ਅੱਤ ਦੀ ਗਰਮੀ ਤੇ 47 ਡਿਗਰੀ ਸੈਲਸੀਅਸ ਤੋਂ ਪਾਰ ਹੋਏ ਤਾਪਮਾਨ ਤੇ ਵਿਚਾਲੇ ਨੇ ਪੰਜਾਬ ਦੇ ਬਿਜਲੀ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੀਟਵੇਵ ਵਿਚਾਲੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ (ਪੀਐੱਸਪੀਸੀਐੱਲ) ਦਾ ਸਿਸਟਮ ‘ਓਵਰਹੀਟ’ ਹੋ ਗਿਆ। ਝੋਨੇ ਦੀ ਬਿਜਾਈ ਤੋਂ ਪਹਿਲਾਂ ਹੀ, ਸੂਬੇ ’ਚ ਬਿਜਲੀ ਦੀ ਮੰਗ ਨੇ ਬੁੱਧਵਾਰ ਨੂੰ 14,335 ਮੈਗਾਵਾਟ ਤੱਕ ਪੁੱਜ ਕੇ ਇਸ ਸੀਜ਼ਨ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਹ ਪਿਛਲੇ ਸਾਲ ਇਸੇ ਦਿਨ ਦੀ ਮੰਗ 14,026 ਮੈਗਾਵਾਟ ਨਾਲੋਂ ਵੀ ਕਿਤੇ ਵੱਧ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਮਾਹਰਾਂ ਮੁਤਾਬਕ ਝੋਨੇ ਦੀ ਲਵਾਈ ਸ਼ੁਰੂ ਹੋਣ ’ਤੇ ਇਹ ਮੰਗ 18,000 ਮੈਗਾਵਾਟ ਦੇ ਇਤਿਹਾਸਕ ਪੱਧਰ ਨੂੰ ਵੀ ਪਾਰ ਕਰ ਸਕਦੀ ਹੈ, ਜਦਕਿ ਪਿਛਲੇ ਸਾਲ ਇਹ ਵੱਧ ਤੋਂ ਵੱਧ 17,200 ਮੈਗਾਵਾਟ ਰਹੀ ਸੀ। ਇਸੇ ਵਿਚਾਲੇ ਪਾਵਰ ਗਰਿੱਡਾਂ ’ਤੇ ਲੋਡ ਲਗਾਤਾਰ ਵਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪਾਵਰਕਾਮ ਦੇ ਅੰਦਰੂਨੀ ਹਾਲਾਤ ਤੇ ਮੁਲਾਜ਼ਮਾਂ ਦੇ ਫ਼ੈਸਲਿਆਂ ਨੇ ਪਾਵਰ ਸੈਕਟਰ ਨੂੰ ਘੁੰਮਣ ਘੇਰੀ ’ਚ ਪਾ ਦਿੱਤਾ ਹੈ।
ਝੋਨੇ ਦਾ ਸੀਜ਼ਨ ਤੇ ਸਰਕਾਰ ਲਈ ਵੱਡੀ ਪ੍ਰੀਖਿਆ
ਪਹਿਲੀ ਜੂਨ ਤੋਂ ਸੂਬੇ ਦੇ 13.94 ਲੱਖ ਤੋਂ ਵੱਧ ਟਿਊਬਵੈੱਲ ਚੱਲਣੇ ਸ਼ੁਰੂ ਹੋ ਜਾਣਗੇ। ਸਰਕਾਰ ਨੇ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਸਰਕਾਰ ਲਈ ਇਹ ਝੋਨੇ ਦਾ ਆਖ਼ਰੀ ਮੁੱਖ ਸੀਜ਼ਨ ਹੈ, ਇਸ ਲਈ ਸਿਆਸੀ ਤੇ ਪ੍ਰਸ਼ਾਸਨਿਕ ਤੌਰ ’ਤੇ ਇਹ ਬਿਜਲੀ ਸਪਲਾਈ ਬਰਕਰਾਰ ਰੱਖਣਾ ਸਰਕਾਰ ਲਈ ਨੱਕ ਦਾ ਸਵਾਲ ਬਣਿਆ ਹੋਇਆ ਹੈ। ਪਰ ਮੌਸਮ ਵਿਭਾਗ ਦੇ ਅੰਦਾਜ਼ਿਆਂ ਮੁਤਾਬਕ ਜੇਕਰ ਇਸ ਵਾਰ ਮੌਨਸੂਨ ਆਮ ਨਾਲੋਂ ਘੱਟ ਰਹਿੰਦਾ ਹੈ, ਤਾਂ ਬਿਜਲੀ ਦੇ ਬੁਨਿਆਦੀ ਢਾਂਚੇ ’ਤੇ ਬੋਝ ਸਾਰੇ ਪੁਰਾਣੇ ਰਿਕਾਰਡ ਤੋੜ ਦੇਵੇਗਾ।
ਟ੍ਰਾਂਸਫਾਰਮਰਾਂ ’ਤੇ ਵਧਣ ਲੱਗਿਆ ਲੋਡ
ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ’ਚ 25 ਮਈ ਤੱਕ ਭਿਆਨਕ ਲੂ ਦਾ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਨਾ ਹੋਣ ਤੇ ਤਾਪਮਾਨ 47 ਡਿਗਰੀ ਤੱਕ ਪਹੁੰਚਣ ਕਾਰਨ ਏਅਰ ਕੰਡੀਸ਼ਨਰ ਤੇ ਕੂਲਰਾਂ ਦੀ ਵਰਤੋਂ ਲਗਾਤਾਰ ਹੋ ਰਹੀ ਹੈ। ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਸਿਰਫ਼ ਪੰਜ ਦਿਨਾਂ ’ਚ ਬਿਜਲੀ ਦੀ ਮੰਗ ’ਚ ਬੇਮਿਸਾਲ ਤੇਜ਼ੀ ਆਈ ਹੈ। ਬਿਜਲੀ ਦੀ ਮੰਗ ’ਚ ਆਏ ਉਛਾਲ ਕਰ ਕੇ ਪੰਜਾਬ ਦੇ ਕਈ ਇਲਾਕਿਆਂ ’ਚ ਟ?ਰਾਂਸਫਾਰਮਰਾਂ ਦੇ ਓਵਰਲੋਡ ਤੇ ਹੋਰ ਤਕਨੀਕੀ ਕਾਰਨ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੇ ਨਾਲ ਝਮੱਕੇ ਲੱਗਣੇ ਸ਼ੁਰੂ ਹੋ ਗਏ ਹਨ।
ਬਾਹਰੀ ਖ਼ਰੀਦ ’ਤੇ ਟੇਕ
ਪੰਜਾਬ ਕੋਲ ਇਸ ਵੇਲੇ ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ ਦੇ 15 ’ਚੋਂ 14 ਯੂਨਿਟ ਚੱਲ ਰਹੇ ਹਨ, ਜਿਨ੍ਹਾਂ ਰਾਹੀਂ ਅੰਦਰੂਨੀ ਉਤਪਾਦਨ ਸਿਰਫ਼ ਪੰਜ ਹਜ਼ਾਰ ਮੈਗਾਵਾਟ ਦੇ ਕਰੀਬ ਹੋ ਰਿਹਾ ਹੈ। ਲੋੜ ਪੂਰੀ ਕਰਨ ਲਈ ਪਾਵਰਕਾਮ ਨੂੰ ਲਗਭਗ 10,384 ਮੈਗਾਵਾਟ ਬਿਜਲੀ ਬਾਹਰੋਂ ਕੇਂਦਰੀ ਪੂਲ ਤੇ ਹੋਰ ਸੂਬਿਆਂ ਤੋਂ ਲੈਣੀ ਪੈ ਰਹੀ ਹੈ।
ਮੁਲਾਜ਼ਮਾਂ ਵੱਲੋਂ ਭਲਕੇ ਤੋਂ ‘ਓਵਰਟਾਈਮ’ ਬੰਦ
ਬਿਜਲੀ ਸੰਕਟ ਦੇ ਵਿਚਕਾਰ, ਪੀਐੱਸਪੀਸੀਐੱਲ ਮੈਨੇਜਮੈਂਟ ਤੇ ਇੰਜੀਨੀਅਰਾਂ/ਮੁਲਾਜ਼ਮਾਂ ਵਿਚਾਲੇ ਤਣਾਅ ਵਧ ਗਿਆ ਹੈ। ‘ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ’, ‘ਬਿਜਲੀ ਮੁਲਾਜ਼ਮ ਏਕਤਾ ਮੰਚ’ ਤੇ ‘ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼’ ਸਣੇ ਕਈ ਯੂਨੀਅਨਾਂ ਨੇ ਐਲਾਨ ਕੀਤਾ ਹੈ ਕਿ ਉਹ 21 ਮਈ ਵੀਰਵਾਰ ਤੋਂ ਆਪਣਾ ‘ਵਰਕ-ਟੂ-ਰੂਲ’ ਅੰਦੋਲਨ ਦੁਬਾਰਾ ਸ਼ੁਰੂ ਕਰ ਦਿੱਤਾ ਹੈ। ਮੁਲਾਜ਼ਮਾਂ ਦਾ ਦੋਸ਼ ਹੈ ਕਿ 30 ਅਪ੍ਰੈਲ ਦੀ ਮੀਟਿੰਗ ’ਚ ਤੈਅ ਹੋਏ ਸਮਝੌਤਿਆਂ ਨੂੰ ਮੈਨੇਜਮੈਂਟ ਨੇ ਲਾਗੂ ਨਹੀਂ ਕੀਤਾ। ਜੇਕਰ ਗਰਮੀ ਦੇ ਇਸ ਪੀਕ ਸੀਜ਼ਨ ’ਚ ਮੁਲਾਜ਼ਮਾਂ ਨੇ ਤੈਅ ਡਿਊਟੀ ਦੇ ਘੰਟਿਆਂ ਤੋਂ ਬਾਅਦ ਓਵਰਟਾਈਮ ਕੰਮ ਨਾ ਕੀਤਾ, ਤਾਂ ਰਾਤ ਵੇਲੇ ਟ੍ਰਾਂਸਫਾਰਮਰ ਸੜਨ ਜਾਂ ਲਾਈਨਾਂ ’ਚ ਫਾਲਟ ਪੈਣ ’ਤੇ ਬਿਜਲੀ ਸਪਲਾਈ ਬਹਾਲ ਹੋਣ ’ਚ ਕਈ-ਕਈ ਘੰਟੇ ਲੱਗ ਸਕਦੇ ਹਨ।
Breaking News
- देश की पहली हाइड्रोजन ईंधन आधारित ट्रेन को दिखाई हरी झंडी, इस ऐतिहासिक पहल से हरियाणा बना हरित परिवहन क्रांति का अग्रदूत
- मुख्यमंत्री नायब सिंह सैनी के नेतृत्व में हरियाणा सरकार, यहां के नौजवान, किसान, बहनें-बेटियां, सबके लिए बेहतरीन काम कर रही है: प्रधानमंत्री नरेंद्र मोदी
- मोदी के विजन और सैनी सरकार की प्रतिबद्धता से बदल रहा हरियाणा का स्वास्थ्य परिदृश्य: आरती सिंह राव
- हाइड्रोजन ट्रेन का शुभारंभ देश को विकसित राष्ट्र बनाने की ओर बड़ा कदम : श्रुति चौधरी
- भारत में विकास की गति होगी तेज: श्याम सिंह राणा
- हाइड्रोजन आधारित परिवहन भविष्य की आवश्यकता, हरित ऊर्जा को मिलेगा बढ़ावा : विपुल गोयल
- प्रधानमंत्री श्री नरेंद्र मोदी के नेतृत्व में हरियाणा ने रचा इतिहास, स्वच्छ एवं हरित परिवहन की दिशा में देश का बड़ा कदम : कृष्ण लाल पंवार
- हरियाणा को मिली बड़ी सौगात: पीएम मोदी ने जींद से देश की पहली हाइड्रोजन ट्रेन को दिखाई हरी झंडी, राज्यपाल और मुख्यमंत्री रहे मौजूद


