ਸ੍ਰੋਮਣੀ ਅਕਾਲੀ ਦਲ ਦੇ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਚੱਲ ਰਿਹਾ “ਬੋਲੇਗਾ ਖਰੜ, ਬਦਲੇਗਾ ਖਰੜ’’ ਪੈਦਲ ਮਾਰਚ ਆਪਣੇ 13ਵੇਂ ਦਿਨ ਵਿੱਚ ਦਾਖਲ ਹੋਇਆ, ਜਿਸ ਦੌਰਾਨ ਮਾਰਚ ਨੇ ਵਾਰਡ ਨੰਬਰ 18 ਨੂੰ ਕਵਰ ਕਰਦਿਆਂ ਲੋਕਾਂ ਨਾਲ ਸੰਪਰਕ ਜਾਰੀ ਰੱਖਿਆ।
ਮਾਰਚ ਬਡਾਲਾ ਰੋਡ ਸਥਿਤ ਲੱਭੂ ਸਵੀਟਸ ਤੋਂ ਸ਼ੁਰੂ ਹੋਇਆ ਅਤੇ ਆਦਰਸ ਨਗਰ ਅਤੇ ਆਨੰਦ ਨਗਰ ਵਿੱਚੋਂ ਹੁੰਦਾ ਹੋਇਆ ਪਿੰਡ ਖੂਨੀ ਮਾਜਰਾ ਵਿਖੇ ਸਮਾਪਤ ਹੋਇਆ। ਪੈਦਲ ਮਾਰਚ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਖਰੜ-ਲਾਂਡਰਾ ਰੋਡ ‘ਤੇ ਚੱਲ ਰਹੇ ਮੁਰੰਮਤ ਕੰਮਾਂ ਸਬੰਧੀ ਗੰਭੀਰ ਮੁੱਦਾ ਚੁੱਕਦਿਆਂ ਦੋਸ ਲਾਇਆ ਕਿ ਇਸ ਵਿਕਾਸ ਕਾਰਜ ਦੇ ਅਮਲ ਵਿੱਚ ਵੱਡੇ ਪੱਧਰ ‘ਤੇ ਕਥਿਤ ਭਿ?ਰਸਟਾਚਾਰ ਦਾ ਘਪਲਾ ਚੱਲ ਰਿਹਾ ਹੈ।
ਉਨਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਬਿਨਾਂ ਮੁਰੰਮਤ ਪਈ ਇਸ ਸੜਕ ‘ਤੇ ਹੁਣ ਇੰਟਰਲਾਕ ਟਾਈਲਾਂ ਲਾ ਕੇ ਪੈਚਬੰਦੀ ਕੀਤੀ ਜਾ ਰਹੀ ਹੈ। ਉਨਾਂ ਦੋਸ ਲਗਾਇਆ ਕਿ ਕਥਿਤ ਮਿਲੀ ਭੁਗਤ ਨਾਲ ਵਿਕਾਸ ਦੇ ਨਾਂ ਤੇ ਕਰੋੜਾਂ ਰੁਪਏ ਬਰਬਾਦ ਹੋ ਰਹੇ ਹਨ।
ਖੇੜਾ ਨੇ ਦੱਸਿਆ ਕਿ ਇਸ ਸੜਕ ‘ਤੇ ਰੋਜ਼ਾਨਾ ਹਜਾਰਾਂ ਟਰੱਕਾਂ ਦੀ ਆਵਾਜਾਈ ਹੁੰਦੀ ਹੈ ਅਤੇ ਸਵਾਲ ਖੜਾ ਕੀਤਾ ਕਿ ਇੰਨੇ ਭਾਰੀ ਵਾਹਨ ਉਨਾਂ ਇੰਟਰਲਾਕ ਟਾਈਲਾਂ ‘ਤੇ ਕਿਵੇਂ ਚੱਲ ਸਕਣਗੇ ਜੋ ਕਦੇ ਵੀ ਇੰਨਾ ਭਾਰ ਝੱਲਣ ਲਈ ਬਣੀਆਂ ਹੀ ਨਹੀਂ ਸਨ ਅਤੇ ਇਸ ਨੂੰ ਇਸ ਘਪਲੇ ਰਾਹੀਂ ਸਰਕਾਰੀ ਖਜਾਨੇ ਦੀ ਦੁਰਵਰਤੋਂ ਦੀ ਸਪੱਸਟ ਮਿਸਾਲ ਕਰਾਰ ਦਿੱਤਾ।
ਉਨਾਂ ਦੋਸ ਲਾਇਆ ਕਿ ਇਸ ਸੜਕ ‘ਤੇ ਕੋਈ ਵੀ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸਾਸਨ ਨੂੰ ਸਭ ਤੋਂ ਪਹਿਲਾਂ ਸੜਕ ਹੇਠਲੀ ਸੀਵਰੇਜ ਦੀ ਸਹੀ ਸਫਾਈ ਕਰਵਾਉਣੀ ਚਾਹੀਦੀ ਸੀ ਅਤੇ ਨਾਲ ਬਰਸਾਤ ਵਾਲੇ ਨਾਲੇ ਦਾ ਕੰਮ ਕੰਕਰੀਟ ਵਿੱਚ ਸਹੀਬੱਦ ਹੋਣਾ ਚਾਹੀਦਾ ਸੀ, ਉਸ ਤੋਂ ਬਾਅਦ ਪੱਕੀ ਸੀਵਰੇਜ ਲਾਈਨ ਵਿਛਾਉਣੀ ਚਾਹੀਦੀ ਸੀ ਅਤੇ ਤਦ ਹੀ ਪੱਕੀ ਸੜਕ ਦਾ ਨਿਰਮਾਣ ਵੀ ਕੰਕਰੀਟ ਵਿੱਚ ਹੋਣਾ ਚਾਹੀਦਾ ਸੀ।
ਖੇੜਾ ਨੇ ਇਸ ਮਾਮਲੇ ਦੀ ਢੁਕਵੇਂ ਅਧਿਕਾਰੀਆਂ ਵੱਲੋਂ ਉੱਚ-ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਸਾਰਾ ਘਟਨਾਕ੍ਰਮ ਅਸਲੀ ਵਿਕਾਸ ਦੀ ਬਜਾਏ ਇੱਕ ਸੋਚੀ-ਸਮਝੀ ਭਿ?ਰਸਟਾਚਾਰ ਸਾਜਿਸ ਵੱਲ ਇਸਾਰਾ ਕਰਦਾ ਹੈ।
ਇਸ ਮੌਕੇ ਸਾਬਕਾ ਐੱਮ ਸੀ ਰਾਜਪਾਲ ਸਿੰਘ ਰਾਜੂ, ਤਰਲੋਚਨ ਸਿੰਘ, ਗੁਰਮੁੱਖ ਸਿੰਘ, ਆਕਾਸ ਮਿੱਤਲ, ਨੱਥਾ ਸਿੰਘ, ਬਿੰਨੀ ਖਰੜ, ਰਵਿੰਦਰ ਸਿੰਘ ਰਵੀ ਮਦਨਹੇੜੀ, ਸੁਰਿੰਦਰ ਸਿੰਘ ਖੁਨੀਮਾਜਰਾ, ਜਸਪਾਲ ਸਿੰਘ ਨਿਆਮਿਆ, ਰਾਣਾ ਸੰਦੀਪ ਝੰਜੇੜੀ, ਗੁਰਮੀਤ ਸਿੰਘ ਖੂਨੀਮਾਜਰਾ, ਅਰਵਿੰਦਰ ਸਿੰਘ, ਪਟਵਾਰੀ ਬਲਵਿੰਦਰ ਸਿੰਘ, ਅਮਰਜੀਤ ਸਿੰਘ ਮਿੰਟਾ ਅਤੇ ਬਲਕਾਰ ਸਿੰਘ ਬੱਬੂ ਆਦਿ ਮੈਂਬਰ ਮੌਜੂਦ ਸਨ।
Breaking News
- कानून का उल्लंघन होगा तो राहुल गांधी पर कार्रवाई होगी, प्रदर्शनों से नहीं रोक सकते कार्रवाई: ऊर्जा मंत्री अनिल विज
- हरियाणा राइट टू बिजनेस बिल से विनिर्माण क्षेत्र के एमएसएमई को 15 कार्यदिवसों के भीतर मिलेगी सैद्धांतिक मंजूरी
- कांग्रेस ने विधानसभा के गेट पर ही नहीं, भीतर भी सदन की गरिमा को तार-तार किया : मुख्यमंत्री नायब सिंह सैनी
- संत गुरु रविदास जी समरसता संकल्प अभियान से संबंधित गठित कमेटी में विपक्ष के सदस्यों को भी किया जाएगा शामिल – मुख्यमंत्री नायब सिंह सैनी
- हरियाणा विधानसभा मानसून सत्र के अंतिम दिन 11 विधेयक चर्चा उपरांत पारित किए गए
- विश्वविद्यालयों के गेस्ट फैकल्टी को मिलेगी सेवा सुरक्षा, सरकार ला रही है नया अधिनियम 2026: महीपाल ढांडा
- प्रदेश के 118 राजकीय स्कूलों के बेहतरीन भवन बनाए जाएंगे-शिक्षा मंत्री महीपाल ढांडा
- संत गुरु रविदास जी किसी एक समाज के नहीं, पूरी मानवता के महान संत : कृष्ण लाल पंवार


