ਫਾਜ਼ਿਲਕਾ ਪੁਲਿਸ ਨੇ ਵਿਸ਼ੇਸ਼ ਮੁਹਿੰਮ ਤਹਿਤ ਦਿੱਲੀ ਦੇ ਇੱਕ ਅੰਤਰਰਾਜੀ ਹਥਿਆਰ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 5 ਨਾਜਾਇਜ਼ ਪਿਸਤੌਲਾਂ ਅਤੇ 6 ਮੈਗਜ਼ੀਨਾਂ ਬਰਾਮਦ ਕੀਤੀਆਂ ਹਨ। ਐਸਐਸਪੀ ਗਗਨ ਅਜੀਤ ਸਿੰਘ ਨੇ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ 28 ਜੁਲਾਈ ਨੂੰ ਸੀਆਈਏ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਦੀ ਨਿਗਰਾਨੀ ਹੇਠ ਏਐਸਆਈ ਰਾਧੇ ਸ਼ਿਆਮ ਪੁਲਿਸ ਪਾਰਟੀ ਨਾਲ ਫਾਜ਼ਿਲਕਾ-ਅਬੋਹਰ ਰੋਡ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਮੁਖਬਰ ਤੋਂ ਸੂਚਨਾ ਮਿਲੀ ਕਿ ਦਿੱਲੀ ਦਾ ਰਹਿਣ ਵਾਲਾ ਪੀਯੂਸ਼ ਬਰੇਲਾ ਅਜੀਤ ਨਗਰ ਲਿੰਕ ਰੋਡ ’ਤੇ ਨਾਜਾਇਜ਼ ਹਥਿਆਰ ਵੇਚਣ ਲਈ ਆਇਆ ਹੋਇਆ ਹੈ।
ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਗਲੌਕ 26 ਜਨਰੇਸ਼ਨ-4 ਪਿਸਤੌਲ, ਇੱਕ ਟੋਕਾਰੇਵ ਪਿਸਤੌਲ, .30 ਬੋਰ ਦੇ ਤਿੰਨ ਪਿਸਤੌਲ ਅਤੇ ਕੁੱਲ 6 ਮੈਗਜ਼ੀਨਾਂ ਬਰਾਮਦ ਹੋਈਆਂ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਪੀਯੂਸ਼ ਬਰੇਲਾ ਪੁੱਤਰ ਹਰੀਸ਼ ਬਰੇਲਾ ਵਾਸੀ ਮੰਗਲਾਪੁਰੀ, ਪਾਲਮ ਕਾਲੋਨੀ, ਦਿੱਲੀ ਵਜੋਂ ਹੋਈ ਹੈ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ-1 ਅਬੋਹਰ ਵਿੱਚ ਆਰਮਜ਼ ਐਕਟ ਦੀਆਂ ਧਾਰਾਵਾਂ 25/54/59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਸ ਖ਼?ਲਾਫ਼ ਪਹਿਲਾਂ ਵੀ ਦਿੱਲੀ ਸਪੈਸ਼ਲ ਸੈੱਲ ਵਿੱਚ ਆਰਮਜ਼ ਐਕਟ ਤਹਿਤ ਕੇਸ ਦਰਜ ਹੈ। ਪੁਲਿਸ ਉਸ ਦੇ ਪੂਰੇ ਨੈੱਟਵਰਕ ਅਤੇ ਹੋਰ ਸਾਥੀਆਂ ਬਾਰੇ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
Breaking News
- NEET-UG 2026 पेपर लीक मामले में CBI ने चार्जशीट दाखिल की
- जंतर-मंतर पर छात्रों के विरोध प्रदर्शन अशोक अरोड़ा का बयान
- केंद्रीय स्वास्थ्य मंत्री जगत प्रकाश नड्डा ने नीट यूजी काउंसलिंग 2026 की तैयारियों की समीक्षा की
- प्रधानमंत्री नरेंद्र मोदी ने राष्ट्रमंडल खेल 2026 में महिला 69 किलोग्राम स्पर्धा में रजत पदक जीतने पर हरजिंदर कौर को बधाई दी
- प्रधानमंत्री नरेंद्र मोदी ने गुरु पूर्णिमा के पावन अवसर पर शिक्षकों की भूमिका को रेखांकित करते हुए एक संस्कृत सुभाषित साझा किया
- प्रधानमंत्री नरेंद्र मोदी ने राष्ट्रमंडल खेल 2026 में पुरुषों की 10,000 मीटर स्पर्धा में रजत पदक जीतने पर गुलवीर को बधाई दी
- हरियाणा की स्वास्थ्य मंत्री आरती सिंह राव ने स्वास्थ्य पर्यवेक्षकों और आशा वर्कर यूनियन प्रतिनिधियों के साथ की बैठक
- ओपी धनकड़ ने प्रदेश के राज्यपाल, मुख्यमंत्री और विधान सभा अध्यक्ष को किताब की प्रति भेंट की


