ਕੇਂਦਰੀ ਮੰਤਰੀ ਸ਼੍ਰੀ ਰਵਨੀਤ ਸਿੰਘ ਨੇ ਅੱਜ ਸ਼ੰਭੂ ਦੇ ਨੇੜੇ ਹਾਲ ਹੀ ਦੇ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪੂਰਬੀ ਸਮਰਪਿਤ ਮਾਲ ਕੌਰੀਡੋਰ (ਈਡੀਐੱਫਸੀ) ਦੇ ਨਾਲ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਮੰਤਰੀ ਨੇ ਪੰਜਾਬ ਵਿੱਚ ਰੇਲਵੇ ਢਾਂਚੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਵਾਰ-ਵਾਰ ਹੋ ਰਹੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਸੁਰੱਖਿਆ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਸਖ਼ਤ ਅਤੇ ਤੁਰੰਤ ਕਦਮ ਚੁੱਕਣ ਦਾ ਭਰੋਸਾ ਦਿੱਤਾ।
ਸ਼੍ਰੀ ਰਵਨੀਤ ਸਿੰਘ ਨੇ ਐਲਾਨ ਕੀਤਾ ਕਿ ਰੇਲਵੇ ਈਡੀਐੱਫਸੀ ਦੇ ਨਾਲ 24 ਘੰਟੇ ਦੀ ਪੈਟਰੋਲਿੰਗ ਨੂੰ ਵਧਾਏਗਾ ਅਤੇ ਨਿਗਰਾਨੀ ਦਾਇਰਾ ਵੀ ਕਾਫ਼ੀ ਵਧਾਇਆ ਜਾਵੇਗਾ। ਮੌਜੂਦਾ ਸਮੇਂ ਵਿੱਚ, ਅੰਬਾਲਾ ਡਿਵਿਜ਼ਨ ਦੇ ਪੰਜਾਬ ਖੇਤਰ ਵਿੱਚ 173 ਸੀਸੀਟੀਵੀ ਕੈਮਰੇ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ ਅਤੇ ਹੋਰ ਲਗਾਉਣ ਦਾ ਕੰਮ ਜਾਰੀ ਹੈ। ਕੌਰੀਡੋਰ ਦੇ ਸੁੰਨੇ ਅਤੇ ਸੰਵੇਦਨਸ਼ੀਲ ਹਿੱਸਿਆਂ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ, ਜਿੱਥੇ ਡਰੋਨ ਨਿਗਰਾਨੀ ਸਮੇਤ ਆਧੁਨਿਕ ਨਿਗਰਾਨੀ ਢੰਗ-ਤਰੀਕਿਆਂ ਨੂੰ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਰੇਲਵੇ ਕਰਮਚਾਰੀ ਟ੍ਰੈਕ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਗਾਤਾਰ ਜ਼ਮੀਨੀ ਪੈਟਰੋਲਿੰਗ ਕਰਨਗੇ।
ਮੰਤਰੀ ਨੇ ਦੱਸਿਆ ਕਿ ਇਹ ਤਿੰਨ ਮਹੀਨਿਆਂ ਦੇ ਅੰਦਰ ਅਤੇ ਲਗਭਗ 35 ਕਿੱਲੋਮੀਟਰ ਦੀ ਦੂਰੀ ਦੇ ਅੰਦਰ ਦੂਜੀ ਅਜਿਹੀ ਘਟਨਾ ਵਾਪਰੀ ਹੈ। ਪਹਿਲੀ ਘਟਨਾ 23 ਜਨਵਰੀ ਨੂੰ ਐੱਨਐੱਚ-44 ਤੋਂ ਲਗਭਗ 800–900 ਮੀਟਰ ਦੀ ਦੂਰੀ ’ਤੇ ਵਾਪਰੀ ਸੀ, ਜਦਕਿ ਨਵੀਂ ਧਮਾਕੇ ਵਾਲੀ ਥਾਂ ਉਸੇ ਹਾਈਵੇਅ ਤੋਂ ਲਗਭਗ 300 ਮੀਟਰ ਦੂਰ ਸਥਿਤ ਹੈ। ਮੁੱਢਲੀ ਪੜਤਾਲ ਦਰਸਾਉਂਦੀ ਹੈ ਕਿ ਸ਼ਰਾਰਤੀ ਤੱਤ ਹਾਈਵੇਅ ਤੋਂ ਆਸਾਨ ਪਹੁੰਚ ਵਾਲੇ ਰਸਤੇ ਵਰਤ ਕੇ ਰੇਲਵੇ ਟ੍ਰਰੈਕ ਨੂੰ ਨਿਸ਼ਾਨਾ ਬਣਾ ਰਹੇ ਹੋ ਸਕਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਿੱਚ ਬਾਹਰੀ ਸ਼ਮੂਲੀਅਤ ਹੋਣ ਦੇ ਸੰਕੇਤ ਵੀ ਮਿਲ ਰਹੇ ਹਨ, ਜਿੱਥੇ ਦੁਸ਼ਮਣ ਰੇਲਵੇ ਵਰਗੇ ਮਹੱਤਵਪੂਰਨ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਖੇਤਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਾਰੇ ਸਿਰਫ਼ ਸੁਰੱਖਿਆ ਲਈ ਖ਼ਤਰਾ ਹੀ ਨਹੀਂ ਹਨ, ਸਗੋਂ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਰੋਕਣ ਦੇ ਸਿੱਧੇ ਯਤਨ ਵੀ ਹਨ।
ਪੂਰਬੀ ਸਮਰਪਿਤ ਮਾਲ ਕੌਰੀਡੋਰ, ਜੋ ਸਾਹਨੇਵਾਲ ਨੂੰ ਪੱਛਮੀ ਬੰਗਾਲ ਨਾਲ ਜੋੜਦਾ ਹੈ, ਇੱਕ ਮਹੱਤਵਪੂਰਨ ਆਰਥਿਕ ਰਗ ਹੈ, ਜਿਸ ’ਤੇ ਲਗਭਗ 30 ਰੇਲਗੱਡੀਆਂ ਹਰ ਰੋਜ਼ ਚੱਲਦੀਆਂ ਹਨ ਅਤੇ ਉਦਯੋਗਿਕ ਅਤੇ ਖੇਤੀਬਾੜੀ ਸਮਾਨ ਦੀ ਢੋਆ-ਢੁਆਈ ਕਰਦੀਆਂ ਹਨ। ਇਸ ਨੈੱਟਵਰਕ ਵਿੱਚ ਕਿਸੇ ਵੀ ਤਰ੍ਹਾਂ ਦੀ ਔਕੜ ਸੂਬੇ ਅਤੇ ਰਾਸ਼ਟਰੀ ਅਰਥ-ਵਿਵਸਥਾ ਲਈ ਝਟਕਾ ਹੈ।
ਮੰਤਰੀ ਨੇ ਲੋਕੋ ਪਾਇਲਟ ਦੀ ਸਾਵਧਾਨੀ ਦੀ ਸ਼ਲਾਘਾ ਕੀਤੀ, ਜਿਸ ਨੇ ਮਹਿਸੂਸ ਕਰਦੇ ਹੀ ਤੁਰੰਤ ਰੇਲਗੱਡੀ ਰੋਕ ਦਿੱਤੀ, ਜਿਸ ਨਾਲ ਇੱਕ ਸੰਭਾਵਿਤ ਵੱਡੇ ਹਾਦਸੇ ਤੋਂ ਬਚਾਅ ਹੋਇਆ। ਐਮਰਜੈਂਸੀ ਰਿਸਪਾਂਸ ਅਤੇ ਸੁਰੱਖਿਆ ਟੀਮਾਂ ਨੂੰ ਤੁਰੰਤ ਸਥਾਨ ’ਤੇ ਤਾਇਨਾਤ ਕੀਤਾ ਗਿਆ।
ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਮੰਤਰੀ ਨੇ ਕਿਹਾ ਕਿ ਰੇਲਵੇ ਅਸਾਸਿਆਂ ਦੀ ਰਾਖੀ, ਯਾਤਰੀਆਂ ਅਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਬਿਨਾਂ ਰੁਕਾਵਟ ਆਰਥਿਕ ਗਤੀਵਿਧੀ ਨੂੰ ਕਾਇਮ ਰੱਖਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
Breaking News
- स्वयं पोर्टल पर पंजीकरण कर डॉ. अर्चना गुप्ता ने लिया अंगदान का संकल्प
- हरियाणा की मंडियों में फसल खरीद की स्थिति पर सरकार की पैनी नजर, किसानों को परेशानी न होने के सख्त निर्देश: खाद्य, नागरिक आपूर्ति एवं उपभोक्ता मामले राज्य मंत्री राजेश नागर
- कृषि एवं किसान कल्याण मंत्री श्याम सिंह राणा प्रदेश की विभिन्न जिलों की अनाज मंडियों का रहे हैं दौरा
- मुख्यमंत्री नायब सिंह सैनी की अध्यक्षता में स्वीडन पहुंचा हरियाणा का उच्चस्तरीय डेलीगेशन
- ਉੱਚ-ਪੱਧਰੀ ਰੂਸੀ ਵਫ਼ਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ
- ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ : ਸੀਐਮ ਮਾਨ
- ਏਅਰ ਇੰਡੀਆ ਦੇ ਜਹਾਜ਼ ਦਾ ਹਾਈਜੈਕ ਹੋਣ ਦਾ ਅਲਰਟ ਮਿਲਣ ਮਗਰੋਂ ਬਦਲਿਆ ਰੂਟ ਸੁਰੱਖਿਆ ਜਾਂਚ ਲਈ ਵੱਖਰੀ ਥਾਂ ’ਤੇ ਖੜ੍ਹਾ ਕੀਤਾ ਜਹਾਜ਼
- ਪਰਵਿੰਦਰ ਸਿੰਘ ਦੇ ਕਤਲ ਵਿਰੁੱਧ 15 ਅਕਤੂਬਰ ਦੇ ਪੰਜਾਬ ਬੰਦ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਮਰਥਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਸਾਰੇ ਅਦਾਰੇ ਰਹਿਣਗੇ ਬੰਦ- ਐਡਵੋਕੇਟ ਧਾਮੀ


