ਬੀਤੇ ਦਿਨੀ ਹਾਈ ਕੋਰਟ ਦੇ ਫੈਸਲੇ ਅਨੁਸਾਰ ਮਹਾਰਾਸ਼ਟਰ ਸਰਕਾਰ ਵਲੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਜਿਸ ਉਪਰੰਤ ਤਖ਼ਤ ਸਚਖੰਡ ਸ੍ਰੀ ਹਜੂਰ ਸਾਹਿਬ ਬੋਰਡ ਦੇ ਮੀਤ ਪ੍ਰਧਾਨ ਅਤੇ ਮਹਾਂਰਾਸ਼ਟਰ ਦੇ ਉੱਗੇ ਸਿੱਖ ਆਗੂ ਗੁਰਿੰਦਰ ਸਿੰਘ ਬਾਵਾ ਵਲੋ ਤਖ਼ਤ ਸਾਹਿਬ ਵਿਖੇ ਸੰਗਤ ਦੀ ਸੇਵਾ, ਸਹੂਲੀਅਤ ਤੇ ਸਟਾਫ ਦੀ ਭਲਾਈ ਲਈ ਅਨੇਕਾ ਨਵੇ ਭਲਾਈ ਦੇ ਕਾਰਜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਤਖ਼ਤ ਸਚਖੰਡ ਸ੍ਰੀ ਹਜੂਰ ਸਾਹਿਬ ਬੋਰਡ ਦੇ ਮੀਤ ਪ੍ਰਧਾਨ ਸ ਗੁਰਿੰਦਰ ਸਿੰਘ ਬਾਵਾ ਨੇ ਦਸਿਆ ਕਿ ਅਸੀਂ ਭਵਿੱਖ ਵਿੱਚ ਸੰਗਤ ਦੀ ਸਹੂਲੀਅਤ ਅਤੇ ਸਟਾਫ ਦੀ ਭਲਾਈ ਲਈ ਬਹੁਤ ਸਾਰੀਆਂ ਨਵੀਆਂ ਸੇਵਾਵਾਂ ਪ੍ਰਦਾਨ ਕਰਨ ਜਾ ਰਹੇ ਹਾਂ, ਜਿਸ ਵਿੱਚ ਸੰਗਤ ਅਤੇ ਸਟਾਫ ਲਈ ਰਿਹਾਇਸ਼ੀ ਇਮਾਰਤਾਂ, ਹਸਪਤਾਲ, ਸਿੱਖਿਆ ਆਦਿ ਸ਼ਾਮਲ ਹੈ। ਉਨਾਂ ਅੱਗੇ ਦਸਿਆ ਕਿ ਇਸ ਸਾਲ, ਬੰਦੀ ਛੋੜ ਪੁਰਬ ,ਦੀਵਾਲੀ ਅਤੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਹੰਦੇ ਹੋਏ ਸਾਰੇ ਕਰਮਚਾਰੀਆਂ ਜਿੰਨਾ ਵਿਚ ਸਫਾਈ, ਦਿਹਾੜੀਦਾਰ ਆਦਿ ਸ਼ਾਮਲ ਹਨ ਨੂੰ ਗੁਰਦੁਆਰਾ ਬੋਰਡ ਵੱਲੋਂ 50 ਪ੍ਰਤੀਸ਼ਤ ਤਨਖਾਹ ਬੋਨਸ ਵਜੋ ਦਿੱਤੀ ਜਾਵੇਗੀ। ਸ੍ਰ ਬਾਵਾ ਨੇ ਦਸਿਆ ਕਿ ਗੁਰਦੁਆਰਾ ਬੋਰਡ ਦੀ ਸੂਚੀ ਅਨੁਸਾਰ ਸਾਰੀਆਂ ਵਿਧਵਾਵਾਂ, ਮਾਵਾਂ ਅਤੇ ਭੈਣਾਂ ਨੂੰ ਗੁਰਦੁਆਰਾ ਬੋਰਡ ਵੱਲੋਂ 1000 ਰੁਪਏ ਦੀਵਾਲੀ ਦਾ ਤੋਹਫ਼ਾ ਦਿੱਤਾ ਜਾਵੇਗਾ। ਸ ਬਾਵਾ ਅਤੇ ਉਨ੍ਹਾਂ ਦੇ ਸਹਿਯੋਗੀ ਮੈਂਬਰਾਂ ਵਲੋ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਤਖ਼ਤ ਸਾਹਿਬ ਕੰਪਲੈਕਸ ਵਿਚ ਚਾਰ ਸਾਹਿਬਜ਼ਾਦੇ ਐਮ ਆਰ ਆਈ ਅਤੇ ਸੀ ਆਰਐਮ ਅਤੇ ਸੀਟੀ ਸਕੈਨ ਸੈਂਟਰ ਖੋਲਿਆ ਜਾਵੇਗਾ ਜਿਸ ਵਿਚ ਅਤੀ ਅਧੁਨਿਕ ਸੀਮੈਂਸ ਕੰਪਨੀ ਦੀਆਂ ਮਸ਼ੀਨਾ ਲਗਾਈਆ ਜਾਣਗੀਆਂ ਅਤੇ ਓਸ ਦੇ ਨਾਲ ਐਕਸਰੇ , ਪੈਥੋਲੋਜੀ ਲੈਬ ਖੂਨ ਦੀ ਜਾਂਚ , ਈ ਸੀ ਜੀ ਆਦਿ ਹੋਰ ਮਸ਼ੀਨਾ ਵੀ ਲਗਾਈ ਜਾਣਗੀਆਂ, ਜਿਸ ਵਿੱਚ ਦੁਨੀਆ ਭਰ ਵਿੱਚ ਸਭ ਤੋਂ ਘੱਟ ਦਰਾਂ ਤੇ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ। ਇਸ ਸਾਰੇ ਪ੍ਰੋਜੈਕਟ ਦੀ ਕੀਮਤ ਲਗਭਗ 15 ਕਰੋੜ ਰੁਪਏ ਹੋਵੇਗੀ। ਹੈਦਰਾਬਾਦ ਦੇ ਗੁਰੂ ਘਰ ਦੇ ਪ੍ਰੇਮੀ, ਸ ਮਹਿੰਦਰ ਸਿੰਘ ਸਲੂਜਾ, ਦੇ ਸਹਿਯੋਗ ਨਾਲ ਤਖ਼ਤ ਸਾਹਿਬ ਵਿਖੇ ਬਿਜਲੀ ਦੀ ਪੂਰਤੀ ਲਈ ਇੱਕ ਸੋਲਰ ਸਿਸਟਮ ਲਗਾਉਣਗੇ, ਜਿਸਦੀ ਕੁੱਲ ਕੀਮਤ ਲਗਭਗ 5 ਕਰੋੜ ਰੁਪਏ ਹੋਵੇਗੀ।ਇਸ ਸੋਲਰ ਸਿਸਟਮ ਦੇ ਸਥਾਪਿਤ ਹੋਦ ਤੋ ਬਾਅਦ ਤਖ਼ਤ ਸਾਹਿਬ ਦੇ ਸਾਲਾਨਾ ਬਿਜਲੀ ਬਿੱਲ ਵਿੱਚ ਜੋ ਵੀ ਬੱਚਤ ਹੋਵੇਗੀ, ਉਸ ਨਾਲ ਗੁਰਸਿੱਖ ਬੱਚਿਆਂ ਦੀ ਸਿੱਖਿਆ ਲਈ ਵਰਤੀ ਜਾਵੇਗੀ।ਸ੍ਰ ਬਾਵਾ ਨੇ ਕਿਹਾ ਕਿ ਅਸੀ ਸੰਗਤ ਦੀ ਸੇਵਾ ਲਈ ਵਚਨਬੱਧ ਹਾਂ ਤੇ ਸੰਗਤ ਦੀ ਸਹੂਲਤ ਲਈ ਦਿਨ ਰਾਤ ਯਤਨ ਕਰਦੇ ਰਹਾਂਗੇ। ਸ ਬਾਵਾ ਨੇ ਦੁਨੀਆ ਭਰ ਵਿੱਚ ਵਸਦੀਆਂ ਸਿੱਖ ਸੰਗਤਾ ਅਤੇ ਹਜ਼ੂਰੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕਿਰਪਾ ਕਰਕੇ ਜੌ ਸੇਵਾ ਓਹਨਾਂ ਦੀ ਝੋਲੀ ਪਈ ਹੈ ਸਾਰੀ ਸੰਗਤ ਆਪਣਾ ਸਹਿਯੋਗ ਦੇਵੇ ਅਤੇ ਮਿਲ ਕੇ ਇਕਜੁਟ ਹੋ ਕੇ ਗੁਰੁ ਘਰ ਦਿਆਂ ਖੁਸ਼ੀ ਪ੍ਰਾਪਤ ਕਰੇ।
Breaking News
- ਅਮਨ ਅਰੋੜਾ ਵੱਲੋਂ 5,600 ਵਿਦਿਆਰਥੀਆਂ ਨੂੰ ਸਕੂਲੀ ਬੈਗਾਂ ਦੀ ਵੰਡ; ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
- ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਈਸਾਪੁਰ ਦੇ 200 ਪਰਿਵਾਰਾਂ ਨੂੰ ਮਿਲੇ ਮਾਲਕੀ ਹੱਕ
- ਧੂਰੀ ਨੇਤਰ ਬੈਂਕ ਸੰਮਤੀ ਅਤੇ ਨਿਸ਼ਕਾਮ ਸੇਵਾ ਸਭਾ ਨੇ ਅੱਖਾਂ ਦਾ 39ਵਾਂ ਵਿਸ਼ਾਲ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ
- ਡੀ.ਜੀ.ਪੀ. ਐਮ.ਐਫ. ਫਾਰੂਕੀ ਭਾਰਤੀ ਚੌਕਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਚੁਣੇ ਗਏ ਪ੍ਰਧਾਨ
- ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ-2026 ਤਹਿਤ ਸੁਖਦੇਵ ਮਾਦਪੁਰੀ ਯਾਦਗਾਰੀ ਸਮਾਗਮ ਅਤੇ ਸਾਹਿਤਕ ਵਿਚਾਰ-ਚਰਚਾ ਕਰਵਾਈ ਗਈ
- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 2 ਅਤੇ 3 ਦਸੰਬਰ ਨੂੰ ਮੀਟ, ਅੰਡੇ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ
- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਘੋੜਸਵਾਰੀ ਮੇਲਾ-3 ਦੇ ਦੂਜੇ ਦਿਨ ਪੱਲਣਪੁਰ ਵਿਖੇ ਸ਼ਿਰਕਤ
- ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ: ਮਾਨ ਸਰਕਾਰ ਵੱਲੋਂ 29 ਨਵੰਬਰ ਨੂੰ ਵਾਰਾਣਸੀ ਵਿਖੇ ਕਰਵਾਇਆ ਜਾਵੇਗਾ ਮਹਾਨ ਕੀਰਤਨ ਸਮਾਗਮ


