Close Menu
Rozana Desh PardeshRozana Desh Pardesh
    What's Hot

    मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात

    October 15, 2026

    मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की

    October 15, 2026

    उत्कृष्ट कार्य करने वाली महिलाओं को सम्मानित करेगी हरियाणा सरकार: श्रुति चौधरी

    October 15, 2026
    Facebook X (Twitter) Instagram YouTube
    Breaking News
    • मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात
    • मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की
    • उत्कृष्ट कार्य करने वाली महिलाओं को सम्मानित करेगी हरियाणा सरकार: श्रुति चौधरी
    • ग्रामीण क्षेत्रों में सड़कों का जाल मजबूत कर रही सरकार : रणबीर गंगवा
    • प्रधानमंत्री नरेंद्र मोदी का सपना किसान को पारदर्शी तरीके से हाथ में मिले उसकी पॉलिसी : श्री श्याम सिंह राणा
    • हरियाणा में साइबर सुरक्षा और डिजिटल बुनियादी ढांचे की मजबूती के लिए 738 करोड़ की दो परियोजनाओं को मंजूरी
    • गुरुग्राम सहित पूरे एनसीआर में प्रदूषण नियंत्रण के उपायों की होगी क्लोज मॉनिटरिंग : राव नरबीर सिंह
    • मुख्यमंत्री नायब सिंह सैनी ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया
    Thursday, October 15
    Facebook X (Twitter) Instagram YouTube
    Rozana Desh PardeshRozana Desh Pardesh
    Advertise With Us Epaper
    • ਮੁੱਖ ਪੰਨਾ
    • ਪੰਜਾਬ
    • ਹਰਿਆਣਾ
    • ਚੰਡੀਗੜ੍ਹ
    • ਰਾਸ਼ਟਰੀ
    • ਅੰਤਰਰਾਸ਼ਟਰੀ
    • ਵਪਾਰ
    • ਰਾਜਨੀਤੀ
    • ਮਨੋਰੰਜਨ
    • ਖੇਡਾਂ
    • ਟੈਕਨੋਲੋਜੀ
    • ਸੰਪਰਕ
    Rozana Desh PardeshRozana Desh Pardesh
    ਈ-ਪੇਪਰ
    Home»Punjab»ਮੰਡੀਆਂ ਚੋ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀ ਅਤੇ ਕਿਸਾਨ ਬੁਰੀ ਤਰਾਂ ਪ੍ਰਭਾਵਿਤ
    Punjab

    ਮੰਡੀਆਂ ਚੋ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀ ਅਤੇ ਕਿਸਾਨ ਬੁਰੀ ਤਰਾਂ ਪ੍ਰਭਾਵਿਤ

    May 6, 20263 Mins Read
    Share Facebook Twitter Telegram Email WhatsApp

    ਕੇਂਦਰ ਸਰਕਾਰ ਨੇ ਚਾਲੂ ਫ਼ਸਲੀ ਖ਼ਰੀਦ ਸੀਜ਼ਨ ਦੌਰਾਨ ਕਣਕ ਦੀ ਪੰਜਾਬ ਦੀਆਂ ਮੰਡੀਆਂ ਤੋਂ ਸਿੱਧੀ ਚੁਕਾਈ ਕਰਨ ਤੋਂ ਹੱਥ ਘੁੱਟ ਲੈਣ ਕਾਰਨ ਮੰਡੀਆਂ ਚ ਕਣਕ ਦੇ ਅੰਬਾਰ ਲੱਗੇ ਪਏ ਹਨ ਜਿਸ ਕਾਰਨ ਆੜਤੀਆਂ ਅਤੇ ਕਿਸਾਨਾਂ ਨੂੰ ਜਿਥੇ ਮੁਸ਼ਕਿਲ ਦਾ ਸਹਾਮਣਾ ਕਰਨਾ ਪੈ ਰਿਹਾ ਹੈ ਉੱਥੇ ਪੰਜਾਬ ਦੀਆਂ ਖਰੀਦ ਏਜੰਸੀਆਂ ਲਈ ਪੰਜਾਬ ਚ ਅਨਾਜ ਭੰਡਾਰਨ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਨਵੇਂ ਚੌਲਾਂ ਲਈ ਪੰਜਾਬ ’ਚ ਕੋਈ ਜਗ?ਹਾ ਹੀ ਨਹੀਂ ਬਚੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ਰੀਦ ਸੀਜ਼ਨ ਦੌਰਾਨ ਕੇਂਦਰ ਸਰਕਾਰ ਤੋਂ ਕਣਕ ਦੀ ਸਿੱਧੀ ਚੁਕਾਈ ਲਈ 860 ਵਿਸ਼ੇਸ਼ ਗੱਡੀਆਂ ਮੰਗੀਆਂ ਸਨ ਪਰ ਸੂਬੇ ਨੂੰ ਸਿਰਫ 146 ਟਰੇਨਾਂ ਹੀ ਮਿਲੀਆਂ ਹਨ। ਕਣਕ ਦੇ ਚਾਲੂ ਖ਼ਰੀਦ ਸੀਜ਼ਨ ਦੀ ਸਮਾਪਤੀ ’ਚ ਸਿਰਫ਼ ਦਸ ਦਿਨ ਬਚੇ ਹਨ। ਪੰਜਾਬ ਸਰਕਾਰ ਨੇ ਐਤਕੀਂ 122 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਮਿਥਿਆ ਸੀ ਅਤੇ ਹੁਣ ਤੱਕ ਮੰਡੀਆਂ ’ਚ ਆਈ ਕੁੱਲ 121.65 ਲੱਖ ਮੀਟਰਿਕ ਟਨ ਕਣਕ ’ਚੋਂ 120.89 ਲੱਖ ਮੀਟਰਿਕ ਟਨ ਕਣਕ ਖ਼ਰੀਦੀ ਜਾ ਚੁੱਕੀ ਹੈ।
    ਪੰਜਾਬ ਸਰਕਾਰ ਨੇ ਅਨਾਜ ਭੰਡਾਰਨ ਦੇ ਸੰਕਟ ਨਾਲ ਨਜਿੱਠਣ ਲਈ ਚਾਲੂ ਸੀਜ਼ਨ ਦੌਰਾਨ ਹੀ 22 ਲੱਖ ਮੀਟਰਿਕ ਟਨ ਕਣਕ ਦੀ ਮੰਡੀਆਂ ਤੋਂ ਐਫ ਸੀ ਆਈ ਰਾਹੀਂ ਕਣਕ ਦੀ ਸਿੱਧੀ ਚੁਕਾਈ ਵਾਸਤੇ ਟਰੇਨਾਂ ਦੀ ਮੰਗ ਕੀਤੀ ਸੀ। ਵੇਰਵਿਆਂ ਅਨੁਸਾਰ ਪੰਜਾਬ ਨੂੰ ਅੱਜ ਤੱਕ ਸਿੱਧੀ ਚੁਕਾਈ ਲਈ ਸਿਰਫ਼ 146 ਟਰੇਨਾਂ ਹੀ ਮਿਲੀਆਂ ਹਨ ਅਤੇ ਹੁਣ ਤੱਕ ਪੰਜਾਬ ’ਚੋਂ 4.25 ਲੱਖ ਮੀਟਰਿਕ ਟਨ ਕਣਕ ਸਿੱਧੀ ਚੁਕਾਈ ਤਹਿਤ ਭੇਜੀ ਗਈ ਹੈ। ਕਣਕ ਦੇ ਸੀਜ਼ਨ ਦੌਰਾਨ ਸਿੱਧੀ ਚੁਕਾਈ ਲਈ ਪੰਜਾਬ ਨੂੰ ਰੋਜ਼ਾਨਾ ਔਸਤਨ ਤਿੰਨ ਤੋਂ ਪੰਜ ਟਰੇਨਾਂ ਮਿਲੀਆਂ; ਪਿਛਲੇ ਸਾਲ ਪ੍ਰਤੀ ਦਿਨ 18 ਤੋਂ 20 ਟਰੇਨਾਂ ਲੋਡ ਹੁੰਦੀਆਂ ਸਨ। ਮਈ ਦੇ ਪਹਿਲੇ ਪੰਜ ਦਿਨਾਂ ’ਚ ਸਿਰਫ਼ 40 ਹਜ਼ਾਰ ਕਣਕ ਦੀ ਹੀ ਸਿੱਧੀ ਚੁਕਾਈ ਹੋਈ ਹੈ। ਕੇਂਦਰ ਸਰਕਾਰ ਨੇ ਮਈ ਮਹੀਨੇ ’ਚ 6.50 ਲੱਖ ਮੀਟਰਿਕ ਟਨ ਦੀ ਸਿੱਧੀ ਚੁਕਾਈ ਦਾ ਪਲਾਨ ਜਾਰੀ ਕੀਤਾ ਹੈ।
    ਪੰਜਾਬ ਸਰਕਾਰ ਨੇ ਫ਼ਸਲ ਦੀ ਸਿੱਧੀ ਚੁਕਾਈ ਲਈ ਰੋਜ਼ਾਨਾ 30 ਟਰੇਨਾਂ ਦੇਣ ਦੀ ਮੰਗ ਕੀਤੀ ਸੀ। ਵੇਰਵਿਆਂ ਅਨੁਸਾਰ ਅਪਰੈਲ ਮਹੀਨੇ ’ਚ ਪੰਜਾਬ ’ਚੋਂ 3.30 ਲੱਖ ਮੀਟਰਿਕ ਟਨ ਕਣਕ ਦੀ ਸਿੱਧੀ ਚੁਕਾਈ ਹੋਈ ਹੈ; ਪਿਛਲੇ ਸਾਲ ਅਪਰੈਲ ਮਹੀਨੇ ’ਚ ਇਹੋ ਸਿੱਧੀ ਚੁਕਾਈ 7.50 ਲੱਖ ਮੀਟਰਿਕ ਟਨ ਦੀ ਰਹੀ ਸੀ। ਵੱਡੀ ਮੁਸ਼ਕਲ ਇਹ ਹੈ ਕਿ ਐਤਕੀਂ ਜਦੋਂ ਕਣਕ ਦੇ ਖ਼ਰੀਦ ਸੀਜ਼ਨ ਦੀ ਪਹਿਲੀ ਅਪਰੈਲ ਨੂੰ ਸ਼ੁਰੂਆਤ ਹੋਈ ਤਾਂ ਉਸ ਵੇਲੇ ਪੁਰਾਣੀ 38 ਲੱਖ ਮੀਟਰਿਕ ਟਨ ਕਣਕ ਦਾ ਸਟਾਕ ਪਿਆ ਸੀ। ਪਿਛਲੇ ਸਾਲ ਜਦੋਂ ਕਣਕ ਦੀ ਖ਼ਰੀਦ ਸ਼ੁਰੂ ਹੋਈ ਸੀ ਤਾਂ ਪੁਰਾਣੀ ਕਣਕ ਸਿਰਫ਼ 3 ਲੱਖ ਮੀਟਰਿਕ ਟਨ ਮੌਜੂਦ ਸੀ। ਇਸ ਤੋਂ ਇਲਾਵਾ ਚੌਲ ਮਿੱਲਾਂ ਵਿੱਚ ਪਏ ਝੋਨੇ ਦੀ ਛੜਾਈ ਤੋਂ ਬਾਅਦ ਤਿਆਰ ਹੋਣ ਵਾਲੇ 48 ਲੱਖ ਮੀਟਰਿਕ ਟਨ ਚੌਲ ਰੱਖਣ ਲਈ ਵੀ ਸੂਬੇ ਕੋਲ ਕੋਈ ਜਗ੍ਹਾ ਨਹੀਂ ਬਚੀ।
    ਕੁੱਝ ਸਮਾਂ ਪਹਿਲਾਂ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫ਼ਸਲ ਦੀ ਚੁਕਾਈ ਲਈ ਪੂਰੀਆਂ ਟਰੇਨਾਂ ਦੇਣ ਦਾ ਭਰੋਸਾ ਦਿੱਤਾ ਸੀ, ਪਰ ਜ਼ਮੀਨੀ ਪੱਧਰ ’ਤੇ ਇਸ ਦਾ ਕੋਈ ਅਸਰ ਨਹੀਂ ਦਿਸ ਰਿਹਾ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਦੂਜੇ ਸੂਬਿਆਂ ਵਿੱਚ ਕਣਕ ਦੀ ਪੈਦਾਵਾਰ ਵਧਣ ਕਾਰਨ ਪੰਜਾਬ ਦੀ ਕਣਕ ਦੀ ਲੋੜ ਘਟ ਰਹੀ ਹੈ। ਦੂਜੇ ਪਾਸੇ, ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਕੇਂਦਰ ਵੱਲੋਂ ਪੰਜਾਬ ਨਾਲ ਕੀਤਾ ਜਾ ਰਿਹਾ ਵਿਤਕਰਾ ਦੱਸ ਰਹੇ ਹਨ। ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ‘ਆਪ’ ਸਰਕਾਰ ਇਸ ਮੁੱਦੇ ਨੂੰ ਵੱਡੇ ਸਿਆਸੀ ਹਥਿਆਰ ਵਜੋਂ ਵਰਤ ਸਕਦੀ ਹੈ, ਜਿਸ ਨਾਲ ਕੇਂਦਰ ਅਤੇ ਰਾਜ ਵਿਚਾਲੇ ਟਕਰਾਅ ਵਧਣ ਦੇ ਅਸਾਰ ਹਨ। ਮੰਡੀਆਂ ਚੋ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਜਿੱਥੇ ਪੰਜਾਬ ਦੀਆਂ ਮੰਡੀਆਂ ਵਿੱਚ ਖਰੀਦ ਕੀਤੀ ਜਾ ਚੁੱਕੀ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ ਜਿਸ ਕਾਰਨ ਆੜ੍ਹਤੀ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਇਲਾਵਾ ਕਣਕ ਦੀ ਖਰੀਦ ਕਰਨ ਵਾਲੀਆਂ ਏਜੇਂਸੀਆ ਨੂੰ ਕਣਕ ਭੰਡਾਰ ਕਰਣ ਲਈ ਗੁਦਾਮਾਂ ਦੀ ਘਾਟ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ!

    Share. Facebook Twitter Pinterest Email WhatsApp

    Related Posts

    ਪਰਵਿੰਦਰ ਝੋਟਾ ਕਤਲ ਮਾਮਲੇ ’ਚ ਮੁਲਜ਼ਮ ਅਸ਼ਵਨੀ ਦੀ ਪਤਨੀ ਨੀਲਮ ਸਮੇਤ 2 ਹੋਰ ਨਾਮਜ਼ਦ

    October 15, 2026

    ਪੇਸ਼ਾਵਰ ’ਚ ਸਕੂਲ ਦੀ ਛੱਤ ਡਿੱਗਣ ਨਾਲ਼ 28 ਬੱਚਿਆਂ ਤੇ ਇੱਕ ਅਧਿਆਪਕਾ ਦੀ ਮੌਤ

    October 15, 2026

    ਫਾਜ਼ਿਲਕਾ ਵਿੱਚ ਸੇਮ ਦੇ ਪੱਕੇ ਹੱਲ ਲਈ ਕੇਂਦਰ ਦੀ ਪਹਿਲੀਕਦਮੀ ਸਵਾਗਤਯੋਗ: ਕੇਵਲ ਸਿੰਘ ਢਿੱਲੋਂ

    October 15, 2026
    Add A Comment
    Leave A Reply Cancel Reply

    Join Us
    • Facebook
    • Twitter
    • Instagram
    • YouTube
    https://rozanadeshpardesh.com/wp-content/uploads/2026/05/01-05-2026.pdf
    • Business
    • Chandigarh
    • Entertainment
    • Haryana
    • International
    • National
    • Politics
    • Punjab
    • Sports
    • Technology
    Latest News

    मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात

    October 15, 2026

    मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की

    October 15, 2026

    उत्कृष्ट कार्य करने वाली महिलाओं को सम्मानित करेगी हरियाणा सरकार: श्रुति चौधरी

    October 15, 2026

    ग्रामीण क्षेत्रों में सड़कों का जाल मजबूत कर रही सरकार : रणबीर गंगवा

    October 15, 2026

    प्रधानमंत्री नरेंद्र मोदी का सपना किसान को पारदर्शी तरीके से हाथ में मिले उसकी पॉलिसी : श्री श्याम सिंह राणा

    October 15, 2026
    Facebook X (Twitter) WhatsApp Instagram YouTube

    About

    Welcome to Rojana Desh Pardesh, your trusted source for real-time news, in-depth analysis, and insightful stories from around the world. We cover politics, technology, business, entertainment, and more—bringing you accurate and fact-checked updates 24/7. Stay informed, stay ahead!

    Quick Links

    • Home
    • About Us
    • Epaper
    • Advertise With Us
    • Classified
    • Contact Us

    Categories

    • Punjab
    • National
    • International
    • Business
    • Politics
    • Entertainment
    • Sports

    Latest News

    मुख्यमंत्री नायब सिंह सैनी ने स्वीडन सरकार के अंतरराष्ट्रीय विकास सहयोग एवं विदेश व्यापार मंत्री बेंजामिन दौसा से की महत्वपूर्ण मुलाकात

    October 15, 2026

    मुख्यमंत्री नायब सिंह सैनी ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की

    October 15, 2026

    © 2026 Razana Desh Pardesh. All Rights Reserved 

    • Privacy Policy
    • Terms & Conditions

    Type above and press Enter to search. Press Esc to cancel.