ਹੋਰਮੁਜ਼ ਜਲਡਮਰੂ ’ਤੇ ਨਿਯੰਤਰਣ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਵਿਚਾਲੇ ਟਕਰਾਅ ਭਿਆਨਕ ਰੂਪ ਧਾਰਨ ਕਰ ਗਿਆ ਹੈ। ਲਗਾਤਾਰ ਦੂਜੇ ਦਿਨ ਹੋਈਆਂ ਹਿੰਸਕ ਝੜਪਾਂ ਦੌਰਾਨ, ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਜਾਰਡਨ ਦੇ ਪ੍ਰਿੰਸ ਹਸਨ ਏਅਰ ਬੇਸ ਅਤੇ ਬਹਿਰੀਨ ਵਿੱਚ ਅਮਰੀਕੀ ਫੌਜੀ ਠਿਕਾਣਿਆਂ ’ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਜਵਾਬੀ ਹਮਲਾ ਕੀਤਾ ਹੈ। ਜਾਰਡਨ ਵਿੱਚ ਹੋਏ ਹਮਲੇ ’ਚ ਆਰਕਿੳਂੂ-4 ਅਤੇ ਐਮਕਿੳਂੂ-9 ਡਰੋਨਾਂ ਦੇ ਹੈਂਗਰ ਤਬਾਹ ਹੋ ਗਏ ਅਤੇ ਕਈ ਅਮਰੀਕੀ ਕਰਮਚਾਰੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਇਹ ਜਵਾਬੀ ਕਾਰਵਾਈ ਅਮਰੀਕੀ ਕੇਂਦਰੀ ਕਮਾਂਡ ਵੱਲੋਂ ਈਰਾਨ ਦੇ ਕਿਸ਼ਮ ਟਾਪੂ, ਸਿਰਿਕ, ਚਾਬਹਾਰ, ਬੰਦਰ ਅੱਬਾਸ ਅਤੇ ਜੀਰੋਫਟ ਹਵਾਈ ਅੱਡੇ ’ਤੇ ਕੀਤੀ ਬੰਬਾਰੀ ਤੋਂ ਬਾਅਦ ਹੋਈ ਹੈ। ਅਮਰੀਕੀ ਹਮਲਿਆਂ ਵਿੱਚ ਆਈਆਰਜੀਸੀ ਦੇ ਰਾਡਾਰ ਸਿਸਟਮ, ਹਵਾਈ ਰੱਖਿਆ ਸਾਈਟਾਂ ਅਤੇ ਸੰਚਾਰ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਸਿਰਿਕ ਕਾਉਂਟੀ ਦੇ ਇੱਕ ਵਿਆਹ ਸਮਾਰੋਹ ’ਤੇ ਮਿਜ਼ਾਈਲ ਦਾ ਮਲਬਾ ਡਿੱਗਣ ਨਾਲ ਇੱਕ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ।
ਤਣਾਅ ਵਧਣ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਹੋਰ ਵੱਡੇ ਹਮਲਿਆਂ ਦੀ ਧਮਕੀ ਦਿੱਤੀ ਹੈ, ਜਦਕਿ ਆਈਆਰਜੀਸੀ ਨੇ ਕਿਹਾ ਹੈ ਕਿ ਅਮਰੀਕਾ ਨੂੰ ਇਸ ਹਮਲੇ ’ਤੇ ਪਛਤਾਵਾ ਹੋਵੇਗਾ। ਖਾੜੀ ਖੇਤਰ ਵਿੱਚ 50,000 ਤੋਂ ਵੱਧ ਅਮਰੀਕੀ ਸੈਨਿਕਾਂ ਦੀ ਤਾਇਨਾਤੀ ਨਾਲ ਮੱਧ ਪੂਰਬ ਵਿੱਚ ਪੂਰਨ ਜੰਗ ਦਾ ਖ਼ਤਰਾ ਗੰਭੀਰ ਹੋ ਗਿਆ ਹੈ।
Breaking News
- ਮੁਲਾਜਮਾਂ ਤੇ ਪੈਨਸਨਰਾਂ ਵੱਲੋਂ ਵਲੋਂ ਖਰੜ ਐਸ.ਡੀ.ਐਮ. ਦਫਤਰ ਅੱਗੇ ਫੂਕਿਆ ਗਿਆ ਪੰਜਾਬ ਸਰਕਾਰ ਦਾ ਪੁਤਲਾ
- ਮਜੀਠੀਆ ਪਹਿਲਾਂ ਆਪਣੀ ਅਥਾਹ ਦੌਲਤ ਦਾ ਹਿਸਾਬ ਦੇਵੇ, ਫਿਰ ਦੂਜਿਆਂ ’ਤੇ ਉਂਗਲ ਚੁੱਕੇ: ਬਲਤੇਜ ਸਿੰਘ ਪੰਨੂ
- ਸਿਆਸੀ ਸਹਿ ਤੇ ਕਿਸਾਨਾਂ ਦੀ ਜਮੀਨ ਉਪਰ ਨਜਾਇਜ਼ ਕਬਜਾ ਕਰਨ ਦੇ ਮਾਮਲੇ ’ਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਧਰਨਾ
- ਐਸ.ਸੀ., ਬੀ.ਸੀ. ਲੈਕਚਰਾਰ ਸਿੱਧੀ ਭਰਤੀ ਵਿੱਚ ਰਿਜਰਵੇਸ਼ਨ ਕੋਟਾ ਨਾ ਦੇਣ ਤੇ ਕੀਤਾ ਰੋਸ ਪ੍ਰਦਰਸ਼ਨ
- ਬੇਕਸੂਰ ਲੋਕਾਂ ’ਤੇ ਝੂਠੇ ਕੇਸ ਦਰਜ਼ ਕਰਨੇ ਆਪ ਸਰਕਾਰ ਦੀ ਬੁਖ਼ਲਾਹਟ ਦੀ ਨਿਸ਼ਾਨੀ : ਮੋਹਿਤ ਮਹਿੰਦਰਾ
- ਅਮਰੀਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਡਾ. ਸਵਰਾਜ ਗਰੋਵਰ ਦਾ ਨਾਮ ਦਰਜ ਅੰਮ੍ਰਿਤਸਰ, 2 ਸਤੰਬਰ (ਰਾਜੇਸ਼ ਡੈਨੀ)
- ਪ੍ਰਤਾਪ ਬਾਜਵਾ ਦੇ ਸਰਕਾਰ ’ਤੇ ਤਿੱਖੇ ਹਮਲੇ, ਮੁਲਾਜ਼ਮਾਂ ਦੇ ਬਕਾਏ ਤੋਂ ਈਡੀ ਦੇ ਪੱਤਰਾਂ ਤੱਕ ਚੁੱਕੇ ਸਵਾਲ
- 1984 ਦੇ ਕਤਲੇਆਮ ਪੀੜਤਾਂ ਦੇ ਮੁਆਵਜ਼ੇ ਨੂੰ ਲੈ ਕੇ ‘ਆਪ’ ’ਤੇ ਵਰ੍ਹੇ ਐਚਐਸ ਫੂਲਕਾ ਕਿਹਾ- ਪੀੜਤਾਂ ਨੂੰ ਸਿਆਸੀ ਤੌਰ ’ਤੇ ਵਰਤਿਆ ਗਿਆ


