Author: Rozana Desh Pardesh

ਇੱਕ ਰਣਨੀਤਕ ਸਮਝੌਤੇ ਤਹਿਤ ਜੋ ਕਿਸਾਨਾਂ ਦੀ ਤਕਦੀਰ ਬਦਲਣ ਵਿੱਚ ਅਹਿਮ ਸਿੱਧ ਹੋਵੇਗਾ, ਸੂਬਾ ਸਰਕਾਰ ਵਰਲਡ ਹਾਰਟੀ ਸੈਂਟਰ ਈਕੋਸਿਸਟਮ ਦੀ ਤਰਜ਼ ‘ਤੇ ਪੰਜਾਬ ਵਿੱਚ ਇੱਕ ਸਮਰਪਿਤ ਬਾਗਬਾਨੀ ਅਨੁਭਵ ਅਤੇ ਸਿਖਲਾਈ ਕੇਂਦਰ ਸਥਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਸਿਰਤੋੜ ਯਤਨਾਂ ਦਾ ਹਿੱਸਾ ਹੋਵੇਗਾ। ਅੱਜ ਨੀਦਰਲੈਂਡ ਵਿੱਚ ਨਿਵੇਸ਼ ਪ੍ਰੋਤਸਾਹਨ ਆਊਟਰੀਚ ਤਹਿਤ ਆਪਣੇ ਦੌਰੇ ਦੇ ਹਿੱਸੇ ਵਜੋਂ ਮੁੱਖ ਮੰਤਰੀ ਨੇ ਟਿਕਾਊ ਖੇਤੀਬਾੜੀ, ਫੁੱਲਾਂ ਦੀ ਖੇਤੀ ਅਤੇ ਉੱਚ-ਕੁਸ਼ਲਤਾ ਵਾਲੀਆਂ ਖੇਤੀ ਪ੍ਰਣਾਲੀਆਂ ਵਿੱਚ ਸਭ ਤੋਂ ਬਿਹਤਰ ਅਭਿਆਸਾਂ ਦਾ ਅਧਿਐਨ ਕਰਨ ਲਈ ਵਰਲਡ ਹਾਰਟੀ ਸੈਂਟਰ…

Read More

ਹਿਸਾਰ ਘਟਨਾ ਦੇ ਖ਼ਿਲਾਫ਼ ਕਾਨੂੰਨੀ ਲੜਾਈ ਮਜ਼ਬੂਤੀ ਨਾਲ ਲੜੇਗੀ ਜੇਜੇਪੀ, ਪੁਲਿਸ ਦੀ ਜ਼ਿਆਦਤੀ ਹੱਦੋਂ ਪਾਰ – ਦੁਸ਼ਯੰਤ ਚੌਟਾਲਾ ਚੰਡੀਗੜ੍ਹ, 20 ਅਪ੍ਰੈਲ। ਹਿਸਾਰ ਵਿੱਚ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਅਤੇ ਇਨਸੋ ਦੇ ਨੇਤਾਵਾਂ ਅਤੇ ਕਾਰਕੁਨਾਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਨਾਲ ਪੁਲਿਸ ਵੱਲੋਂ ਕੀਤੀ ਗਈ ਬਦਸਲੂਕੀ ਦੇ ਮਾਮਲੇ ਨੂੰ ਲੈ ਕੇ ਜੇਜੇਪੀ ਨੇ ਕਾਨੂੰਨੀ ਲੜਾਈ ਦੇ ਨਾਲ ਨਾਲ ਇੱਕ ਵੱਡੀ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਪੰਚਕੂਲਾ ਵਿੱਚ ਜੇਜੇਪੀ ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਦੀ ਅਗਵਾਈ ਵਿੱਚ ਪਾਰਟੀ ਦੇ ਉੱਚ ਨੇਤਾਵਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਪੂਰਵ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ…

Read More

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਾਰੀ ਸ਼ਕਤੀ ਵੰਦਨ ਅਤੇ ਪੰਜਾਬ ਵਿੱਚ ਕਾਨੂੰਨ-ਵਿਵਸਥਾ ਸਬੰਧੀ ਪ੍ਰੈਸ ਕਾਨਫਰੰਸ ਕੀਤੀ। ਪੂਰਵ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਇਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਾਂਗਰਸ ਨਾਰੀ ਸ਼ਕਤੀ ਵੰਦਨ ਦਾ ਵਿਰੋਧ ਨਹੀਂ ਕਰ ਰਹੀ, ਸਗੋਂ ਕੇਂਦਰ ਸਰਕਾਰ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ। ਪ੍ਰਧਾਨ ਮੰਤਰੀ ਭਾਵੁਕ ਭਾਸ਼ਣਾਂ ਰਾਹੀਂ ਲੋਕਾਂ ਨੂੰ ਭਟਕਾ ਰਹੇ ਹਨ। ਨਾਰੀ ਸ਼ਕਤੀ ਵੰਦਨ ਤਹਿਤ 33 ਫੀਸਦੀ ਰਿਜ਼ਰਵੇਸ਼ਨ ਦਾ ਬਿੱਲ ਲਿਆਂਦਾ ਗਿਆ। 2023 ਵਿੱਚ ਇਹ ਬਿੱਲ ਸੰਸਦ ਵਿੱਚ ਲਿਆਂਦਾ ਗਿਆ ਅਤੇ ਉਸ ਵੇਲੇ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਪਾਸ ਹੋਇਆ। 1999 ਵਿੱਚ ਰਾਜੀਵ ਗਾਂਧੀ ਨੇ…

Read More

ਲੁਧਿਆਣਾ ਵਿੱਚ ਮਾਤਾ-ਪਿਤਾ ਅਤੇ ਅਭਿਭਾਵਕਾਂ ਤੋਂ 5–7 ਸਾਲ ਉਮਰ ਵਰਗ ਅਤੇ 15–17 ਸਾਲ ਉਮਰ ਵਰਗਦੇ ਬੱਚਿਆਂ ਦੇ ਆਧਾਰ ਦੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਨੂੰ ਸਮੇਂ ਸਿਰ ਪੂਰਾ ਕਰਨ ਦੀ ਸਖ਼ਤ ਅਪੀਲ ਕੀਤੀ ਗਈ ਹੈ। ਬੱਚਿਆਂ ਦੇ ਵੱਡੇ ਹੋਣ ਨਾਲ ਉਨ੍ਹਾਂ ਦੀਆਂ ਬਾਇਓਮੈਟ੍ਰਿਕ ਵਿਸ਼ੇਸ਼ਤਾਵਾਂ ਜਿਵੇਂ ਫਿੰਗਰਪ੍ਰਿੰਟ, ਆਈਰਿਸ ਸਕੈਨ ਅਤੇ ਚਿਹਰੇ ਦੀਆਂ ਤਸਵੀਰਾਂ ਮਹੱਤਵਪੂਰਨ ਤਬਦੀਲੀਆਂ ਤੋਂ ਗੁਜ਼ਰਦੀਆਂ ਹਨ, ਜਿਸ ਨਾਲ ਨਿਰਧਾਰਤ ਪੱਧਰਾਂ ’ਤੇ ਇਨ੍ਹਾਂ ਵੇਰਵਿਆਂ ਨੂੰ ਅਪਡੇਟ ਕਰਨਾ ਉਨ੍ਹਾਂ ਦੀ ਆਧਾਰ ਰਿਕਾਰਡ ਦੀ ਸਟੀਕਤਾ, ਭਰੋਸੇਯੋਗਤਾ ਅਤੇ ਪ੍ਰਮਾਣੀਕਰਣ ਯੋਗਤਾ ਬਣਾਈ ਰੱਖਣ ਲਈ ਲੋੜੀਂਦਾ ਹੋ ਜਾਂਦਾ ਹੈ। ਯੂਨਿਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ ਵਰਤਮਾਨ ਵਿਚ 30 ਸਤੰਬਰ 2026 ਤੱਕ 17 ਸਾਲ ਤੱਕ ਦੇ ਬੱਚਿਆਂ ਲਈ ਲਾਜ਼ਮੀ…

Read More

ਚੰਡੀਗੜ੍ਹ ਪੁਲਿਸ ਨੂੰ ਅੱਜ ਮਿਲੀਆਂ 25 ਬਾਈਕਾਂ: ਚੀਫ਼ ਸੈਕਰਟਰੀ ਨੇ ਦਿਖਾਈ ਹਰੀ ਝੰਡੀ, ਹਾਟਸਪਾਟ ਇਲਾਕਿਆਂ ਵਿੱਚ ਤੈਨਾਤੀ; 5 ਮਿੰਟ ਵਿੱਚ ਮਦਦ ਪਹੁੰਚੇਗੀ ਇਹ ਟੀਮਾਂ ਐਮਰਜੈਂਸੀ ਸਥਿਤੀਆਂ ਵਿੱਚ ਤੁਰੰਤ ਮੌਕੇ ’ਤੇ ਪਹੁੰਚ ਕੇ ਹਾਲਾਤ ਨੂੰ ਸੰਭਾਲਦੀਆਂ ਹਨ। ਪੁਲਿਸ ਦੇ ਇਸ ਬੇੜੇ ਵਿੱਚ ਹੁਣ ਤੱਕ ਲਗਭਗ 40 ਬਾਈਕਾਂ ਸਨ, ਜਿਨ੍ਹਾਂ ਵਿੱਚ ਹੁਣ 50 ਹੋਰ ਸ਼ਾਮਲ ਹੋ ਜਾਣਗੀਆਂ। ਕੁੱਲ ਮਿਲਾਕੇ 90 ਬਾਈਕਾਂ ਹੋ ਜਾਣਗੀਆਂ, ਜਿਸ ਨਾਲ ਅਪਰਾਧੀਆਂ ’ਤੇ ਕਾਬੂ ਪਾਉਣਾ ਹੋਰ ਆਸਾਨ ਹੋ ਜਾਵੇਗਾ। ਯਾਦ ਰਹੇ ਕਿ ਲਗਭਗ 6 ਮਹੀਨੇ ਪਹਿਲਾਂ 50 ਨਵੀਆਂ ਬਾਈਕਾਂ ਨੂੰ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ।…

Read More

ਜਰਮਨੀ ਦੇ ਸ਼ਹਿਰ ਡੁਇਸਬਰਗ ਤੋਂ ਸਾਹਮਣੇ ਆਈ ਇੱਕ ਘਟਨਾ ਨੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਵਿੱਚ ਡੂੰਘੀ ਚਿੰਤਾ ਅਤੇ ਰੋਸ ਪੈਦਾ ਕਰ ਦਿੱਤਾ ਹੈ। ਇੱਕ ਗੁਰਦੁਆਰੇ ਦੇ ਅੰਦਰ ਵਾਪਰੀ ਹਿੰਸਕ ਝੜਪ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਨੇ ਧਾਰਮਿਕ ਸਥਾਨ ਦੀ ਮਰਿਆਦਾ ਅਤੇ ਪਵਿੱਤਰਤਾ ’ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਘੁੰਮ ਰਹੀਆਂ ਇਨ੍ਹਾਂ ਸ਼ਰਮਨਾਕ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਗੁਰੂ ਘਰ ਦੇ ਅੰਦਰ ਦੋ ਧੜੇ ਆਪਸ ਵਿੱਚ ਉਲਝ ਗਏ ਅਤੇ ਇੱਕ ਪਵਿੱਤਰ ਅਸਥਾਨ ਨੂੰ ਰਣਭੂਮੀ ਵਿੱਚ ਬਦਲ ਦਿੱਤਾ। ਇਨ੍ਹਾਂ ਵੀਡੀਓਜ਼ ਵਿੱਚ ਲੋਕਾਂ ਦੀਆਂ ਪੱਗਾਂ ਉਤਰਦੀਆਂ ਅਤੇ ਹੱਥੋਪਾਈ ਹੁੰਦੀ ਸਾਫ਼ ਨਜ਼ਰ ਆ…

Read More

ਬੰਗਾ ਬਲਾਕ ਦੇ ਪਿੰਡ ਲਾਦੀਆਂ, ਜੰਡਿਆਲਾ ਅਤੇ ਸੱਲਾਂ ਖੇਤਰ ਵਿੱਚ ਖੇਤਾਂ ਲੱਗੀ ਭਿਆਨਕ ਅੱਗ ਕਾਰਨ ਕਰੀਬ 250 ਏਕੜ ਵਿੱਚ ਫੈਲੀ ਕਣਕ ਦੀ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਈ। ਇਨ੍ਹਾਂ ਵਿੱਚੋਂ ਤਕਰੀਬਨ 150 ਏਕੜ ਵਿੱਚ ਖੜੀ ਕਣਕ ਪੂਰੀ ਤਰ੍ਹਾਂ ਨਸ਼ਟ ਹੋ ਗਈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਸੁਖਦੀਪ ਸਿੰਘ ਸਾਬਕਾ ਸਰਪੰਚ ਸੱਲਾਂ, ਭਗਵੰਤ ਸਿੰਘ, ਚਰਨਜੀਤ ਸਿੰਘ ਜੰਡਿਆਲਾ, ਮੇਹਰ ਸਿੰਘ ਹੀਓ ਪੋਖੀ ਨੰਬਰਦਾਰ ਅਤੇ ਹੋਰ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਅੱਗ ਦੀ ਸ਼ੁਰੂਆਤ ਪਿੰਡ ਲਾਦੀਆਂ ਤੋਂ ਹੋਈ ਜੋ ਤੇਜ਼ ਹਵਾਵਾਂ ਕਾਰਨ ਜੰਡਿਆਲਾ ਦੇ ਖੇਤਾਂ ਰਾਹੀਂ ਹੁੰਦੀ ਹੋਈ ਪਿੰਡ ਸੱਲਾਂ ਤੱਕ ਪਹੁੰਚ ਗਈ ਅਤੇ ਵੱਡੇ ਪੱਧਰ…

Read More

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਜੈਕਲੀਨ ਫਰਨਾਂਡੀਜ਼ ਦੀ ਗਵਾਹ ਬਣਨ ਦੀ ਅਰਜ਼ੀ ’ਤੇ ਜਵਾਬ ਦਾਇਰ ਕਰਨ ਲਈ ਈਡੀ ਨੂੰ ਸਮਾਂ ਦਿੱਤਾ ਹੈ। ਈਡੀ ਨੇ ਕਿਹਾ ਕਿ ਅਰਜ਼ੀ ਅਸਪਸ਼ਟ ਹੈ। ਇਸ ਨੇ ਇਹ ਵੀ ਕਿਹਾ ਕਿ ਅਰਜ਼ੀ ਦੀ ਘੋਖ ਕਰਨ ਲਈ ਕੁਝ ਸਮਾਂ ਚਾਹੀਦਾ ਹੈ। ਅਦਾਲਤ ਹੁਣ 8 ਮਈ ਨੂੰ ਮਾਮਲੇ ਦੀ ਸੁਣਵਾਈ ਕਰੇਗੀ।

Read More

ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀਆਂ ਕਾਨੂੰਨੀ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਪਹਿਲਾਂ ਹੀ ਬਠਿੰਡਾ ਜੇਲ੍ਹ ਵਿੱਚ ਬੰਦ ਪਠਾਣਮਾਜਰਾ ਨੂੰ ਅੱਜ ਸੋਮਵਾਰ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਥਾਣਾ ਜੁਲਕਾਂ ਵਿੱਚ ਦਰਜ ਮਾਈਨਿੰਗ ਦੇ ਇੱਕ ਪੁਰਾਣੇ ਕੇਸ ਵਿੱਚ ਆਤਮ-ਸਮਰਪਣ (ਸਰੰਡਰ) ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਰਸਮੀ ਗ੍ਰਿਫ਼ਤਾਰੀ ਪਾ ਲਈ ਹੈ।ਪਠਾਣਮਾਜਰਾ ਨੂੰ ਸਖ਼ਤ ਸੁਰੱਖਿਆ ਹੇਠ ਬਠਿੰਡਾ ਜੇਲ੍ਹ ਤੋਂ ਪਟਿਆਲਾ ਅਦਾਲਤ ਲਿਆਂਦਾ ਗਿਆ ਸੀ। ਥਾਣਾ ਸਿਵਲ ਲਾਈਨ ਵਿਖੇ ਦਰਜ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਉਹ ਪਹਿਲਾਂ ਹੀ ਨਿਆਂਇਕ ਹਿਰਾਸਤ…

Read More

ਬਲਾਚੌਰ ਸਬ ਡਵੀਜ਼ਨ ਵਿੱਚ ਅੱਜ ਕੱਲ ਨਕਲੀ ਦੁੱਧ, ਪਨੀਰ ਅਤੇ ਦਹੀ ਦਾ ਗੋਰਖ ਧੰਦਾ ਪੂਰੇ ਧਲੱੜੇ ਨਾਲ ਰਿਹਾ ਹੈ। ਜਿਸ ਚਰਚਾ ਆਮ ਲੋਕਾਂ ਦੀ ਜ਼ੁਬਾਨ ਤੇ ਪੂਰੇ ਜ਼ੋਰਾਂ ਤੇ ਹੈ ਪਰ ਇਹ ਨਕਲੀ ਦੁੱਧ, ਪਨੀਰ, ਦਹੀ ਅਤੇ ਖੋਆ ਆਦਿ ਬਣਾਅ ਵਾਲੇ ਲੋਕ ਇਹ ਨਹੀ ਸਮਝਦੇ ਕਿ ਇਹੀ ਨਕਲੀ ਚੀਜ਼ਾਂ ਸਾਡੇ ਬੱਚਿਆਂ ਦੇ ਮੂੰਹ ਵਿੱਚ ਵੀ ਪੈ ਸਕਦੀਆਂ ਹਨ ਜਿਸ ਨਾਲ ਇਹਨਾਂ ਨਕਲੀ ਚੀਜਾਂ ਦਾ ਸੇਵਨ ਕਰਨ ਵਾਲੇ ਬੱਚੇ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਕਿ ਮੌਤ ਦੇ ਮੂੰਹ ਵਿੱਚ ਜਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਵੱਖ ਵੱਖ ਆਗੂਆਂ ਅਤੇ ਸਮਾਜ ਸੇਵਕਾ ਜਿਹਨਾ ਵਿੱਚ ਸੇਵਾ ਮੁਕਤ ਪੁਲਿਸ ਇੰਸਪੈਕਟਰ ਸ਼ੁਭਾਸ਼…

Read More