ਕੇਂਦਰੀ ਰਸਾਇਣ ਅਤੇ ਖਾਦ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ, ਨੇ ਸ਼ੁੱਕਰਵਾਰ ਨੂੰ ਨੈਸ਼ਨਲ ਇੰਸਟੀਟਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਦਾ ਦੌਰਾ ਕੀਤਾ।
ਮਾਣਯੋਗ ਮੰਤਰੀ ਨਾਈਪਰ ਕਨਵੈਨਸ਼ਨ ਸੈਂਟਰ ਪਹੁੰਚੇ ਜਿੱਥੇ ਉਨ੍ਹਾਂ ਦੇ ਨਾਲ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਭਾਰਤ ਸਰਕਾਰ ਦੇ ਸਕੱਤਰ ਮਨੋਜ ਜੋਸ਼ੀ, ਅਧੀਨ ਸਕੱਤਰ ਗੀਤਾ ਅਸ਼ੋਕ ਅਤੇ ਡਿਪਟੀ ਸਕੱਤਰ ਡਾ. ਕਿੰਨੀ ਸਿੰਘ ਵੀ ਮੌਜੂਦ ਸਨ।
ਇਸ ਤੋਂ ਬਾਅਦ ਬੋਰਡ ਰੂਮ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਾਈਪਰ, ਮੋਹਾਲੀ ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਨੇ ਸੰਸਥਾਨ ਦਾ ਦ੍ਰਿਸ਼ਟੀਕੋਣ, ਪ੍ਰਮੁੱਖ ਪ੍ਰਦਰਸ਼ਨ ਸੂਚਕ ਅਤੇ ਸਟ੍ਰੈਟੇਜਿਕ ਰੋਡਮੈਪ ਪੇਸ਼ ਕੀਤਾ। ਪ੍ਰੋ. ਪਾਂਡਾ ਨੇ ਦੱਸਿਆ ਕਿ ਨਾਈਪਰ, ਮੋਹਾਲੀ ਖੋਜ ਉੱਤਮਤਾ ਲਈ ਸਮਰਪਿਤ ਹੈ, ਜਿਸ ਨੇ ਸ਼ਾਨਦਾਰ ਐਲੁਮਨਾਈ ਤਿਆਰ ਕੀਤੇ ਹਨ ਅਤੇ ਨਾਈਪਰ, ਮੋਹਾਲੀ ਰਾਸ਼ਟਰੀ ਵਿਕਾਸ ਵਿੱਚ ਲਗਾਤਾਰ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਸਕੱਤਰ ਮਨੋਜ ਜੋਸ਼ੀ ਨੇ ਫੈਕਲਟੀ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਦਯੋਗ ਸਹਿਯੋਗ, ਤਕਨਾਲੋਜੀ ਟ੍ਰਾਂਸਫਰ ਅਤੇ ਟ੍ਰਾਂਸਲੇਸ਼ਨ ਰਿਸਰਚ ਨੂੰ ਵਧਾਉਣ ਲਈ ਸੁਝਾਅ ਮੰਗੇ। ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਭਾਰਤ ਨੂੰ ਬਾਇਓਫਾਰਮਾਸਿਊਟੀਕਲਜ਼ ਦੇ ਖੇਤਰ ਵਿੱਚ, ਗਲੋਬਲ ਲੀਡਰ ਬਣਾਉਣ ਦੀ ਖਾਸ ਕਰਕੇ ਏਪੀਆਈ, ਪ੍ਰਮੁੱਖ ਸ਼ੁਰੂਆਤੀ ਸਮੱਗਰੀ, ਸਿੰਥੇਸਿਸ ਇੰਟਰਮੀਡੀਏਟਸ ਅਤੇ ਬਾਇਓਲੌਜਿਕਸ ਵਿੱਚ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਨਾਈਪਰ, ਮੋਹਾਲੀ ਵਿਖੇ ਰਿਸਰਚ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਸੰਸਥਾਨ ਦੁਆਰਾ ਉਦਯੋਗ ਜਗਤ ਲਈ ਤਿਆਰ ਪੇਸ਼ੇਵਰਾਂ ਦੀ ਸ਼ਲਾਘਾ ਕੀਤੀ। ਅੰਤ ਵਿੱਚ, ਉਨ੍ਹਾਂ ਨੇ ਨਵੀਨਤਾ ਅਤੇ ਇਨੋਵੇਸ਼ਨ ਨੂੰ ਗਤੀ ਦੇਣ ਲਈ ਵਿੱਤੀ ਸਹਾਇਤਾ ਅਤੇ ਨੀਤੀਗਤ ਸੁਧਾਰਾਂ ਦਾ ਭਰੋਸਾ ਦਿੱਤਾ।
ਇਸ ਤੋਂ ਬਾਅਦ, ਦੁਪਹਿਰ ਨੂੰ ਕਨਵੈਨਸ਼ਨ ਸੈਂਟਰ ਦੇ ਫੋਯਰ ਵਿੱਚ ਇੱਕ ਤਕਨਾਲੋਜੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿੱਥੇ ਮਾਣਯੋਗ ਮੰਤਰੀ ਜੀ ਨੇ ਟ੍ਰਾਂਸਲੇਸ਼ਨ ਰਿਸਰਚ ਦੇ ਨਤੀਜਿਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਪੋਸਟਰ ਅਤੇ ਪ੍ਰੋਟੋਟਾਈਪ ਦਾ ਨਿਰੀਖਣ ਕੀਤਾ। ਇਸ ਪ੍ਰਦਰਸ਼ਨੀ ਵਿੱਚ ਨਾਈਪਰ ਦੁਆਰਾ ਕੀਤੇ ਜਾ ਰਹੇ ਉਦਯੋਗ ਸਹਿਯੋਗ, ਪੇਟੈਂਟ ਅਤੇ ਕਲੀਨਿਕਲ ਟ੍ਰਾਇਲ ਨਾਲ ਸਬੰਧਿਤ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ।
ਮੰਤਰੀ ਨੇ ਨਾਈਪਰ, ਮੋਹਾਲੀ ਵਿਖੇ ਮੈਡੀਸਨਲ ਸੁਕੂਲੈਂਟਸ ਗਾਰਡਨ ਦਾ ਉਦਘਾਟਨ ਵੀ ਕੀਤਾ ਅਤੇ ਇਸ ਤੋਂ ਬਾਅਦ ਸੰਸਥਾਨ ਦੀਆਂ ਅਤਿ-ਆਧੁਨਿਕ ਖੋਜ ਸਹੂਲਤਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨਾਲ ਗੱਲਬਾਤ ਵੀ ਕੀਤੀ।ਇਹ ਦੌਰਾ ਭਾਰਤ ਸਰਕਾਰ ਦੀ ਫਾਰਮਾਸਿਊਟੀਕਲ ਸਿੱਖਿਆ ਨੂੰ ਮਜ਼ਬੂਤ ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ, ਅਤੇ ਬਾਇਓਫਾਰਮਾਸਿਊਟੀਕਲ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਅੱਗੇ ਵਧਾਉਣ ਦੀ ਟਿਕਾਊ ਵਚਨਬੱਧਤਾ ਨੂੰ ਦਰਸਾਉਂਦਾ ਹੈ।
Breaking News
- स्वयं पोर्टल पर पंजीकरण कर डॉ. अर्चना गुप्ता ने लिया अंगदान का संकल्प
- हरियाणा की मंडियों में फसल खरीद की स्थिति पर सरकार की पैनी नजर, किसानों को परेशानी न होने के सख्त निर्देश: खाद्य, नागरिक आपूर्ति एवं उपभोक्ता मामले राज्य मंत्री राजेश नागर
- कृषि एवं किसान कल्याण मंत्री श्याम सिंह राणा प्रदेश की विभिन्न जिलों की अनाज मंडियों का रहे हैं दौरा
- मुख्यमंत्री नायब सिंह सैनी की अध्यक्षता में स्वीडन पहुंचा हरियाणा का उच्चस्तरीय डेलीगेशन
- ਉੱਚ-ਪੱਧਰੀ ਰੂਸੀ ਵਫ਼ਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ
- ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ : ਸੀਐਮ ਮਾਨ
- ਏਅਰ ਇੰਡੀਆ ਦੇ ਜਹਾਜ਼ ਦਾ ਹਾਈਜੈਕ ਹੋਣ ਦਾ ਅਲਰਟ ਮਿਲਣ ਮਗਰੋਂ ਬਦਲਿਆ ਰੂਟ ਸੁਰੱਖਿਆ ਜਾਂਚ ਲਈ ਵੱਖਰੀ ਥਾਂ ’ਤੇ ਖੜ੍ਹਾ ਕੀਤਾ ਜਹਾਜ਼
- ਪਰਵਿੰਦਰ ਸਿੰਘ ਦੇ ਕਤਲ ਵਿਰੁੱਧ 15 ਅਕਤੂਬਰ ਦੇ ਪੰਜਾਬ ਬੰਦ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਮਰਥਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਸਾਰੇ ਅਦਾਰੇ ਰਹਿਣਗੇ ਬੰਦ- ਐਡਵੋਕੇਟ ਧਾਮੀ


