲਗਾਤਾਰ ਜਾਰੀ ਹੈ ਅਤੇ ਪੰਜਾਬ ਸਰਕਾਰ ਲੋਕਾਂ ਨੂੰ ਬਿਜਲੀ ਸਪਲਾਈ ਨਿਰਵਿਘਨ ਦੇਣ ਲਈ ਵਚਨਬੱਧ ਹੈ
Breaking News
- स्वयं पोर्टल पर पंजीकरण कर डॉ. अर्चना गुप्ता ने लिया अंगदान का संकल्प
- हरियाणा की मंडियों में फसल खरीद की स्थिति पर सरकार की पैनी नजर, किसानों को परेशानी न होने के सख्त निर्देश: खाद्य, नागरिक आपूर्ति एवं उपभोक्ता मामले राज्य मंत्री राजेश नागर
- कृषि एवं किसान कल्याण मंत्री श्याम सिंह राणा प्रदेश की विभिन्न जिलों की अनाज मंडियों का रहे हैं दौरा
- मुख्यमंत्री नायब सिंह सैनी की अध्यक्षता में स्वीडन पहुंचा हरियाणा का उच्चस्तरीय डेलीगेशन
- ਉੱਚ-ਪੱਧਰੀ ਰੂਸੀ ਵਫ਼ਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ
- ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ : ਸੀਐਮ ਮਾਨ
- ਏਅਰ ਇੰਡੀਆ ਦੇ ਜਹਾਜ਼ ਦਾ ਹਾਈਜੈਕ ਹੋਣ ਦਾ ਅਲਰਟ ਮਿਲਣ ਮਗਰੋਂ ਬਦਲਿਆ ਰੂਟ ਸੁਰੱਖਿਆ ਜਾਂਚ ਲਈ ਵੱਖਰੀ ਥਾਂ ’ਤੇ ਖੜ੍ਹਾ ਕੀਤਾ ਜਹਾਜ਼
- ਪਰਵਿੰਦਰ ਸਿੰਘ ਦੇ ਕਤਲ ਵਿਰੁੱਧ 15 ਅਕਤੂਬਰ ਦੇ ਪੰਜਾਬ ਬੰਦ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਮਰਥਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਸਾਰੇ ਅਦਾਰੇ ਰਹਿਣਗੇ ਬੰਦ- ਐਡਵੋਕੇਟ ਧਾਮੀ


