ਕਾਂਗਰਸ ਐਸ.ਸੀ. ਵਿਭਾਗ ਵਿੱਚ ਵੱਖ—ਵੱਖ ਅਹੁਦੇਦਾਰੀਆਂ ਤੇ ਨਿਯੁਕਤ ਹੋਣ ਲਈ ਨਵੇ ਅਤੇ ਪੁਰਾਣੇ ਬਹੁਗਿਣਤੀ ਕਾਂਗਰਸੀ ਸਮਰਥਕਾਂ ਵੱਲੋਂ ਜੁਆਨਿੰਗ ਫਾਰਮ ਦਾਖਲ ਕੀਤੇ ਗਏ ਸਨ। ਜਿਨ੍ਹਾਂ ਨੂੰ ਆਹੁਦੇਦਾਰੀਆਂ ਦੇਣ ਤੋਂ ਪਹਿਲਾਂ ਇਨ੍ਹਾਂ ਉਮੀਦਵਾਰਾਂ ਦੀ ਪਹਿਲੀ ਵਾਰ ਇੰਟਰਵਿਊ ਕਰਨ ਦੇ ਸਬੰਧ ਵਿੱਚ ਸ਼ਹਿਰ ਦੇ ਇੱਕ ਨਿਜੀ ਹੋਟਲ ਵਿੱਚ ਜਿਲਾ ਚੇਅਰਮੈਨ ਗੁਰਪ੍ਰੀਤ ਸਿੰਘ ਰਾਜਗੜ੍ਹ ਅਤੇ ਸ਼ਹਿਰੀ ਚੇਅਰਮੈਨ ਬਲਕਾਰ ਸਿੰਘ ਬਡੂੰਗਰ ਕਾਂਗਰਸ ਐਸ.ਸੀ. ਵਿਭਾਗ ਦੀ ਅਗਵਾਈ ਵਿੱਚ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਆਲ ਇੰਡੀਆ ਕਾਂਗਰਸ ਕਮੇਟੀ ਐਸ.ਸੀ. ਵਿਭਾਗ ਦੇ ਕਨਵੀਨਰ ਸੁਧੀਰ ਚੌਧਰੀ, ਪੰਜਾਬ ਸਟੇਟ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪਖੋਕੇ, ਵਰਕਿੰਗ ਚੇਅਰਮੈਨ ਬੱਨੀ ਖਹਿਰਾ, ਵਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ। ਜਿਨ੍ਹਾਂ ਵੱਲੋਂ ਕਾਂਗਰਸ ਐਸ.ਸੀ. ਵਿਭਾਗ ਵਿੱਚ ਅਹਿਮ ਅਹੁਦੇਦਾਰ ਨਿਯੁਕਤ ਕਰਨ ਲਈ ਉਮੀਦਵਾਰਾਂ ਨਾਲ ਇੰਟਰਵਿਊ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਸ਼ਮੂਲੀਅਤ ਕਰਨ ਵਾਲੇ ਇਨ੍ਹਾਂ ਨੇਤਾਵਾਂ ਦਾ ਸਨਮਾਨ ਕਰਨ ਲਈ ਕਾਂਗਰਸ ਦੇ ਜਿਲਾ ਪ੍ਰਧਾਨ ਨਰੇਸ਼ ਕੁਮਾਰ ਦੁੱਗਲ, ਦਿਹਾਤੀ ਪ੍ਰਧਾਨ ਗੁਰਸਰਨ ਕੌਰ ਰੰਧਾਵਾ, ਰਾਜੇਸ਼ ਮੰਡੋਰਾ ਅਤੇ ਜਿਲਾ ਸਪੋਕਸਮੈਨ ਰਾਜੇਸ਼ ਬੱਗਣ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਕਨਵੀਨਰ ਸੁਧੀਰ ਚੌਧਰੀ ਅਤੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪਖੋਕੇ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਪੱਧਰ ਤੇ ਹੁਣ ਤੱਕ 29 ਜਿਲਾ ਪੱਧਰ ਤੇ ਕਾਂਗਰਸ ਐਸ.ਸੀ. ਵਿਭਾਗ ਦੇ ਚੇਅਰਮੈਨ ਨਿਯੁਕਤ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਦੀ ਕਾਬਲਿਅਤ ਨੂੰ ਜਾਣਨ ਲਈ ਬਕਾਇਦਾ ਇਨ੍ਹਾਂ ਨਾਲ ਇੰਟਰਵਿਊ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਦੇ ਦਿਸ਼ਾਂ ਨਿਰਦੇਸ਼ਾਂ ਨੂੰ ਮੁੱਖ ਰੱਖਦਿਆਂ ਕੋਈ ਵੀ ਨਿਯੁਕਤੀ ਬਿਨਾਂ ਇੰਟਰਵਿਊ ਦੇ ਨਹੀਂ ਕੀਤੀ ਜਾਵੇਗੀ। ਨਿਯਮ ਸਾਰੇ ਉਮੀਦਵਾਰਾਂ ਲਈ ਬਰਾਬਰ ਲਾਗੂ ਹੋਣਗੇ। ਇਸ ਮੌਕੇ ਕਾਂਗਰਸ ਐਸ.ਸੀ. ਵਿਭਾਗ ਜਿਲਾ ਚੇਅਰਮੈਨ ਗੁਰਪ੍ਰੀਤ ਸਿੰਘ ਰਾਜਗੜ੍ਹ ਅਤੇ ਸ਼ਹਿਰੀ ਚੇਅਰਮੈਨ ਬਲਕਾਰ ਬਡੂੰਗਰ ਨੇ ਦੱਸਿਆ ਕਿ 2027 ਵਿੱਚ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਅਨੁਸੂਚਿਤ ਵਰਗ ਬਹੁਗਿਣਤੀ ਵਿੱਚ ਉਤਸ਼ਾਹਿਤ ਹੋ ਕੇ ਪਾਰਟੀ ਨਾਲ ਜੁੜ ਰਿਹਾ ਹੈ। ਇਸ ਮੌਕੇ ਕਰਮਜੀਤ ਕੌਰ ਸੁਨਾਮ ਸਕੱਤਰ ਐਸ.ਸੀ. ਵਿੰਗ, ਭੁਪਿੰਦਰ ਕੌਰ ਕੌਰਜੀਵਾਲਾ, ਦੀਪਕ ਟਿਵਾਣਾ, ਰਾਜਿੰਦਰ ਸਿੰਘ ਸਹੋਤਾ, ਭਲਿੰਦਰ ਸਿੰਘ ਟੋਨੀ, ਸੁਬੇਦਾਰ ਸ਼ਰਮ ਸਿੰਘ ਆਦਿ ਹਾਜਰ ਸਨ।
Breaking News
- देश की पहली हाइड्रोजन ईंधन आधारित ट्रेन को दिखाई हरी झंडी, इस ऐतिहासिक पहल से हरियाणा बना हरित परिवहन क्रांति का अग्रदूत
- मुख्यमंत्री नायब सिंह सैनी के नेतृत्व में हरियाणा सरकार, यहां के नौजवान, किसान, बहनें-बेटियां, सबके लिए बेहतरीन काम कर रही है: प्रधानमंत्री नरेंद्र मोदी
- मोदी के विजन और सैनी सरकार की प्रतिबद्धता से बदल रहा हरियाणा का स्वास्थ्य परिदृश्य: आरती सिंह राव
- हाइड्रोजन ट्रेन का शुभारंभ देश को विकसित राष्ट्र बनाने की ओर बड़ा कदम : श्रुति चौधरी
- भारत में विकास की गति होगी तेज: श्याम सिंह राणा
- हाइड्रोजन आधारित परिवहन भविष्य की आवश्यकता, हरित ऊर्जा को मिलेगा बढ़ावा : विपुल गोयल
- प्रधानमंत्री श्री नरेंद्र मोदी के नेतृत्व में हरियाणा ने रचा इतिहास, स्वच्छ एवं हरित परिवहन की दिशा में देश का बड़ा कदम : कृष्ण लाल पंवार
- हरियाणा को मिली बड़ी सौगात: पीएम मोदी ने जींद से देश की पहली हाइड्रोजन ट्रेन को दिखाई हरी झंडी, राज्यपाल और मुख्यमंत्री रहे मौजूद


