ਸ੍ਰੋਮਣੀ ਅਕਾਲੀ ਦਲ ਦੇ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੇ ‘ਬੋਲੇਗਾ ਖਰੜ, ਬਦਲੇਗਾ ਖਰੜ‘ ਪੈਦਲ ਮਾਰਚ ਦੇ ਤੀਜੇ ਦਿਨ ਵਿੱਚ ਪ੍ਰਵੇਸ ਕੀਤਾ, ਜਿਸ ਦੌਰਾਨ ਸਹਿਰ ਵਾਸੀਆਂ ਅਤੇ ਟੈਕਸੀ ਡਰਾਈਵਰਾਂ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਹਿਰ ਦੀਆਂ ਸੜਕਾਂ ਦੀ ਵਿਗੜਦੀ ਹਾਲਤ ਨੂੰ ਲੈ ਕੇ ਤਿੱਖੇ ਸਵਾਲ ਚੁੱਕੇ।
ਮਾਰਚ ਦੇ ਤੀਜੇ ਦਿਨ ਦੀ ਸੁਰੂਆਤ ਵਾਰਡ ਨੰ. 3 ਤੋਂ ਹੋਈ, ਜੋ ਹਸਪਤਾਲ ਰੋਡ, ਨੇੜੇ ਮਿੰਟਾ ਟੇਲਰ (ਮਸਜਿਦ) ਤੋਂ ਹੁੰਦੀ ਹੋਈ ਬੱਸ ਸਟੈਂਡ ਰੋਡ, ਖੱਦਰ ਭੰਡਾਰ, ਜੀ.ਟੀ.ਬੀ. ਨਗਰ ਅਤੇ ਸ਼ਿਵਜੋਤ ਕਾਲੋਨੀ ਵਿੱਚੋਂ ਲੰਘਦੀ ਹੋਈ ਮੰਗਲਵਾਰ ਦੇਰ ਸਾਮ ਸਿਮਰਤ ਟਾਵਰ ਨੇੜੇ ਸਮਾਪਤ ਹੋਈ। ਮਾਰਚ ਦੌਰਾਨ ਖੇੜਾ ਨੇ ਖਰੜ-ਲੁਧਿਆਣਾ ਰੋਡ ‘ਤੇ ਬੱਸ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਦੇ ਸਮੂਹ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਹਜਾਰਾਂ ਵਿਦਿਆਰਥੀਆਂ ਲਈ ਅਹਿਮ ਕੇਂਦਰ ਹੋਣ ਦੇ ਬਾਵਜੂਦ, ਖਰੜ ਕੋਲ ਅੱਜ ਵੀ ਆਪਣਾ ਪੱਕਾ ਬੱਸ ਸਟੈਂਡ ਨਹੀਂ ਹੈ।
“ਖਰੜ ਦੇ ਵਿਕਾਸ ‘ਤੇ 1,000 ਕਰੋੜ ਰੁਪਏ ਖਰਚ ਕਰਨ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ, ਮੌਜੂਦਾ ਸਰਕਾਰ ਸਾਢੇ ਚਾਰ ਸਾਲਾਂ ਵਿੱਚ ਇੱਕ ਪੱਕਾ ਬੱਸ ਸਟੈਂਡ ਤੱਕ ਨਹੀਂ ਬਣਾ ਸਕੀ, ਜਿਸ ਕਾਰਨ ਵਿਦਿਆਰਥੀ ਰੋਜਾਨਾ ਖੁੱਲੇ ਵਿੱਚ ਬਿਨਾਂ ਸਹੀ ਬੱਸ ਰੂਟ ਅਤੇ ਛੱਤ ਦੇ ਉਡੀਕ ਕਰਨ ਲਈ ਮਜਬੂਰ ਹਨ,“ ਖੇੜਾ ਨੇ ਦੋਸ ਲਾਇਆ।
ਉਹਨਾਂ ਨੇ ਅੱਗੇ ਕਿਹਾ ਕਿ ਖਰੜ-ਲਾਂਡਰਾਂ ਸੜਕ ਥੋੜੀ ਜਿਹੀ ਬਾਰਿਸ ਪੈਣ ‘ਤੇ ਹੀ ਪਾਣੀ ਨਾਲ ਭਰ ਜਾਂਦੀ ਹੈ, ਜੋ ਵਿਧਾਇਕਾ ਦੀ ਪ੍ਰਸਾਸਨਿਕ ਅਣਗਹਿਲੀ ਨੂੰ ਉਜਾਗਰ ਕਰਦਾ ਹੈ, ਜੋ ਲੋਕਾਂ ਦੀ ਪੀੜਾ ਪ੍ਰਤੀ ਸੁੱਤੀ ਹੋਈ ਜਾਪਦੀ ਹੈ। ਖੇੜਾ ਨੇ ਕਿਹਾ ਕਿ ਇਹ ਕੋਈ ਇੱਕ-ਵਾਰੀ ਦੀ ਘਟਨਾ ਨਹੀਂ ਸਗੋਂ ਇੱਕ ਰੋਜਾਨਾ ਦਾ ਪੈਟਰਨ ਹੈ ਜਿਸ ਦਾ ਸਾਹਮਣਾ ਖਰੜ ਦੇ ਵਿਦਿਆਰਥੀ ਹਰ ਰੋਜ ਕਰਦੇ ਹਨ, ਪਰ ਕੋਈ ਜਵਾਬਦੇਹੀ ਨਜਰ ਨਹੀਂ ਆਉਂਦੀ।
ਖੇੜਾ ਨੇ ਖਰੜ ਦੀਆਂ ਸੜਕਾਂ ‘ਤੇ ਰੋਜਾਨਾ ਗੱਡੀ ਚਲਾਉਣ ਵਾਲੇ ਟੈਕਸੀ ਡਰਾਈਵਰਾਂ ਨਾਲ ਵੀ ਮੁਲਾਕਾਤ ਕੀਤੀ, ਜਿਨਾਂ ਨੇ, ਖੇੜਾ ਮੁਤਾਬਕ, ਹਲਕੇ ਵਿੱਚ ਖਰਚ ਹੋਣ ਦਾ ਦਾਅਵਾ ਕੀਤੇ ਗਏ ਹਜਾਰਾਂ ਕਰੋੜਾਂ ਰੁਪਇਆਂ ਦੀ ਕੌੜੀ ਸੱਚਾਈ ਸਾਹਮਣੇ ਲਿਆਂਦੀ।
“ਡਰਾਈਵਰਾਂ ਨੇ ਦੱਸਿਆ ਕਿ ਸੜਕਾਂ ਸਾਲਾਂ ਤੋਂ ਟੁੱਟੀਆਂ ਪਈਆਂ ਹਨ, ਪਰ ਪ੍ਰਸਾਸਨ ਇਹਨਾਂ ਦੀ ਮੁਰੰਮਤ ਲਈ ਕੁਝ ਨਹੀਂ ਕਰ ਰਿਹਾ,’’ ਖੇੜਾ ਨੇ ਦੋਸ ਲਾਇਆ। ਆਉਣ ਵਾਲੇ ਦਿਨਾਂ ਵਿੱਚ ਇਹ ਮਾਰਚ ਖਰੜ ਦੇ ਵੱਖ-ਵੱਖ ਵਾਰਡਾਂ ਵਿੱਚੋਂ ਲੰਘਦਾ ਰਹੇਗਾ ਅਤੇ ਖੇੜਾ ਨੇ ਹਰ ਪੜਾਅ ‘ਤੇ ਜਮੀਨੀ ਪੱਧਰ ਦੀਆਂ ਸਾਸਨ ਨਾਕਾਮੀਆਂ ਨੂੰ ਦਸਤਾਵੇਜੀ ਰੂਪ ਦੇਣ ਦਾ ਪ੍ਰਣ ਲਿਆ ਹੈ।
ਫੋਟੋ ਕੈਪਸ਼ਨ 15ਸ਼ਸ਼ੀਜੈਨ01 – ਪੈਦਲ ਮਾਰਚ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


