Close Menu
Rozana Desh PardeshRozana Desh Pardesh
    What's Hot

    ਸੀਐਮ ਮਾਨ ਨੇ ਕੇਜਰੀਵਾਲ ਅਤੇ ਸਿਸੋਦੀਆ ਦੀ ਮੌਜੂਦਗੀ ’ਚ ਰਵੀ ਸ਼ੰਕਰ ਨਾਲ ਕੀਤੀ ਮੁਲਾਕਾਤ

    August 30, 2026

    ‘ਮਨ ਕੀ ਬਾਤ’ ਵਿੱਚ ਪੀਐਮ ਮੋਦੀ ਨੇ ਨਸ਼ਾ-ਮੁਕਤ ਭਾਰਤ, ਮਹਿਲਾ ਸਸ਼ਕਤੀਕਰਨ ਤੇ ‘ਵੋਕਲ ਫ਼ਾਰ ਲੋਕਲ’ ’ਤੇ ਦਿੱਤਾ ਸੱਦਾ

    August 30, 2026

    ਉਜ਼ਬੇਕਿਸਤਾਨ ਦਾ ਪ੍ਰਧਾਨ ਮੰਤਰੀ ਮੋਦੀ ਲਈ ਸਭ ਤੋਂ ਉੱਚਾ ਸਨਮਾਨ

    August 30, 2026
    Facebook X (Twitter) Instagram YouTube
    Breaking News
    • ਸੀਐਮ ਮਾਨ ਨੇ ਕੇਜਰੀਵਾਲ ਅਤੇ ਸਿਸੋਦੀਆ ਦੀ ਮੌਜੂਦਗੀ ’ਚ ਰਵੀ ਸ਼ੰਕਰ ਨਾਲ ਕੀਤੀ ਮੁਲਾਕਾਤ
    • ‘ਮਨ ਕੀ ਬਾਤ’ ਵਿੱਚ ਪੀਐਮ ਮੋਦੀ ਨੇ ਨਸ਼ਾ-ਮੁਕਤ ਭਾਰਤ, ਮਹਿਲਾ ਸਸ਼ਕਤੀਕਰਨ ਤੇ ‘ਵੋਕਲ ਫ਼ਾਰ ਲੋਕਲ’ ’ਤੇ ਦਿੱਤਾ ਸੱਦਾ
    • ਉਜ਼ਬੇਕਿਸਤਾਨ ਦਾ ਪ੍ਰਧਾਨ ਮੰਤਰੀ ਮੋਦੀ ਲਈ ਸਭ ਤੋਂ ਉੱਚਾ ਸਨਮਾਨ
    • आईबीबीआई (IBBI) ने इन्सॉल्वेंसी प्रोफेशनल नवनीत गुप्ता को निलंबित किया!
    • केंद्रीय खेल मंत्री डॉ. मनसुख मांडविया ने मेजर ध्यानचंद राष्ट्रीय स्टेडियम में राष्ट्रीय खेल दिवस समारोह का नेतृत्व किया
    • केंद्रीय मंत्रीडॉ. जितेन्द्र सिंह ने जम्मू में 1,503 करोड़ रुपये की लागत से बनने वाली पीएमजीएसवाई सड़कों की आधारशिला रखी
    • केंद्रीय मंत्री डॉ. जितेंद्र सिंह ने रोकी जा सकने वाली दिव्यांगता की रोकथाम के लिए महिलाओं के बीच अधिक जागरूकता फैलाने का आह्वान किया
    • उपराष्ट्रपति श्री सी. पी. राधाकृष्णन ने बेंगलुरु में कर्नाटक के पूर्व मुख्यमंत्री श्री रामकृष्ण हेगड़े जी के जन्म शताब्दी समारोह में भाग लिया
    Sunday, August 30
    Facebook X (Twitter) Instagram YouTube
    Rozana Desh PardeshRozana Desh Pardesh
    Advertise With Us Epaper
    • ਮੁੱਖ ਪੰਨਾ
    • ਪੰਜਾਬ
    • ਹਰਿਆਣਾ
    • ਚੰਡੀਗੜ੍ਹ
    • ਰਾਸ਼ਟਰੀ
    • ਅੰਤਰਰਾਸ਼ਟਰੀ
    • ਵਪਾਰ
    • ਰਾਜਨੀਤੀ
    • ਮਨੋਰੰਜਨ
    • ਖੇਡਾਂ
    • ਟੈਕਨੋਲੋਜੀ
    • ਸੰਪਰਕ
    Rozana Desh PardeshRozana Desh Pardesh
    ਈ-ਪੇਪਰ
    Home»Punjab»ਪੰਜਾਬ ’ਚ ‘ਮਹਾਂ’ ਹੜਤਾਲ ਮੌਕੇ ਪਟਿਆਲਾ ਸਮੇਤ ਪੰਜਾਬ ਚ ਸਰਕਾਰੀ ਮੁਲਾਜ਼ਮਾਂ ਵੱਲੋਂ ਕੰਮਕਾਜ ਕੀਤਾ ਠੱਪ;
    Punjab

    ਪੰਜਾਬ ’ਚ ‘ਮਹਾਂ’ ਹੜਤਾਲ ਮੌਕੇ ਪਟਿਆਲਾ ਸਮੇਤ ਪੰਜਾਬ ਚ ਸਰਕਾਰੀ ਮੁਲਾਜ਼ਮਾਂ ਵੱਲੋਂ ਕੰਮਕਾਜ ਕੀਤਾ ਠੱਪ;

    August 27, 20265 Mins Read
    Share Facebook Twitter Telegram Email WhatsApp

    ਪੰਜਾਬ ਦੇ ਲਗਭਗ ਤਿੰਨ ਲੱਖ ਕਰਮਚਾਰੀ ਪਟਿਆਲਾ ਸਮੇਤ ਅੱਜ ਵੱਖ-ਵੱਖ ਮੰਗਾਂ ਦੇ ਸਮਰਥਨ ਵਿੱਚ ਹੜਤਾਲ ’ਤੇ ਰਹੇ ਤਿੰਨ ਲੱਖ ਪੱਚੀ ਹਜ਼ਾਰ ਪੈਨਸ਼ਨਰ ਵੀ ਹੜਤਾਲ ਦਾ ਸਮਰਥਨ ਕੀਤਾ! ਸਰਕਾਰੀ ਦਫ਼ਤਰਾਂ ਵਿੱਚ ਕੰਮ ਮੁਕੰਮਲ ਬੰਦ ਰਿਹਾ! ਜਦੋਂ ਕਿ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ। ਪਟਿਆਲਾ ਵਿਖ਼ੇ ਮੁਲਾਜ਼ਮਾਂ ਨੇ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਕੋਹਲੀ ਦੇ ਘਰ ਦਾ ਘੇਰਾਉ ਕਰ ਕੇ ਸਰਕਾਰ ਵਿਰੁੱਧ ਨਾਅਰੇ ਬਾਜ਼ੀ ਕੀਤੀ ਗਈ ਅਤੇ ਕਿਹਾ ਕਿ ਆਪ ਦੇ ਵਿਧਾਇਕਾਂ ਨੇਵਿਧਾਇਕ ਬਣ ਕੇ ਆਪਣੀਆਂ ਪੈਨਸ਼ਨਾਂ ਤਾਂ ਲਗਵਾ ਲਈਆਂ ਪਰੰਤੂ ਉਹਨਾਂ ਨੂੰ ਡੀ ਏ ਵਰਗੇ ਫਾਇਦੇ ਨਹੀਂ ਦਿੱਤੇ ਜਾ ਰਹੇ!ਵਿਧਾਇਕ ਕੋਹਲੀ ਨੇ ਮੁਜ਼ਾਹਰਾ ਕਰਦੇ ਮੁਲਾਜ਼ਮਾਂ ਨੂੰ ਪਾਣੀ ਪਿਲਾ ਕੇ ਠੰਡਾ ਕਰਨ ਕੋਸ਼ਿਸ਼ ਕਰਦੇ ਹੋਏ ਉਹਨਾਂਦੀਆਂ ਮੰਗਾਂ ਨੂੰ ਵਿਚਾਰਨ ਲਈ ਸਰਕਾਰ ਨਾਲ ਗੱਲ ਬਾਤ ਕਰਨਗੇ!ਅੱਜ ਦੇ ਬੰਦ ਦੌਰਾਨ ਹਾਲਾਂਕਿ, ਐਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਗਈਆਂ ਸਨ । ਹੜਤਾਲ ਦੇ ਵਿਚਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਗੱਲਬਾਤ ਲਈ ਕਰਮਚਾਰੀ ਸੰਗਠਨਾਂ ਦੇ 10 ਮੈਂਬਰੀ ਵਫ਼ਦ ਨੂੰ ਬੁਲਾਇਆ ਗਿਆ ਸੀ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਹੜਤਾਲ ਅਤੇ ਗੱਲਬਾਤ ਇੱਕੋ ਸਮੇਂ ਨਹੀ ਚੱਲ ਸਕਦੀ!ਮੁਲਾਜ਼ਮ ਮੁੱਖ ਮੰਤਰੀ ਨੂੰ ਉਡੀਦੇ ਰਹੇ ਪਰ ਜਦੋ ਗੱਲ ਬਾਤ ਲਈ ਨਿਰਧਾਰਿਤ ਸਮੇਂ ਤੇ ਨਾ ਪਹੁੰਚੇ ਤਾਂ ਮੁਲਾਜ਼ਮਾਂ ਦਾ ਗੁੱਸਾ ਹੋਰ ਵੱਧ ਗਿਆ ਅਤੇ ਉਹਨਾਂ ਵੱਲੋਂ ਸਰਕਾਰ ਵਿਰੁੱਧ ਜੰਮ ਕੇ ਨਾਹਰੇ ਬਾਜੀ ਕੀਤੀ
    ਆਊਟਪੇਸ਼ੈਂਟ ਅਤੇ ਚੋਣਵੇਂ ਸਰਜਰੀਆਂ ਬੰਦ
    ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਹੜਤਾਲ ਦੇ ਸਮਰਥਨ ਵਿੱਚ ਇੱਕ ਦਿਨ ਲਈ ਆਊਟਪੇਸ਼ੈਂਟ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ । ਅਨੁਸੂਚਿਤ ਚੋਣਵੇਂ ਸਰਜਰੀਆਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ । ਹਾਲਾਂਕਿ, ਐਮਰਜੈਂਸੀ ਸੇਵਾਵਾਂ, ਮੈਟਰਨਿਟੀ ਕੇਅਰ, ਐਮਰਜੈਂਸੀ ਸਰਜਰੀਆਂ, ਇਨਪੇਸ਼ੈਂਟਾਂ ਦਾ ਇਲਾਜ, ਪੋਸਟਮਾਰਟਮ ਅਤੇ ਫੋਰੈਂਸਿਕ ਮੈਡੀਕਲ ਜਾਂਚਾਂ ਜਾਰੀ ਰਹੀਆਂ ਡੱਬੀ ਪਟਿਆਲਾ ਪੰਜਾਬ ਮਹਾਂਬੰਦ ਦੌਰਾਨ ਪਟਿਆਲਾ ਸਮੇਤ ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੇ ਅੱਜ ਦੇ ਬੰਦ ਨੂੰ ਸਫਲ ਬਣਾਉਣ ਲਈ ਵੱਧ ਚੜ੍ਹਕੇ ਸਮੂਲਿਅਤ ਕੀਤੀ ਅਤੇ ਖੇਤਰੀ ਰੈਲੀ ਵਿੱਚ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
    ਇੱਥੇ ਸਮੂੰਹਕ ਤੌਰ ਤੇ ਡੀ ਸੀ ਦਫਤਰ ਸਿਖਿਆ ਦਫਤਰ ਤੋਂ ਇਲਾਵਾ ਵੱਖ ਵੱਖ ਦਫਤਰਾਂ ਅੱਗੇ ਧਰਨੇ ਦੇ ਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇ ਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ ਅਤੇ ਆਪ ਸਰਕਾਰ ਨੂੰ ਚਲਦੀ ਕਰਨ ਦਾ ਅਹਿਦ ਵੀ ਕੀਤਾ ਗਿਆ। ਮੁਜ਼ਾਜਮਾਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾ ਅਤੇ ਮੁੱਖ ਸੜਕਾਂ ਤੇ ਰੋਹ ਦਾਰ ਮੁਜਾਹਰੇ ਕਰ ਕੇ ਸਰਕਾਰ ਵਿਰੁੱਧ ਨਾਅਰੇ ਬਾਜ਼ੀ ਕਰਦੇਹੋਏ ਸਰਕਾਰ ਦੇ ਪੁਤਲੇ ਫੂਕੇ! ਇਸ ਸਮੇਂ ਵੱਡੀ ਗਿਣਤੀ ਵਿੱਚ ਵਿਸ਼ੇਸ਼ ਔਰਤਾਂ ਵੀ ਸ਼ਾਮਲ ਸਨ ਮਾਰਚ ਕਰਦੇ ਹੋਏ ਮੁਲਾਜਮ ਮੰਗ ਕਰ ਰਹੇ ਸਨ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਡੀ.ਏ. ਸਾਡਾ ਹੱਕ ਹੈ, ਸਮੁੱਚੇ ਕੱਚੇ ਕਰਮਚਾਰੀਆਂ ਨੂੰ ਬਿਨਾਂ ਸ਼ਰਤਾਂ ਤੇ ਪੱਕਾ ਕੀਤਾ ਜਾਵੇ, ਠੇਕੇਦਾਰੀ ਪ੍ਰਥਾ ਦਾ ਮੁਕੰਮਲ ਖਾਤਮਾ ਕੀਤਾ ਜਾਵੇ, ਕਰਮੀਆਂ ਤੇ ਪੱਕਾ ਕਰਨ ਸਮੇਂ ਆਉਟ ਸੋਰਸ ਸੇਵਾਵਾਂ ਵਿੱਚ ਸ਼ਾਮਲ ਕੀਤੀਆਂ ਜਾਣ, ਸਫਾਈ ਸੇਵਕਾਂ, ਸੀਵਰਮੈਨ ਤੇ ਸਮੁੱਚੇ ਚੌਥਾ ਦਰਜਾ ਕਰਮੀਆਂ ਤੇ ਵਿਦਿਅਕ ਯੋਗਤਾ ਤੇ ਉਮਰ ਦੀ ਸਮਾਂ ਸੀਮਾ ਦੀ ਸ਼ਰਤਾਂ ਖਤਮ ਕੀਤੀਆਂ ਜਾਣ, ਘੱਟੋ—ਘੱਟ ਤਨਖਾਹ ਸਕੇਲਾਂ ਸਮੇਤ ਭੱਤੇ ਦਿੱਤੇ ਜਾਣ, ਪਰਖ ਸਮਾਂ ਸਮਾਪਤ ਕੀਤਾ ਜਾਵੇ, ਚੌਥਾ ਦਰਜਾ ਚਾਰ ਕਰਮਚਾਰੀਆਂ ਨੂੰ 2011 ਤੋਂ ਮਿਲਦਾ ਇੱਕ ਵਿਸ਼ੇਸ਼ ਇੰਕਰੀਮੈਂਟ ਜ਼ੋ ਖੋਹਿਆ ਗਿਆ ਹੈ, ਸਮੇਤ ਖੋਹੇ ਸਾਰੇ ਭੱਤੇ ਬਹਾਲ ਕੀਤੇ ਜਾਣ, ਮੰਗ ਕੀਤੀ ਪਿਛਲੀ ਕਾਂਗਰਸ ਸਰਕਾਰ ਸਮੇਂ ਮੁਲਾਜਮਾਂ ਤੇ ਲਾਇਆ ਗਿਆ 200 ਰੁਪਏ ਜੱਜੀਆਂ ਟੈਕਸ ਵਾਪਸ ਲਿਆ ਜਾਵੇ, ਮਿਡ ਡੇ ਮੀਲ ਸਮੇਤ ਸਮੂਹ ਸਕੀਮ ਕਰਮੀਆਂ ਤੇ ਵੇਤਨ ਕਮਿਸ਼ਨ ਵਲੋਂ ਸੋਧੇ ਤਨਖਾਹ ਸਕੇਲ ਲਾਗੂ ਕੀਤੇ ਜਾਣ ਤੇ ਸੇਵਾਵਾਂ ਨਿਯਮਤ ਕੀਤੀਆਂ ਜਾਣ, ਪੰਜਾਬ ਦੇ ਲਗਭਗ 8000 (ਅੱਠ ਹਜਾਰ) ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕ 3000, ਚੌਂਕੀਦਾਰ 5000 ਰੁਪਏ ਤੇ ਨਿਯੁਕਤ ਕਰਕੇ ਸਮਾਜ ਦਾ ਆਰਥਿਕ ਸ਼ੋਸ਼ਣ ਖਤਮ ਕੀਤਾ ਜਾਵੇ ਅਤੇ ਰੈਗੂਲਰ ਭਰਤੀ ਕੀਤੀ ਜਾਵੇ, ਪਾਰਟ ਟਾਇਮ ਕਰਮੀਆਂ ਨੂੰ ਰੈਗੂਲਰ ਕੀਤਾ ਜਾਵੇ, ਸਮੁੱਚੇ ਵਿਭਾਗ ਵਿੱਚ ਚੌਥਾ ਦਰਜਾ ਮੁਲਾਜਮਾਂ ਦੀ 1992 ਤੋਂ ਬਾਅਦ ਭਰਤੀ ਨਹੀਂ ਕੀਤੀ ਜਾ ਰਹੀ, ਰੈਗੂਲਰ ਭਰਤੀ ਕੀਤੀ ਜਾਵੇ, ਵਿਭਾਗਾਂ ਦੇ ਪੁਨਗਰਠਨ ਦੌਰਾਨ ਖਤਮ ਕੀਤੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ, ਜੰਗਲਾਤ ਵਿਭਾਗ ਵਿਚ ਪੱਕੇ ਕੀਤੇ ਕਰਮੀਆਂ ਤੇ ਰੈਗੂਲਰ ਤਨਖਾਹ ਸਕੇਲ ਲਾਗੂ ਕੀਤੇ ਜਾਣ, 58 ਸਾਲ ਦੀ ਉਮਰ ਵਿੱਚ ਫਾਰਗ ਕਰਨ ਦੀ ਸ਼ਰਤ ਖਤਮ ਕੀਤੀ ਜਾਵੇ, ਜਗਲਾਤ, ਜੰਗਲੀ ਜੀਵ, ਬਾਗਬਾਨੀ, ਲੋਕ ਨਿਰਮਾਣ ਵਿਭਾਗ ਵਿਚਲੇ ਕੱਚੇ ਕਰਮੀਆਂ ਦੀਆ ਤਨਖਾਹਾਂ ਜਾਰੀ ਕੀਤੀਆਂ ਜਾਣ, ਪਸ਼ੂ ਪਾਲਣ, ਸਿਹਤ ਵਿਭਾਗ ਵਿਚਲੇ ਆਊਟ ਸੋਰਸ ਕਰਮੀਆਂ ਨੂੰ ਵਿਭਾਗ ਵਿੱਚ ਮਰਜ ਕੀਤਾ ਜਾਵੇ, ਕਾਲਜਾਂ ਵਿਚਲੇ ਸਮੁੱਚੇ ਕੱਚੇ ਕਰਮੀਆਂ / ਫੰਡਾਂ ਅਧੀਨ ਕੰਮ ਕਰਦੇ ਕਰਮੀਆਂ ਨੂੰ ਪੱਕਾ ਕੀਤਾ ਜਾਵੇ ਅਤੇ ਆਰਥਿਕ ਸ਼ੋਸ਼ਣ ਖਤਮ ਕਰਨ ਦੀ ਮੰਗ ਵੀ ਕੀਤੀ ਗਈ। ਬਰਾਬਰ ਕੰਮ ਬਰਾਬਰ ਤਨਖਾਹਾਂ ਲਾਗੂ ਕੀਤੀ ਜਾਵੇ, ਪੈਨਸ਼ਨਰਾਂ ਤੇ 2.59 ਦਾ ਗੁਣਖੰਡ ਲਾਗੂ ਕੀਤਾ ਜਾਵੇ। ਏ.ਸੀ.ਪੀ. ਬਹਾਲ ਕੀਤੀ ਜਾਵੇ ਆਦਿ ਇਸ਼ੂ ਸ਼ਾਮਲ ਹਨ।
    ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਰਾਮ ਲਾਲ ਰਾਮਾ, ਸ਼ਿਵ ਚਰਨ, ਇੰਦਰਪਾਲ ਵਾਲਿਆ ਰਾਮ ਪ੍ਰਸਾਦ ਸਹੋਤਾ, ਸੂਰਜਪਾਲ ਯਾਦਵ, ਪ੍ਰਕਾਸ਼ ਲੁਬਾਣਾ ਪ੍ਰਧਾਨ ਫੈਡਰੇਸ਼ਨ, ਨਰੰਗ ਸਿੰਘ, ਹਾਜ਼ਰ ਸਨ
    ਪਟਿਆਲਾ ’ਚ ਹੜਤਾਲ ਕਾਰਨ ਕਈ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਪ੍ਰਭਾਵਿਤ ਹੋਇਆ ਅਤੇ ਦਫ਼ਤਰ ਸੁੰਨੇ ਪਏ ਨਜ਼ਰ ਆਏ ਕਰਮਚਾਰੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ। ਦੱਸ ਦਈਏ ਕਿ ਪੰਜਾਬ ਵਿੱਚ ਸਰਕਾਰੀ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਹਾਂ ਹੜਤਾਲ ਦੀ ਕਾਲ ਦਿੱਤੀ ਗਈ ਸੀ । ਹੜਤਾਲ ਦੌਰਾਨ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ ਦੇ ਬਾਹਰ ਕਰਮਚਾਰੀ ਸਰਕਾਰ ਖ਼?ਲਾਫ਼ ਪ੍ਰਦਰਸ਼ਨ ਕਰਦੇ ਨਜ਼ਰ ਆਏ
    ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਮਹਾਂ ਹੜਤਾਲ ਦੇ ਚੱਲਦੇ ਨਾਭਾ ਦੇ ਸਿਵਲ ਹਸਪਤਾਲ ਦਾ ਕੰਮਕਾਜ ਪ੍ਰਭਾਵਿਤ ਹੋਏ ਹਨ। ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
    ਇਨ੍ਹਾਂ ਤੋਂ ਇਲਾਵਾ ਸਮਾਣਾ ਦੇ ਸਰਕਾਰੀ ਹਸਪਤਾਲ ’ਚ ਵੀ ਕਾਫੀ ਖੱਜਲ ਖੁਆਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜਤਾਲ ਕਾਰਨ ਹਸਪਤਾਲ ’ਚ ਆਏ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ।

    Share. Facebook Twitter Pinterest Email WhatsApp

    Related Posts

    ਸੀਐਮ ਮਾਨ ਨੇ ਕੇਜਰੀਵਾਲ ਅਤੇ ਸਿਸੋਦੀਆ ਦੀ ਮੌਜੂਦਗੀ ’ਚ ਰਵੀ ਸ਼ੰਕਰ ਨਾਲ ਕੀਤੀ ਮੁਲਾਕਾਤ

    August 30, 2026

    ‘ਮਨ ਕੀ ਬਾਤ’ ਵਿੱਚ ਪੀਐਮ ਮੋਦੀ ਨੇ ਨਸ਼ਾ-ਮੁਕਤ ਭਾਰਤ, ਮਹਿਲਾ ਸਸ਼ਕਤੀਕਰਨ ਤੇ ‘ਵੋਕਲ ਫ਼ਾਰ ਲੋਕਲ’ ’ਤੇ ਦਿੱਤਾ ਸੱਦਾ

    August 30, 2026

    ਉਜ਼ਬੇਕਿਸਤਾਨ ਦਾ ਪ੍ਰਧਾਨ ਮੰਤਰੀ ਮੋਦੀ ਲਈ ਸਭ ਤੋਂ ਉੱਚਾ ਸਨਮਾਨ

    August 30, 2026
    Add A Comment
    Leave A Reply Cancel Reply

    Join Us
    • Facebook
    • Twitter
    • Instagram
    • YouTube
    https://rozanadeshpardesh.com/wp-content/uploads/2026/05/01-05-2026.pdf
    • Business
    • Chandigarh
    • Entertainment
    • Haryana
    • International
    • National
    • Politics
    • Punjab
    • Sports
    • Technology
    Latest News

    ਸੀਐਮ ਮਾਨ ਨੇ ਕੇਜਰੀਵਾਲ ਅਤੇ ਸਿਸੋਦੀਆ ਦੀ ਮੌਜੂਦਗੀ ’ਚ ਰਵੀ ਸ਼ੰਕਰ ਨਾਲ ਕੀਤੀ ਮੁਲਾਕਾਤ

    August 30, 2026

    ‘ਮਨ ਕੀ ਬਾਤ’ ਵਿੱਚ ਪੀਐਮ ਮੋਦੀ ਨੇ ਨਸ਼ਾ-ਮੁਕਤ ਭਾਰਤ, ਮਹਿਲਾ ਸਸ਼ਕਤੀਕਰਨ ਤੇ ‘ਵੋਕਲ ਫ਼ਾਰ ਲੋਕਲ’ ’ਤੇ ਦਿੱਤਾ ਸੱਦਾ

    August 30, 2026

    ਉਜ਼ਬੇਕਿਸਤਾਨ ਦਾ ਪ੍ਰਧਾਨ ਮੰਤਰੀ ਮੋਦੀ ਲਈ ਸਭ ਤੋਂ ਉੱਚਾ ਸਨਮਾਨ

    August 30, 2026

    आईबीबीआई (IBBI) ने इन्सॉल्वेंसी प्रोफेशनल नवनीत गुप्ता को निलंबित किया!

    August 30, 2026

    केंद्रीय खेल मंत्री डॉ. मनसुख मांडविया ने मेजर ध्यानचंद राष्ट्रीय स्टेडियम में राष्ट्रीय खेल दिवस समारोह का नेतृत्व किया

    August 29, 2026
    Facebook X (Twitter) WhatsApp Instagram YouTube

    About

    Welcome to Rojana Desh Pardesh, your trusted source for real-time news, in-depth analysis, and insightful stories from around the world. We cover politics, technology, business, entertainment, and more—bringing you accurate and fact-checked updates 24/7. Stay informed, stay ahead!

    Quick Links

    • Home
    • About Us
    • Epaper
    • Advertise With Us
    • Classified
    • Contact Us

    Categories

    • Punjab
    • National
    • International
    • Business
    • Politics
    • Entertainment
    • Sports

    Latest News

    ਸੀਐਮ ਮਾਨ ਨੇ ਕੇਜਰੀਵਾਲ ਅਤੇ ਸਿਸੋਦੀਆ ਦੀ ਮੌਜੂਦਗੀ ’ਚ ਰਵੀ ਸ਼ੰਕਰ ਨਾਲ ਕੀਤੀ ਮੁਲਾਕਾਤ

    August 30, 2026

    ‘ਮਨ ਕੀ ਬਾਤ’ ਵਿੱਚ ਪੀਐਮ ਮੋਦੀ ਨੇ ਨਸ਼ਾ-ਮੁਕਤ ਭਾਰਤ, ਮਹਿਲਾ ਸਸ਼ਕਤੀਕਰਨ ਤੇ ‘ਵੋਕਲ ਫ਼ਾਰ ਲੋਕਲ’ ’ਤੇ ਦਿੱਤਾ ਸੱਦਾ

    August 30, 2026

    © 2026 Razana Desh Pardesh. All Rights Reserved 

    • Privacy Policy
    • Terms & Conditions

    Type above and press Enter to search. Press Esc to cancel.