ਪੰਜਾਬ ਵਿੱਚ ਲੁੱਟਾਂ ਖੋਹਾਂ ਦੀ ਵਾਰਦਾਤਾਂ ਆਮ ਹੋ ਗਈਆਂ ਹਨ ਪਰ ਹੁਣ ਲੁੱਟ ਖੋਹ ਦੀ ਵਾਰਦਾਤ ਦੀ ਸ਼ਿਕਾਇਤ ਕਰਨਾ ਵੀ ਇੱਕ ਗੁਨਾਹ ਬਣ ਗਿਆ ਹੈ ਘਟਨਾ 17 ਸਤੰਬਰ ਰਾਤ ਦੀ ਹੈ ਨਾਭਾ ਦੇ ਪਿੰਡ ਬੋੜਾ ਕਲਾ ਦੀ ਹੈ ਜਿੱਥੇ ਗੁਰਵਿੰਦਰ ਸਿੰਘ ਨਾਮ ਦੇ ਇੱਕ ਮਜ਼ਦੂਰ ਪਰਿਵਾਰ ਜਦੋਂ ਆਪਣੀ ਤਨਖਾਹ ਫੈਕਟਰੀ ਤੋਂ ਲੈ ਕੇ ਆਪਣੇ ਘਰ ਨੂੰ ਵਾਪਸ ਜਾਣ ਲੱਗਾ ਤਾਂ ਨਾਭਾ ਦੇ ਨਜ਼ਦੀਕ ਤਿੰਨ ਨਕਾਬਪੋਸ਼ ਹਥਿਆਰ ਬੰਧ ਲੁਟੇਰਿਆਂ ਨੇ ਉਸਨੂੰ ਅਤੇ ਉਸਦੀ ਪਤਨੀ ਨੂੰ ਲੁੱਟ ਲਿਆ ਜਿਸ ਕੋਲੋਂ 25800 ਰੁਪਆ ਤਨਖਾਹ ਦਾ ਲੁਟੇਰੇ ਨਾਲ ਲੈ ਗਏ ਲੁੱਟ ਦੀ ਵਾਰਦਾਤ ਨੂੰ ਪੀੜਿਤ ਮਜ਼ਦੂਰ ਨੇ ਆਪਣੇ ਪਰਿਵਾਰ ਨੂੰ ਦੱਸੀ ਜਿਸ ਦੀ ਸ਼ਿਕਾਇਤ ਥਾਣਾ ਸਦਰ ਪੁਲਿਸ ਨੂੰ 18 ਸਤੰਬਰ ਨੂੰ ਕੀਤੀ ਗਈ ਇਸ ਮਸਲੇ ਤੇ ਨੰਬਰਦਾਰ ਯੂਨੀਅਨ ਵੱਲੋਂ ਪੁਲਿਸ ਨੂੰ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਇਹ ਚੇਤਾਵਨੀ ਦਿੱਤੀ ਗਈ ਕਿ ਜੇਕਰ ਲੁਟੇਰਿਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਤਾਂ ਰੋਸ ਧਰਨਾ ਦਿੱਤਾ ਜਾਵੇਗਾ
ਲੁਟੇਰੇ ਆਪਣੀ ਸ਼ਿਕਾਇਤ ਤੋਂ ਇਨਾ ਜਿਆਦਾ ਗੁੱਸੇ ਵਿੱਚ ਆਏ ਕਿ ਉਸ ਗਰੀਬ ਮਜ਼ਦੂਰ ਗੁਰਵਿੰਦਰ ਸਿੰਘ ਅਤੇ ਉਸਦੀ ਧੀ ਗੁਰ ਸਿਮਰਨ ਕੌਰ ਦੇ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਅੱਜ 19 ਸਤੰਬਰ ਦੀ ਸਵੇਰੇ 8 ਵਜੇ ਦੇ ਕਰੀਬ ਜਦੋਂ ਗੁਰਵਿੰਦਰ ਸਿੰਘ ਆਪਣੀ ਧੀ ਦਾ ਨਾਲ ਲੱਗਦੇ ਪਿੰਡ ਕੋਟਲਾ ਵਿਖੇ ਹੱਥਹੋਲਾ ਕਰਵਾ ਕੇਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਉਹੀ ਹਥਿਆਰ ਬੰਦ ਲੁਟੇਰੇ ਜਿਨਾਂ ਨੇ ਆਪਣਾ ਮੂੰਹ ਪਰਨੇ ਨਾਲ ਢੱਕ ਕੇ ਰੱਖਿਆ ਲੁਟੇਰਿਆਂ ਨੇ ਪੀੜਤ ਗੁਰਵਿੰਦਰ ਸਿੰਘ ਨੂੰ ਘੇਰਿਆ ਅਤੇ ਕਿਹਾ ਕੀ ਉਸਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਜਿਸਦਾ ਸਬਕ ਸਿਖਾਣ ਉਹ ਆਏ ਹਨ ਜਦੋਂ ਉਹ ਉਸਦੇ ਉੱਪਰ ਹਮਲਾ ਕਰਨ ਲੱਗੇ ਤਾਂ ਗੁਰਵਿੰਦਰ ਸਿੰਘ ਤਾਂ ਮਾਮੂਲੀ ਸੱਟਾਂ ਦੇ ਨਾਲ ਬਚ ਗਿਆ ਪਰ ਉਸਦੇ ਨਾਲ ਚਾਰ ਸਾਲ ਦੀ ਮਾਸੂਮ ਧੀ ਦੇ ਗਲ ਦੇ ਉੱਪਰ ਕਿਰਚਨੋਮਾ ਤੇਜ ਤਲ ਹਥਿਆਰ ਲੱਗਿਆ ਜਿਸ ਨੂੰ ਪਹਿਲਾਂ ਨਾਭਾ ਫਿਰ ਪਟਿਆਲਾ ਤੇ ਫਿਲਹਾਲ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਜਿੱਥੇ ਹਾਲਤ ਉਸ ਦੀ ਗੰਭੀਰ ਦੱਸੀ ਜਾ ਰਹੀ ਹੈ । ਪਰ ਸਵਾਲ ਇਹ ਪੈਂਦਾ ਹੁੰਦਾ ਹੈ ਕਿ ਹੁਣ ਪੰਜਾਬ ਵਿੱਚ ਲੋਕ ਕਦੋਂ ਸੁਰੱਖਿਤ ਹੋਣਗੇ ਜੇਕਰ ਕਿਸੇ ਲੁਟੇਰੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਵੀ ਜਾਂਦਾ ਹੈ ਤਾਂ ਕੀ ਉਸਦੀ ਸ਼ਿਕਾਇਤ ਕਰਨਾ ਵੀ ਪੰਜਾਬ ਵਿੱਚ ਗੁਨਾਹ ਹੋ ਗਿਆ ਹੈ
ਇਸ ਸਬੰਧੀ ਗੱਲ ਕਰਦੇ ਹੋਏ ਪੀੜਿਤ ਬੱਚੀ ਦੇ ਦਾਦਾ ਹਾਕਮ ਸਿੰਘ , ਅਤੇ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਦੀ ਘਟਨਾ ਇਹ ਨਾਭਾ ਵਿਖੇ ਵਾਪਰੀ ਹੈ ਉਸ ਤੋਂ ਜਾਪਦਾ ਹੈ ਕਿ ਪੰਜਾਬ ਵਿੱਚ ਜੰਗਲ ਰਾਜ ਹੈ ਉਹਨਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਸਰੇਆਮ ਲੁੱਟਣਾ ਅਤੇ ਹਮਲਾ ਕਰਨਾ ਨਹੀਂ ਵਿਖਦਾ ਸੀ ਪਰ ਹੁਣ ਤਾਂ ਘਰ ਤੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ ਉਹਨਾਂ ਕਿਹਾ ਕਿ ਜੇਕਰ ਪੁਲਿਸ ਪਹਿਲਾਂ ਹੀ ਲੁਟੇਰਿਆਂ ਨੂੰ ਫੜ ਲੈਂਦੀ ਤਾਂ ਇਸ ਤਰ੍ਹਾਂ ਸਰੇਆਮ ਉਨਾਂ ਦੇ ਉੱਪਰ ਜਾਨਲੇਵਾ ਹਮਲਾ ਨਾ ਕੀਤਾ ਜਾਂਦਾ ਪੀੜਤ ਬੱਚੀ ਦੇ ਦਾਦਾ ਹਾਕਮ ਸਿੰਘ ਨੇ ਦੱਸਿਆ ਕਿ ਲੁਟੇਰੇ ਜਾਂਦੇ ਜਾਂਦੇ ਇਹ ਵੀ ਕਹਿ ਕੇ ਗਏ ਹਨ ਕਿ ਉਹ ਤਾਂ ਵਿਧਾਇਕ ਦੇਵ ਮਾਨ ਤੋਂ ਨਹੀਂ ਡਰਦੇ ਤੁਸੀਂ ਕਿਸ ਤਰ੍ਹਾਂ ਡਰਾ ਲਵੋਗੇ ਇਸ ਸਾਰੇ ਮਸਲੇ ਤੇ ਡੀਐਸਪੀ ਨਾਭਾ ਗੁਰਿੰਦਰ ਸਿੰਘ ਬੱਲ,ਐਸ ਐਚ ਓ ਸਦਰ ਜਸਪ੍ਰੀਤ ਸਿੰਘ ਕਾਹਲੋਂ ਅਤੇ ਕਤਵਾਲੀ ਇੰਚਾਰਜ ਅਮਨਦੀਪ ਬਰਾੜ ਮੌਕੇ ਤੇ ਪਹੁੰਚੇ ਜਿਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਜਦੋਂ ਗੁਰਵਿੰਦਰ ਸਿੰਘ ਆਪਣੀ ਤਨਖਾਹ ਲੈ ਕੇ ਆਪਣੇ ਘਰ ਜਾਣ ਲੱਗਾ ਤਾਂ 17 ਸਤੰਬਰ ਦੀ ਰਾਤ ਨੂੰ ਤਿੰਨ ਮੋਟਰਸਾਈਕਲ ਲੁਟੇਰਿਆਂ ਨੇ ਲੁੱਟਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਅੱਜ ਸਵੇਰੇ ਜਦੋਂ ਗੁਰਵਿੰਦਰ ਸਿੰਘ ਆਪਣੀ ਧੀ ਦਾ ਹੱਥਹੋਲਾ ਕਰਾ ਕੇ ਵਾਪਸ ਆਪਣੇ ਪਿੰਡ ਆ ਰਿਹਾ ਸੀ ਤਾਂ ਉਹੀ ਲੁਟੇਰਿਆਂ ਨੇ ਘੇਰ ਕੇ ਉਸ ਉੱਪਰ ਜਾਣ ਲੇਵਾ ਹਮਲਾ ਕੀਤਾ ਹਮਲੇ ਦੌਰਾਨ ਚਾਰ ਸਾਲ ਦੀ ਮਾਸੂਮ ਗੁਰਸਿਮਰਨ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜੋ ਇਸ ਸਮੇਂ ਪੀਜੀਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ ਉਹਨਾਂ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਤੇ ਧਾਰਾ 307 ਅਧੀਨ ਮਾਮਲਾ ਦਰਜ ਕਰ ਲਿਆ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
Breaking News
- ਅਮਨ ਅਰੋੜਾ ਵੱਲੋਂ 5,600 ਵਿਦਿਆਰਥੀਆਂ ਨੂੰ ਸਕੂਲੀ ਬੈਗਾਂ ਦੀ ਵੰਡ; ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
- ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਈਸਾਪੁਰ ਦੇ 200 ਪਰਿਵਾਰਾਂ ਨੂੰ ਮਿਲੇ ਮਾਲਕੀ ਹੱਕ
- ਧੂਰੀ ਨੇਤਰ ਬੈਂਕ ਸੰਮਤੀ ਅਤੇ ਨਿਸ਼ਕਾਮ ਸੇਵਾ ਸਭਾ ਨੇ ਅੱਖਾਂ ਦਾ 39ਵਾਂ ਵਿਸ਼ਾਲ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ
- ਡੀ.ਜੀ.ਪੀ. ਐਮ.ਐਫ. ਫਾਰੂਕੀ ਭਾਰਤੀ ਚੌਕਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਚੁਣੇ ਗਏ ਪ੍ਰਧਾਨ
- ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ-2026 ਤਹਿਤ ਸੁਖਦੇਵ ਮਾਦਪੁਰੀ ਯਾਦਗਾਰੀ ਸਮਾਗਮ ਅਤੇ ਸਾਹਿਤਕ ਵਿਚਾਰ-ਚਰਚਾ ਕਰਵਾਈ ਗਈ
- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 2 ਅਤੇ 3 ਦਸੰਬਰ ਨੂੰ ਮੀਟ, ਅੰਡੇ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ
- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਘੋੜਸਵਾਰੀ ਮੇਲਾ-3 ਦੇ ਦੂਜੇ ਦਿਨ ਪੱਲਣਪੁਰ ਵਿਖੇ ਸ਼ਿਰਕਤ
- ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ: ਮਾਨ ਸਰਕਾਰ ਵੱਲੋਂ 29 ਨਵੰਬਰ ਨੂੰ ਵਾਰਾਣਸੀ ਵਿਖੇ ਕਰਵਾਇਆ ਜਾਵੇਗਾ ਮਹਾਨ ਕੀਰਤਨ ਸਮਾਗਮ


