ਬਲਾਚੌਰ ਵਿਖੇ ਰਾਜਪੂਤ ਸਭਾ ਵੱਲੋਂ ਕਰਵਾਏ ਮਹਾਰਾਣਾ ਪ੍ਰਤਾਪ ਜਯੰਤੀ ਸਮਾਗਮ ਦੌਰਾਨ ਐਮਪੀ ਸਤਨਾਮ ਸਿੰਘ ਸੰਧੂ ਨੇ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਐਮਪੀ ਸਤਨਾਮ ਸਿੰਘ ਸੰਧੂ ਨੇ ਮਹਾਰਾਣਾ ਪ੍ਰਤਾਪ ਨੂੰ ਦਿੱਤੀ ਸ਼ਰਧਾਂਜਲੀ, ਬੋਲੇ- ‘ਅਮਰ ਯੋਧੇ ਮਹਾਰਾਣਾ ਪ੍ਰਤਾਪ ਦੀ ਲਾਸਾਨੀ ਦਲੇਰੀ ਅਤੇ ਅਟੱਲ ਜਜ਼ਬਾ ਪੀੜ੍ਹੀਆਂ ਨੂੰ ਕਰਦਾ ਰਹੇਗਾ ਪ੍ਰੇਰਿਤ’
ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਐਮਪੀ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 16ਵੀਂ ਸਦੀ ਦੇ ਮਹਾਨ ਰਾਜਪੂਤ ਯੋਧੇ ਮਹਾਰਾਣਾ ਪ੍ਰਤਾਪ ਦੀ ਜਯੰਤੀ ਦਾ ਇਹ ਸ਼ਾਨਦਾਰ ਸਮਾਗਮ ਉਨ੍ਹਾਂ ਦੀ ਬੇਮਿਸਾਲ ਦਲੇਰੀ, ਕੁਰਬਾਨੀ ਦੇ ਜਜ਼ਬੇ ਅਤੇ ਸਵੈ-ਮਾਣ ਨੂੰ ਇੱਕ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ‘’ਬਹਾਦਰੀ ਦੀ ਅਦੁੱਤੀ ਮਿਸਾਲ’ ਵਜੋਂ ਜਾਣੇ ਜਾਂਦੇ ਮਹਾਰਾਣਾ ਪ੍ਰਤਾਪ ਦਾ ਜੀਵਨ ਸਾਡੇ ਸਾਰਿਆਂ ਲਈ ਹਮੇਸ਼ਾ ਹੀ ਪ੍ਰੇਰਨਾ ਦਾ ਸਰੋਤ ਰਹੇਗਾ।
ਐਮਪੀ ਸੰਧੂ ਨੇ ਅੱਗੇ ਕਿਹਾ, ‘ਮਹਾਰਾਣਾ ਪ੍ਰਤਾਪ ਮਹਿਜ਼ ਇੱਕ ਇਤਿਹਾਸਕ ਸ਼ਖ਼ਸੀਅਤ ਹੀ ਨਹੀਂ, ਸਗੋਂ ਹਰ ਭਾਰਤੀ ਲਈ ਦਲੇਰੀ ਅਤੇ ਸਵੈ-ਮਾਣ ਦਾ ਪ੍ਰਤੀਕ ਹਨ। ਉਹ ਮੱਧਕਾਲੀ ਭਾਰਤ ਵਿੱਚ ਮੁਗ਼ਲ ਰਾਜ ਦੇ ਵਿਰੁੱਧ ਸਭ ਤੋਂ ਵੱਡੇ ਸੰਘਰਸ਼ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਹਨ। ਮਹਾਰਾਣਾ ਪ੍ਰਤਾਪ ਨੇ ਨਿੱਜੀ ਸਵਾਰਥ ਦੀ ਥਾਈਂ ਦ੍ਰਿੜ ਇਰਾਦਿਆਂ ਅਤੇ ਸੱਚੇ ਸੇਵਾ ਭਾਵ ਦੇ ਨਾਲ ਅਗਵਾਈ ਕੀਤੀ। ਮਾਤ-ਭੂਮੀ ਦੀ ਰੱਖਿਆ ਕਰਦਿਆਂ ਮਹਾਰਾਣਾ ਪ੍ਰਤਾਪ ਨੇ ਜਿਸ ਬਹਾਦਰੀ ਅਤੇ ਵੀਰਤਾ ਦਾ ਪ੍ਰਦਰਸ਼ਨ ਕੀਤਾ, ਉਹ ਅੱਜ ਵੀ ਸਾਡੇ ਦੇਸ਼ ਲਈ ਇੱਕ ਮਾਰਗ-ਦਰਸ਼ਕ ਵਜੋਂ ਕੰਮ ਕਰ ਰਹੀ ਹੈ। ਦੇਸ਼ ਨੂੰ ਸਮਰਪਿਤ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਦੀ ਗਾਥਾ ਅੱਜ ਵੀ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਹੈ ਅਤੇ ਮੁਸੀਬਤਾਂ ਵਿੱਚ ਹੌਸਲਾ ਛੱਡਣ ਦੀ ਥਾਂ ਆਪਣੇ ਅਸੂਲਾਂ ’ਤੇ ਦ੍ਰਿੜਤਾ ਨਾਲ ਖੜ੍ਹੇ ਰਹਿਣ ਲਈ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ।’
ਇਸਦੇ ਨਾਲ ਹੀ ਐਮਪੀ ਸੰਧੂ ਨੇ ਇਹ ਵੀ ਕਿਹਾ, ‘ਪੰਜਾਬ ਬਹਾਦਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਮਾਤ-ਭੂਮੀ ਦੀ ਸ਼ਾਨ ਲਈ ਜਿਊਣਾ ਸਿਖਾਇਆ ਹੈ ਅਤੇ ਦੇਸ਼ ਨੂੰ ਬਿਹਤਰ ਤੇ ਵਿਕਸਤ ਬਣਾਉਣ ਲਈ ਪ੍ਰੇਰਨਾ ਦਿੱਤੀ ਹੈ। ਆਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਦੇਸ਼ ਦੀ ਰੱਖਿਆ ਤੱਕ, ਪੰਜਾਬ ਨੇ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਅਨੁਸਾਰ ਦੇਸ਼ ਦੀ ਰਾਖੀ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ, ਜੋ ਅੱਜ ਵੀ ਦੇਸ਼ ਵਾਸੀਆਂ ਲਈ ਪ੍ਰੇਰਨਾ ਦਾ ਸੋਮਾ ਹਨ। ਇਸ ਲਈ, ਬਲਾਚੌਰ ਦੀ ਪਵਿੱਤਰ ਧਰਤੀ ’ਤੇ ਮਹਾਨ ਯੋਧੇ ਮਹਾਰਾਣਾ ਪ੍ਰਤਾਪ ਦੀ ਜਯੰਤੀ ਦਾ ਇਹ ਸਮਾਗਮ ਉਨ੍ਹਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਆਪਣੀ ਦਲੇਰੀ, ਦੇਸ਼ ਭਗਤੀ, ਲਾਸਾਨੀ ਸੈਨਿਕ ਹੁਨਰ ਅਤੇ ਅਟੱਲ ਸਵੈ-ਮਾਣ ਸਦਕਾ ਮੁਗ਼ਲ ਰਾਜ ਮੂਹਰੇ ਝੁਕਣ ਦੀ ਬਜਾਏ ਬੇਅੰਤ ਮੁਸ਼ਕਲਾਂ ਭਰਿਆ ਰਸਤਾ ਚੁਣਿਆ।’
Breaking News
- मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात
- मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की
- उत्कृष्ट कार्य करने वाली महिलाओं को सम्मानित करेगी हरियाणा सरकार: श्रुति चौधरी
- ग्रामीण क्षेत्रों में सड़कों का जाल मजबूत कर रही सरकार : रणबीर गंगवा
- प्रधानमंत्री नरेंद्र मोदी का सपना किसान को पारदर्शी तरीके से हाथ में मिले उसकी पॉलिसी : श्री श्याम सिंह राणा
- हरियाणा में साइबर सुरक्षा और डिजिटल बुनियादी ढांचे की मजबूती के लिए 738 करोड़ की दो परियोजनाओं को मंजूरी
- गुरुग्राम सहित पूरे एनसीआर में प्रदूषण नियंत्रण के उपायों की होगी क्लोज मॉनिटरिंग : राव नरबीर सिंह
- मुख्यमंत्री नायब सिंह सैनी ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया


