ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਭੌਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਅਤੇ ਹਰਿਆਣਾ ਵੱਖ-ਵੱਖ ਰਾਜ ਹੋ ਸਕਦੇ ਹਨ, ਪਰ ਸਾਡੀ ਆਤਮਾ ਇੱਕ ਹੈ। ਸਾਡੀ ਜੀਵਨ ਸ਼ੈਲੀ, ਸੰਸਕਾਰ, ਖਾਣ-ਪੀਣ ਅਤੇ ਤਿਉਹਾਰ ਸਾਰੇ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਵਰਗੇ ਸੰਤ-ਮਹਾਪੁਰਖਾਂ ਦੀ ਦੇਣ ਹਨ। ਸ਼੍ਰੀ ਨਾਇਬ ਸਿੰਘ ਸੈਨੀ ਸ਼ੁੱਕਰਵਾਰ ਨੂੰ ਪੰਜਾਬ ਦੇ ਪੋਜੇਵਾਲ ਵਿੱਚ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਦੇ 24ਵੇਂ ਨਿਰਵਾਣ ਦਿਵਸ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਸੰਸਥਾ ਵੱਲੋਂ ਬੇਟੀਆਂ ਦੀ ਸਿੱਖਿਆ ਲਈ ਕੀਤੇ ਜਾ ਰਹੇ ਕੰਮਾਂ ਲਈ 11 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਸੰਤਾਂ ਲਈ ਰਾਜਾਂ ਦੀ ਕੋਈ ਸੀਮਾ ਨਹੀਂ ਹੁੰਦੀ, ਉਹ ਪੂਰੀ ਮਨੁੱਖਤਾ ਲਈ ਹੁੰਦੇ ਹਨ। ਸੰਤਾਂ ਦਾ ਜੀਵਨ “ਵਸੁਧੈਵ ਕੁਟੁੰਬਕਮ” ਦੀ ਭਾਵਨਾ ਦਾ ਜੀਵੰਤ ਉਦਾਹਰਨ ਹੁੰਦਾ ਹੈ। ਪੰਜਾਬ ਦੀ ਤਰ੍ਹਾਂ ਹਰਿਆਣਾ ਵਿੱਚ ਵੀ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਦੇ ਸ਼ਿਸ਼ਿਆ ਦੀ ਵੱਡੀ ਗਿਣਤੀ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਉਤਨਾ ਹੀ ਸਤਿਕਾਰ ਮਿਲਦਾ ਹੈ ਜਿੰਨਾ ਪੰਜਾਬ ਵਿੱਚ।
ਮੁੱਖ ਮੰਤਰੀ ਨੇ ਕਿਹਾ ਕਿ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਵਰਗੇ ਸੰਤ-ਮਹਾਪੁਰਖਾਂ ਨੇ ਮਨੁੱਖਤਾ ਦੀ ਸੇਵਾ ਲਈ ਜੋ ਮਾਰਗ ਅਪਣਾਇਆ ਸੀ, ਉਸੇ ਰਸਤੇ ‘ਤੇ ਚੱਲਦਿਆਂ ਹਰਿਆਣਾ ਸਰਕਾਰ ਗਰੀਬਾਂ, ਪਿੱਛੜਿਆਂ, ਬੇਟੀਆਂ, ਮਹਿਲਾਵਾਂ ਅਤੇ ਸਮੂਹ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਨੇ ਮਨੁੱਖਤਾ ਦੀ ਸੇਵਾ, ਆਧਿਆਤਮਿਕ ਪ੍ਰਚਾਰ ਅਤੇ ਸਮਾਜਿਕ ਉਤਥਾਨ ਲਈ ਜੋ ਕੰਮ ਕੀਤੇ, ਉਹ ਸਾਡੇ ਲਈ ਗੌਰਵ ਦੀ ਗੱਲ ਹੈ। ਇਸੇ ਤਰ੍ਹਾਂ ਦੇ ਵਿਚਾਰ ਪੰਡਿਤ ਦੀਨਦਯਾਲ ਉਪਾਧਿਆਯ ਵਰਗੇ ਮਹਾਪੁਰਖਾਂ ਦੇ ਵੀ ਸਨ, ਜਿਨ੍ਹਾਂ ਨੇ ਅੰਤਯੋਦਯ ਦਾ ਸਿਧਾਂਤ ਦਿੱਤਾ ਜਿਸਦਾ ਮਕਸਦ ਸਮਾਜ ਦੇ ਆਖਰੀ ਵਿਅਕਤੀ ਦੀ ਭਲਾਈ ਕਰਨਾ ਹੈ। ਕੇਂਦਰ ਅਤੇ ਹਰਿਆਣਾ ਦੀ ਡਬਲ ਇੰਜਣ ਸਰਕਾਰ ਅੱਜ ਇਨ੍ਹਾਂ ਹੀ ਸਿਧਾਂਤਾਂ ‘ਤੇ ਚੱਲਦਿਆਂ ਲੋਕਾਂ ਦੀ ਸੇਵਾ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਜਿਵੇਂ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਦੀ ਪ੍ਰੇਰਣਾ ਨਾਲ ਇਸ ਖੇਤਰ ਵਿੱਚ ਕੁੜੀਆਂ ਲਈ 4 ਕਾਲਜ ਅਤੇ 3 ਸਕੂਲ ਚੱਲ ਰਹੇ ਹਨ, ਉਸੇ ਤਰ੍ਹਾਂ ਹਰਿਆਣਾ ਸਰਕਾਰ ਨੇ ਬੇਟੀਆਂ ਦੀ ਸਿੱਖਿਆ ਨੂੰ ਬਿਨਾਂ ਰੁਕਾਵਟ ਜਾਰੀ ਰੱਖਣ ਲਈ ਹਰ 20 ਕਿਲੋਮੀਟਰ ਦੇ ਦਾਇਰੇ ਵਿੱਚ ਸਰਕਾਰੀ ਕਾਲਜ ਖੋਲ੍ਹੇ ਹਨ, ਤਾਂ ਜੋ ਹਰ ਬੇਟੀ ਨੂੰ ਸਿੱਖਿਆ ਮਿਲ ਸਕੇ। ਇਸ ਨਾਲ ਲੱਖਾਂ ਕੁੜੀਆਂ ਨੂੰ ਆਪਣੇ ਘਰ ਦੇ ਨੇੜੇ ਹੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਨੇ ਆਪਣੇ ਜੀਵਨ ਰਾਹੀਂ ਸਾਨੂੰ ਸਿੱਖਾਇਆ ਕਿ ਪਰਮਾਤਮਾ ਦੀ ਪ੍ਰਾਪਤੀ ਸਿਰਫ਼ ਹਿਮਾਲਿਆ ਦੀਆਂ ਗੁਫ਼ਾਵਾਂ ਵਿੱਚ ਨਹੀਂ, ਸਗੋਂ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਅਤੇ ਮਨ ਦੀ ਪਵਿੱਤਰਤਾ ਵਿੱਚ ਹੈ। ਉਨ੍ਹਾਂ ਦਾ ਜੀਵਨ “ਨਰ ਸੇਵਾ ਹੀ ਨਾਰਾਇਣ ਸੇਵਾ” ਦਾ ਜੀਵੰਤ ਉਦਾਹਰਨ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਉਤਨੀ ਹੀ ਪ੍ਰਸੰਗਿਕ ਹਨ ਜਿੰਨੀ ਉਨ੍ਹਾਂ ਦੇ ਜੀਵਨ ਕਾਲ ਵਿੱਚ ਸਨ। ਉਨ੍ਹਾਂ ਨੇ ਸਿਹਤ ਦੇ ਮਹੱਤਵ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਜਾਗਰੂਕਤਾ ਫੈਲਾਈ, ਜੋ ਅੱਜ ਦੇ ਨੌਜਵਾਨਾਂ ਲਈ ਪ੍ਰੇਰਣਾ ਹੈ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਧੁਨਿਕਤਾ ਅਤੇ ਤਕਨਾਲੋਜੀ ਦੇ ਇਸ ਯੁੱਗ ਵਿੱਚ ਆਪਣੀਆਂ ਜੜਾਂ ਨੂੰ ਕਦੇ ਨਾ ਭੁੱਲੋ। ਜਿਨ੍ਹਾਂ ਦਰੱਖਤਾਂ ਦੀਆਂ ਜੜਾਂ ਮਜ਼ਬੂਤ ਨਹੀਂ ਹੁੰਦੀਆਂ, ਉਹ ਆੰਧੀਆਂ ਵਿੱਚ ਨਹੀਂ ਟਿਕਦੇ। ਬ੍ਰਹਮਾਨੰਦ ਜੀ ਮਹਾਰਾਜ ਦੀਆਂ ਸਿੱਖਿਆਵਾਂ ਸਾਡੀਆਂ ਉਹ ਜੜਾਂ ਹਨ ਜੋ ਸਾਨੂੰ ਹਰ ਮੁਸ਼ਕਲ ਵਿੱਚ ਮਜ਼ਬੂਤੀ ਨਾਲ ਖੜ੍ਹੇ ਰਹਿਣ ਦੀ ਤਾਕਤ ਦਿੰਦੀਆਂ ਹਨ। ਭਾਵੇਂ ਉਨ੍ਹਾਂ ਦਾ ਭੌਤਿਕ ਸਰੂਪ ਅੱਜ ਸਾਡੇ ਵਿਚ ਨਹੀਂ ਹੈ, ਪਰ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਆਸ਼ੀਰਵਾਦ ਸਦਾ ਮਨੁੱਖਤਾ ਨੂੰ ਨਵੀਂ ਦਿਸ਼ਾ ਦਿੰਦੇ ਰਹਿਣਗੇ।
ਇਸ ਮੌਕੇ ‘ਤੇ ਸਵਾਮੀ ਚੇਤਨਾਨੰਦ ਮਹਾਰਾਜ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਪੂਰਵ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਸਮੇਤ ਕਈ ਗਣਮਾਨਯ ਵਿਅਕਤੀ ਮੌਜੂਦ ਸਨ।
Breaking News
- प्रधानमंत्री ने शास्त्री स्मारक पर पुष्पांजलि अर्पित की और ताशकंद स्टेट यूनिवर्सिटी ऑफ ओरिएंटल स्टडीज का दौरा किया
- केंद्रीय मंत्री ने प्रतिनिधिमंडल को आश्वासन दिया कि उनके द्वारा प्रस्तुत आवेदनों पर संबंधित विभागों से परामर्श करके विचार किया जाएगा
- प्रधानमंत्री नरेन्द्र मोदी की उज्बेकिस्तान की राजकीय यात्रा के दौरान जारी संयुक्त बयान
- जनसांख्यिकीय लाभांश से उत्पादक लाभांश तक: रक्षा मंत्री श्री राजनाथ सिंह ने विकसित भारत के लिए रक्षा उद्योग से पीएम-एसईटीयू के साथ साझेदारी करने का आह्वान किया
- केंद्रीय मंत्री श्री मनोहर लाल जी ने चंडीगढ़ में शहरी-स्वच्छ भारत मिशन के प्रगति की समीक्षा की; परियोजनाओं के त्वरित कार्यान्वयन और बेहतर स्वच्छता के निर्देश दिए
- मुख्यमंत्री नायब सिंह सैनी की मौजूदगी में पंजाब के कई नेताओं ने ली भाजपा की सदस्यता
- मुख्यमंत्री नायब सिंह सैनी ने पंचकूला में प्रधानमंत्री नरेंद्र मोदी के ‘मन की बात’ के 137वें संस्करण का देखा सीधा प्रसारण
- हर गर्भवती महिला की ‘समृद्धि’ पोर्टल के माध्यम से होगी डिजिटल निगरानी: नायब सिंह सैनी


