ਕੋਮੀ ਇਨਸਾਫ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਹੀਰਾ ਸਿੰਘ,ਭਾਰਤੀ ਕਿਸਾਨ ਯੂਨੀਅਨ ਤੋਤਾ ਸਿੰਘ ਵਾਲਾ ਸੂਬਾ ਪ੍ਰਧਾਨ ਸੁੱਖ ਗਿਲ, ਦਲ ਖਾਲਸਾ ਦੇ ਜਿਲਾ ਆਗੂ ਸੁਖਜੀਤ ਸਿੰਘ ਖੋਸਾ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵਿੰਦਰ ਸਿੰਘ ਸਿੱਧੂ, ਕੁਲਵਿੰਦਰ ਸਿੰਘ ਮਾਨ ਸਮਾਜ ਸੇਵੀ, ਗੁਰਮੀਤ ਸਿੰਘ ਦਾਤੇਵਾਲ ਪ੍ਰਧਾਨ ਸਹਿਕਾਰੀ ਸਭਾਵਾਂ, ਇਹਨਾਂ ਆਗੂਆਂ ਦੀ ਅਗਵਾਈ ਹੇਠ ਕੋਟ ਈਸੇ ਖਾਂ ਦੇ ਮੇਨ ਚੌਕ ਵਿੱਚੋਂ ਸੜਕਾਂ ਤੇ ਪੇਦਲ ਮਾਰਚ ਕਰਕੇ ਚੌਕ ਵਿੱਚ ਰੋਸ ਵਿਸਾਲ ਧਰਨਾ ਲਾ ਕੇ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਗਈ ਕਿ ਕੋਮ ਦੀ ਖਾਤਰ ਧਰਮ ਦੀ ਰਾਖੀ ਕਰਦਿਆਂ ਭਾਰਤ ਦੀਆਂ ਵੱਖ ਵੱਖ ਜੇਹਲਾਂ ਵਿੱਚ ਨਜ਼ਰਬੰਦ ਕਰਕੇ ਰੱਖਿਆ ਹੇ। ਦੇਸ ਦੇ ਸੰਵਿਧਾਨ ਤੇ ਕਾਨੂੰਨ ਅਨੁਸਾਰ ਜੋ ਸਜਾ ਬਣਦੀ ਸੀ ਉਹ ਸਜਾਵਾਂ ਭੁਗਤਣ ਤੋਂ ਬਾਅਦ ਵੀ ਅੱਜ ਕੇਂਦਰ ਦੀ ਬੀਜੇਪੀ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਤੋਂ ਵੀ ਆਪਾਂ ਕਾਨੀ ਕਰ ਰਹੀ ਹੇ। ਬੁਲਾਰਿਆ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਅੰਦਰ ਵੱਡੇ ਵੱਡੇ ਅਪਰਾਧ ਕਰਕੇ ਜੇਹਲਾਂ ਵਿੱਚ ਬੰਦ ਲੋਕਾਂ ਨੂੰ ਵਾਰ ਵਾਰ ਪੇਰੋਲਾਂ ਦਿੱਤੀਆਂ ਜਾ ਰਹੀਆਂ ਹਨ ਪਰ ਇਹ ਕੇਂਦਰ ਸਰਕਾਰ ਸਿੱਖਾਂ ਵਾਸਤੇ ਵੱਖਰਾ ਮਾਪਦੰਡ ਵਰਤ ਰਹੀ ਹੈ। ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਸਤਿਕਾਰਯੋਗ ਮਾਤਾ ਜੀ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਹਨ ਅੱਜ ਆਪਣੀ ਮਾਂ ਨੂੰ ਮਿਲਣ ਵਾਸਤੇ ਦਸ ਦਿਨ ਦੀ ਪੇਰੋਲ ਵੀ ਨਹੀ ਦਿਤੀ ਜਾ ਰਹੀ। ਸਾਰੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਸਮੁੱਚੇ ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਸਿੱਖਾ ਤੇ ਕੀਤਾ ਜਾ ਰਿਹਾ ਅੱਤਿਆਚਾਰ ਬੰਦ ਕੀਤਾ ਜਾਵੇ। ਸਵੇਰ ਸਾਰ 7 ਵਜੇ ਤੋਂ ਲੇਕੇ ਦੁਪਹਿਰ 2 ਵਜੇ ਤੱਕ ਕੋਟ ਈਸੇ ਖਾਂ ਪੂਰਨ ਬੰਦ ਰਿਹਾ।ਸਮੁੱਚੇ ਆਗੂਆਂ ਨੇ ਬੋਲਦਿਆ ਸਮੁੱਚੇ ਦੁਕਾਨਦਾਰਾਂ ਤੇ ਸਹਿਰ ਨੂੰ ਪੂਰਨ ਤੌਰ ਤੇ ਬੰਦ ਕਰਨ ਤੇ ਧੰਨਵਾਦ ਕੀਤਾ। ਇਸ ਮੋਕੇ ਜਿਲਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ, ਜਸਵੰਤ ਸਿੰਘ ਖੋਸਾ,ਹਰਪ੍ਰੀਤ ਸਿੰਘ ਸਮਰਾ, ਸੁਰਜੀਤ ਸਿੰਘ ਖਾਲਿਸਤਾਨੀ, ਸਵਰਨ ਸਿੰਘ ਬਲਾਕ ਪ੍ਰਧਾਨ, ਤਰਸੇਮ ਸਿੰਘ ਗਿੱਲ ਅੰਗਰੇਜ ਸਿੰਘ ਸਿੱਧੂ, ਕਰਮਜੀਤ ਸਿੰਘ ਰਸੂਲਪੁਰ, ਸਾਰਜ ਸਿੰਘ ਸਿੱਧੂ, ਗੁਰਨਾਮ ਸਿੰਘ ਸੇਦੇਸਾਹਵਾਲਾ, ਅੰਗਰੇਜ ਸਿੰਘ ਜੋਹਲ, ਜਗਰਾਜ ਸਿੰਘ ਰਾਜੂ ਲੋਹਾਰਾ, ਰਾਜਵਿੰਦਰ ਸਿੰਘ, ਰਛਪਾਲ ਸਿੰਘ, ਲਖਵਿੰਦਰ ਸਿੰਘ ਮੰਦਰ ਆਦਿ ਕਿਸਾਨ ਮਜ਼ਦੂਰ, ਦੁਕਾਨਦਾਰ, ਵਪਾਰੀ, ਟੇਕਸੀ ਯੂਨੀਅਨ ਦੇ ਮੇਂਬਰ ਵੱਖ ਵੱਖ ਇਕਾਈਆਂ ਦੇ ਪ੍ਰਧਾਨ ਵੀ ਹਾਜਰ ਰਹੇ । ਕੈਪਸ਼ਨ ਮੇਨ ਚੌਂਕ ਵਿਖੇ ਬੰਦੀ ਸਿੰਘਾਂ ਦੇ ਹੱਕ ਚ ਪ੍ਰਦਰਸ਼ਨ ਕਰਦੇ ਹੋਏ ਆਗੂ ।
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


