ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਜਿਲਾ ਕਮੇਟੀਆਂ ਦੀ ਮੀਟਿੰਗ ਹੋਈ ਮੀਟਿੰਗ ਦੀ ਪ੍ਰਧਾਨਗੀ ਸ੍ਰੀ ਮੋਦ ਨਾਥ ਸ਼ਰਮਾ ਨੇ ਕੀਤੀ। ਮੀਟਿੰਗ ਵਿੱਚ ਕੰਟਰੈਕਟ, ਟੈਂਪਰੇਰੀ, ਐਡਹਾਕ, ਵਰਕਚਾਰਜ, ਡੇਲੀਵੇਜਿਜ਼, ਆਊਟ ਸੋਰਸ ਅਤੇ ਪਾਰਟ ਟਾਇਮ ਕਰਮੀ ਜ਼ੋ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ਦੀਆਂ ਸੇਵਾਵਾਂ ਰੈਗੂਲਰ ਕਰਨ, ਉੱਚ ਅਦਾਲਤਾਂ ਦੇ ਫੈਸਲਿਆਂ ਦੀ ਰੋਸ਼ਨੀ ਵਿੱਚ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਵਰਗੇ ਇਸ਼ੂ ਤੇ ਪੁਰਾਣੀ ਪੈਨਸ਼ਨ ਬਹਾਲੀ, ਮਹਿੰਗਾਈ ਭੱਤਾ ਤੇ ਇਸ ਦਾ ਬਕਾਇਆ ਜਾਰੀ ਕਰਨ ਵਰਗੀਆਂ ਲੰਬਿਤ ਮੰਗ ਨੂੰ ਲੈ ਕੇ ਪੜਾਅਵਾਰ ਧਰਨੇ ਦੇਣ ਦਾ ਫੈਸਲਾ ਕੀਤਾ, ਇਸ ਵਿੱਚ ਮਿਤੀ 04—06—2026 ਨੂੰ ਪੰਜਾਬ ਲੋਕ ਨਿਰਮਾਣ ਵਿਭਾਗ (ਇਮਾਰਤਾ ਤੇ ਸੜਕਾਂ) ਵਿਭਾਗ ਦੇ ਬਿਜਲੀ, ਸਿਵਲ ਅਤੇ ਬਾਗਬਾਨੀ ਆਦਿ ਵਿੰਗਾ ਦੇ ਕਰਮੀਆਂ ਵੱਲੋਂ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਵਿਖੇ, ਮਿਤੀ 10 ਜੂਨ ਨੂੰ ਵਣ ਭਵਨ ਮੋਹਾਲੀ ਵਿਖੇ ਧਰਨੇ ਦਿੱਤੇ ਜਾਣਗੇ ਤੇ ਰੈਲੀ ਕੀਤੀਆਂ ਜਾਣਗੀਆਂ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਅਨੁਸਾਰ ਮਿਤੀ 07 ਜੂਨ ਨੁੰ ਆਲ ਇੰਡੀਆ ਕਲਾਸ ਫੋਰਥ ਇੰਪਲਾਈਜ਼ ਫੈਡਰੇਸ਼ਨ ਵਲੋਂ ਕੇਂਦਰ ਸਰਕਾਰ ਦੀਆਂ ਮੁਲਾਜਮ—ਮਜਦੂਰ ਮਾਰੂ ਨੀਤੀਆਂ ਵਿਰੁੱਧ ਜੰਤਰ—ਮੰਤਰ ਨਵੀਂ ਦਿੱਲੀ ਵਿਖੇ ਧਰਨਾ ਦਿੱਤਾ ਜਾਵੇਗਾ। ਇਹਨਾ ਆਗੂਆਂ ਨੇ ਕਿਹਾ ਕਿ ਐਕਸ਼ਨ ਮੌਜੂਦਾ ਸਰਕਾਰ ਦੀ ਵਿਧਾਇਗੀ ਤਕ ਚਲਦੇ ਰਹਿਣਗੇ। ਇਹਨਾ ਕਿਹਾ ਕਿ ਮਰਹੂਮ ਕਾ: ਸੱਜਣ ਸਿੰਘ ਜੀ ਦੇ ਛੇਵੀਂ ਬਰਸੀ ਮੰਗ ਹਫਤੇ ਦੇ ਤੌਰ ਤੇ ਮਨਾਉਣ ਲਈ ਯੂਨੀਅਨ ਦੇ ਸਾਰੇ ਜਿਲ੍ਹਾ ਪ੍ਰਧਾਨਾਂ ਤੇ ਆਹੁਦੇਦਾਰਾਂ ਦੀ ਮੀਟਿੰਗ ਮਿਤੀ 03 ਜੂਨ ਨੂੰ ਪਟਿਆਲਾ ਵਿਖੇ ਸਵੇਰੇ 11:00 ਵਜੇ ਕੀਤੀ ਜਾ ਰਹੀ ਹੈ, ਜਿਸ ਵਿੱਚ ਪੜਾਅਵਾਰ ਐਕਸ਼ਨ ਪ੍ਰੋਗਰਾਮ ਉਲੀਕੇ ਜਾਣਗੇ।
ਮੀਟਿੰਗ ਵਿੱਚ ਜ਼ੋ ਹੋਰ ਜਿਲਾ ਤੇ ਵਿਭਾਗੀ ਆਗੂ ਸ਼ਾਮਲ ਸਨ ਉਨ੍ਹਾਂ ਵਿੱਚ ਸਰਵ ਸ੍ਰੀ ਉਂਕਾਰ ਸਿੰਘ ਦਮਨ, ਸ਼ਿਵ ਚਰਨ, ਸਤਨਾਮ ਸਿੰਘ, ਹਰਦੀਪ ਸਿੰਘ, ਗੁਰਿੰਦਰ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਇੰਦਰਪਾਲ ਵਾਲਿਆ, ਸਤਿਨਰਾਇਣ ਗੋਨੀ, ਰਾਜਾ, ਜ਼ਸਵਿੰਦਰ ਸਿੰਘ ਲੁਬਾਣਾ, ਸੁਖਵਿੰਦਰ ਕੌਰ, ਦਿਆ ਸ਼ੰਕਰ ਸ਼ਰਮਾ, ਧਰਮਿੰਦਰ, ਅਮਰ ਸਿੰਘ, ਕਾਂਸ਼ੀ ਰਾਮ, ਪ੍ਰਦੀਪ ਕੁਮਾਰ, ਰਣਜੀਤ ਵਿਨੋਦ, ਮੋਦ ਨਾਥ ਸ਼ਰਮਾ ਆਦਿ ਹਾਜਰ ਸਨ।
Breaking News
- केन्द्रीय गृह एवं सहकारिता मंत्री श्री अमित शाह की उपस्थित में आज बिहार और झारखंड के बीच सोन नदी के जल बंटवारे से संबंधित समझौता ज्ञापन पर हस्ताक्षर किए गए
- उत्तर प्रदेश के मुख्यमंत्री योगी आदित्यनाथ और केन्द्रीय रेल मंत्री अश्विनी वैष्णव ने नेपाल में अचानक आई बाढ़ के पीड़ितों को श्रद्धांजलि अर्पित की
- प्रधानमंत्री ने कौशांबी में पटाखा फैक्ट्री में हुई दुर्घटना में लोगों की मृत्यु पर शोक व्यक्त किया प्रधानमंत्री ने प्रधानमंत्री राष्ट्रीय राहत कोष से अनुग्रह राशि की घोषणा की
- प्रधानमंत्री नरेंद्र मोदी के कुशल नेतृत्व में भारत की अर्थव्यवस्था ने फिर दिखाई मजबूती:- नायब सिंह सैनी
- हरियाणा विधानसभा मानसून सत्र के दौरान दस विधेयक प्रस्तुत किए गए।
- मुख्यमंत्री नायब सिंह सैनी का विपक्ष पर तंज, कहा— विपक्ष के लिए HKRN का मतलब है ‘हाय, काला राज नहीं लाए’
- HKRNL पर मुख्यमंत्री ने आंकड़ों से विपक्ष को दिखाया आईना, कहा — कांग्रेस के 9 साल के कार्यकाल में करीब 71 हजार संविदा कर्मचारी बढ़े, ये आज उसी व्यवस्था पर उठा रहे सवाल
- जन स्वास्थ्य अभियांत्रिकी मंत्री रणबीर गंगवा ने सदन में रखा प्रस्ताव, विशेषाधिकार समिति को भेजा गया मामला


