ਸ੍ਰੋਮਣੀ ਅਕਾਲੀ ਦਲ ਦੇ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਚੱਲ ਰਿਹਾ “ਬੋਲੇਗਾ ਖਰੜ, ਬਦਲੇਗਾ ਖਰੜ’’ ਪੈਦਲ ਮਾਰਚ ਮੰਗਲਵਾਰ ਨੂੰ ਆਪਣੇ ਨੌਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਦੌਰਾਨ ਯਾਤਰਾ ਹਲਕੇ ਦੇ ਵੱਖ-ਵੱਖ ਵਾਰਡਾਂ ਵਿੱਚੋਂ ਲੰਘਦਿਆਂ ਲੋਕਾਂ ਦੀਆਂ ਸਮੱਸਿਆਵਾਂ ਦਰਜ ਕਰਦੀ ਰਹੀ ਅਤੇ ਸੱਤਾਧਾਰੀ ਆਪ ਸਰਕਾਰ ਵੱਲੋਂ ਦਿਖਾਈ ਜਾ ਰਹੀ ਲਗਾਤਾਰ ਪ੍ਰਸਾਸਨਿਕ ਅਣਗਹਿਲੀ ਨੂੰ ਉਜਾਗਰ ਕਰਦੀ ਰਹੀ।
ਯਾਤਰਾ ਨੇ ਵਾਰਡ ਨੰਬਰ 12 ਅਤੇ 13 ਨੂੰ ਕਵਰ ਕੀਤਾ, ਜੋ ਨਿੱਜਰ ਚੌਂਕ (ਛੱਜੂ ਮਾਜਰਾ ਰੋਡ) ਤੋਂ ਸ਼ੁਰੂ ਹੋ ਕੇ ਰਾਜਧਾਨੀ ਇਨਕਲੇਵ ਅਤੇ ਛੱਜੂ ਮਾਜਰਾ ਕਾਲੋਨੀ ਵਿੱਚੋਂ ਲੰਘਦੀ ਹੋਈ ਪਿੰਡ ਛੱਜੂ ਮਾਜਰਾ ਵਿਖੇ ਸਮਾਪਤ ਹੋਈ।
ਇਕੱਠ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਕਿਹਾ ਕਿ ਪਿਛਲੇ 4.5 ਸਾਲਾਂ ਦੌਰਾਨ ਖਰੜ ਹਲਕੇ ਵਿੱਚ ਹੋਏ ਸੀਮਤ ਵਿਕਾਸ ਕਾਰਜਾਂ ਵਿੱਚ ਵੀ ਭਾਰੀ ਬਦਇੰਤਜਾਮੀ ਦੇਖਣ ਨੂੰ ਮਿਲੀ ਹੈ। ਉਨਾਂ ਕਿਹਾ ਕਿ ਖਰੜ ਵਿਚ ਲਗਭਗ ਕੁਝ ਵੀ ਨਹੀਂ ਕੀਤਾ ਗਿਆ ਅਤੇ ਜੋ ਥੋੜਾ-ਬਹੁਤ ਕੰਮ ਹੋਇਆ ਵੀ ਹੈ, ਉਹ ਪ੍ਰਸਾਸ਼ਨ ਵਿੱਚ ਫੈਲੀ ਅਣਗਹਿਲੀ ਅਤੇ ਭਿ?ਰਸਟਾਚਾਰ ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।
ਖੇੜਾ ਨੇ ਖਾਸ ਤੌਰ ‘ਤੇ ਨਿੱਜਰ ਰੋਡ ‘ਤੇ ਨਵੀਂ ਬਣਾਈ ਗਈ ਸੀਵਰੇਜ ਲਾਈਨ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਲਾਈਨ ਮੁਕੰਮਲ ਹੋਣ ਦੇ ਬਾਵਜੂਦ ਹਾਲੇ ਤੱਕ ਚਾਲੂ ਨਹੀਂ ਹੋਈ। ਉਨਾਂ ਕਿਹਾ ਕਿ ਪਹਿਲਾਂ ਸੀਵਰੇਜ ਦਾ ਪਾਣੀ ਸੜਕਾਂ ‘ਤੇ ਹੀ ਜਮਾਂ ਹੁੰਦਾ ਸੀ, ਪਰ ਹੁਣ ਇਹ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਵੜਨ ਲੱਗ ਪਿਆ ਹੈ ਜਿਸ ਨਾਲ ਜਿਸ ਸਮੱਸਿਆ ਨੂੰ ਹੱਲ ਕਰਨ ਲਈ ਇਹ ਪ੍ਰੋਜੈਕਟ ਬਣਾਇਆ ਗਿਆ ਸੀ, ਉਹ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ।
ਇਹ ਮਾਰਚ ਆਉਣ ਵਾਲੇ ਦਿਨਾਂ ਵਿੱਚ ਕੁੱਲ 27 ਵਾਰਡਾਂ ਵਿੱਚੋਂ ਬਾਕੀ ਬਚਦੇ ਵਾਰਡਾਂ ਨੂੰ ਵੀ ਕਵਰ ਕਰੇਗਾ।
ਇਸ ਮੌਕੇ ਨਾਲ ਰਾਜਬੀਰ ਸਿੰਘ ਰਾਜੀ ਸਾਬਕਾ ਐੱਮ ਸੀ, ਸੋਨੀ ਸਿੱਧੂ, ਮੇਜਰ ਸਿੰਘ ਛੱਜੂਮਾਜਰਾ, ਨੰਬੜਦਾਰ ਕਰਨੈਲ ਸਿੰਘ, ਜਗਦੇਵ ਸਿੰਘ, ਜਸਪ੍ਰੀਤ ਸਿੰਘ ਜੱਸਾ, ਜਰਨੈਲ ਸਿੰਘ, ਇੰਦਰਜੀਤ ਸਿੰਘ, ਹਰਸਿਮਰਨ ਸਿੰਘ ਬਿੰਨੀ ਅਤੇ ਪਟਵਾਰੀ ਬਲਵਿੰਦਰ ਸਿੰਘ ਮੌਜੂਦ ਸਨ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


