ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕਾਂ ਨੂੰ ਲਾਰੇ ਲਾਉਣ ਅਤੇ ਗੁੰਮਰਾਹ ਕਾਰਨ ਵਾਲੀਆਂ ਨੀਤੀਆਂ ਦੇ ਤਹਿਤ ਪੰਜਾਬ ਵਾਸੀਆਂ ਨੂੰ ਨਿਰਵਿਘਨ ਬਿਜਲੀ ਦੇਣ ਦੇ ਵਾਅਦੇ ਦੇ ਬਾ-ਵਜੂਦ ਲੱਗ ਰਹੇ ਲੰਬੇ ਲੰਬੇ ਕੱਟਾ ਦੇ ਵਿਰੋਧ ਵਿੱਚ ਸਮੁੱਚੇ ਪੰਜਾਬ ਦੇ ਵਿਧਾਨ ਸਭ ਹਲਕਿਆਂ ਵਿਚ ਸਥਿਤ ਬਿਜਲੀ ਘਰਾ ਦੇ ਸਾਹਮਣੇ ਹਲਕਾ ਇੰਚਾਰਜਾਂ ਦੀ ਅਗਵਾਈ ਹੇਠ ਦਿੱਤੇ ਗਏ ਰੋਸ ਧਰਨਿਆਂ ਤਹਿਤ ਅੱਜ ਵਿਧਾਨ ਸਭ ਹਲਕਾ ਆਤਮ ਨਗਰ ਦੇ ਇੰਚਾਰਜ ਅਤੇ ਜਨਰਲ ਸਕੱਤਰ ਪੰਜਾਬ ਸ਼੍ਰੋਮਣੀ ਅਕਾਲੀ ਦਲ ਸ. ਜਗਬੀਰ ਸਿੰਘ ਸੋਖੀ ਦੀ ਅਗਵਾਈ ਹੇਠ ਜਨਤਾ ਨਗਰ ਮੰਡਲ ਗਿੱਲ ਰੋਡ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਜਿਲ੍ਹਾ ਜਥੇਦਾਰ ਲੁਧਿਆਣਾ ਸ਼ਹਿਰੀ ਸ. ਭੁਪਿੰਦਰ ਸਿੰਘ ਭਿੰਦਾ, ਗੁਰਮੀਤ ਸਿੰਘ ਕੁਲਾਰ, ਕੌਂਸਲਰ ਰਖਵਿੰਦਰ ਸਿੰਘ ਗਵੜੀਆ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰੀਨ ਅਕਾਲੀ ਅਹੁਦੇਦਾਰਾਂ, ਵਰਕਰਾਂ ਅਤੇ ਆਮ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਫਰੰਟ ਤੇ ਬੁਰੀ ਤਰਾਂ ਫੇਲ ਹੋ ਚੁੱਕੀ ਹੈ। ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਸਿਰਫ ਬੋਰਡਾਂ ਤੇ ਹੀ ਨਜਰ ਆਉਂਦੇ ਹਨ, ਹਕੀਕਤ ਵਿੱਚ ਪੰਜਾਬ ਸਰਕਾਰ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਆਖਦੇ ਸਨ ਕਿ ਪੰਜਾਬ ਸਿਰ ਚੜਿਆ ਕਰਜਾ ਲਾਹ ਕੇ ਇਸ ਨੂੰ ਨੰਬਰ 1 ਸੂਬਾ ਬਣਾਇਆ ਜਾਵੇਗਾ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਜੇ ਤੋਂ ਮੁਕਰਦੇ ਹੋਏ ਕਹਿੰਦੇ ਹਨ ਕਿਹੜਾ ਕਰਜਾ? ਉਨ੍ਹਾਂ ਕਿਹਾ ਕਿ ਰੇਤਾ ਵਿਚੋਂ 20 ਹਜਾਰ ਕਰੋੜ ਬਚਾਉਣ ਦੀਆਂ ਗੱਲਾਂ ਵੀ ਕਰਦੇ ਸਨ, ਜੌ ਕਿ ਬਚਾਇਆ ਤਾਂ ਹੈ ਪਰ ਪੰਜਾਬ ਦੇ ਖਜਾਨੇ ਵਿੱਚ ਜਾਣ ਦੀ ਬਜਾਏ ਦਿੱਲੀ ਵਾਲੀਆਂ ਦੀਆਂ ਤਿਜੌਰੀਆਂ ਵਿੱਚ ਚੱਲਾ ਗਿਆ ਹੈ। ਸ. ਗਰੇਵਾਲ ਨੇ ਦੋਸ਼ ਲਾਇਆ ਕਿ ਹੁਣ ਆਪ ਆਗੂਆਂ ਦੀ ਨਜਰ ਬਿਜਲੀ ਮਹਿਕਮੇ ਦੀਆਂ ਕ8ਮਤੀ ਜਾਇਦਾਦਾਂ ਤੇ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ ਤੇ ਵੇਚਣ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਅਕਾਲੀ ਸਰਕਾਰ ਵੇਲੇ ਦੀਆਂ ਪ੍ਰਾਪਤੀਆਂ ਅਤੇ ਆਪ ਸਰਕਾਰ ਦੀਆਂ ਨਲਾਇਕੀਆਂ ਦੱਸਣ ਦੀ ਲੋੜ ਹੈ।
ਇਸ ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਇੰਚਾਰਜ ਸ. ਜਗਬੀਰ ਸਿੰਘ ਸੋਖੀ ਨੇ ਵੱਡੀ ਗਿਣਤੀ ਵਿਚ ਆਏ ਹੋਏ ਅਕਾਲੀ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੁਧਿਆਣਾ ਇਕ ਉਦਯੋਗਿਕ ਸ਼ਹਿਰ ਹੈ ਅਤੇ ਫੈਕਟਰੀਆਂ ਚਲਾਉਣ ਲਈ ਬਿਜਲੀ ਦੀ ਬਹੁਤ ਲੋੜ ਹੈ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਸਾਡੇ ਕੋਲ ਬਿਜਲੀ ਬਹੁਤ ਹੈ ਅਤੇ ਬਿਜਲੀ ਮੰਤਰੀ ਕਹਿੰਦੇ ਨੇ ਕਿ ਸਾਡੇ ਕੋਲ ਬਿਜਲੀ ਦੀ ਘਾਟ ਹੈ ਅਤੇ ਅਸੀਂ ਖਰੀਦ ਰਹੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਮੰਤਰੀ ਦੇ ਬਿਆਨ ਹੀ ਆਪਸ ਵਿੱਚ ਨਹੀਂ ਮਿਲਦੇ ਇਹ ਪੰਜਾਬ ਦਾ ਕਿ ਭੱਲਾ ਕਰਨਗੇ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮੰਗ ਦਿਨ ਬ ਦਿਨ ਵਧਦੀ ਜਾ ਰਹੀ ਹੈ ਪਰ ਪਿਛਲੀ ਕਾਂਗਰਸ ਦੀ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਜਲੀ ਦੀ ਪੈਦਾਵਾਰ ਲਈ ਇਕ ਵੀ ਯੂਨਿਟ ਨਹੀਂ ਲਗਾਇਆ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਬਿਜਲੀ ਸਰਪਲਸ ਕੀਤੀ ਸੀ ਅਤੇ ਜਦੋਂ 2017 ਵਿੱਚ ਸਤਾ ਕਾਂਗਰਸ ਨੂੰ ਸੰਭਾਲੀ ਤਾਂ ਉਸ ਵੇਲੇ ਵੀ ਬਿਜਲੀ ਸਰਪਲਸ ਸੀ। ਸ. ਸੋਖੀ ਨੇ ਦੋਸ਼ ਲਾਇਆ ਕਿ ਆਪ ਆਗੂ ਪੰਜਾਬ ਦੇ ਪੈਸੇ ਨਾਲ ਸਾਰੇ ਦੇਸ਼ ਵਿੱਚ ਸਿਆਸਤ ਕਰ ਰਹੇ ਹਨ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਥਾਂ ਕੰਗਲਾ ਪੰਜਾਬ ਬਣਾਉਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ਤੇ ਤੋਰਨਾ ਹੈ ਤਾਂ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਾ ਅਤਿ ਜਰੂਰੀ ਹੈ।
ਇਸ ਮੌਕੇ ਤੇ ਜਿਲ੍ਹਾ ਜਥੇਦਾਰ ਸ. ਭੁਪਿੰਦਰ ਸਿੰਘ ਭਿੰਦਾ, ਕੌਂਸਲਰ ਰਖਵਿੰਦਰ ਸਿੰਘ ਗਾਬੜੀਆ, ਗੁਰਮੀਤ ਸਿੰਘ ਕੁਲਾਰ, ਹਰਪ੍ਰੀਤ ਸਿੰਘ ਡੰਗ, ਹਿਤੇਸ਼ਿੰਦਰ ਸਿੰਘ ਗਰੇਵਾਲ, ਤੇਜੀ ਸੰਧੂ, ਰਾਣੀ ਧਾਲੀਵਾਲ ਆਦਿ ਨੇ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਲੋਟੂ ਟੋਲੇ ਨੂੰ ਪੰਜਾਬ ਵਿੱਚੋ ਚਲਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਕਮਰਕਸੇ ਕਰਨ ਲਈ ਕਿਹਾ। ਇਸ ਮੌਕੇ ਸਰਕਲ ਜਥੇਦਾਰ ਪਰਵੀਨ ਭਾਰਤੀ, ਬਲਕਾਰ ਸਿੰਘ, ਸੰਤੋਖ ਸਿੰਘ ਭਾਰਤ ਮੋਟਰ, ਉਪਜਿੰਦਰ ਸਿੰਘ ਗੋਲਡੀ, ਅਮਨਜੋਤ ਸਿੰਘ ਗੋਲਵੜੀਆ, ਕਵਲਜੀਤ ਸਿੰਘ ਨਰੂਲਾ, ਸੁਰਿੰਦਰ ਪਾਲ ਸਿੰਘ ਮਲਿਕ, ਨੂਰ ਜੋਤ ਸਿੰਘ ਮੱਕੜ, ਸੁਖਜੀਵਨ ਸਿੰਘ ਗਿੱਲ, ਇੰਦਰਜੀਤ ਸਿੰਘ ਗਿੱਲ, ਸਾਬਕਾ ਕੌਂਸਲਰ ਸਵਰਨ ਸਿੰਘ ਮਹੌਲੀ, ਬਲਵੀਰ ਸਿੰਘ ਮਣਕੂ, ਸੁਰਜੀਤ ਸਿੰਘ ਲੋਟੇ, ਅੰਮ੍ਰਿਤ ਪਾਲ ਸਿੰਘ ਪਾਲੀ, ਡਾਕਟਰ ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਬਬਲਾ, ਲਖਵਿੰਦਰ ਸਿੰਘ ਗਿੱਲ, ਡਾ. ਕਮਲਜੀਤ ਸਿੰਘ, ਮਨਜੀਤ ਸਿੰਘ ਰੰਗੀ, ਬੀਬੀ ਗੁਰਪ੍ਰੀਤ ਕੌਰ ਪ੍ਰੀਤੀ, ਬੀਬੀ ਸੁਖਵਿੰਦਰ ਕੌਰ ਸੁੱਖੀ, ਬੀਬੀ ਸੁਰਜੀਤ ਕੌਰ, ਅਮਰਜੋਤ ਸਿੰਘ, ਪਰਮਪਾਲ ਸਿੰਘ ਖਾਲਸਾ, ਸ਼ਿੰਦਰ ਸਿੰਘ ਗਰੇਵਾਲ, ਰੋਨਿਤ ਵਾਲਮੀਕੀ, ਬੇਅੰਤ ਸਿੰਘ ਮਠਾੜੂ, ਅਮਰਜੀਤ ਸਿੰਘ, ਜਥੇਦਾਰ ਸੁਖਵਿੰਦਰ ਸਿੰਘ, ਜੋਂਟੀ ਨਾਹਰ, ਅਮਰ ਪ੍ਰਤਪਾਲ ਸਿੰਘ, ਪ੍ਰੇਮ ਸਿੰਘ, ਲਵਪ੍ਰੀਤ ਸਿੰਘ ਗਿੱਲ, ਸ. ਕੁਲਦੀਪ ਸਿੰਘ ਖਾਲਸਾ ਮਨਜੀਤ ਨਗਰ, ਡਾਕਟਰ ਜਸਵੀਰ ਸਿੰਘ ਜੱਸੀ, ਗੁਰਚਰਨ ਸਿੰਘ ਗੁਰੂ, ਗੁਰਮੀਤ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਨਿਵਾਸੀ ਹਾਜਰ ਸਨ।
Breaking News
- मुख्यमंत्री नायब सिंह सैनी ने सीएमजीजीए के साथ बैठक कर सुशासन और जनकल्याण योजनाओं की समीक्षा की
- अनिल विज ने अम्बाला छावनी के मुसद्दी लाल आर्य कन्या उच्च विद्यालय में बतौर मुख्यातिथि शिरकत की व स्कूल प्रबंधन को सहायतार्थ 10 लाख की राशि प्रदान की
- मुख्यमंत्री ने हरियाणा विजन-2047 के अंतर्गत जनस्वास्थ्य एवं अभियांत्रिकी विभाग के 5 वर्षों की कार्ययोजना की समीक्षा की
- आजादी की पहली लड़ाई को समर्पित शहीद स्मारक का उद्घाटन जल्द होगा : ऊर्जा मंत्री अनिल विज
- हरियाणा के राज्यपाल प्रो. असीम कुमार घोष ने पंडित भगवत दयाल शर्मा स्वास्थ्य विज्ञान विश्वविद्यालय के 5वें दीक्षांत समारोह को किया संबोधित
- हरियाणा कैबिनेट मंत्री कृष्ण कुमार बेदी की अध्यक्षता में जिला विकास एवं निगरानी समिति की बैठक आयोजित
- जनसमस्याओं का त्वरित समाधान सुनिश्चित करें अधिकारी : कृष्ण कुमार बेदी
- जिला की 395 ग्राम पंचायतों में खोलेंगे लाइब्रेरी : केंद्रीय मंत्री मनोहर लाल


