ਭਾਰਤੀ ਰੇਲਵੇ ਦੇ ਚੈਕਿੰਗ ਸਟਾਫ ਦੀ ਸਚੇਤੀ ਅਤੇ ਫੁਰਤੀਲੇ ਕਦਮਾਂ ਨਾਲ ਟ?ਰੇਨ ਨੰਬਰ 22317 ਵਿੱਚ ਯਾਤਰਾ ਕਰ ਰਹੇ ਘਰੋਂ ਲਾਪਤਾ 6 ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਚਾ ਕੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ।
ਜਾਣਕਾਰੀ ਅਨੁਸਾਰ ਟ੍ਰੇਨ ਦੀ ਰੁਟੀਨ ਚੈਕਿੰਗ ਦੌਰਾਨ ਜਦੋਂ ਰੇਲਵੇ ਦਾ ਚੈਕਿੰਗ ਸਟਾਫ ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਕਰ ਰਿਹਾ ਸੀ, ਉਸ ਵੇਲੇ ਸਰਦਾਰ ਸੁਖਵਿੰਦਰ ਸਿੰਘ ਦਾਰਾ, ਅਮਰਜੀਤ ਸਿੰਘ, ਰਜਿੰਦਰ ਸਿੰਘ ਰਾਜੂ ਅਤੇ ਰਜੇਸ਼ ਰਜਤ ਨੇ ਕੁਝ ਬੱਚਿਆਂ ਨੂੰ ਸ਼ੱਕੀ ਹਾਲਾਤਾਂ ਵਿੱਚ ਇਕੱਲੇ ਯਾਤਰਾ ਕਰਦੇ ਦੇਖਿਆ। ਬੱਚਿਆਂ ਨਾਲ ਗੱਲਬਾਤ ਕਰਨ ‘ਤੇ ਮਾਮਲਾ ਸ਼ੱਕੀ ਲੱਗਣ ‘ਤੇ ਚੈਕਿੰਗ ਸਟਾਫ ਨੇ ਤੁਰੰਤ ਸੂਝਬੂਝ ਦਿਖਾਉਂਦੇ ਹੋਏ ਬੱਚਿਆਂ ਨੂੰ ਆਪਣੀ ਸੁਰੱਖਿਆ ਹੇਠ ਲਿਆ ਅਤੇ ਇਸ ਸਬੰਧੀ ਰੇਲਵੇ ਸੁਰੱਖਿਆ ਬਲ ਨੂੰ ਸੂਚਿਤ ਕੀਤਾ।
ਟ?ਰੇਨ ਦੇ ਜੰਮੂ ਰੇਲਵੇ ਸਟੇਸ਼ਨ ‘ਤੇ ਪਹੁੰਚਦੇ ਹੀ ਬੱਚਿਆਂ ਨੂੰ ਆਰਪੀਐਫ ਅਤੇ ਚਾਈਲਡ ਕੇਅਰ ਟੀਮ ਦੇ ਹਵਾਲੇ ਕੀਤਾ ਗਿਆ। ਇਸ ਤੋਂ ਬਾਅਦ ਆਰਪੀਐਫ ਅਤੇ ਚਾਈਲਡ ਕੇਅਰ ਅਧਿਕਾਰੀਆਂ ਨੇ ਬੱਚਿਆਂ ਨਾਲ ਪੂਰੀ ਪੁੱਛਗਿੱਛ ਕੀਤੀ, ਜਿਸ ਦੌਰਾਨ ਸਾਹਮਣੇ ਆਇਆ ਕਿ ਇਹ ਸਾਰੇ ਬੱਚੇ ਆਪਣੇ ਘਰੋਂ ਬਿਨਾਂ ਦੱਸੇ ਨਿਕਲੇ ਹੋਏ ਸਨ।
ਅਧਿਕਾਰੀਆਂ ਵੱਲੋਂ ਤੁਰੰਤ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਅਤੇ ਸੰਬੰਧਤ ਵਿਭਾਗਾਂ ਨਾਲ ਸੰਪਰਕ ਕੀਤਾ ਗਿਆ। ਲੋੜੀਂਦੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਾਰੇ ਬੱਚਿਆਂ ਦੀ ਸੁਰੱਖਿਅਤ ਘਰ ਵਾਪਸੀ ਦਾ ਪ੍ਰਬੰਧ ਕੀਤਾ ਗਿਆ।
ਰੇਲਵੇ ਚੈਕਿੰਗ ਸਟਾਫ ਅਤੇ ਆਰਪੀਐਫ ਦੀ ਇਸ ਸਚੇਤੀ, ਮਨੁੱਖਤਾ ਅਤੇ ਜ਼ਿੰਮੇਵਾਰੀ ਭਰੀ ਕਾਰਵਾਈ ਦੀ ਹਰ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਹ ਘਟਨਾ ਇੱਕ ਵਾਰ ਫਿਰ ਸਾਬਤ ਕਰਦੀ ਹੈ ਕਿ ਰੇਲਵੇ ਸੁਰੱਖਿਆ ਕਰਮਚਾਰੀ ਯਾਤਰੀਆਂ, ਖ਼ਾਸ ਕਰਕੇ ਬੱਚਿਆਂ ਦੀ ਸੁਰੱਖਿਆ ਲਈ ਹਮੇਸ਼ਾਂ ਚੌਕਸ ਹਨ।
Breaking News
- ਨਸ਼ਾ ਵਿਰੋਧੀ ਆਗੂ ਪਰਮਿੰਦਰ ਝੋਟਾ ਦੇ ਕਤਲ ਦੇ ਵਿਰੋਧ ’ਚ ਲਹਿਰਾਗਾਗਾ ਰਿਹਾ ਮੁਕੰਮਲ ਬੰਦ ਭਰਾਤਰੀ ਜਥੇਬੰਦੀਆਂ ਵੱਲੋਂ ਜਾਖਲ-ਸੁਨਾਮ ਮੁੱਖ ਮਾਰਗ ’ਤੇ ਧਰਨਾ ਦੇ ਕੇ ਕੀਤਾ ਚੱਕਾ ਜਾਮ
- ਪੰਜਾਬ ਬੰਦ ਦੇ ਸੱਦੇ ’ਤੇ ਕੋਟ ਈਸੇ ਖਾਂ ਪੂਰਨ ਤੌਰ ’ਤੇ ਬੰਦ ਰਿਹਾ, ਦੁਕਾਨਦਾਰਾਂ ਨੇ ਦਿੱਤਾ ਸਮਰਥਨ
- ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਧਾਰੀਵਾਲ ਰਿਹਾ ਮੁਕੰਮਲ ਬੰਦ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਰੋਸ ਮਾਰਚ
- ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈ ਕੇ ਸਨੌਰ ’ਚ ਮੁਕੰਮਲ ਬੰਦ ਕਰਵਾਇਆ
- ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਬੀਕੇਯੂ ਉਗਰਾਹਾਂ ਨੇ ਦਿੜ੍ਹਬਾ ’ਚ ਕੱਢਿਆ ਮੁਜ਼ਾਹਰਾ
- ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੱਡੇ ਰੂਪ ਵਿੱਚ ਸ਼ਮੂਲੀਅਤ, ਅੰਮ੍ਰਿਤਸਰ ਸ਼ਹਿਰ ਮੁਕੰਮਲ ਬੰਦ
- ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈ ਕੇ ਪੰਜਾਬ ’ਚ ਵੱਖ-ਵੱਖ ਥਈਂ ਮੁਕੰਮਲ ਬੰਦ ਬੀ ਕੇ ਯੂ ਏਕਤਾ ਅਜ਼ਾਦ ਅਤੇ ਬੀ ਕੇ ਯੂ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ ਨੇ ਸਾਂਝੇ ਤੌਰ ਤੇ ਪੰਜਾਬ ਬੰਦ ਦੇ ਸੱਦੇ ਨੂੰ ਦਿੱਤਾ ਸਮਰਥਨ- ਆਗੂਆਂ ਨੂੰ ਪÇੁਲਸ ਨੇ ਹਿਰਾਸਤ ਵਿੱਚ ਲੈ ਕੇ ਕੀਤਾ ਰਾਹਾਅ
- ਜਲੰਧਰ ਕੈਂਟ ਸੀਟ ’ਤੇ ‘ਆਪ’ ਦੀ ਨਵੀਂ ਰਣਨੀਤੀ ਤਹਿਤ ਦੀਪਕ ਬਾਲੀ ਹਲਕਾ ਇੰਚਾਰਜ ਨਿਯੁਕਤ


