ਅਥਲੈਟਿਕਸ ਦੀ ਦੁਨੀਆ ਵਿੱਚ ਟ੍ਰਿਪਲ ਜੰਪ ਇੱਕ ਬਹੁਤ ਹੀ ਟੈਕਨੀਕਲ ਅਤੇ ਮੁਸ਼ਕਲ ਖੇਡ ਮੰਨੀ ਜਾਂਦੀ ਹੈ। ਜਿੱਥੇ ਲਾਂਗ ਜੰਪ ਵਿੱਚ ਖਿਡਾਰੀ ਨੂੰ ਸਿਰਫ ਇੱਕ ਛਾਲ ਲਗਾਉਣੀ ਪੈਂਦੀ ਹੈ, ਉੱਥੇ ਟ੍ਰਿਪਲ ਜੰਪ ਵਿੱਚ ਖਿਡਾਰੀ ਨੂੰ ਤਿੰਨ ਪੜਾਵਾਂ ਵਿੱਚ ਸੰਤੁਲਨ, ਤਾਕਤ ਅਤੇ ਰਫ਼ਤਾਰ ਨਾਲ ਜੰਪ ਪੂਰੀ ਕਰਨੀ ਪੈਂਦੀ ਹੈ। ਇਹੀ ਕਾਰਨ ਹੈ ਕਿ ਇਸ ਖੇਡ ਨੂੰ ਅਥਲੈਟਿਕਸ ਦੀਆਂ ਸਭ ਤੋਂ ਚੁਣੌਤੀਪੂਰਨ ਇਵੈਂਟਾਂ ਵਿੱਚ ਗਿਣਿਆ ਜਾਂਦਾ ਹੈ।
ਪੰਜਾਬ ਲਈ ਮਾਣ ਵਾਲੀ ਗੱਲ ਉਸ ਵੇਲੇ ਬਣੀ ਜਦੋਂ ਰਾਂਚੀ ਵਿੱਚ ਹੋਈਆਂ 29ਵੀਂ ਨੈਸ਼ਨਲ ਸੀਨੀਅਰ ਅਥਲੈਟਿਕਸ ਫੈਡਰੇਸ਼ਨ ਕੱਪ 2026 ਵਿੱਚ ਪੰਜਾਬ ਦੀ ਹੋਣਹਾਰ ਧੀ ਨਿਹਾਰਿਕਾ ਵਸ਼ਿਸ਼ਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 13.64 ਮੀਟਰ ਦੀ ਛਾਲ ਮਾਰ ਕੇ ਨਵਾਂ ਰਾਸ਼ਟਰੀ ਰਿਕਾਰਡ ਆਪਣੇ ਨਾਮ ਕਰ ਲਿਆ। ਇਸ ਇਤਿਹਾਸਕ ਪ੍ਰਦਰਸ਼ਨ ਨਾਲ ਨਿਹਾਰਿਕਾ ਨੇ ਨੈਸ਼ਨਲ ਚੈਂਪੀਅਨ ਬਣ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਇਹ ਨਿਹਾਰਿਕਾ ਦੀ ਲਗਾਤਾਰ ਦੂਜੀ ਵੱਡੀ ਕਾਮਯਾਬੀ ਹੈ। ਪਿਛਲੇ ਸਾਲ 2025 ਵਿੱਚ ਵੀ ਉਸ ਨੇ 13.37 ਮੀਟਰ ਦਾ ਜੰਪ ਲਗਾ ਕੇ ਨੈਸ਼ਨਲ ਖਿਤਾਬ ਆਪਣੇ ਨਾਮ ਕੀਤਾ ਸੀ। ਹੁਣ ਆਪਣੇ ਹੀ ਰਿਕਾਰਡ ਨੂੰ ਪਿੱਛੇ ਛੱਡਦਿਆਂ ਉਸ ਨੇ ਇੱਕ ਨਵੀਂ ਉੱਚਾਈ ਛੂਹ ਲਈ ਹੈ।
ਮੋਹਾਲੀ ਦੀ ਰਹਿਣ ਵਾਲੀ ਨਿਹਾਰਿਕਾ ਵਸ਼ਿਸ਼ਟ ਕਈ ਸਾਲਾਂ ਤੋਂ ਭਾਰਤ ਦੀ ਨੁਮਾਇੰਦਗੀ ਕਰਦਿਆਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਂਦੀ ਆ ਰਹੀ ਹੈ। ਯੂ.ਏ.ਈ. ਵਿੱਚ ਹੋਈ ਅਥਲੈਟਿਕਸ ਮੀਟ ਵਿੱਚ ਉਸ ਨੇ ਕਾਂਸੀ ਦਾ ਤਮਗਾ ਜਿੱਤ ਕੇ ਵੀ ਦੇਸ਼ ਦਾ ਮਾਣ ਵਧਾਇਆ ਸੀ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


