ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਅਤੇ ਕੋਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਬਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਕੋਮੀ ਇਨਸਾਫ ਮੋਰਚੇ ਵਲੋ ਬੰਦੀ ਸਿੰਘਾਂ ਦੀ ਰਿਹਾਈ , ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆ ਨੂੰ ਸਜ਼ਾਵਾ ਦੇਣ ਅਤੇ ਬੇਅਦਬੀ ਦੀਆ ਘਟਨਾਵਾਂ ਦੇ ਮੁੱਦਿਆ ਨੂੰ ਲੈ ਕੇ ਮੁਹਾਲੀ ਅਤੇ ਚੰਡੀਗੜ੍ਹ ਦੀ ਹੱਦ ਤੇ 7 ਜਨਵਰੀ 2023 ਤੋ ਮੋਰਚਾ ਲਾਇਆ ਗਿਆ ਹੈ ।ਇਸ ਮੋਰਚੇ ਨੂੰ ਧਾਰਮਿਕ , ਰਾਜਨੀਤਿਕ ,ਸਮਾਜਿਕ ਅਤੇ ਕਿਸਾਨ ਜਥੇਬੰਦੀਆ ਦਾ ਵੱਡਾ ਸਮਰਥਨ ਮਿਲਿਆ ਅਤੇ ਲੱਖਾ ਹੀ ਲੋਕਾ ਨੇ ਸਾਢੇ ਤਿੰਨ ਸਾਲਾ ਦੇ ਸਮੇ ਦੋਰਾਨ ਇਸ ਮੋਰਚੇ ਵਿੱਚ ਹਾਜ਼ਰੀ ਭਰੀ ।ਉਹਨਾਂ ਆਖਿਆ ਕਿ ਬੰਦੀ ਸਿੰਘ ਦੀ ਰਿਹਾਈ ਅਤੇ ਮੋਰਚੇ ਦੀਆ ਹੋਰ ਮੰਗਾ ਮਨਵਾਉਣ ਲਈ 15 ਅਗਸਤ ਨੂੰ ਪੰਜਾਬ ਦੇ ਰਾਜਪਾਲ ਹਾਊਸ ਦਾ ਘਿਰਾਓ ਕੀਤਾ ਜਾਵੇਗਾ। ਜਿਸ ਵਿੱਚ ਰਾਜਨੀਤਿਕ , ਧਾਰਮਿਕ , ਸਮਾਜਿਕ ਅਤੇ ਵੱਡੇ ਪੱਧਰ ਤੇ ਕਿਸਾਨ ਜਥੇਬੰਦੀਆ ਸ਼ਾਮਲ ਹੋਣਗੀਆ ।
ਬਾਜਵਾ ਨੇ ਅੱਗੇ ਆਖਿਆ ਕਿ ਨਵੰਬਰ 2019 ਵਿੱਚ ਗੁਰੂ ਨਾਨਕ ਸਾਹਿਬ ਦੇ 550ਵੇ ਪ੍ਰਕਾਸ ਪੁਰਬ ਮੋਕੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਕਿ ਸਜ਼ਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘਾ ਨੂੰ ਰਿਹਾਅ ਕਰ ਦਿੱਤਾ ਜਾਵੇਗਾ ।ਇਸ ਸਬੰਧੀ ਕੇਦਰ ਸਰਕਾਰ ਵਲੋ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਪਰ ਸਾਢੇ 6 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਆਪਣੀਆ ਸਜ਼ਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘਾ ਨੂੰ ਰਿਹਾਅ ਨਹੀ ਕੀਤਾ ਗਿਆ ।ਉਹਨਾਂ ਆਖਿਆ ਕਿ ਜਿਸ ਦੇਸ ਦਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਆਪਣੀ ਕੀਤੀ ਗੱਲ ਤੋ ਮੁੱਕਰ ਜਾਵੇ ਤਾਂ ਸਿੱਖ ਪੰਥ ਇਸ ਦੇਸ ਵਿੱਚ ਇਤਬਾਰ ਕਿਸ ਤੇ ਕਰੇ ।
ਬਾਜਵਾ ਨੇ ਅੱਗੇ ਆਖਿਆ ਕਿ ਕਤਲ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਵਿਅਕਤੀ 10 ਸਾਲਾ ਵਿੱਚ ਰਿਹਾਅ ਹੋ ਕੇ ਬਾਹਰ ਆ ਜਾਦੇ ਹਨ । ਪਰ ਬੰਦੀ ਸਿੰਘ ਜਿਹਨਾਂ ਨੇ ਆਪਣੀਆ ਸਜ਼ਾਵਾ ਤੋ 3-3 ਗੁਣਾ ਵੱਧ ਸਜ਼ਾਵਾ ਭੁਗਤ ਲਈਆ ਹਨ ਤੇ 32-32 ਸਾਲਾ ਤੋ ਜੇਲ੍ਹਾ ਵਿੱਚ ਬੰਦ ਹਨ ਅਤੇ ਜਿੰਦਗੀ ਦੇ ਅਖੀਰਲੇ ਪੜਾਅ ਵਿੱਚ ਹਨ । ਉਹਨਾਂ ਨੂੰ ਕੇਦਰ ਸਰਕਾਰ ਰਿਹਾਅ ਕਿਉ ਨਹੀ ਕਰ ਰਹੀ ਅਤੇ ਨਾ ਹੀ ਪੈਰੋਲ ਦੇ ਰਹੀ ਹੈ ।ਉਹਨਾਂ ਆਖਿਆ ਕਿ 32 ਸਾਲਾ ਤੋ ਜੇਲ੍ਹ ਵਿੱਚ ਬੰਦ ਜਥੇਦਾਰ ਜਗਤਾਰ ਸਿੰਘ ਹਵਾਰਾ ਆਪਣੀ ਬਿਮਾਰ ਮਾਂ ਨੁੰ ਮਿਲਣ ਲਈ ਪੈਰੋਲ ਦੀ ਮੰਗ ਕਰ ਰਿਹਾ ਹੈ ਪਰ ਉਸ ਨੂੰ ਇੱਕ ਸਾਜਿਸ਼ ਤਹਿਤ ਪੈਰੋਲ ਨਹੀ ਦਿੱਤੀ ਜਾ ਰਹੀ ।ਬਾਜਵਾ ਨੇ ਸਮੁੱਚੇ ਇਨਸਾਫ ਪਸੰਦ ਲੋਕਾ ਨੂੰ ਅਪੀਲ ਕੀਤੀ ਕਿ 15 ਅਗਸਤ ਦੇ ਘਿਰਾਓ ਵਿੱਚ ਸਮੂਲੀਅਤ ਕਰੋ ਤਾਂ ਜੋ ਸਰਕਾਰ ਤੇ ਦਬਾਅ ਪਾ ਕੇ ਬੰਦੀ ਸਿੰਘਾ ਨੂੰ ਰਿਹਾਅ ਕਰਵਾਇਆ ਜਾਵੇ ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


