ਭਾਰਤੀ ਮਿਕਸਡ ਡਬਲਜ਼ ਨਿਸ਼ਾਨੇਬਾਜ਼ਾਂ ਸੁਰੁਚੀ ਸਿੰਘ ਅਤੇ ਕਮਲਜੀਤ ਨੇ ਏਸ਼ੀਆਈ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ, ਜੋ ਇਸ ਮੁਕਾਬਲੇ ਵਿੱਚ ਭਾਰਤ ਦਾ ਦੂਜਾ ਸੋਨ ਤਗਮਾ ਸੀ।
ਭਾਰਤੀ ਜੋੜੀ ਨੇ ਫਾਈਨਲ ਵਿੱਚ ਕੁੱਲ 484.6 ਅੰਕ ਪ੍ਰਾਪਤ ਕਰਕੇ ਦੱਖਣੀ ਕੋਰੀਆ ਨੂੰ ਹਰਾਇਆ, ਜਿਸ ਨੇ 478.0 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਈਰਾਨ ਨੇ 415.8 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ, ਜਦਕਿ ਇੰਡੋਨੇਸ਼ੀਆ 349.4 ਅੰਕਾਂ ਨਾਲ ਬਾਹਰ ਹੋ ਗਿਆ।
ਸੁਰੁਚੀ ਅਤੇ ਕਮਲਜੀਤ ਦੀ ਭਾਰਤੀ ਜੋੜੀ ਨੇ ਏਸ਼ੀਆਈ ਰਿਕਾਰਡ ਵੀ ਤੋੜਿਆ, ਜੋ ਇਸ ਸਾਲ ਦੇ ਸ਼ੁਰੂ ਵਿੱਚ ਨਵੀਂ ਦਿੱਲੀ ਵਿਖੇ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ ਦੌਰਾਨ ਉਜ਼ਬੇਕਿਸਤਾਨ (481.3) ਦੁਆਰਾ ਬਣਾਇਆ ਗਿਆ ਸੀ।
ਭਾਰਤ ਕੋਲ ਇਸ ਸਮੇਂ 2026 ਦੀਆਂ ਖੇਡਾਂ ਵਿੱਚ ਕੁੱਲ 19 ਤਗਮੇ ਹਨ, ਜਿਨ੍ਹਾਂ ਵਿੱਚ ਦੋ ਸੋਨੇ, ਅੱਠ ਚਾਂਦੀ ਅਤੇ ਨੌਂ ਕਾਂਸੀ ਦੇ ਤਗਮੇ ਸ਼ਾਮਲ ਹਨ।
ਸੁਰੁਚੀ ਅਤੇ ਕਮਲਜੀਤ ਨੇ ਫਾਈਨਲ ਦੀ ਮਜ਼ਬੂਤ ??ਸ਼ੁਰੂਆਤ ਕੀਤੀ ਅਤੇ ਸ਼ੁਰੂਆਤੀ ਲੜੀ (ਸੀਰੀਜ਼) ਵਿੱਚ 103 ਅੰਕ ਬਣਾ ਕੇ ਬੜ੍ਹਤ ਹਾਸਲ ਕੀਤੀ। ਦੱਖਣੀ ਕੋਰੀਆ 98.1 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ, ਜਿਸ ਤੋਂ ਬਾਅਦ ਈਰਾਨ 98.0 ਅੰਕਾਂ ਨਾਲ ਅਤੇ ਇੰਡੋਨੇਸ਼ੀਆ 95.2 ਅੰਕਾਂ ਨਾਲ ਰਿਹਾ।
ੲਹ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਦੂਜਾ ਸੋਨ ਤਗਮਾ ਹੈ। ਇਸ ਤੋਂ ਪਹਿਲਾਂ, ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਗਮੇ ਦੇ ਮੁਕਾਬਲੇ ਵਿੱਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਸੀ।
ਭਾਰਤ ਨੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿੱਚ ਸ਼ੂਟਿੰਗ, ਟੇਬਲ ਟੈਨਿਸ ਅਤੇ ਸਕੁਐਸ਼ ਮੁੱਖ ਤੌਰ ’ਤੇ ਤਗਮੇ ਦਿਵਾਉਣ ਵਾਲੀਆਂ ਖੇਡਾਂ ਰਹੀਆਂ। ਏ.ਪੀ.ਐਸ. ਤੋਮਰ, ਰੁਦ??ਕਸ਼ ਪਾਟਿਲ ਅਤੇ ਨੀਰਜ ਕੁਮਾਰ ਨੇ ਪੁਰਸ਼ਾਂ ਦੇ 50 ਮੀਟਰ ਰਾਈਫਲ 3-ਪੋਜੀਸ਼ਨ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਤੋਮਰ ਅਤੇ ਨੀਰਜ ਬਾਅਦ ਵਿੱਚ ਵਿਅਕਤੀਗਤ ਫਾਈਨਲ ਵਿੱਚ ਵੀ ਹਿੱਸਾ ਲੈਣਗੇ। ਟੇਬਲ ਟੈਨਿਸ ਵਿੱਚ, ਦੀਆ ਚਿਤਾਲੇ ਅਤੇ ਮਾਨੁਸ਼ ਸ਼ਾਹ ਨੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਹਾਂਗਕਾਂਗ ਦੇ ਵੋਂਗ ਚੁਨ ਟਿੰਗ ਅਤੇ ਡੂ ਹੋਈ ਕੇਮ ਨੂੰ ਹਰਾ ਕੇ ਭਾਰਤ ਲਈ ਤਗਮਾ ਪੱਕਾ ਕੀਤਾ। ਸਕੁਐਸ਼ ਵਿੱਚ, ਜੋਸ਼ਨਾ ਚਿਨੱਪਾ ਅਤੇ ਵੇਲਾਵਨ ਸੇਂਥਿਲਕੁਮਾਰ ਨੇ ਵੀ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਫਿਲੀਪੀਨਜ਼ ਦੇ ਡੇਵਿਡ ਪੇਲਿਨੋ ਅਤੇ ਜੇਮਸੀਆ ਅਰੀਬਾਡੋ ਨੂੰ ਹਰਾ ਕੇ ਤਗਮੇ ਦੀ ਦੌੜ ਵਿੱਚ ਜਗ?ਹਾ ਬਣਾਈ।
ਤੈਰਾਕੀ ਵਿੱਚ, ਸਾਜਨ ਪ੍ਰਕਾਸ਼ ਆਪਣੀ ਹੀਟ ਵਿੱਚ ਤੀਜੇ ਸਥਾਨ ’ਤੇ ਰਹਿਣ ਤੋਂ ਬਾਅਦ ਪੁਰਸ਼ਾਂ ਦੇ 200 ਮੀਟਰ ਬਟਰਫਲਾਈ ਫਾਈਨਲ ਲਈ ਕੁਆਲੀਫਾਈ ਕਰ ਗਏ। ਰਿਸ਼ਭ ਦਾਸ ਅਤੇ ਉਤਕਰਸ਼ ਪਾਟਿਲ ਵੀ ਪੁਰਸ਼ਾਂ ਦੇ 200 ਮੀਟਰ ਬੈਕਸਟ?ਰੋਕ ਫਾਈਨਲ ਵਿੱਚ ਪਹੁੰਚ ਗਏ। ਬੈਡਮਿੰਟਨ ਵਿੱਚ, ਧਰੁਵ ਕਪਿਲਾ ਅਤੇ ਤਨੀਸ਼ਾ ਕ੍ਰਾਸਟੋ ਨੇ ਮਾਲਦੀਵ ਦੇ ਅਮੀਨਾਥ ਅਬਦੁਲ ਰਜ਼ਾਕ ਅਤੇ ਨਿਬਾਲ ਅਹਿਮਦ ਨੂੰ ਹਰਾ ਕੇ ਮਿਕਸਡ ਡਬਲਜ਼ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।
ਭਾਰਤ ਨੂੰ ਹੋਰ ਮੁਕਾਬਲਿਆਂ ਵਿੱਚ ਮਿਲਵੇਂ-ਜੁਲਵੇਂ ਨਤੀਜੇ ਮਿਲੇ। ਪੁਰਸ਼ਾਂ ਦੇ ਕਾਇਆਕ ਡਬਲ 500 ਮੀਟਰ ਮੁਕਾਬਲੇ ਵਿੱਚ ਪ੍ਰੋਹਿਤ ਬਾਰੋਈ ਅਤੇ ਪ੍ਰਸੰਨਾ ਕੁਮਾਰ ’ਫਾਈਨਲ ਬੀ’ ਵਿੱਚ ਪਹੁੰਚੇ, ਜਦਕਿ ਮਹਿਲਾਵਾਂ ਦੀ ਕਾਇਆਕ ਫੋਰ ਟੀਮ ਅੱਠਵੇਂ ਸਥਾਨ ’ਤੇ ਰਹੀ। ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਫੈਂਸਿੰਗ ਟੀਮਾਂ ’ਰਾਊਂਡ ਆਫ 16’ ਵਿੱਚ ਬਾਹਰ ਹੋ ਗਈਆਂ, ਜਦਕਿ ਮੇਘਾ ਪ੍ਰਦੀਪ ਅਤੇ ਨੇਹਾ ਲੇਇਚੋਂਬਾਮ ਮਹਿਲਾਵਾਂ ਦੇ ਕੈਨੋ ਡਬਲ 500 ਮੀਟਰ ਮੁਕਾਬਲੇ ਤੋਂ ਬਾਹਰ ਹੋ ਗਈਆਂ। ਹਰਮੀਤ ਦੇਸਾਈ ਅਤੇ ਯਸ਼ਸਵਿਨੀ ਘੋਰਪਾਡੇ ਆਪਣਾ ਟੇਬਲ ਟੈਨਿਸ ਕੁਆਰਟਰ ਫਾਈਨਲ ਹਾਰ ਗਏ।
ਤੈਰਾਕੀ ਵਿੱਚ, ਧਨੁਸ਼ ਸੁਰੇਸ਼, ਅਨੀਸ਼ ਸੁਨੀਲ ਅਤੇ ਦਕਸ਼ਣ ਸ਼ਸ਼ੀਕੁਮਾਰ ਅਗਲੇ ਦੌਰ ਵਿੱਚ ਪਹੁੰਚਣ ਵਿੱਚ ਅਸਫਲ ਰਹੇ। ਐਥਲੈਟਿਕਸ ਵਿੱਚ, ਅਨਾਮਿਕਾ ਅਨੀਸ਼ ਅਤੇ ਪੂਜਾ ਮਹਿਲਾਵਾਂ ਦੇ ਹੈਪਟਾਥਲੋਨ ਮੁਕਾਬਲੇ ਵਿੱਚ ਕ੍ਰਮਵਾਰ ਸੱਤਵੇਂ ਅਤੇ ਨੌਵੇਂ ਸਥਾਨ ’ਤੇ ਰਹੀਆਂ।
Breaking News
- ‘ਸ਼ੀਸ਼ ਮਹਿਲ’ ਨੂੰ ਲੈ ਕੇ ਸੀਐਮ ਰੇਖਾ ਗੁਪਤਾ ਦਾ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ, ਕਿਹਾ- ਦਿੱਲੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਣੀ ਚਾਹੀਦੀ ਹੈ ਸੱਚਾਈ
- ‘ਇੱਕੋ ਭਾਈਚਾਰੇ ਨੂੰ ਖੁਸ਼ ਕਰਨ ਲਈ ਹੋ ਰਹੀਆਂ ਜੱਜਾਂ ਦੀਆਂ ਸਿਫ਼ਾਰਸ਼ਾਂ’, ਸਾਬਕਾ CJI ਬੀਆਰ ਗਵਈ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
- ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ
- ਜਲੰਧਰ ਦਿਹਾਤੀ ‘ਚ ਹਰਕਮਲਪ੍ਰੀਤ ਸਿੰਘ ਖੱਖ ਨੇ ਸੰਭਾਲਿਆ SSP ਦਾ ਚਾਰਜ, ਦਿੱਤਾ ਗਿਆ ਗਾਰਡ ਆਫ਼ ਆਨਰ
- ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ ਅਮਰਿੰਦਰ
- ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ
- ਪੰਚਕੂਲਾ ‘ਚ CM ਨਾਇਬ ਸੈਣੀ ਦਾ ਵੱਡਾ ਤੋਹਫ਼ਾ; ਆਸ਼ਰਮ ਨੂੰ ਦਿੱਤੇ 21 ਲੱਖ ਰੁਪਏ
- ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ ਦੀ ਕਰੇਗਾ ਮੇਜ਼ਬਾਨੀ


