ਨਗਰ ਨਿਗਮ ਪਟਿਆਲਾ ਅਤੇ ਨਗਰ ਕੌਂਸਲ ਸਨੌਰ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਕੀਤੀ ਹੜਤਾਲ ਅੱਜ 7 ਵੈ ਦਿਨ ਨੂੰ ਵੀ ਜਾਰੀ ਰਹੀ। ਨਗਰ ਨਿਗਮ ਦੇ ਤਕਨੀਕੀ ਕਰਮਚਾਰੀ ਵੀ ਇਸ ਅੰਦੋਲਨ ਵਿੱਚ ਕੁੱਦ ਜਾਣ ਕਾਰਨ ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਭਾਰੀ ਬਲ ਮਿਲਿਆ!
ਨਿਗਮ ਕਰਮਚਾਰੀਆਂ ਦੀ ਮੰਗ ਹੈ ਕਿ ਤਕਨੀਕੀ ਸਟਾਫ, ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨ ਸਮੇਤ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨਿਯਮਤ ਕਰਨ ਕਰਨ ਸਮੇਤ ਉਨ੍ਹਾਂ ਦੀਆਂ ਹੋਰ ਮੰਗਾਂ ਦੀ ਪੂਰਤੀ ਵੀ ਯਕੀਨੀ ਬਣਾਈ ਜਾਵੇ
ਦੂਜੇ ਪਾਸੇ ਇਸ ਹੜਤਾਲ ਕਾਰਨ ਸਨੌਰ ਸ਼ਹਿਰ ਅਤੇ ਪਟਿਆਲ?ਾ ਸ਼ਹਿਰ ਅੰਦਰ ਕੂੜਾ ਦੇ ਢੇਰ ਲੱਗਣ ਅਤੇ ਸਟਰੀਟ ਲਾਈਟਾਂ ਦੀ ਮੁਰੰਮਤ, ਤੋਂ ਇਲਾਵਾ ਪਾਣੀ ਸਪਲਾਈ ਅਤੇ ਸਫ਼ਾਈ ਨਾਲ ਸਬੰਧਤ ਸੇਵਾਵਾਂ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਚ ਭਾਰੀ ਵਾਧਾ ਹੋ ਰਿਹਾ ਹੈ! ਹੁਣ ਟੈਕਨੀਕਲ ਕਾਮਿਆਂ ਵਲੋਂ ਵੀ ਹੜਤਾਲ ਦਾ ਹਿੱਸਾ ਬਣਨ ਨਾਲ ਸਰਕਾਰ ਲਈ ਹੋਰ ਵੀ ਮੁਸ਼ਕਲਾਂ ਦਰਪੇਸ਼ ਹੋਣਗੀਆਂ ਕਿਉਂਕਿ ਇਸ ਦੌਰਾਨ ਬਿਜਲੀ ਅਤੇ ਜਨਤਕ ਸਿਹਤ ਵਿੰਗਾਂ ਦੇ 200 ਤਕਨੀਕੀ ਕਰਮਚਾਰੀ ਵਿਰੋਧ ਪ੍ਰਦਰਸ਼ਨ ਦੇ ਸਮਰਥਨ ਵਿੱਚ ਡਿਊਟੀ ਤੋਂ ਬਾਹਰ ਹੋ ਗਏ ਹਨ
ਇਕੱਤਰ ਵੇਰਵਿਆਂ ਅਨੁਸਾਰ ਕੁੱਲ 883 ਸਫ਼ਾਈ ਸੇਵਕਾਂ ਵਿੱਚ 453 ਠੇਕੇ ’ਤੇ ਕੰਮ ਕਰਦੇ ਹਨ ਜਦਕਿ 430 ਨਿਯਮਤ ਕਰਮਚਾਰੀ ਸ਼ਾਮਲ ਹਨ। ਸੀਵਰੇਜ ਵਿਭਾਗ ਦੇ ਕਰਮਚਾਰੀਆਂ ਦੀ ਗਿਣਤੀ 200 ਦੇ ਕਰੀਬ ਹੈ, ਜੋ ਹੜਤਾਲ ਦਾ ਹਿੱਸਾ ਬਣੇ ਹੋਏ ਹਨ। ਇਸ ਤਰ੍ਹਾਂ ਇਨ੍ਹਾਂ ਕਾਮਿਆਂ ਦੀ 10 ਦਿਨਾ ਤੋਂ ਜਾਰੀ ਇਸ ਹੜਤਾਲ ਕਾਰਨ ਸ਼ਾਹੀ ਸ਼ਹਿਰ ਅੰਦਰ ਅਨੇਕਾਂ ਥਾਵਾਂ ’ਤੇ ਕੂੜੇ ਦੇ ਢੇਰ ਲੱਗ ਗਏ ਹਨ। ਸ਼ਹਿਰ ਵਿਚਲੀਆਂ ਅਨੇਕਾਂ ਗਲੀਆਂ, ਬਾਜ਼ਾਰਾਂ ਅਤੇ ਰਿਹਾਇਸ਼ੀ ਕਲੋਨੀਆਂ ਵਿਚ ਆਸੇ ਪਾਸੇ ਹਜ਼ਾਰਾਂ ਟਨ ਕੂੜਾ ਚੁਕਣ ਖੁਣੋ ਰਹਿੰਦਾ ਹੈ, ਜਿਸ ਕਾਰਨ ਇਹ ਹੜਤਾਲ ਸ਼ਹਿਰੀਆਂ ਲਈ ਇਹ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ!
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਹੜਤਾਲ ਕਾਰਨ ਸੀਵਰੇਜ ਅਤੇ ਪੀਣ ਵਾਲ਼ੇ ਪਾਣੀ ਦੀ ਸਪਲਾਈ ਦੀ ਸਮੱਸਿਆ ਵੀ ਆ ਰਹੀ ਹੈ। ਨਿਗਮ ਨੂੰ ਇਸ ਦੌਰਾਨ ਕੂੜੇ ਦੇ ਨਿਪਟਾਰੇ ਨਾਲ ਸਬੰਧਤ ਰੋਜ਼ਾਨਾ 200 ਸ਼ਿਕਾਇਤਾਂ ਮਿਲਦੀਆਂ ਹਨ! ਸਫ਼ਾਈ ਕਰਮਚਾਰੀ ਯੂਨੀਅਨ ਸਨੌਰ ਦੇ ਪ੍ਰਧਾਨ ਨੰਦ ਲਾਲ ਨੇ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਹੜਤਾਲ? ਜ਼ਾਰੀ ਰਹੇਗੀ!
Breaking News
- ਸਾਈਪ੍ਰਸ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੇ ਰੁਖ਼ ਦਾ ਸਮਰਥਨ ਕਰਦੈ ਦੋਵਾਂ ਦੇਸ਼ਾਂ ਵਿਚਕਾਰ ਛੇ ਸਮਝੌਤਿਆਂ ’ਤੇ ਦਸਤਖਤ
- हरियाणा में तकनीक और कौशल के संगम से बढ़ेगा रोजगार मुख्य सचिव अनुराग रस्तोगी ने की स्किलिंग इकोसिस्टम में सुधारों की समीक्षा
- मुख्य आयुक्त टी.सी. गुप्ता ने कहा– समयबद्ध, पारदर्शी और जवाबदेह सेवा वितरण को मजबूत करने की दिशा में बड़ा कदम
- हरियाणा ईवी और ऑटोमोबाइल विनिर्माण का बनेगा वैश्विक हब : मुख्यमंत्री नायब सिंह सैनी
- मुख्यमंत्री नायब सिंह सैनी के निर्देशानुसार आमजन को घर बैठे उपलब्ध करवाई जा रही हैं सरकारी सेवाएं
- हरियाणा की सिंचाई एवं महिला एवं बाल विकास मंत्री श्रुति चौधरी ने आंगनवाड़ी केंद्रों, क्रेच, बाल देखभाल संस्थानों एवं शिशु निकेतन केंद्रों का औचक निरीक्षण किया
- मुख्यमंत्री नायब सिंह सैनी ने नई दिल्ली में इंडस्ट्रीज व व्यापारिक संगठनों के प्रतिनिधियों के साथ की बैठक
- मुख्यमंत्री नायब सिंह ने जापान के निवेशकों को दिया प्रदेश में पार्टनरशिप का निमंत्रण


