ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਜਗਮੋਹਨ ਸਿੰਘ ਕੰਗ ਨੇ ਅਨਾਜ ਮੰਡੀ ਖਰੜ ਵਿਖੇ ਝੋਨੇ ਦੀ ਆਮਦ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਕਿਸਾਨਾਂ ਅਤੇ ਆੜਤੀਆਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਉਨਾਂ ਨੇ ਕੰਗ ਨੂੰ ਕਿਹਾ ਕਿ ਇਸ ਪੁਰਾਣੀ ਅਨਾਜ ਮੰਡੀ ਖਰੜ ਵਿੱਚ ਫੜ ਬਹੁਤ ਛੋਟੇ ਹਨ ਅਤੇ ਇਸ ਤੋਂ ਇਲਾਵਾ ਆੜਤੀਆਂ ਦੀ ਮੰਗ ਸੀ ਕਿ ਕਿਤੇ ਢੁੱਕਵੀਂ ਜਗਾਂ ਪੁਰਾਣੀ ਅਨਾਜ ਮੰਡੀ ਦੇ ਨੇੜੇ ਹੀ ਹੋਰ ਲੋੜੀਂਦੇ ਫੜ ਬਣਵਾਏ ਜਾਣ। ਉਨਾਂ ਦੱਸਿਆ ਕਿ ਮੰਡੀ ਵਿੱਚ ਲਿਫਟਿੰਗ ਦੀ ਚੁਕਾਈ ਵੀ ਕਾਫੀ ਢਿੱਲੀ ਹੈ ਅਤੇ ਵਾਰ-ਵਾਰ ਮੀਂਹ ਪੈਣ ਅਤੇ ਮੌਸਮ ਖਰਾਬ ਹੋਣ ਕਾਰਨ ਕਿਸਾਨ ਮੰਡੀ ਵਿੱਚ ਗਿੱਲੀ ਫਸਲ ਲਿਆਉਣ ਲਈ ਮਜ਼ਬੂਰ ਵੀ ਹੋ ਜਾਂਦੇ ਹਨ ਜਿਸ ਲਈ ਸਰਕਾਰੀ ਖਰੀਦ ਏਜੰਸੀ ਐੱਫ. ਸੀ. ਆਈ., ਪਨਗ੍ਰੇਨ, ਪਨਸਪ ਆਦਿ ਝੋਨਾ ਖਰੀਦਣ ਤੋਂ ਹੱਥ ਖਿੱਚਦੀਆਂ ਹਨ।
ਸੂਤਰਾਂ ਮੁਤਾਬਿਕ ਅਜੇ ਫਸਲ ਦੀ ਸ਼ੁਰੂਆਤ ਹੀ ਹੋਈ ਹੈ ਅਤੇ ਹੁਣ ਤੱਕ ਮੰਡੀ ਵਿੱਚ 56,000 ਕੁਇੰਟਲ ਫਸਲ ਆ ਚੁੱਕੀ ਹੈ। ਇਸ ਦੇ ਨਾਲ-ਨਾਲ ਕਿਸਾਨ ਨੇ ਅਫਸੋਸ ਵੀ ਜਤਾਇਆ ਕਿ ਇਸ ਵਾਰ ਕੇਂਦਰ ਸਰਕਾਰ ਨੇ ਸਿਰਫ 25 ਰੁਪਏ ਪ੍ਰਤੀ ਕੁਇੰਟਲ ਕਣਕ ਦਾ ਵਾਧਾ, 71 ਰੁਪਏ ਜੀਰੀ ਦੀ ਫਸਲ ਤੇ ਐੱਮ.ਐੱਸ.ਪੀ. ਦੇ ਇੱਕ ਮਜ਼ਾਕ ਹੀ ਕੀਤਾ ਹੈ, ਜੋ ਕਿ ਨਾਵਾਜਬ ਹੀ ਨਹੀਂ, ਬਲਕਿ ਖੇਤੀ ਲਈ ਲਾਹੇਬੰਦ ਵੀ ਨਹੀਂ ਹੈ।
ਕੰਗ ਨੇ ਮੰਡੀ ਵਿੱਚ ਸਾਰੇ ਹਾਜ਼ਰੀਨ ਕਿਸਾਨਾਂ ਤੇ ਆੜਤੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਝੋਨੇ ਦੀ ਤੁਰੰਤ ਲਿਫਟਿੰਗ ਲਈ ਜ਼ਿਲਾ ਪ੍ਰਸ਼ਾਸਨ ਨਾਲ ਗੱਲਬਾਤ ਕਰਨਗੇ ਅਤੇ ਜੋ ਇਸ ਮੰਡੀ ਦੀ ਲੰਮੇ ਸਮੇਂ ਤੋਂ ਅਡੀਸ਼ਨਲ/ਹੋਰ ਫੜ ਦੀ ਮੰਗ ਚੱਲੀ ਆ ਰਹੀ ਹੈ, ਉਸ ਨੂੰ ਵੀ ਮੰਡੀ ਬੋਰਡ ਨਾਲ ਗੱਲਬਾਤ ਕਰਕੇ, ਹਰ ਪੱਧਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਹੋਰਨਾਂ ਪ੍ਰਧਾਨ ਨਰਿੰਦਰ ਸ਼ਰਮਾ, ਅੰਮਿ?ਰਤਪਾਲ ਸਿੰਘ, ਰਾਜਿੰਦਰ ਸਿੰਘ ਬਡਾਲੀ, ਰਾਜਿੰਦਰ ਕੁਮਾਰ ਪ੍ਰਧਾਨ, ਰਾਜੇਸ਼ ਸੂਦ, ਰਾਜੇਸ਼ ਅਗਰਵਾਲ, ਅਮਰਿੰਦਰ, ਸ਼ੁੱਭਮ ਗਰਗ, ਪਵਨ ਅਗਰਵਾਲ ਆਦਿ ਹਾਜ਼ਰ ਸਨ।
Breaking News
- मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात
- मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की
- उत्कृष्ट कार्य करने वाली महिलाओं को सम्मानित करेगी हरियाणा सरकार: श्रुति चौधरी
- ग्रामीण क्षेत्रों में सड़कों का जाल मजबूत कर रही सरकार : रणबीर गंगवा
- प्रधानमंत्री नरेंद्र मोदी का सपना किसान को पारदर्शी तरीके से हाथ में मिले उसकी पॉलिसी : श्री श्याम सिंह राणा
- हरियाणा में साइबर सुरक्षा और डिजिटल बुनियादी ढांचे की मजबूती के लिए 738 करोड़ की दो परियोजनाओं को मंजूरी
- गुरुग्राम सहित पूरे एनसीआर में प्रदूषण नियंत्रण के उपायों की होगी क्लोज मॉनिटरिंग : राव नरबीर सिंह
- मुख्यमंत्री नायब सिंह सैनी ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया


