ਭਾਰਤ ਨੇ 7 ਮਈ, 2025 ਨੂੰ ਸਵੇਰੇ 1.05 ਵਜੇ ਦੇ ਕਰੀਬ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ, ਜਿਸ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ-ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕਾਰਵਾਈ 22 ਅਪ੍ਰੈਲ ਨੂੰ ਹੋਏ ਪਹਿਲਗਾਮ ਹਮਲੇ ਦੇ ਬਦਲੇ ਵਿੱਚ ਕੀਤੀ ਗਈ ਸੀ।
ਭਾਰਤੀ ਫੌਜਾਂ ਨੇ 9 ਥਾਵਾਂ ’ਤੇ ਸਟੀਕ ਸਟ੍ਰਾਈਕ ਕੀਤੇ, ਜਿਨ੍ਹਾਂ ਵਿੱਚ ਮੁਰੀਦਕੇ, ਬਹਾਵਲਪੁਰ ਅਤੇ ਮੁਜ਼ੱਫਰਾਬਾਦ ਦੇ ਨੇੜੇ ਦੇ ਇਲਾਕੇ ਸ਼ਾਮਲ ਹਨ। ਮੰਨਿਆ ਜਾਂਦਾ ਹੈ ਕਿ ਇਹ ਥਾਵਾਂ ਅੱਤਵਾਦੀ ਸਮੂਹਾਂ ਦੇ ਸਿਖਲਾਈ ਕੈਂਪ ਅਤੇ ਲੌਜਿਸਟਿਕਲ ਟਿਕਾਣੇ ਸਨ।
ਅੱਜ ‘ਆਪਰੇਸ਼ਨ ਸੰਧੂਰ’ ਦੀ ਪਹਿਲੀ ਵਰ੍ਹੇਗੰਢ ’ਤੇ ਪੀਐਮ ਮੋਦੀ ਨੇ ਹਥਿਆਰਬੰਦ ਫੌਜਾਂ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਕਿਹਾ ਕਿ ਭਾਰਤ ਅਤਿਵਾਦ ਨੂੰ ਹਰਾਉਣ ਦੇ ਆਪਣੇ ਸੰਕਲਪ ’ਤੇ ਅਟੱਲ ਹੈ। ਪੀਐਮ ਮੋਦੀ, ਜਿਨ੍ਹਾਂ ਨੇ ‘ਆਪਰੇਸ਼ਨ ਸੰਧੂਰ’ ਦੇ ਲੋਗੋ ਨੂੰ ਪ੍ਰਦਰਸ਼ਿਤ ਕਰਨ ਲਈ ‘ਐਕਸ’ ’ਤੇ ਤਸਵੀਰ ਬਦਲਦਿਆਂ ਨੇ ਕਿਹਾ ਕਿ ਇੱਕ ਸਾਲ ਪਹਿਲਾਂ, ਸਾਡੇ ਹਥਿਆਰਬੰਦ ਬਲਾਂ ਨੇ ‘ਆਪਰੇਸ਼ਨ ਸੰਧੂਰ’ ਦੌਰਾਨ ਬੇਮਿਸਾਲ ਹਿੰਮਤ, ਸ਼ੁੱਧਤਾ ਅਤੇ ਸੰਕਲਪ ਦਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਕਿਹਾ, ‘ਉਨ੍ਹਾਂ ਨੇ ਪਹਿਲਗਾਮ ਵਿੱਚ ਬੇਗੁਨਾਹ ਭਾਰਤੀਆਂ ’ਤੇ ਹਮਲਾ ਕਰਨ ਦੀ ਹਿੰਮਤ ਕਰਨ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਪੂਰਾ ਦੇਸ਼ ਸਾਡੀਆਂ ਫੌਜਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਸਲਾਮ ਕਰਦਾ ਹੈ।’ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ‘ਆਪਰੇਸ਼ਨ ਸੰਧੂਰ’ ਅਤਿਵਾਦ ਵਿਰੁੱਧ ਭਾਰਤ ਦੇ ਦ੍ਰਿੜ ਜਵਾਬ ਅਤੇ ਰਾਸ਼ਟਰੀ ਸੁਰੱਖਿਆ ਦੀ ਰਾਖੀ ਲਈ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘ਇਸ ਨੇ ਸਾਡੇ ਹਥਿਆਰਬੰਦ ਫੌਜਾਂ ਦੀ ਪੇਸ਼ੇਵਰਤਾ, ਤਿਆਰੀ ਅਤੇ ਤਾਲਮੇਲ ਵਾਲੀ ਤਾਕਤ ਨੂੰ ਵੀ ਉਜਾਗਰ ਕੀਤਾ। ਇਸ ਦੇ ਨਾਲ ਹੀ ਇਸ ਨੇ ਸਾਡੀਆਂ ਫੌਜਾਂ ਵਿਚਕਾਰ ਵਧਦੀ ਸਾਂਝ ਨੂੰ ਪ੍ਰਦਰਸ਼ਿਤ ਕੀਤਾ ਅਤੇ ਉਸ ਤਾਕਤ ਨੂੰ ਰੇਖਾਂਕਿਤ ਕੀਤਾ ਜੋ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਦੀ ਭਾਰਤ ਦੀ ਖੋਜ ਨੇ ਸਾਡੀ ਰਾਸ਼ਟਰੀ ਸੁਰੱਖਿਆ ਵਿੱਚ ਲਿਆਂਦੀ ਹੈ।
Breaking News
- हाइड्रोजन ट्रेन, हजारों करोड़ की परियोजनाएं और प्रधानमंत्री मोदी का दौरा-विकास और राजनीतिक विमर्श का बड़ा केंद्र
- प्रदेश में हजारों करोड़ों रुपए की राशि से नहरों और सिंचाई सिस्टम को किया जा रहा सुदृढ: सिंचाई मंत्री श्रुति चौधरी
- बीजेपी नहीं चाहती एसवाईएल का पानी हरियाणा को मिले: चौधरी अभय सिंह चौटाला
- देश की पहली हाइड्रोजन ट्रेन, जींद से देगी विकसित भारत को नई रफ्तार : मोहनलाल बड़ौली
- स्वास्थ्य मंत्री आरती सिंह राव ने कहा, जींद-सोनीपत रूट पर देश की पहली हाइड्रोजन ट्रेन का संचालन पर्यावरण और विकास के क्षेत्र में बनेगा मील का पत्थर
- स्वच्छता से होगा ऐतिहासिक क्षण का स्वागत, हाइड्रोजन ट्रेन से विश्व मानचित्र पर उभरेगा गोहाना : डॉ. अरविंद शर्मा
- मुख्यमंत्री नायब सिंह सैनी ने लिया प्रधानमंत्री के कार्यक्रम की तैयारियों का जायजा
- मुख्यमंत्री नायब सिंह सैनी और प्रदेश अध्यक्ष डॉ अर्चना गुप्ता ने पीएम मोदी की रैली को लेकर कार्यकर्ताओं की ली बैठक, व्यवस्थाओं की करी समीक्षा


