ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਇਲਾਕੇ ਦੀ ਅਹਿਮ ਮੰਗ ਤੇ ਖਰੜ-ਲਾਂਡਰਾਂ ਰੋਡ ਦਾ ਦੌਰਾ ਕੀਤਾ। ਉਨਾਂ ਕਿਹਾ ਕਿ ਖਰੜ-ਲਾਂਡਰਾਂ ਰੋਡ ਖਰੜ ਦੀ ਇੱਕ ਬਹੁਤ ਹੀ ਮਹੱਤਵਪੂਰਨ ਸੜਕ ਹੈ, ਜਿਸ ਤੇ ਬੇਸੁਮਾਰ ਆਵਾਜਾਈ ਰਹਿੰਦੀ ਹੈ। ਇਸ ਦਾ ਲੰਮੇ ਸਮੇਂ ਤੋਂ ਬਹੁਤ ਬੁਰਾ ਹਾਲ ਰਿਹਾ ਹੈ। ਹੁਣ ਇਹ ਸੜਕ ਐੱਮ.ਸੀ. ਖਰੜ ਵੱਲੋਂ ਬਣਵਾਈ ਜਾ ਰਹੀ ਹੈ, ਪਰ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਦੀ ਉਸਾਰੀ ਦਾ ਕੰਮ ਬਹੁਤ ਲੰਬੇ ਸਮੇਂ ਤੋਂ ਧੀਮੀ ਗਤੀ ਨਾਲ ਚੱਲ ਰਿਹਾ ਹੈ। ਇਸ ਜਗਾ ਤੇ ਲਗਾਤਾਰ ਵੱਡੇ ਵੱਡੇ ਜਾਮ ਲਗੇ ਰਹਿੰਦੇ ਹਨ। ਜਿਸ ਕਾਰਨ ਆਉਣ-ਜਾਣ ਵਾਲੀ ਟਰੈਫਿਕ ਅਤੇ ਆਮ ਲੋਕਾਂ ਨੂੰ ਭਾਰੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੰਗ ਨੇ ਕਿਹਾ ਕਿ ਲਾਂਡਰਾਂ ਰੋਡ ਦਾ ਮੌਕਾ ਦੇਖਣ ਦੌਰਾਨ ਲੋਕਾਂ ਨੇ ਦੱਸਿਆ ਕਿ ਕੰਮ ਦੀ ਗੁਣਵੱਤਾ ਵੀ ਤਸੱਲੀ ਬਖਸ ਨਹੀਂ ਹੈ ਅਤੇ ਮਟੀਰੀਅਲ ਟਾਈਲਾਂ ਆਦਿ ਨੂੰ ਤੁਰੰਤ ਚੈੱਕ ਕਰਨ ਦੀ ਲੋੜ ਹੈ।
ਕੰਗ ਨੇ ਜ਼ਿਲ੍ਹਾ ਪ੍ਰਸਾਸ਼ਨ ਮੋਹਾਲੀ ਅਤੇ ਐਮ.ਸੀ. ਖਰੜ ਨੂੰ ਬੇਨਤੀ ਕੀਤੀ ਕਿ ਇਸ ਸੜਕ ਦਾ ਕੰਮ ਤੁਰੰਤ ਅਤੇ ਮਿਤੀਬੱਧ ਤਰੀਕੇ ਨਾਲ ਪੂਰਾ ਕਰਵਾਇਆ ਜਾਵੇ ਕਿਉਂਕਿ ਇਸ ਸੜਕ ਤੋਂ ਭਾਰੀ ਟਰੈਫਿਕ ਲੰਘਦੀ ਹੈ। ਪਹਿਲਾਂ ਹੀ ਕਈ ਸਾਲਾਂ ਬਾਅਦ ਇਸ ਸੜਕ ਨੂੰ ਬਣਾਉਣ ਦੀ ਵਾਰੀ ਆਈ ਹੈ। ਜੇਕਰ ਹੁਣ ਵੀ ਸੜਕ ਢੁੱਕਵੀਂ, ਮਜਬੂਤ, ਚੰਗੀ ਨਾ ਬਣਾਈ ਗਈ ਤਾਂ ਇਹ ਜਲਦੀ ਟੁੱਟ ਟੁੱਟ ਜਾਵੇਗੀ, ਜਿਸ ਦਾ ਖਾਮਿਆਜਾ ਆਮ ਜਨਤਾ ਨੂੰ ਭੁਗਤਣਾ ਪਵੇਗਾ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


