ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਤੇ ਕੇਜਰੀਵਾਲ ਤੋਂ ਰਾਹਤ ਚਾਹੁੰਦੇ ਹਨ।ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਏ ਸ੍ਰ ਬਾਜਵਾ ਨੇ ਕਿਹਾ ਕਿ ਪੰਜਾਬੀ ਹੁਣ ਜਿਨਾਂ ਲੋਕਾਂ ਨੇ ਪੰਜਾਬ ਨਾਲ ਧੋਖਾ ਕੀਤਾ ਪੰਜਾਬ ਨੂੰ ਬਿਲਕੁਲ ਕੰਗਾਲ ਕਰ ਦਿੱਤਾ ਉਹਨਾਂ ਨੂੰ ਲੋਕ ਬਾਹਰ ਦਾ ਰਸਤਾ ਵਿਖਾਣਾ ਚਾਹੁੰਦੇ ਹਨ।ਸ੍ਰ ਬਾਜਵਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਵਜੋ ਮੈਂ ਪੰਜਾਬੀਆਂ ਨੂੰ ਯਕੀਨ ਦਵਾਉਣਾ ਚਾਹੁੰਦਾ ਹਾਂ ਕਿ ਅਸੀ ਸਾਰੇ ਇੱਕ ਹੋ ਕੇ ਇਹ ਲੜਾਈ ਲੜਾਂਗੇ ਅਤੇ ਪੰਜਾਬ ਦੀਆਂ ਜਿਹੜੀਆਂ ਪੰਜਾਬ ਦੀਆਂ ਉਮੀਦਾਂ ਤੇ ਖ਼ਰੇ ਉਤਰਾਗੇ। ਟਾਮ ਆਦਮੀ ਪਾਰਟੀ ਦਾ ਬਦਲ ਸਿਰਫ ਤੇ ਸਿਰਫ ਕਾਂਗਰਸ ਹੈ। ਭਾਜਪਾ ਅਤੇ ਅਕਾਲੀ ਦਲ ਨੇ ਕੋਸ਼ਿਸ਼ ਕਰ ਲਈ, ਦੋਵਾਂ ਪਾਰਟੀਆਂ ਦਾ ਹਾਲ ਸਾਹਮਣੇ ਹੈ। ਕੱਲ ਦੇ ਸੀਬੀਆਈ ਦੇ ਰੇਡ ਸ਼ੁਰੂ ਹੋਏ ਜਦੋ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਆਫਿਸ ਵਿਚ ਜਦੋਂ ਉਥੇ ਰੇਡ ਹੋ ਗਏ ਤੇ ਸਮਝ ਲਓ ਇਸ ਤੋਂ ਬਾਅਦ ਕੋਈ ਹੋਰ ਗੱਲ ਰਹਿ ਨਹੀਂ ਜਾਂਦੀ।ਸ੍ਰ ਬਾਜਵਾ ਨੇ ਕਿਹਾ ਕਿ ਮੈਂ ਇਸ ਪਵਿੱਤਰ ਅਸਥਾਨ ਤੋਂ ਮੁੱਖ ਮੰਤਰੀ ਪਾਸੋ ਮੰਗ ਕਰਾਂਗਾ ਕਿ ਮਾਨ ਸਾਹਿਬ ਤੁਸੀਂ ਇਮਾਨਦਾਰੀ ਦੇ ਆਪਣੇ ਬਹੁਤ ਵੱਡੇ ਬੋਰਡ ਸਾਰੇ ਪੰਜਾਬ ਚ ਲਾਏ ਤੇ ਇਮਾਨਦਾਰ ਆਦਮੀ ਨੂੰ ਬੋਰਡ ਲਗਾਉਣ ਦੀ ਲੋੜ ਨਹੀਂ ਹੁੰਦੀ, ਉਸ ਦੀ ਲੋਕਾਂ ਦੇ ਦਿਲਾਂ ਚ ਛਾਪ ਹੁੰਦੀ ਹੈ। ਉਨਾਂ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਤੇ ਕੇਜਰੀਵਾਲ ਦੇ ਸਾਰੇ ਪੰਜਾਬ ਦੇ ਵਿੱਚ ਬੇਧਾਸ਼ਾ ਲੁੱਟ ਕਰਨ ਦਾ ਮੌਕਾ ਦਿੱਤਾ।ਪੰਜਾਬ ਦੇ ਸਿਰ ਚੜਿਆ ਕਰਜਾ ਦੋਹਰਾ ਹੋ ਗਿਆ, ਕਿਸੇ ਬੰਦੇ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਿਫੂਜ ਸਾਡੀ ਨੌਜਵਾਨ ਪੀੜੀ ਪੜ ਲਿਖ ਕੇ ਨੌਕਰੀਆਂ ਲਭ ਰਹੀ ਹੈ । ਚੰਗੇ ਪਰਿਵਾਰਾਂ ਦੇ ਬੱਚੇ ਘਰਾਂ ਦੀਆਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਬਾਹਰ ਜਾ ਰਹੇ ਹਨ। ਪੰਜਾਬੀਆਂ ਵਾਸਤੇ ਇਥੇ ਕੋਈ ਨੌਕਰੀ ਨਹੀ ਹੈ। ਉਨਾਂ ਕਿਹਾ ਕਿ ਮੈ ਵਿਧਾਨ ਸਭਾ ਦੇ ਹਰ ਸ਼ੈਸ਼ਨ ਵਿਚ ਮੰਗ ਕੀਤੀ ਹੈ ਕਿ ਮਾਨ ਸਾਹਿਬ ਹਰ ਵਾਰ ਤੁਸੀਂ ਹਜਾਰਾਂ ਨੌਕਰੀਆਂ ਦਿੱਤੀਆਂ ਦਸਦੇ ਹੋ ਕਿਰਪਾ ਕਰਕੇ ਇੱਕ ਵਾਈਟ ਪੇਪਰ ਜਾਰੀ ਕਰੋ ਜਿੰਨੇ ਪੰਜਾਬੀਆਂ ਨੂੰ ਨੌਕਰੀਆਂ ਮਿਲੀਆਂ ਉਹਨਾਂ ਦੇ ਐਡਰੈਸ ਆ ਜਾਣ, ਕਿਉਂਕਿ 80 ਫੀਸਦੀ ਇਹਦੇ ਵਿੱਚ ਗੈਰ ਪੰਜਾਬੀਆਂ ਨੂੰ ਨੌਕਰੀਆਂ ਮਿਲੀਆਂ ਪੰਜਾਬ ਦੀ ਸਰਕਾਰ ਹੋਏ ਨੌਕਰੀਆਂ ਗੈਰ ਪੰਜਾਬੀਆਂ ਨੂੰ ਮਿਲਣ ਇਸ ਤੋਂ ਵੱਡੀ ਬਦਕਿਸਮਤੀ ਹੈ।
Breaking News
- मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात
- मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की
- उत्कृष्ट कार्य करने वाली महिलाओं को सम्मानित करेगी हरियाणा सरकार: श्रुति चौधरी
- ग्रामीण क्षेत्रों में सड़कों का जाल मजबूत कर रही सरकार : रणबीर गंगवा
- प्रधानमंत्री नरेंद्र मोदी का सपना किसान को पारदर्शी तरीके से हाथ में मिले उसकी पॉलिसी : श्री श्याम सिंह राणा
- हरियाणा में साइबर सुरक्षा और डिजिटल बुनियादी ढांचे की मजबूती के लिए 738 करोड़ की दो परियोजनाओं को मंजूरी
- गुरुग्राम सहित पूरे एनसीआर में प्रदूषण नियंत्रण के उपायों की होगी क्लोज मॉनिटरिंग : राव नरबीर सिंह
- मुख्यमंत्री नायब सिंह सैनी ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया


